21 October, 2018

ਆਤਮਾ ਕੀ ਹੈ ? What is Soul or Spirit?

Logical Reasoning, GurParsad, Gurmat, SatGurਆਤਮਾ ਕੀ ਹੈ ? What is Soul or Spirit?

ਆਤਮਾ ਕੀ ਹੈ ? What is Soul or Spirit?

ਆਤਮਾ ਨੂੰ ਜਾਨਣ ਲਈ ਸਾਡੇ ਇਸ ਨਕਲੀ ਵਜੂਦ ਸਰੀਰ ਨੂੰ ਪਾਸੇ ਕਰਕੇ ਸਾਡੇ ਅਸਲ ਨੂੰ ਜਾਨਣਾ ਬਹੁਤ ਜਰੂਰੀ। ਆਤਮਾ ਅਜਿਹੀ ਚੀਜ ਨਹੀਂ ਕਿ ਉਸਨੂੰ ਲਿਖ ਕੇ ਸਮਝਾਇਆ ਜਾਵੇ। ਜਦੋ ਆਤਮਾ ਦਿਖਣ ਵਾਲੀ ਚੀਜ ਹੀ ਨਹੀਂ ਹੈ ਤਾਂ ਇਸਨੂੰ ਦਿਖਾ ਕੇ, ਲਿਖ ਕੇ ਜਾਂ ਬੋਲਕੇ ਨਹੀਂ ਦੱਸਿਆ ਜਾ ਸਕਦਾ। 

ਆਤਮਾ ਨੂੰ ਜੇਕਰ ਜਾਨਣਾ ਜਾਂ experience ਕਰਨਾ ਤਾਂ ਪਹਿਲਾਂ ਆਪਣੇ ਅਸਲ ਜਾਂ ਅਸਲ ਨੂੰ ਜਾਣੋ। ਪਰ ਹਾਂ ਆਤਮਾ ਬਾਰੇ ਕੁਝ ਅਤਾ-ਪਤਾ ਤਾਂ ਦੱਸਿਆ ਜਾ ਸਕਦਾ। 

ਪਹਿਲਾਂ ਜਿਸ ਕਿਸੇ ਨੂੰ ਵਿਚ ਥੋੜੀ ਬਹੁਤੀ ਸੋਝੀ ਆਈ ਉਹ ਰੱਬ ਬਣ ਬੈਠਿਆ। ਅਸਲ ਵਿਚ ਰੱਬ ਸਾਡਾ ਦੂਜਾ ਪਾਸਾ ਹੀ ਹੈ, ਸਾਡਾ ਅਸਲ। ਹੁਣ ਇਹ ਨਵੀ ਗੱਲ ਸੀ ਤੇ ਇਸ ਗੱਲ ਦੀ ਸਮਝ ਪਹਿਲਾਂ ਭਗਤਾਂ ਨੂੰ ਆਈ। 

ਇੱਥੇ ਜਿਕਰ ਆਉਂਦਾ ਹੈ ਆਤਮਾ ਦਾ ਕਿ ਆਤਮਾ ਕੀ ਹੈ। ਮਨੁੱਖ ਕੁਝ ਨਹੀਂ ਬੱਸ ਇਕ ਕੀੜਾ ਹੀ ਹੈ। ਇਸ ਕੀੜੇ ਅੰਦਰ ਜੋ ਵੀ ਸੋਝੀ ਹੈ, ਓਹੀ ਤਾਂ ਆਤਮਾ ਹੈ। 


ਆਤਮਾ ਇਕੱਠੀ ਕੀਤੀ ਹੋਈ ਸੋਝੀ ਜਾਂ ਬੁੱਧੀ ਹੀ ਹੁੰਦੀ ਹੈ। ਜਿਸਨੇ develop ਹੋ ਕੇ ਪਰਮਾਤਮ ਬਣਨਾ ਹੈ। ਪਰਮਾਤਮਾ ਇਕ ਹੀ ਹੁੰਦਾ ਹੈ। 

ਮਨੁੱਖ ਕੁਝ ਨਹੀਂ ਬੱਸ ਇਕ ਕੀੜਾ ਹੀ ਹੈ। ਇਸ ਕੀੜੇ ਨੂੰ ਜਿੰਨੀ ਸੋਝੀ ਆਈ ਜਾਂਦੀ ਇਸਦਾ ਗਿਆਨ ਵਧੀ ਜਾਂਦਾ ਹੈ। ਇਹ ਅਗਿਆਨਤਾ ਦੀ ਨੀਂਦ ਵਿਚ ਸੁੱਤੇ ਹੋਣ ਕਾਰਨ ਇਹ ਭਰਮ ਵਿਚ ਫਸਿਆ ਹੋਇਆ ਹੈ, ਜਿਸ ਕਰਕੇ ਇਹ ਆਪਣਾ ਵਜੂਦ ਖੜਾ ਕਰੀ ਬੈਠਾ ਹੈ।  ਇਸਨੂੰ ਹੀ ਹਉਮੈ ਕਹਿੰਦੇ ਹਨ। 

ਹਉਮੈ ਜਾਂ ਹੰਕਾਰ ਦੀ ਵਜ੍ਹਾ ਕਰਕੇ ਸਵਾਰਥੀ ਅਸੀਂ ਹਾਂ ਅਤੇ ਅਲੱਗ ਅਲੱਗ ਬਣੇ ਬੈਠੇ ਹਾਂ, ਜਿਸ ਦਿਨ ਇਹ ਹਉਮੈ ਨਿਕਲ ਗਈ ਸਵਾਰਥ ਵੀ ਛੁੱਟ ਜਾਣਾ ਤੇ ਪਰਮਾਰਥ ਮਿਲ ਜਾਣਾ। 

ਇਹ ਆਪਣੇ ਆਪ ਨੂੰ ਸਰੀਰ ਮੰਨੀ ਬੈਠਾ ਹੈ। ਪਰ ਜਿਸ ਦਿਨ ਇਸਨੂੰ ਇਸਦੇ ਅਸਲ ਦਾ ਗਿਆਨ ਹੋ ਗਿਆ ਇਸਦਾ ਭਰਮ ਚੱਕਿਆ ਜਾਣਾ ਆਪ ਹੀ। 

ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਭਰਮ ਚੱਕ ਕਿਵੇਂ ਹੋਵੇ ਤੇ ਇਸਦੇ ਅਸਲ ਦਾ ਇਸਨੂੰ ਗਿਆਨ ਕੌਣ ਕਰਾਵੇ। ਇਹ ਕੰਮ ਹੈ ਧਰਮ ਦਾ ਪਰ ਦੁਨੀਆ ਦਾ ਕੋਈ ਵੀ ਧਰਮ ਇਹ ਕੰਮ ਕਰ ਨਹੀਂ ਰਿਹਾ, ਜਿਹੜਾ ਇਨਸਾਨ ਨੂੰ ਉਸਦੇ ਅਸਲ ਦਾ ਗਿਆਨ ਕਰਵਾਵੇ। 

ਆਤਮ ਉਪਦੇਸ਼ ਤਾਂ ਸਤਿਗੁਰ ਤੋਂ ਮਿਲਣਾ ਹੁੰਦਾ ਹੈ। ਸਾਨੂੰ ਤਾਂ ਪਹਿਲਾਂ ਹੀ ਇਕੱਠਾ ਕਰਕੇ ਗੁਰਬਾਣੀ ਦੇ ਰੂਪ ਵਿਚ ਦਿੱਤਾ ਹੋਇਆ ਹੈ। ਹੋਰ ਵੀ ਇਕੱਠਾ ਕਰ ਸਕਦੇ ਹਨ ਬੱਸ ਲੋੜ ਹੋ ਸੰਤੋਖੀ ਹੋ ਕੇ ਵਿਚਾਰਨ ਦ। 

ਗੁਰਬਾਣੀ ਗੁਰ ਦੀ ਬੋਲੀ ਹੈ। ਇਹ ਉਹ ਖਜਾਨਾ ਹੈ ਜੋ ਸਾਡੇ ਅੰਦਰ ਵਿਵੇਕ ਪੈਦਾ ਕਰਦਾ ਤੇ ਸਾਨੂੰ ਅਸਲੀਅਤ ਜਾਨਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ।

ਆਓ ਸਾਰੇ ਗੁਰਬਾਣੀ ਨੂੰ ਸਮਝੀਏ ਤੇ ਸਾਡੇ ਅਸਲ ਨੂੰ ਪਛਾਣੀਏ, ਵਿਵੇਕ ਪਛਾਣੀਏ।


ਕਹੈ ਕਬੀਰ ਐਸੋ ਗੁਰ ਪਾਇਓ ਜਾ ਕਾ ਨਾਉ ਬਿਵੇਕੁ ॥

---------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...