Logical Reasoning, GurParsad, Gurmat, SatGur
ਇਸ ਦੁਨੀਆ ਵਿਚ ਹਰ ਕੋਈ ਆਪਣੇ ਆਪ ਵਿਚ ਅਲੱਗ ਤੇ unique ਹੈ। ਹਰ ਇਕ ਅੰਦਰ ਉਸਦਾ ਵੱਖਰਾ ਸੰਸਾਰ ਵੱਸ ਰਿਹਾ ਹੈ। ਜੋ ਬ੍ਰਹਿਮੰਡ ਵਿਚ ਹੈ ਓਹੀ ਪਿੰਡ ਵਿਚ ਹੈ ਅਤੇ ਜੋ ਇਸ ਗੱਲ ਤੇ ਵਿਚਾਰ ਕਰੇਗਾ ਉਸਨੂੰ ਇਹ ਸਮਝ ਵੀ ਆ ਜਾਣੀ ਹੈ।
ਕਿਸੇ ਦੂਜੇ ਨੂੰ ਸਾਡੇ ਅੰਦਰ ਬਾਰੇ ਨਹੀਂ ਪਤਾ ਤੇ ਕੋਈ ਅੰਦਾਜਾ ਵੀ ਨਹੀਂ ਹੈ। ਇਹ ਦੁਨੀਆ ਕਿਸੇ ਨੂੰ ਕਿਸ ਤਰਾਂ ਦੀ ਦਿਸਦੀ ਹੈ ਅਤੇ ਕਿਸੇ ਨੂੰ ਕਿਸ ਤਰਾਂ ਦੀ। ਕੋਈ ਵੀ ਉਸੇ ਤਰਾਂ ਸਮਝ ਨਹੀਂ ਸਕਦਾ। ਕੋਈ ਵੀ ਆਪਣੇ ਅੰਦਰ ਨੂੰ ਕਿਸੇ ਭਾਸ਼ਾ ਵਿਚ ਪੂਰੀ ਤਰਾਂ ਬਿਆਨ ਨਹੀਂ ਕਰ ਸਕਦਾ। ਸਿਰਫ ਇਸ਼ਾਰੇ ਮਾਤਰ ਹੀ ਦੇ ਸਕਦੇ ਹਾਂ।
ਹਰ ਇਕ ਦਾ ਆਪਣਾ ਆਪਣਾ ਜੋ ਸੁਭਾਹ ਜਿਹੜਾ ਅਸੀਂ ਮੰਨੀ ਬੈਠੇ ਹਾਂ ਉਹ ਵੀ ਸਾਡੇ ਹੀ ਇਕ ਦੂਜੇ ਬਾਰੇ ਅੰਦਾਜੇ ਹਨ। ਦੁਨੀਆ ਵਿਚ ਕੁਝ ਵੀ ਗਲਤ ਨਹੀਂ ਹੋ ਰਿਹਾ ਹੈ। ਆਪਣੀ ਜਗਾ ਸਭ ਸਹੀ ਹੈ।
ਸਭ ਲਈ ਇਹ ਦੁਨੀਆ ਵੱਖਰੀ ਹੈ। ਜਿਵੇਂ ਦੀ ਇਹ ਦੁਨੀਆ ਕੋਈ ਮੰਨਦਾ ਹੈ ਉਸ ਲਈ ਇਹ ਉਸੇ ਤਰਾਂ ਦੀ ਹੀ ਹੈ। ਇਸ ਲਈ ਇਹ ਦੁਨੀਆ ਜੋ ਦਿੱਖ ਰਹੀ ਹੈ ਉਹ ਸਾਡੀਆਂ asumptions and perceptions ਹੀ ਹਨ। ਇਹਨਾਂ asumptions and perceptions ਨਾਲ ਹੀ ਅਸੀਂ ਦੂਜੇ ਬਾਰੇ ਸੋਚਦੇ ਹਾਂ ਅਤੇ ਉਹਨਾਂ ਦਾ ਸੁਭਾਹ ਮਿੱਥ ਲੈਨੇ ਹਾਂ। ਇਸ ਲਈ ਉਹ ਸਾਡੇ ਲਈ ਸਹੀ ਗ਼ਲਤ ਹੋ ਸਕਦਾ ਹੈ ਸ਼ਾਇਦ ਦੂਜੇ ਲਈ ਨਹੀਂ। ਇਹਨਾਂ ਅਨੁਮਾਨਾਂ ਤੋਂ ਹੀ ਦੁੱਖ ਸੁਖ ਪੈਦਾ ਹੁੰਦੇ ਹਨ।
ਸੁਪਨਾ ਖੁੱਲਣਾ ਹੀ ਆਪਣੇ ਆਪ ਦਾ ਗਿਆਨ ਹੋਏ ਤੇ ਹੈ ਅਤੇ ਆਪਣੇ ਆਪ ਦਾ ਗਿਆਨ ਆਤਮ ਚਿੰਤਨ ਭਾਵ ਸੱਚ ਤੇ ਸੰਤੋਖ ਦੀ ਵਿਚਾਰ ਨਾਲ ਹੁੰਦਾ ਹੈ। ਇਹੀ ਸੱਚ ਨੂੰ ਜਾਨਣ ਦਾ ਤਰੀਕਾ ਹੈ। ਇਹੀ ਸੱਚ ਦਾ ਗੁਰ ਹੈ। ਇਹੀ ਸਤਿਗੁਰ ਹੈ। ਇਹੀ ਸੱਚੇ ਧਰਮ ਦਾ ਕਰਮ ਹੈ।
----------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...
ਜਿੰਦਗੀ ਕੀ ਹੈ ? ਜਿੰਦਗੀ ਇਕ ਸੁਪਨਾ ਕਿਉ ਹੈ ? What is Life Why is Life a dream?

ਜੋ ਘਟਨਾ ਇਕ ਲਈ ਸੁੱਖ ਪੈਦਾ ਕਰਦੀ ਹੈ, ਓਹੀ ਦੂਜੇ ਲਈ ਦੁੱਖ ਵੀ ਖੜਾ ਕਰ ਦਿੰਦੀ ਹੈ। ਇਹ ਅਨੁਮਾਨ ਅਗਿਆਨਤਾ ਕਰਕੇ ਹਨ। ਇਹ ਇਕ ਭਰਮ ਹੈ ਅਤੇ ਇਕ ਸੁਪਨੇ ਦੀ ਤਰਾਂ ਹੈ। ਇਸੇ ਲਈ ਗੁਰਬਾਣੀ ਵਿੱਚ ਤੇ ਦੁਨੀਆ ਭਰ ਦੇ ਸਿਆਣੇ ਬੁੱਧੀਜੀਵੀ ਇਸ ਦੁਨੀਆ ਨੂੰ ਸੁਪਨਾ ਕਹਿੰਦੇ ਹਨ। ਸਾਰੇ ਸੁਪਨੇ ਵਿਚ ਹੀ ਜਿਓਂ ਰਹੇ ਹਨ ਤੇ ਜਿਸਨੂੰ ਇਸ ਸਚਾਈ ਬਾਰੇ ਪਤਾ ਲੱਗ ਗਿਆ ਉਹ ਜਾਗ ਜਾਂਦਾ ਹੈ। ਸੁਪਨੇ ਦਾ ਪਤਾ ਤਾਂ ਸੁਪਨਾ ਖੁੱਲੇ ਤੇ ਲੱਗਦਾ ਹੈ। ਸੁਪਨੇ ਵਿਚ ਤਾਂ ਸੁਪਨਾ ਵੀ ਸਚਾਈ ਹੀ ਜਾਪਦਾ ਹੈ।