26 October, 2018

ਸਿੱਖੀ ਦਾ ਅਸਲੀ ਚਿਹਰਾ। Real Face of Sikhi.

Logical Reasoning, GurParsad, Gurmat, SatGurਸਿੱਖੀ ਦਾ ਅਸਲੀ ਚਿਹਰਾ। Real Face of Sikhi.


ਸਿੱਖੀ ਦਾ ਅਸਲੀ ਚਿਹਰਾ। Real Face of Sikhi.


ਪੰਜਾਬ ਵਿਚ ਦਸਵੀ ਵਾਲੇ ਦਿਨ ਕੜ੍ਹਾਹ ਬਣਾ ਕੇ ਸ਼ਹੀਦਾਂ ਤੇ ਮੱਥਾ ਟੇਕਣ ਦਾ ਇਕ ਰਿਵਾਜ ਜਿਹਾ ਹੈ। ਘਰ ਵਿਚ ਪੁਰਾਣੇ ਕਿਸੇ ਬਜ਼ੁਰਗ ਦੀ ਮੜ੍ਹੀ ਬਣਾ ਕੇ ਉਸਤੇ ਮੱਥਾ ਟੇਕਦੇ ਨੇ, ਉਹਨੂੰ ਸ਼ਹੀਦ ਕਹਿੰਦੇ ਨੇ ਸਾਰੇ। 

ਜਦੋ ਮੈਂ ਛੋਟਾ ਸੀ ਓਦੋ ਤਾਂ ਐਨੀ ਸਮਝ ਹੈ ਨਹੀਂ ਸੀ। ਓਦੋ ਤਾਂ ਮੈਂ ਵੀ ਮੱਥਾ ਟੇਕ ਕੇ ਇੱਛਾਵਾਂ ਪੂਰਤੀ ਦੀ ਅਰਦਾਸ ਕਰਦਾ ਹੁੰਦਾ ਸੀ। ਪਰ ਜਦੋ ਮਾੜੀ ਮੋਟੀ ਸੋਝੀ ਆਈ ਤਾਂ ਮੈ ਬੰਦ ਕਰ ਦਿੱਤਾ। ਫੇਰ ਸਮਝ ਆ ਗਿਆ ਕਿ ਇਹ ਤਾਂ ਇੱਟਾਂ ਨੇ ਯਾਰ।

ਇਹ ਤਾਂ ਸ਼ਹੀਦ ਮਿਸਤਰੀ ਨੇ ਬਣਾਏ ਨੇ ਇਹ ਮੇਰੀ ਇੱਛਾ ਕੀ ਪੂਰੀ ਕਰਨਗੇ। ਸਾਡੇ ਘਰਦੇ ਮੇਰੀ ਇਸ ਗੱਲ ਤੋਂ ਖਿਝਦੇ ਸੀ, ਹੁਣ ਵੀ ਖਿਝਦੇ ਨੇ। ਮੈ ਓਹ੍ਨਾ ਨੂੰ ਪੁੱਛਦਾ ਕਿ ਫੇਰ ਤਾਂ ਇਹਨਾਂ ਨੂੰ ਬਣਾਉਣ ਵਾਲਾ ਮਿਸਤਰੀ ਵੱਡਾ ਹੋਇਆ, ਓਹਨੂੰ ਹੀ ਮੱਥਾ ਟੇਕਲੋ ਫਿਰ। ਨਾਲੇ ਪੁੱਛਦਾ ਸੀ ਕਿ ਜੇ ਇਹਨਾਂ ਤੁਹਾਡੇ ਸ਼ਹੀਦਾਂ ਵਿਚ ਤਾਕਤ ਹੁੰਦੀ ਤਾਂ ਪਹਿਲਾਂ ਮਿਸਤਰੀ ਦੇ ਦੰਦੀ ਵੱਢਦੇ ਜਿਹੜਾ ਤੇਸੀ ਨਾਲ ਇੱਟਾਂ ਘੜ ਘੜ ਕੇ ਲਾਉਂਦਾ ਤੇ ਟੀਸੀ ਤੇ ਭੰਨ ਕੇ ਰੋੜਾ ਲਾਉਂਦਾ ਹੈ। 

ਅਸਲ ਵਿਚ ਜੇ ਵਿਚਾਰੀਏ so called ਸ਼ਹੀਦ ਹੁੰਦੇ ਕੀ ਨੇ? ਇਕ ਖਾਲੀ ਥਾਂ ਤੇ ਇੱਟਾਂ ਦਾ ਥੜਾ ਬਣਾਦੋ, ਪਲਾਸਤਰ ਕਰਕੇ ਚਿੱਟਾ ਰੰਗ ਕਰਦੋ, ਬਸ ਬਣਗੇ ਸ਼ਹੀਦ। ਹਰੇਕ ਸਵੀ ਨੂੰ ਅੱਗ ਦਾ ਗੋਹਾ ਲੈ ਕੇ ਉਸਤੇ ਕੜਾਹ ਦਾ ਚਮਚਾ ਜੇਹਾ ਪਾ ਕੇ ਇਕ ਦੀਵਾ ਬਾਲ ਦੇਵੋ ਤੇ ਇੱਛਾ ਪੂਰਤੀ ਦੀ ਮੰਗ ਜੇਹੀ ਮੰਗ ਕੇ ਮੱਥਾ ਟੈਕਦੋ। ਫਿਰ ਪੀੜ੍ਹੀ ਰ ਪੀੜ੍ਹੀ ਆਸਥਾ ਜੁੜੀ ਜਾਂਦੀ ਹੈ। ਹੁਣ ਤਾਂ ਸ਼ਹੀਦਾਂ ਨੂੰ ਪੱਖੇ ਲਗਦੇ, tiles ਲਗਾਈਆਂ ਜਾਂਦੀਆਂ, ਓਹਨਾ ਦੇ ਕੋਠਿਆਂ ਨੂੰ ਬਹੁਤ ਕੁਝ ਕਰਦੇ ਲੋਕ।

ਅਸਲੀਅਤ ਨੂੰ ਕੋਈ ਵਿਚਾਰ ਹੀ ਨਹੀਂ ਰਿਹਾ ਕਿ ਇਹ ਤਾਂ ਸਿਰਫ ਇੱਟਾਂ ਨੇ, ਜੋ ਕਿਸੇ ਦਾ ਕੁਝ ਨਾ ਸਵਾਰ ਸਕਦੀਆਂ ਨਾ ਵਿਗਾੜ ਸਕਦੀਆਂ। ਹਾਂ ਜੇਕਰ ਸ਼ਹੀਦ ਭੰਨ ਕੇ ਕਿਸੇ ਦੇ ਇੱਟ ਮਾਰੀਏ ਤਾਂ ਸਿਰ ਜਰੂਰ ਪਾਟ ਦੇਣਗੀਆਂ। 

ਅਸਲ ਵਿਚ ਸ਼੍ਰੀ ਭਗਵਾਨ ਤਾਂ ਸਤਿਗੁਰ ਹੁੰਦਾ ਹੈ ਭਾਈ। ਸਤਿਗੁਰ ਨੇ ਹੀ ਸੋਝੀ ਦੇਣੀ ਹੈ ਸਾਰੀ। ਲਿਖਣ ਵਾਲੇ ਨੂੰ ਵੀ ਜਿਸ ਦਿਨ ਦੀ ਸਤਿਗੁਰ ਨੇ ਸੋਝੀ ਦਿੱਤੀ ਹੈ, ਇਹਨਾਂ ਸ਼ਹੀਦਾਂ ਦੇ ਉਹ ਧਾਰ ਨੀ ਮਾਰਦਾ। 

ਜੇਕਰ ਸਤਿਗੁਰ ਦੀ ਗੱਲ ਚੱਲੀ ਹੀ ਹੈ ਤਾਂ ਆਜੋ ਵਿਚਾਰ ਕਰੀਏ ਕਿ ਸਤਿਗੁਰ ਕੀ ਹੁੰਦਾ ਹੈ ? 

ਸਤਿਗੁਰ ਹੁੰਦਾ ਹੈ ਸੱਚ ਦਾ ਗੁਰ। ਗੁਰ ਹੁੰਦਾ ਹੈ ਢੰਗ, ਤਰੀਕਾ ਜਾਂ ਵਿਧੀ ਕਿਸੇ ਕੰਮ ਨੂੰ ਕਰਨ ਦੀ। ਅਤੇ ਸੱਚੀ ਸਿਖਿਆ ਲੈਣ ਦਾ ਗੁਰ ਵਿਚਾਰ ਹੈ। ਇਹੀ ਗੁਰਬਾਣੀ ਦਾ ਗੁਰ ਹੈ। 

ਸਿਖੀ ਸਿਖਿਆ, ਗੁਰ ਵੀਚਾਰਿ॥
ਭਾਵ ਸਿੱਖੀ= ਸਿਖਿਆ , ਗੁਰ= ਵੀਚਾਰ। 

ਵਿਚਾਰ ਕਰਨ ਤੇ ਜੋ ਗਿਆਨ ਮਿਲਦਾ ਉਸਤੇ ਚਲਣਾ ਹੀ ਅਸਲੀ ਸਿੱਖੀ ਹੈ। ਤੇ ਗਿਆਨ ਪ੍ਰਾਪਤ ਕਰਨ ਲਈ ਜੋ ਸੱਚ ਦੇ ਗੁਰ ਦੀ ਵਰਤੋਂ ਕਰਕੇ ਘਾਲ ਕਮਾਈ ਕਰਦਾ ਓਹੀ ਸੇਵਾ ਹੁੰਦੀ ਅਸਲੀ। ਬਾਕੀ ਜੋ ਕਾਰ ਸੇਵਾ, ਲੰਗਰ ਤੇ ਸਫਾਈ ਵਗੈਰਾ ਦੇ ਨੂੰ ਸੇਵਾ ਕਹਿੰਦੇ ਹਾਂ ਉਹ ਤਾਂ ਕੰਮ ਹੁੰਦੇ ਨੇ। ਸੇਵਾ ਚਿੱਤ ਨਾਲ ਹੁੰਦੀ, ਬਿਬੇਕ ਨਾਲ ਵਿਚਾਰ ਕਰਨੀ ਹੀ ਅਸਲੀ ਸੇਵਾ ਹੈ। 

ਗੁਰ ਕੀ ਸੇਵਾ ਸ਼ਬਦੁ ਵੀਚਾਰੁ।   ਹਉਮੈ ਮਾਰੇ ਕਰਣੀ ਸਾਰ।


ਇਹੀ ਧਰ ਦਾ ਕਰਮ ਅਸਲ ਵਿਚ, ਇਸਤੋਂ ਇਲਾਵਾ ਹੋਰ ਜੋ ਵੀ ਕਰਮ ਨੇ ਸਭ ਪਖੰਡ ਆ। ਚਾਹੇ ਸਰ ਤੇ ਆਦਿ ਗ੍ਰੰਥ ਚੱਕ ਕੇ ਘੁੰਮਣਾ, ਰੁਮਾਲੇ ਚੜਾਉਣਾ, ਚੌਰ ਝੱਲਣੀ ,ਇਹ ਸਭ ਪਖੰਡ ਜੋ ਹੰਕਾਰ ਹੋਰ ਵਧਾਉਂਦੇ ਕੋਈ ਗਿਆਨ ਪ੍ਰਾਪਤ ਨਹੀਂ ਹੁੰਦਾ। ਅਸਲੀ ਸੇਵਾ ਜੋ ਵਿਚਾਰ ਹੈ ਉਸਤੋਂ ਤਾਂ ਗਿਆਨ ਫਲ ਪ੍ਰਾਪਤ ਹੁੰਦਾ ਹੈ। ਇਸ ਲਈ ਇਹ ਸੱਚ ਦਾ ਗਿਆਨ ਜੋ ਗੁਰ (ਵੀਚਾਰ) ਤੋਂ ਮਿਲਦਾ ਹੈ ਉਹੀ ਗੁਰ ਪ੍ਰਸਾਦਿ ਹੁੰਦਾ ਹੈ, ਗੁਰ ਤੋਂ ਮਿਲਣ ਵਾਲਾ ਪ੍ਰਸਾਦਿ। 

ਇਸਨੂੰ ਗੁਰੁ ਜਾਂ ਗੁਰੂ ਵੀ ਕਿਹਾ ਗਿਆ ਹੈ ਗੁਰਬਾਣੀ ਵਿਚ। 
ਗੁਰ ਪ੍ਰਸਾਦਿ = ਗੁਰੁ(Noun), ਗੁਰੂ 
ਸਤਿਗੁਰ ਪ੍ਰਸਾਦਿ = ਸਤਿਗੁਰੁ (Noun), ਸਤਿਗੁਰੂ 

ਸਿੱਖ ਵੀ ਓਹੀ ਹੁੰਦਾ ਅਸਲੀ ਜੋ ਗੁਰ ਤੋਂ ਸਿਖਿਆ ਇਕਠੀ ਕਰ ਰਿਹਾ ਹੁੰਦਾ ਹੈ। ਭਾਵ ਵਿਚਾਰ ਤੋਂ ਜੋ ਗਿਆਨ ਮਿਲਦਾ ਉਸ ਗਿਆਨ ਨਾਲ ਤਰਕ ਨਾਲ ਜਿੰਦਗੀ ਜਿਓੰਦਾ ਨਾ ਕਿ ਅੰਧ-ਵਿਸ਼ਵਾਸ ਤੇ ਚਲਦਾ ਹੈ। ਸਿੱਖ ਚੇਲਾ ਹੁੰਦਾ ਆਪਣੇ ਹੀ ਗੁਰ ਦਾ। ਗੁਰ ਆਪਣਾ ਹੁੰਦਾ ਜੋ ਅਸੀਂ ਆਪ ਵੀਚਾਰ ਕਰਨੀ ਹੁੰਦੀ ਹੈ। ਸਤਿਗੁਰ ਹੀ ਸਾਡਾ ਗੁਰੂ ਹੈ ਤੇ ਅਸੀਂ ਓਹਦੇ ਚੇਲੇ ਹਾਂ। ਇਥੇ ਅਸੀਂ ਤੋਂ ਭਾਵ ਸੁਰਤਿ (ਸੁਰਤ) ਹੈ। ਸਤਿਗੁਰ ਹੀ ਸਾਡਾ ਖਸਮ ਹੈ ਤੇ ਉਸਨੂੰ ਭੁਲਕੇ ਅਸੀਂ ਸਾਰੀਆਂ ਕਮਜਾਤਾਂ ਹਾਂ। 

ਸਮਾਜ ਵਿਚ ਸਭ ਕੁਝ ਬਾਰੇ ਝੂਠਾ ਪ੍ਰਚਾਰ ਕੀਤਾ ਗਿਆ ਹੈ। ਇਸ ਗੱਲ ਦਾ ਪਤਾ ਤਾਂ ਆਪ ਸਾਰੀ ਗੁਰਬਾਣੀ ਪੜ੍ਹਕੇ ਤੇ ਵਿਚਾਰ ਕੇ ਲਗਦਾ ਹੈ। ਗੁਰਬਾਣੀ ਕੀ ਕਹਿੰਦੀ ਹੈ ਤੇ ਸਿੱਖ ਕੀ ਕਰੀ ਜਾ ਰਹੇ ਹਨ। ਸਭ ਕੁਝ ਉਲਟ ਹੋ ਰਿਹਾ ਹੈ। ਕਿਸੇ ਨੂੰ ਕੋਈ ਗਿਆਨ ਨਹੀਂ ਹੈ।

ਹੁਣ ਅੰਧ-ਵਿਸ਼ਵਾਸੀਆਂ ਨੂੰ ਤਾਂ ਇਹ ਸਭ ਪੜ੍ਹ ਕੇ ਦੁੱਖ ਲੱਗੂਗਾ। ਤੇ ਸੱਚ ਦੇ ਖੋਜੀ ਪੜ੍ਹ ਕੇ ਖੁਸ਼ ਹੋਣਗੇ। ਰੱਬ ਰਾਖਾ। 

------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...