21 October, 2018

ਗੁਰਮਤਿ ਅਨੁਸਾਰ ਰਾਮ ਕੀ ਹੈ ? Meaning of RAM.

Logical Reasoning, GurParsad, Gurmat, SatGurਗੁਰਮਤਿ ਅਨੁਸਾਰ ਰਾਮ ਕੀ ਹੈ ? Meaning of RAM.

ਗੁਰਮਤਿ ਅਨੁਸਾਰ ਰਾਮ ਕੀ ਹੈ ? Meaning of RAM.


ਰਾਮ ਸ਼ਬਦ ਪੁਰਾਤਨ ਹਿੰਦੂ ਗ੍ਰੰਥਾਂ ਵਿੱਚ ਆ ਚੁੱਕਿਆ ਸੀ, ਜਿਸਨੂੰ ਗਲਤ ਅਰਥਾਂ ਨਾਲ ਇਕ ਜਪਣ ਯੋਗ ਨਾਮ ਬਣਾ ਕੇ ਪ੍ਰਚਲਿਤ ਕਰ ਦਿੱਤਾ ਗਿਆ ਸੀ | ਗੁਰਬਾਣੀ ਵਿਚ ਇਸਦੀ ਸਹੀ ਵਿਆਖਿਆ ਕਰਕੇ ਦਿੱਤਾ ਗਿਆ ਹੈ ਕਿ ਰਾਮ ਜਾਂ ਰਾਮ ਨਾਮੁ ਅਸਲ ਵਿਚ ਹੁੰਦਾ ਕੀ ਹੈ | 

'ਆਦਿ ਗ੍ਰੰਥ" ਵਿਚ ਪੰਨ ਨੰ. 1159 ਤੇ ਇਸਦੀ ਸਿੱਧੀ ਪਰਿਭਾਸ਼ਾ ਹੀ ਦਿੱਤੀ ਹੋਈ ਹੈ ਕਿ
ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥

ਆਪਣੇ ਆਪ ਨੂੰ ਜਾਨਣ ਦਾ ਜੋ ਗਿਆਨ ਦਾ ਖਜਾਨਾ ਹੈ ਓਹੀ ਰਾਮ ਨਾਮੁ ਹੈ | ਇਹ ਸਾਰਾ ਸੰਸਾਰ ਬ੍ਰਹਮ ਹੈ ਤੇ ਬ੍ਰਹਮ ਨੂੰ ਜਾਨਣ ਲਈ ਜੋ ਗਿਆਨ ਜਾਂ ਅਕਲ ਇਕੱਠੀ ਹੁੰਦੀ ਹੈ ਓਹੀ ਰਾਮ ਨਾਮੁ ਹੈ ਗੁਰਬਾਣੀ ਦਾ |

ਰਾਮ ਤੇ ਰਾਮ ਨਾਮੁ ਦਾ ਇਹੀ ਫਰਕ ਹੈ ਕੇ ਉਸ ਗਿਆਨ ਜਾਂ ਮਤਿ ਨੂੰ ਰਾਮ ਕਹਿੰਦੇ ਹਨ ਤੇ ਨਾਮੁ ਉਸ ਇਕੱਠੇ ਹੋਏ ਗਿਆਨ ਧੰਨ ਜਾਂ ਖਜਾਨੇ ਨੂੰ ਕਹਿੰਦੇ ਹਨ | 

RAM Naam is a collection of real knowldge (knowledge about our Origin)

ਜਿਸ ਕੋਲ ਇਹ ਖਜਾਨਾ ਆ ਗਿਆ ਉਸ ਕੋਲ ਆਪਣੀ ਕੋਈ ਅਕਲ ਨਹੀਂ ਰਹਿੰਦੀ ਉਹ ਪਾਰਬ੍ਰਹਮ ਦੀ ਅਕਲ ਜਾਂ ਮਤਿ ਬਣ ਜਾਂਦੀ ਹੈ | ਉਸ ਵਿੱਚੋ ਹਉਮੈ ਖਤਮ ਹੋ ਜਾਂਦੀ ਹੈ | ਸਿਧੇ ਤੌਰ ਤੇ ਸੌਖੇ ਢੰਗ ਨਾਲ ਜੇ ਕਹੀਏ ਤਾਂ ਜੋ ਹਉਮੈ ਰਹਿਤ ਮਤਿ ਜਾਂ ਅਕਲ ਹੈ ਓਹੀ ਰਾਮ ਹੈ | 

ਹਉਮੈ ਕਰਕੇ ਹੀ ਬੁਧਿ ਬ੍ਰਹਮ ਵਿਚ ਸਰੀਰ ਬਣਾਉਦੀ ਹੈ ਤੇ ਜਨਮ ਮਰਨ ਦੇ ਚੱਕਰ ਵਿਚ ਫਸ ਜਾਂਦੀ ਹੈ | ਇਹ ਚੱਕਰ ਓਨਾ ਸਮਾਂ ਚਲਦਾ ਰਹਿੰਦਾ ਹੈ ਜਦੋ ਤਕ ਬੁੱਧ ਜਾਂ ਅਕਲ ਵਿੱਚੋ ਹਉਮੈ ਪੂਰੀ ਤਰਾਂ ਖਤਮ ਨਹੀਂ ਹੋ ਜਾਂਦੀ | ਜਦੋ ਮਤਿ ਵਿਚ ਹਉਮੈ ਆ ਜਾਂਦੀ ਹੈ ਤਾਂ ਦੂਜੀ ਧਿਰ ਖੜੀ ਹੋ ਜਾਂਦੀ ਹੈ ਉਸਨੂੰ ਦਸਮ ਪਾਤਸ਼ਾਹ ਨੇ ਸ਼ਿਆਮ ਜਾਂ ਸ਼ਾਮ ਕਹਿ ਕਿ ਸੰਬੋਧਿਤ ਕੀਤਾ ਹੈ |

ਹੁਣ ਸਵਾਲ ਇਹ ਉੱਠਦਾ ਹੈ ਕਿ ਰਾਮ ਮਤਿ ਕਿਵੇਂ ਹੋ ਸਕਦਾ ? ਇਸਦੇ ਜਵਾਬ ਵਿਚ ਸਾਡੇ ਕੋਲ ਇਕ ਹੋਰ ਪੰਗਤੀ ਆਉਂਦੀ ਹੈ ਗੁਰਬਾਣੀ ਵਿਚ ਕਿ

ਤੂ ਸਮਰਥੁ ਵਡਾ, ਮੇਰੀ ਮਤਿ ਥੋਰੀ, ਰਾਮ ॥

ਭਾਵ ਕਿ ਜੋ ਸਾਡੀ ਮਤਿ ਹੈ (ਮਨ ਦੀ ਅਕਲ) ਉਹ ਥੋੜੀ ਹੈ, ਅਸਮਰੱਥ ਹੈ ਅਤੇ ਤੇਰੀ ਮਤਿ ਜੋ ਕਿ ਰਾਮ ਹੈ ਉਹ ਵੱਡੀ ਤੇ ਸਮਰਥ ਹੈ | 

ਹਉਮੈ ਕਰਕੇ ਹੀ ਮਤਿ ਦਾ ਛੋਟਾ ਭਾਵ ਬਾਵਨ ਰੂਪ ਹੈ | ਜਦੋ ਮਤਿ ਪਰਮਾਰਥ ਛੱਡ ਕੇ ਸਵਾਰਥੀ ਹੋ ਜਾਂਦੀ ਹੈ ਓਦੋ ਹੀ ਹਉਮੈ ਆਉਂਦੀ ਹੈ | ਹਉਮੈ ਕਰਕੇ ਹੀ ਮਨੁ ਹੋਂਦ ਵਿਚ ਆਉਂਦਾ ਹੈ ਜੋ ਇੱਛਾਵਾਂ ਦਾ ਸਮੂਹ ਹੁੰਦਾ ਹੈ | 

ਮਨੁ ਨੂੰ ਖਤਮ ਕਰਕੇ ਹੀ ਰਾਮ ਪ੍ਰਾਪਤ ਹੁੰਦਾ ਹੈ |

ਮਨੁ ਦੇ ਰਾਮੁ ਲੀਆ ਹੈ ਮੋਲਿ ||

ਗੁਰਬਾਣੀ ਅਨੁਸਾਰ ਰਾਮ ਦਾ ਅਸਲ ਅਰਥ ਹਉਮੈ ਰਹਿਤ ਮਤਿ ਜਾਂ ਬ੍ਰਹਮ ਗਿਆਨ ਦਾ ਪਦਾਰਥ ਹੀ ਹੈ | ਇਸੇ ਲਈ ਇਸਨੂੰ ਗੁਰਬਾਣੀ ਵਿਚ ਪਦਾਰਥ ਕਿਹਾ ਗਿਆ ਹੈ ਨਾ ਕਿ ਕੋਈ ਜਪਣ ਵਾਲਾ ਮੰਤਰ |

ਰਾਮ ਪਦਾਰਥੁ ਪਾਇਕੇ ਕਬੀਰ ਗਾਠ ਨਾ ਖੋਲ ||

ਸਭ ਅੰਦਰ ਮੂਲ ਰੂਪ ਵਿਚ ਰਾਮ ਹੀ ਹੈ ਭਾਵ ਉਹ ਮਤਿ ਜੋ ਹਉਮੈ ਰਹਿਤ ਹੈ ਪਰ ਭਰਮ ਕਾਰਨ ਉਸਦਾ ਰੂਪ ਵਿਗੜ ਕੇ ਮਨੁ (ਸ਼ਾਮ ਜਾਂ ਰਾਮਾ) ਦਾ ਵਜੂਦ ਖੜਾ ਹੋ ਗਿਆ ਹੈ ਜੋ ਆਪਣੇ ਆਪ ਨੂੰ ਅਲੱਗ ਸਮਝਣ ਲੱਗ ਪਿਆ ਹੈ ਤੇ ਸਰੀਰ ਨੂੰ ਹੀ ਆਪਣਾ ਸਭ ਕੁਝ ਸਮਝੀ ਬੈਠਾ ਹੈ | ਪਰ ਜਦੋ ਭਰਮ ਦੂਰ ਹੋ ਗਿਆ ਤੇ ਹਉਮੈ ਖਤਮ ਹੋ ਗਈ ਫੇਰ ਸਭ ਅੰਦਰ ਰਾਮ ਬੋਲਦਾ ਹੀ ਦਿਖਣ ਲਗ ਪੈਂਦਾ ਹੈ |

ਸਭੈ ਘਾਟ ਰਾਮੁ ਬੋਲੈ ਰਾਮਾ ਬੋਲੈ...

ਇਹ ਸਾਰਾ ਕੁਝ ਗੁਰਬਾਣੀ ਵਿਚ ਹੀ ਲਿਖਿਆ ਪਿਆ ਹੈ ਲੋੜ ਹੈ ਗੁਰਬਾਣੀ ਨੂੰ ਰਿੜਕ ਕੇ ਉਸ ਵਿਚੋਂ ਅਕਲ ਇਕੱਠੀ ਕਰਨ ਦੀ | ਲੇਖਕ ਵੀ ਜੋ ਕੁਝ ਵੀ ਲਿਖ ਰਿਹਾ ਹੈ ਓਹ ਸਾਰਾ ਉਸ ਗੁਰਬਾਣੀ ਦੀ ਅਕਲ ਤੋਂ ਸਿੱਖ ਕੇ ਹੀ ਲਿਖ ਰਿਹਾ ਹੈ, ਉਸ ਕੋਲ ਆਪਣਾ ਕੁਝ ਨਹੀਂ | 

ਲੋੜ ਹੈ ਗੁਰਬਾਣੀ ਨੂੰ ਸਮਝਣ ਦੀ ਤੇ ਖੋਜਣ ਦੀ ਨਾ ਕਿ ਰੱਟੇ ਲਗਾ ਕੇ ਪੜ੍ਹਨ ਦੀ |

-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...