19 October, 2018

ਗੁਰਮਤਿ ਅਨੁਸਾਰ ਦਾਨ ਕੀ ਹੈ ? What is real Donation. (2018)

Logical Reasoning, GurParsad, Gurmat, Satgur, Gur ka Sikh and Real Religion

ਗੁਰਬਾਣੀ ਵਿੱਚ ਹਰਿ ਕੀ ਹੈ ? Definition of Hari. (2018)

ਗੁਰਬਾਣੀ ਵਿੱਚ ਹਰਿ ਕੀ ਹੈ ? Definition of Hari. (2018)


ਗੁਰਬਾਣੀ ਵਿੱਚ ਹਰਿ ਕੀ ਹੈ ? Definition of Hari.


ਹਰਿ ਨਾਮ ਪਿੱਛੇ ਪੁਰਾਤਨ ਹਿੰਦੂ ਗ੍ਰੰਥਾਂ ਵਿਚ ਆ ਚੁੱਕਿਆ ਸੀ, ਗੁਰਬਾਣੀ ਵਿਚ ਇਹ ਤਾਂ ਲਿਆ ਗਿਆ ਹੈ| ਗੁਰਬਾਣੀ ਵਿਚ ਇਸਦਾ ਅਸਲੀ ਮਤਲਬ ਸਮਝਾਅ ਕੇ ਪੇਸ਼ ਕੀਤਾ ਗਿਆ ਹੈ | "ਆਦਿ ਗ੍ਰੰਥ" ਵਿਚ ਪੰਨਾ 593 ਤੇ ਤਾਂ ਸਿੱਧੀ ਪਰਿਭਾਸ਼ਾ ਹੀ ਦਿੱਤੀ ਹੋਈ ਕਿ ਹਰਿ ਕੀ ਹੁੰਦਾ |

ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਨਹਾਰਾ ||

ਹਰੀ ਅੰਦਰ ਇਕੱਠਾ ਹੋਇਆ ਉਹ ਗਿਆਨ ਜਾਂ ਸੋਝੀ ਹੁੰਦਾ ਹੈ ਜਿਸਨੇ ਸਾਨੂੰ ਭਰਮ ਤੋਂ ਮੁਕਤ ਕਰਾ ਕੇ ਇਸ ਜਨਮ ਮਰਨ ਦੇ ਚੱਕਰ ਵਿੱਚੋ ਬਾਹਰ ਕੱਢ ਲੈਣਾ ਹੈ | ਹਰੀ, ਨਾਮ ਤਾਂ ਪਿਆ ਕਿਉਕਿ ਇਹ ਉਹ ਗਿਆਨ ਹੈ ਜੋ ਸੁੱਕਿਆਂ ਨੂੰ ਹਰਾ ਕਰ ਦਿੰਦਾ ਹੈ | ਹਰਾ ਕਰ ਦੇਣ ਵਾਲਾ ਗਿਆਨ ਸੱਚਾ ਗਿਆਨ ਹੁੰਦਾ ਹੈ ਤੇ ਇਹ ਸਾਰੀ ਦੁਨੀਆ ਹੀ ਸੱਚੇ ਗਿਆਨ ਦਾ ਰੂਪ ਹੈ | 

ਅਸਲ ਵਿਚ ਅੰਦਰ ਜਨਮ ਤੋਂ ਲੈ ਕੇ ਜੋ ਵੀ ਗਿਆਨ ਇਕੱਠਾ ਹੁੰਦਾ ਰਹਿੰਦਾ ਹੈ, ਹਰ ਇਕ ਜੀਵ ਉਸ ਅਨੁਸਾਰ ਹੀ ਚੱਲ ਰਿਹਾ ਹੈ | ਜੇਹਾ ਬੀਜੇ ਓਹਜਾ ਵੱਢੇ ਦਾ ਮਤਲਬ ਹੁੰਦਾ ਜਿਵੇ ਦਾ ਗਿਆਨ ਇਕੱਠਾ ਕਰਦੇ ਜਾਵਾਂਗੇ ਓਵੇਂ ਦੇ ਹੀ ਬਣਦੇ ਜਾਵਾਂਗੇ, ਚਾਹੇ ਸੱਚਾ ਗਿਆਨ ਇਕੱਠਾ ਕਰ ਲਈਏ ਚਾਹੇ ਝੂਠਾ | ਉਸ ਇਕੱਠੇ ਕੀਤੇ ਗਿਆਨ ਜਾਂ ਅਕਲ ਨਾਲ ਹੀ ਜਿੰਦਗੀ ਦੇ ਫੈਸਲੇ ਲੈਂਦੇ ਹਾਂ | ਜੇਕਰ ਅੰਦਰ ਹਰਿ ਰਤਨ ਇਕੱਠਾ ਹੋ ਰਿਹਾ ਹੋਵੇ ਉਸਨੇ ਤਾਂ ਹਰਾ ਕਰ ਹੀ ਦੇਣਾ ਹੈ |

ਇਹ ਜੋ ਵੀ ਕੁੱਝ ਲਿਖਿਆ ਜਾ ਰਿਹਾ ਇਸ ਵਿਚ ਲੇਖਕ ਦਾ ਕੁੱਝ ਨਹੀਂ ਜੋ ਵੀ ਹੈ ਸਤਿਗੁਰ ਦੀ ਸਿਖਿਆ ਹੈ | ਹੁਣ ਪੜ੍ਹਨ ਵਾਲਾ ਇਸਨੂੰ ਕਿਵੇਂ ਜਾਂ ਕਿਨਾ ਕੁ ਡੂੰਘਾ ਸਮਝੇਗਾ ਇਹ ਤਾਂ ਪੜ੍ਹਨ ਵਾਲੇ ਨੇ ਜਿਵੇ ਦਾ ਅੰਦਰ ਗਿਆਨ ਇਕੱਠਾ ਕੀਤਾ ਉਸਤੇ ਨਿਰਭਰ ਕਰਦਾ ਹੈ | ਲੇਖਕ ਤਾਂ ਓਨਾ ਹੀ ਲਿਖ ਸਕਦਾ ਜਿਨ੍ਹਾਂ ਕੁ ਓਹਦੇ ਅੰਦਰ ਗਿਆਨ ਇਕੱਠਾ ਹੋਇਆ ਹੈ |

ਲਿਖਾਰੀ ਦਾ ਕੰਮ ਤਾਂ ਬੱਸ ਜਾਗ ਲਾਉਣਾ ਹੀ ਸੀ, ਹੁਣ ਜਿਸ ਵਿੱਚ ਜੰਮਣ ਦੀ ਭੁੱਖ ਹੋਵੇਗੀ ਅੱਗੇ ਗੁਰਬਾਣੀ ਖੋਜ ਕੇ ਜੰਮ ਸਕਦਾ ਹੈ, ਇਹ ਗੱਲ ਤਾਂ ਹਰ ਇਕ ਦੀ ਆਪਣੀ ਮਰਜੀ ਤੇ ਖੜੀ ਹੈ | ਇਹ ਤਾਂ ਉਹ ਦਾਤ ਜੋ ਆਪਣੇ ਆਪ ਤੋਂ ਹੀ ਮਿਲਣੀ ਹੈ |


-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

18 October, 2018

ਪ੍ਰਭ ਕੀ ਹੈ ? What is Prabh ?

ਪ੍ਰਭ ਕੀ ਹੈ ? What is Prabh ?

ਪ੍ਰਭ ਕੀ ਹੈ ? What is Prabh ? 


ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਜੇਕਰ ਕਿਸੇ ਵਸਤੂ ਦੀ ਨਕਲ ਤੋਂ ਹੀ ਜਾਗਰੂਕ ਹੋਈਏ, ਨਕਲੀ ਨੂੰ ਹੀ ਦੇਖਿਆ ਹੋਵੇ ਓਹਨੂੰ ਹੀ ਵਰਤਿਆ ਹੋਵੇ ਬਾਕੀ ਸਾਰੇ ਵੀ ਨਕਲੀ ਤੋਂ ਹੀ ਜਾਗਰੂਕ ਹੋਣ | ਅਸਲ ਬਾਰੇ ਕਿਸੇ ਨੂੰ ਪਤਾ ਜਾਂ ਅੰਦਾਜਾ ਵੀ ਨਾ ਹੋਵੇ | ਉਸ ਹਾਲਤ ਵਿਚ ਜੇਕਰ ਕੋਈ ਅਸਲ ਨੂੰ ਸਮਝ ਕੇ ਅਸਲ ਬਾਰੇ ਦੱਸਣ ਦੀ ਕੋਸ਼ਿਸ਼ ਕਰੇ ਤਾਂ ਉਸ ਉਤੇ ਕੋਈ ਯਕੀਨ ਨਹੀਂ ਕਰੇਗਾ। ਓਹਨੂੰ ਪਾਗਲ ਸਮਝਣਗੇ, ਕਿਉਕਿ ਉਹ ਇਕੱਲਾ ਬਾਕੀ ਸਾਰਿਆਂ ਦੇ ਅਸਲੀ ਮੰਨੇ ਹੋਏ ਨੂੰ ਨਕਲੀ ਕਹਿ ਕੇ ਓਹਨਾ ਸਭ ਨੂੰ ਝੂਠਾ ਕਰ ਰਿਹਾ ਹੁੰਦਾ ਹੈ | ਬੱਸ ਇਹੀ ਹੈ ਸਭ ਜਿਸਨੂੰ ਅਸੀਂ ਦੁਨੀਆ ਕਹਿਨੇ ਹਾਂ ਜੋ ਨਕਲ ਹੈ ਤੇ ਅਸਲ ਪ੍ਰਭ ਹੈ ਜਿਸਤੋ ਸਭ ਅਣਜਾਣ ਹਨ |

ਪ੍ਰਭ ਸਾਡੇ ਮੂਲ਼ ਭਾਵ ਸਾਡੇ ਅਸਲ ਨੂੰ ਕਹਿੰਦੇ ਨੇ |

ਇਹ ਦੁਨੀਆ ਜਾਂ ਸਾਡਾ ਸਰੀਰ ਜਿਸਨੂੰ ਅਸੀਂ ਆਪਣਾ ਆਪ ਮੰਨਦੇ ਹਾਂ, ਸਾਡਾ ਰੂਪ ਨਹੀਂ ਹੈ, ਇਹ ਤਾਂ ਮਿੱਟੀ ਹੈ, ਤੇ ਨਾ ਹੀ ਅਸੀਂ ਜੀਵ ਹਾਂ | ਜੇ ਡੂੰਘਾ ਆਤਮ ਚਿੰਤਨ ਭਾਵ ਵਿਚਾਰ ਕਰੀਏ ਤਾਂ ਪਤਾ ਲੱਗਦਾ ਕਿ ਸਰੀਰ ਅਤੇ ਜੀਵ ਤੋਂ ਵੀ ਪਰੇ ਕੁੱਝ ਹੈ ਜੋ ਸਾਡਾ ਅਸਲ ਹੈ | ਓਹਨੂੰ ਹੀ ਪ੍ਰਭ ਕਹਿੰਦੇ ਹਨ |

ਇਹ ਬਸ ਸਮਝਾਉਣ ਲਈ ਨਾਮ ਰੱਖੇ ਗਏ ਹਨ | ਆਤਮਿਕ ਗਿਆਨ ਲੈ ਕੇ ਇਸ ਨਕਲ ਦੇ ਭਰਮ ਨੂੰ ਦੂਰ ਕਰਕੇ ਆਪਣਾ ਅਸਲ ਜਾਨਣਾ ਹੈ | ਆਪਣਾ ਅਸਲ ਜਾਨਣਾ ਹੀ ਪ੍ਰਭ ਦੀ ਪ੍ਰਾਪਤੀ ਹੈ, ਇਹੀ ਇਕ ਸਿੱਖ ਦਾ ਅਸਲ ਕੰਮ ਕਿ ਉਸਨੇ ਆਪਣੇ ਅਸਲ ਨੂੰ ਜਾਨਣ ਦੀ ਸਿਖਿਆ ਲੈਣੀ ਹੈ ਸਤਿਗੁਰ ਤੋਂ | ਆਪਣੇ ਅਸਲ ਨੂੰ ਪ੍ਰੇਮ ਕਰਨਾ ਤੇ ਓਹਨੂੰ ਹੀ ਜਾਨਣ ਦੀ ਇੱਛਾ ਰੱਖਣੀ | ਦਸਮ ਪਾਤਸ਼ਾਹ ਨੇ ਤਾਂ ਸਵਈਆਂ ਵਿਚ ਲਿਖ ਕੇ ਗੱਲ ਹੀ ਖਤਮ ਕਰਤੀ ਕਿ

ਪ੍ਰਭ ਕੀ ਹੈ ? What is Prabh ?


ਅਸਲ ਵਿਚ ਜਿਵੇਂ ਦੀ ਸਮਝ ਆਉਂਦੀ ਜਾਂ ਸਮਾਜ ਤੋਂ ਮਿਲਦੀ ਹੈ ਓਸੇ ਤਰਾਂ ਓਹਨੂੰ ਗ੍ਰਹਿਣ ਕਰ ਲੈਣੇ ਹਾਂ, ਓਹਨੂੰ ਵਿਵੇਕ ਨਾਲ ਵਿਚਰਦੇ ਨਹੀਂ ਕਿ ਕੀ ਸਹੀ ਤੇ ਕੀ ਗ਼ਲਤ | ਓਹੀ ਗ੍ਰਹਿਣ ਕੀਤੀ ਹੋਈ ਮਤਿ ਨੂੰ ਲੈ ਕੇ ਆਪਣੇ ਆਪ ਨੂੰ ਚਤੁਰ ਸਮਝਦੇ ਹਾਂ | ਅਸਲ ਵਿਚ ਜੋ ਕੁਝ ਵੀ ਸਿਖਿਆ ਜਾਂ ਮੰਨੀ ਬੈਠੇ ਹਾਂ ਸਾਰਾ ਝੂਠ, ਕਿਸੇ ਵਸਤੂ ਦਾ ਨਕਲ, ਅਸਲ ਤੋਂ ਜਾਗਰੂਕ ਨਹੀਂ |

ਗੁਰੂ ਤੋਂ ਕਿਸੇ ਨੇ ਮਤਿ ਨਹੀਂ ਲਈ ਹੋਈ | ਜਿਵੇਂ ਦੀ ਸਮਾਜ ਵਿਚ ਪਹਿਲਾਂ ਤੋਂ ਇਕਠੀ ਹੋਈ ਹੋਈ ਜਾਣਕਾਰੀ ਸਾਨੂੰ ਮਿਲ ਰਹੀ ਓਵੇਂ ਦੀ ਹੀ ਇਕੱਠੀ ਕਰੀ ਜਾ ਰਹੇ ਹਾਂ ਤੇ ਆਪਣੇ ਮੂਲ ਨੂੰ ਨਹੀਂ ਬੁੱਝ ਰਹੇ ਜੋ ਕਿ ਸਾਡਾ ਅਸਲ ਹੈ | ਜ਼ਿੰਦਗੀ ਪ੍ਰਤੀ ਅੰਦਾਜੇ ਲਗਾਏ ਹੋਏ ਨੇ ਸਭ ਨੇ ਤੇ ਓਹਨਾ ਅੰਦਾਜ਼ਾ ਤੋਂ ਮਿਲੀਆਂ ਅਕਲਾਂ ਨਾਲ ਜੀਓ ਰਹੇ ਹਾਂ  | ਇਸ ਕੁਮੱਤ ਜਾਂ ਨਕਲ ਦੀ ਸਮਝ ਨੂੰ ਅਵਿੱਦਿਆ ਕਹਿੰਦੇ | ਇਸ ਬਾਰੇ ਰਵਿਦਾਸ ਜੀ ਲਿਖਦੇ ਨੇ

ਮਾਧੋ, ਅਵਿੱਦਿਆ ਹਿਤ ਕੀਨ ਵਿਵੇਕ ਦੀਪ ਮਲੀਨ ||

ਵਿਵੇਕ ਹੁੰਦਾ ਵਿਚਾਰ ਵਾਲੀ ਬੁਧਿ ਜਾਂ ਸ਼ਕਤੀ ਜੋ ਵਿਚਾਰ ਕੇ ਅਸਲੀਅਤ ਤੋਂ ਜਾਣੂ ਕਰਾ ਦਿੰਦੀ ਹੈ| ਪਰ ਜੇ ਅਵਿੱਦਿਆ ਨਾਲ ਪਿਆਰ ਪਾ ਕੇ ਅਵਿੱਦਿਆ ਇਕੱਠੀ ਕਰਦੇ ਰਹਾਂਗੇ ਤਾ ਸਾਡੀ ਵਿਚਾਰਨ ਵਾਲੀ ਸ਼ਕਤੀ ਮੈਲੀ (ਮਲੀਨ) ਹੋ ਜਾਵੇਗੀ, ਜੋ ਸਭ ਦੀ ਹੋਈ ਹੋਈ | ਇਸ ਲਈ ਅਸੀਂ ਝੂਠ ਨਾਲ ਘਿਰੇ ਹੋਏ ਹਾਂ | ਪਰ ਸੱਚ ਦਾ ਪਤਾ ਲੱਗ ਸਕਦਾ ਜੇਕਰ ਆਪ ਵਿਚਾਰ ਕੇ ਆਪਣੇ ਅਸਲ ਨੂੰ ਪਛਾਣੀਏ ਤੇ ਆਤਮ ਉਪਦੇਸ਼ ਤੇ ਚੱਲੀਏ |

ਗਿਆਨੀ ਸੋ ਜੋ ਆਪੁ ਵੀਚਾਰੈ ||

ਆਤਮ ਉਪਦੇਸ਼ ਤਾਂ ਸਤਿਗੁਰ ਤੋਂ ਮਿਲਣਾ ਹੁੰਦਾ | ਸਾਨੂੰ ਤਾਂ ਪਹਿਲਾਂ ਹੀ ਇਕੱਠਾ ਕਰਕੇ ਗੁਰਬਾਣੀ ਦੇ ਰੂਪ ਵਿਚ ਦਿੱਤਾ ਹੋਇਆ | ਹੋਰ ਵੀ ਇਕੱਠਾ ਕਰ ਸਕਦੇ ਹਨ ਬੱਸ ਲੋੜ ਹੋ ਸੰਤੋਖੀ ਹੋ ਕੇ ਵਿਚਾਰਨ ਦੀ |

ਇਹ ਸਾਰੀ ਦੁਨੀਆ ਪ੍ਰਭ ਦੀ ਹੈ ਤੇ ਪ੍ਰਭ ਸਭ ਦਾ ਅਸਲ ਹੈ | ਬਾਕੀ ਅਵਿੱਦਿਆ ਨੂੰ ਭੁੱਲਕੇ ਵਿਚਾਰੋਗੇ ਤਾਂ ਵਿਦਿਆ (ਅਸਲੀ ਸਿਖਿਆ) ਮਿਲਣੀ ਹੈ,  ਜਿਸਨੇ ਪ੍ਰਭ ਨਾਲ ਜੋੜਨਾ ਭਾਵ ਸਮਝਾਉਣਾ |


-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

ਬ੍ਰਹਮ, ਪੂਰਨ ਬ੍ਰਹਮ ਅਤੇ ਪਾਰਬ੍ਰਹਮ ਕੀ ਹੁੰਦਾ ? What is Brahm, Puran Brahm and Paarbrahm ?

ਬ੍ਰਹਮ, ਪੂਰਨ ਬ੍ਰਹਮ ਅਤੇ ਪਾਰਬ੍ਰਹਮ ਕੀ ਹੁੰਦਾ ? What is Brahm, Puran Brahm and Paarbrahm ?

ਬ੍ਰਹਮ, ਪੂਰਨ ਬ੍ਰਹਮ ਅਤੇ ਪਾਰਬ੍ਰਹਮ ਕੀ ਹੁੰਦਾ? What is Brahm, Puran Brahm and Paarbrahm?


ਅਸੀਂ ਗੁਰਬਾਣੀ ਪੜ੍ਹੀ ਤਾਂ ਜਾਨੇ ਹਾਂ ਪਰ ਵਿਚਾਰਦੇ ਨਹੀਂ, ਜੇਕਰ ਵਿਚਾਰੀਏ ਤਾਂ ਅਜਿਹੇ ਸ਼ਬਦ ਜਾਂ ਨਾਮ ਜੋ ਆਮ ਹੀ ਗੁਰਬਾਣੀ ਵਿਚ ਆਉਂਦੇ ਹਨ, ਬਾਰੇ ਪਤਾ ਹੋਵੇ ਕਿ ਇਹ ਕਿਹਨਾਂ ਲਈ ਵਰਤੇ ਗਏ ਹਨ | ਇਹ ਨਾਮ ਉਸ ਦੁਨੀਆ ਦੀਆ ਵਸਤੂਆਂ ਨੂੰ ਬੁੱਝਣ ਲਈ ਰੱਖੇ ਗਏ ਹਨ ਜੋ ਦਿਸਦੀਆਂ ਹੀ ਨਹੀਂ |

ਜੇਕਰ ਧਿਆਨ ਨਾਲ ਦੇਖੀਏ ਤਾਂ ਗੁਰਬਾਣੀ ਦੀ ਲਿੱਪੀ ਜਰੂਰ ਗੁਰਮੁਖੀ ਹੀ ਪਰ ਇਸਦੀ ਭਾਸ਼ਾ ਗੁਰਮੁਖੀ ਨਹੀਂ ਹੈ | ਗੁਰਬਾਣੀ ਵਿਚ ਇਕ ਨਵੀ ਕਿਸਮ ਦੀ ਭਾਸ਼ਾ ਵਰਤੀ ਗਈ ਹੈ, ਜੇਕਰ ਇਸਨੂੰ ਧਿਆਨ ਨਾਲ ਪੜ੍ਹਦੇ ਰਹੀਏ ਤਾਂ ਇਹ ਭਾਸ਼ਾ ਆਪ ਹੀ ਆਉਣ ਲੱਗ ਜਾਂਦੀ ਹੈ |

ਬ੍ਰਹਮ, ਇਹ ਜੀਵ ਨੂੰ ਕਿਹਾ ਗਿਆ ਹੈ, ਉਹ ਜੀਵ ਜਿਸਨੇ ਜਨਮ ਲੈ ਕੇ ਸਰੀਰ ਬਣਾਇਆ ਹੋਇਆ | ਬ੍ਰਹਮ ਅਧੂਰਾ ਹੁੰਦਾ ਹੈ, ਜਦੋ ਜੀਵ ਨੂੰ ਆਪਣਾ ਗਿਆਨ ਹੋ ਜਾਂਦਾ ਕਿ ਮੈਂ ਕੌਣ ਹਾਂ ਫੇਰ ਪੂਰਾ ਜੋ ਜਾਂਦਾ ਤੇ ਪੂਰਨ ਬ੍ਰਹਮ ਅਖਵਾਉਂਦਾ | ਜਦੋ ਪੂਰਨ ਹੋ ਕੇ ਜਨਮ ਮਰਨ ਤੋਂ ਮੁਕਤ ਹੋ ਜਾਂਦਾ, ਇਸ ਦੋਬਾਰਾ ਜਨਮ ਲੈਣ ਦੇ ਚੱਕਰ ਤੋਂ ਬਾਹਰ ਹੋ ਜਾਂਦਾ ਫੇਰ ਪਾਰਬ੍ਰਹਮ ਅਵਸਥਾ ਵਿਚ ਹੁੰਦਾ | ਪਾਰਬ੍ਰਹਮ ਜੋ ਬ੍ਰਹਮ ਤੋਂ ਪਾਰ ਹੁੰਦਾ, ਬ੍ਰਹਮ ਭਾਵ ਜਨਮ ਮਰਨ ਵਿਚ ਨਹੀਂ |

ਇਹ ਇੱਛਾ ਸ਼ਕਤੀ ਦੇ ਹੀ ਨਾਮ ਹਨ ਜਾਂ ਕਹਿ ਲਵੋ ਹੁਕਮੁ ਦੇ | ਇੱਛਾ ਆਪਣੇ ਆਪ ਜਦੋ ਟੁੱਟ ਕੇ (ਸਵੈ-ਭੰਗ) ਦੋ ਹਿੱਸੇ ਹੋ ਜਾਂਦੀ ਹੈ (ਅੱਧੀ ਸਰੀਰ ਦੀਆਂ ਲੋੜਾਂ ਪੂਰੀਆਂ ਕਰਦੀ ਅੱਧੀ ਪ੍ਰਭ ਨਾਲ ਜੁੜੀ ਰਹਿੰਦੀ) | ਪ੍ਰਭ ਸਾਡੇ ਮੂਲ਼ ਭਾਵ ਸਾਡੇ ਅਸਲ ਨੂੰ ਕਹਿੰਦੇ |

ਇਹ ਸਰੀਰ ਸਾਡਾ ਰੂਪ ਨਹੀਂ ਹੈ, ਇਹ ਤਾਂ ਮਿੱਟੀ ਹੈ, ਤੇ ਨਾ ਹੀ ਅਸੀਂ ਜੀਵ ਹਾਂ | ਜੇ ਡੂੰਘਾ ਆਤਮ ਚਿੰਤਨ ਭਾਵ ਵਿਚਾਰ ਕਰੀਏ ਤਾਂ ਪਤਾ ਲਗਦਾ ਸਰੀਰ ਤੇ ਜੀਵ ਤੋਂ ਵੀ ਪਰੇ ਕੁੱਝ ਹੈ ਜੋ ਸਾਡਾ ਅਸਲ ਹੈ | ਓਹਨੂੰ ਹੀ ਪ੍ਰਭ ਕਹਿੰਦੇ ਹਨ | ਇਹ ਬਸ ਸਮਝਾਉਣ ਲਈ ਨਾਮ ਰੱਖੇ ਗਏ ਹਨ | 

ਸਰੀਰ ਨਾਲ ਜੁੜੇ ਹੁਕਮੁ ਦੇ ਹਿੱਸੇ ਤੋਂ ਹੀ ਹਉਮੈ ਪੈਦਾ ਹੋਈ ਤੇ ਜਦੋ ਅਪਣਾ ਖੁਦ ਦਾ ਗਿਆਨ ਹੋ ਜਾਂਦਾ ਹੈ ਫੇਰ ਹਉਮੈ ਖਤਮ ਹੋਣ ਤੇ ਇਹ ਅਧੂਰੇ ਤੋਂ ਪੂਰਾ ਹੋ ਜਾਂਦਾ ਤੇ ਅਵਸਥਾ ਦਾ ਨਾਮ ਪੂਰਨ ਬ੍ਰਹਮ ਹੈ | ਪੂਰਨ ਹੋਣ ਤੋਂ ਬਾਅਦ ਇਕ ਅਵਸਥਾ ਆਉਂਦੀ ਜਿਸਨੂੰ ਸਹਿਜ ਕਹਿੰਦੇ | ਸਹਿਜ ਉਹ ਅਵਸਥਾ ਜਿਸ ਵਿਚ ਇੱਛਾ ਦੀ ਲਹਿਰ ਖਤਮ ਹੋਈ ਹੁੰਦੀ ਪਰ ਹੁੰਦਾ active form ਵਿਚ | ਇਹ ਅਵਸਥਾ ਪਾਰਬ੍ਰਹਮ ਦੀ |

ਪੜ੍ਹਨ ਤੇ ਇਹ ਗੱਲਾਂ ਅਜੀਬ ਲੱਗਣਗੀਆਂ ਪਰ ਗੁਰਬਾਣੀ ਦਾ ਇਕ ਖੋਜੀ ਦੀ ਤਰਾਂ ਅਧਿਐਨ ਕਰੋਗੇ ਤਾਂ ਸਭ ਕੁੱਝ ਪਤਾ ਚੱਲ ਜਾਂਦਾ ਹੈ | ਗੁਰਬਾਣੀ ਨੂੰ ਰਿੜਕਣ ਲਈ ਵਿਚਾਰ ਵਾਲੀ ਮਧਾਣੀ ਤਾਂ ਪਾਉਣੀ ਹੀ ਪੈਣੀ ਹੈ | ਇਹੀ ਸਚੀ ਤੇ ਅਸਲੀ ਸੇਵਾ ਹੁੰਦੀ | ਜਦੋ ਆਪ ਪਤਾ ਲੱਗ ਗਿਆ ਫੇਰ ਦੂਜਿਆਂ ਨੂੰ ਵੀ ਦਸਣਾ ਹੁੰਦਾ ਹੈ | ਇਹੀ ਸੱਚਾ ਤੇ ਅਸਲੀ ਦਾਨ ਹੁੰਦਾ, ਬਾਕੀ ਤਾ ਮਦਦ ਹੁੰਦੀ ਜੋ ਸੰਸਾਰੀ ਢੰਗ ਨਾਲ ਕਰਦੇ ਹਾਂ |


-----------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

17 October, 2018

ਅਸੀਂ ਕੌਣ ਹਾਂ ਤੇ ਕਿਉ ਪੈਦਾ ਹੋਏ ? Who We Are And How Were Born?

ਅਸੀਂ ਕੌਣ ਹਾਂ ਤੇ ਕਿਉ ਪੈਦਾ ਹੋਏ ? Who We Are And How Were Born?

ਅਸੀਂ ਕੌਣ ਹਾਂ ਤੇ ਕਿਉ ਪੈਦਾ ਹੋਏ ?

ਦੁਨੀਆ ਤੇ ਹੋਰ ਕਿੰਨੇ ਹੀ ਧਰਮ ਚਾਹੇ ਜੋ ਵੀ ਕਰਮ ਸਿਖਾਉਂਦੇ ਹੋਣ ਪਰ ਅਸਲ ਵਿਚ ਧਰਮ ਦਾ ਕਰਮ ਆਪਣੇ ਆਪ ਨੂੰ ਜਾਨਣਾ ਹੈ ਕਿ ਅਸੀਂ ਅਸਲ ਵਿਚ ਕੌਣ ਹਾਂ ਤੇ ਕਿਉ ਪੈਦਾ ਹੋਏ? ਗੁਰਮਤਿ ਵਿਚ ਇਹ ਸਵਾਲ ਚੁੱਕੇ ਗਏ ਹਨ ਤੇ ਇਹਨਾ ਦਾ ਜਵਾਬ ਵੀ ਦਿੱਤਾ ਹੈ।

ਇਹ ਦੁਨੀਆ ਇਕ ਸ਼ਕਤੀ ਨੇ ਪੈਦਾ ਕੀਤੀ ਹੈ, ਜਿਸਨੂੰ ਜਗਮਾਤ ਵੀ ਕਿਹਾ ਗਿਆ ਹੈ, ਨੂਰ ਵੀ ਕਿਹਾ ਗਿਆ ਹੈ, ਕੁਦਰਤਿ ਵੀ ਕਿਹਾ ਹੈ। ਹਾਂ ਇਹ ਓਹੀ ਸ਼ਕਤੀ ਹੈ ਜਿਸਨੂੰ ਵਿਗਿਆਨ ਵਿਚ energy ਕਿਹਾ ਹੈ। ਇਹ ਸ਼ਕਤੀ ਦਾ ਕੋਈ ਵੀ ਰੂਪ ਹੋ ਸਕਦਾ ਹੈ। ਅਸੀਂ ਇਹ ਸਕਤੀ ਨੂੰ ਇੱਛਾ ਦੇ ਰੂਪ ਵਿਚ ਜ਼ਿਆਦਾ ਵਰਤਦੇ ਹਾਂ। ਇਸੇ ਲਈ ਇੱਛਾ ਸ਼ਕਤੀ ਵੀ ਕਿਹਾ ਜਾਂਦਾ ਹੈ।

ਦੁਨੀਆ ਵਿਚ ਇਕ ਕਰਤਾ ਹੈ ਤੇ ਇਕ ਓਹਦੀ ਸ਼ਕਤੀ ਭਾਵ ਓਹਦਾ ਹੁਕਮੁ। ਕਰਤਾ ਕੀ ਹੈ ਇਸਨੂੰ ਦੱਸਣ ਲਈ ਸਾਰੇ ਅਸਮਰਥ ਹਨ। ਇਸ ਮੁੱਦੇ ਤੇ ਆ ਕੇ ਤਾਂ ਗੁਰਮਤਿ ਨੇ ਵੀ ਹੱਥ ਪਿਛੇ ਖਿੱਚੇ ਹੋਏ ਹਨ। ਅਸਲ ਵਿਚ ਕਰਤੇ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ।

ਜੋ ਸਾਰੇ ਹੀ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਤੇ ਜਿਸਨੂੰ ਸਾਰੇ ਸੰਸਾਰ ਵਿਚ ਕਿਸੇ ਨਾਲ ਵੀ ਤੁਲਨਾ ਕਰਕੇ ਸਮਝਾਇਆ ਨਹੀਂ ਜਾ ਸਕਦਾ, ਫੇਰ ਦਸੋ ਓਹਦੇ ਬਾਰੇ ਭਲਾ ਕੌਣ ਦਸ ਸਕਦਾ। ਜਿਸਨੇ ਓਹਨੂੰ ਜਾਣਿਆ ਉਹਨੂੰ ਹੀ ਪਤਾ ਕਿ ਉਹ ਕਿਵੇ ਦਾ, ਦੂਜੇ ਨੂੰ ਹੁਣ ਕਿਵੇਂ ਸਮਝਾਵੇ। ਕਬੀਰ ਜੀ ਤਾਂ ਕਹਿੰਦੇ

ਕਹਿਨੇ ਮੇ ਸੋਭਾ ਨਹੀਂ ਦੇਖਤ ਹੀ ਪ੍ਰਵਾਨ।।

ਰਵਿਦਾਸ ਜੀ ਕਹਿੰਦੇ ਨੇ

ਕਹੈ ਰਵਿਦਾਸ ਅਕਥ ਕਥਾ ਕਿਆ ਕਥਨ ਕੀਜੈ।।
ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ।।

ਬਸ ਐਨਾ ਹੀ ਕਿਹਾ ਕਿ ਕਰਤੇ ਨੂੰ ਓਹਦੀ ਸ਼ਕਤੀ ਭਾਵ ਕੁਦਰਤ ਤੋਂ ਜਾਣੋ। ਕਰਤਾ ਆਪਿ ਹੀ ਸ਼ਕਤੀ ਪੈਦਾ ਕਰਕੇ ਹੁਕਮੁ ਚਲਾ ਰਿਹਾ ਹੈ।

ਗੁਰਬਾਣੀ ਸਤਿ ਸਤਿ ਕਰਕੇ ਮਨਹੁ ਗੁਰਸਿਖਹੁ ਕਰਤੇ ਆਪੁ ਮੁਖਹੁ ਕਢਾਈ।।

ਜੇ ਗੁਰਬਾਣੀ ਨੂੰ ਸੱਚ ਕਰਕੇ ਮੰਨੀਏ ਤਾਂ ਗੁਰਬਾਣੀ ਇਹ ਦਸਦੀ ਕਿ ਸਾਡਾ ਜਨਮ ਭਰਮ ਕਰਕੇ ਹੋਇਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕਾਹਦਾ ਭਰਮ? ਤੇ ਇਹ ਭਰਮ ਪੈਦਾ ਕਿਉ ਹੋਇਆ ? ਤਾਂ ਜਵਾਬ ਇਹ ਮਿਲਦਾ ਕਿ ਜਦੋ ਵਿਸ਼ਵਰੂਪ ਸੁਨ ਸਮਾਧ ਤੋਂ ਸਹਿਜ ਚ ਆਇਆ (from inactive to active form) ਤਾਂ ਕੁੱਝ ਹਿੱਸੇ ਸਹਿਜ ਵਿਚ ਨਹੀਂ ਆਏ। ਜਿਵੇ ਕੋਈ ਸੁੱਤਾ ਪਿਆ ਸੀ, ਜਦੋ ਉਠਿਆ ਤਾਂ ਕੋਈ ਲੱਤ ਜਾਂ ਬਾਹ ਸੋਂ ਗਈ। ਹੁਣ ਉਸਨੂੰ ਜਗਾਉਣ ਲਈ ਉਸ ਸੁੱਤੇ ਰਹਿ ਗਏ ਅੰਗ ਨੂੰ ਵਾਰ ਵਾਰ ਹਿਲਾਉਣਾ ਪੈਂਦਾ ਹੈ ਤਾਂ ਕਿ ਉਸ ਵਿਚ ਵੀ ਖੂਨ ਚਲਾ ਜਾਵੇ ਤੇ ਉਹ ਵੀ activate ਹਓ ਜਾਵੇ। ਬਸ ਏਹੀ ਕੁੱਝ ਸਮਝੋ। ਅਸੀਂ ਸਾਰੇ ਉਹ ਸੁੱਤੇ ਅੰਗ ਹੀ ਹਾਂ, ਤੇ ਸਾਨੂੰ ਜਗਾਉਣ ਲਈ ਇਹ ਇੱਛਾ ਦੀ ਲਹਿਰ ਪੈਦਾ ਕੀਤੀ ਸੀ ਜਿਸਨੂੰ ਸੰਸਾਰ ਕਹਿੰਦੇ ਹਨ। 

ਇਹ ਸੰਸਾਰ ਇੱਛਾ ਜਾਂ ਕਹਿ ਲਵੋ ਹੁਕਮੁ ਦਾ ਹੀ ਪ੍ਰਗਟ ਰੂਪ ਹੈ। ਅਸੀਂ ਸੁੱਤੇ ਅੰਗ ਹਾਂ ਸਾਨੂੰ ਸਾਡਾ ਖੁਦ ਦਾ ਹੀ ਨਹੀਂ ਪਤਾ। ਏਹੀ ਭਰਮ ਹੈ। ਭਰਮ ਅਗਿਆਨਤਾ ਕਰਕੇ ਹੋਇਆ ਤੇ ਗਿਆਨ ਹੋਏ ਤੇ ਭਰਮ ਖਤਮ ਹੋ ਜਾਣਾ।

 ਗੁਰ ਪ੍ਰਸਾਦਿ ਭਰਮੁ ਕਾ ਨਾਸੁ।।

ਇਹ ਦੁਨੀਆ ਗਿਆਨ ਲੈਣ ਦੀ ਧਰਮਸ਼ਾਲਾ ਹੈ ਜਿਸ ਵਿਚ ਖੁਦ ਦਾ ਹੀ ਗਿਆਨ ਲੈਣਾ ਹੈ। ਅਸੀਂ ਆਪਣੇ ਮੂਲ ਨੂੰ ਪਛਾਨਣਾ ਹੈ, ਸਾਡਾ ਮੂਲ (ਅਸਲ) ਹੀ ਸਾਡਾ ਕਰਤਾ ਹੈ।

ਮਨੁ ਤੂ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ।।

ਮੂਲ ਨਾ ਬੂਝੈ ਆਪਣਾ ਸੇ ਪਸੁਆ ਸੇ ਢੋਰੁ ਜਿਓ।।

ਹੁਣ ਖੁਦ ਨੂੰ ਕਿਵੇਂ ਜਾਨਣਾ ਏਹੀ ਵਿਧੀ ਤਾਂ ਦੱਸੀ ਹੋਈ ਹੈ ਸਾਰੀ ਗੁਰਬਾਣੀ ਵਿਚ।  ਇਹ ਤਾਂ ਹੁਣ ਸਾਰੀ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਰਿੜਕਣਾ ਹੈ ਭਾਵ ਸੰਤੋਖੀ ਹੋ ਕੇ ਸਚਿ ਵਿਚਾਰ ਕਰਨੀ, ਏਹੀ ਗੁਰ। ਮੁਧਾਵਣੀ (ਮਧਾਣੀ) ਚਾਲੂ ਹੋਈ ਤੇ ਗਿਆਨ ਹਾਸਲ ਹੋਣਾ ਹੈ।

ਬਸ ਮੁੱਕਦੀ ਗੱਲ ਅਸੀਂ ਆਪਣੇ ਆਪ ਨੂੰ ਜਾਨਣ ਲਈ ਹੀ ਪੈਦਾ ਹੋਏ ਹਾਂ, ਏਹੀ ਸਾਡਾ ਮਕਸਦ ਹੈ। ਆਪਣੇ ਆਪ ਨੂੰ ਭੁੱਲ ਕੇ ਖੁਆਰ ਹੋਏ ਫਿਰਦੇ ਹਾਂ, ਹੁਣ ਨਹੀਂ ਤਾਂ ਹੋਰ ਕੁਝ ਜਨਮਾਂ ਵਿੱਚ ਖੁਦ ਦਾ ਗਿਆਨ ਤਾਂ ਹੋ ਹੀ ਜਾਣਾ। ਕਿਉਕਿ

ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ।।

ਲੇਖਕ ਦਾ ਕੰਮ ਤਾਂ ਬੱਸ ਜਾਗ ਲਾਉਣਾ ਹੀ ਹੈ, ਅੱਗੇ ਤੁਹਾਡੀ ਮਿਹਨਤ । ਇਹ ਤੁਹਾਡੀ ਖੇਤੀ, ਜੋ ਬੀਜੋਗੇ ਓਹੀ ਵੱਢੋਗੇ।


-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

15 October, 2018

ਨਾਮੁ ਕੀ ਹੈ ? Meaning of Naam.

ਨਾਮੁ ਕੀ ਹੈ ? Meaning of Naam.

ਨਾਮੁ ਕੀ ਹੈ ? Meaning of Naam.ਨਾਮੁ ਗੁਰਮਤਿ ਵਿੱਚ ਬਹੁਚਰਚਿਤ ਵਿਸ਼ਾ ਹੈ | ਇਸ ਵਿਸ਼ੇ ਬਾਰੇ ਅਸਲ ਗਿਆਨ ਘੱਟ ਹੈ ਤੇ ਅਗਿਆਨਤਾ ਵੱਧ ਫੈਲਾਈ ਗਈ ਹੈ | ਬਹੁਤਿਆਂ ਨੇ ਤਾਂ ਇਹ ਹੀ ਮੰਨਿਆ ਹੋਇਆ ਹੈ ਕਿ ਸ਼ਾਇਦ ਵਾਹਿਗੁਰੂ ਨਾਮੁ ਹੈ, ਤੇ ਉਹ ਮਾਲਾ ਫੜਕੇ ਵਾਹਿਗੁਰੂ ਵਾਹਿਗੁਰੂ ਹੀ ਕਰਦੇ ਰਹਿੰਦੇ ਹਨ ਤੇ ਇਹਨੂੰ ਹੀ ਨਾਮੁ ਜਪਣਾ ਮੰਨਦੇ ਹਨ | 

ਬਾਕੀ ਤਾਂ ਸਭ ਕੁਝ ਪਤਾ ਹੀ ਹੈ ਹੋਰ ਕੀ ਕੀ ਹੁੰਦਾ ਹੈ, ਚੀਰ-ਫਾੜ ਨਾ ਕਰਦੇ ਹੋਏ ਨਾਮੁ ਦੀ ਮਦਦ ਨਾਲ ਹੀ ਨਾਮੁ ਨੂੰ ਸਮਝਦੇ ਹਾਂ ਬਾਕੀ ਝੂਠ ਤਾਂ ਸੱਚ ਨੇ ਆਪ ਹੀ ਕੱਟ ਦੇਣਾ |

ਜੀ ਹਾਂ ਨਾਮੁ ਨੂੰ ਸਮਝਣਾ ਹੀ ਨਾਮੁ ਲੈਣਾ ਹੈ | 

ਸੰਤ ਬਾਬੇ ਕਹੀ ਤਾਂ ਜਾਂਦੇ ਨੇ ਕਿ ਨਾਮੁ ਜਪਲੋ ਨਾਮੁ ਤਾਰਦੂ ਥੋਨੂੰ, ਪਰ ਇਹ ਨੀ ਦਸਦੇ ਕਦੇ ਕਿ ਨਾਮੁ ਹੁੰਦਾ ਕੀ ਹੈ, ਜੇ ਦੱਸਦੇ ਤਾਂ ਗ਼ਲਤ ਦੱਸਦੇ | 

ਜਿਵੇ ਦੁਨੀਆ ਵਿਚ ਕਮਾਈ ਦੇ ਰੂਪ ਵਿਚ ਕਿਸੇ ਵੀ ਦੇਸ਼ ਦੀ currency ਮਿਲਦੀ ਹੈ ਉਸੇ ਤਰਾਂ ਧਾਰਮਿਕ ਖੇਤਰ ਵਿਚ ਕਮਾਈ ਦੇ ਰੂਪ ਵਿਚ ਨਾਮੁ ਮਿਲਦਾ ਹੈ, ਇਹੀ ਅਸਲੀ ਧੰਨ ਹੈ | 

ਗੁਰਬਾਣੀ ਵਿਚ ਜਿਕਰ ਵੀ ਹੈ ਕਿ

ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ||
ਨਾਮੁ ਕੀ ਹੈ ? Meaning of Naam.ਇਥੇ ਕਮਾਈ ਕਰਨਾ ਸਤਿਗੁਰ ਦੀ ਸੇਵਾ ਨੂੰ ਕਿਹਾ ਗਿਆ ਹੈ ਤੇ ਸੇਵਾ ਬਦਲੇ ਨਾਮੁ ਲੈਣਾ ਹੀ ਅਸਲੀ ਵਪਾਰ ਹੈ | 

ਵਿਵੇਕ ਨਾਲ ਵਿਚਾਰ ਕਰਨੀ ਹੀ ਸਤਿਗੁਰ ਦੀ ਸੇਵਾ ਹੁੰਦਾ ਹੈ | ਜੁੱਤੀਆਂ ਸਾਫ ਕਰਨੀ, ਝਾੜੂ ਲਾਉਣਾ ਤੇ ਲੰਗਰ ਚ ਹੱਥ ਵਟਾਉਣਾ ਤਾਂ ਕੰਮ ਹਨ, ਅਸਲੀ ਸੇਵਾ ਤਾਂ ਸਤਿਗੁਰ ਦੀ ਹੈ | 

ਨਾਮੁ ਲੈਣ ਦਾ ਅਸਲ ਅਰਥ ਗਿਆਨ ਦਾ ਖਜਾਨਾ ਇਕੱਠਾ ਕਰਨਾ ਹੈ | ਸਾਰੀ ਗੁਰਬਾਣੀ ਚੰਗੀ ਤਰਾਂ ਸਮਝ ਕੇ ਉਹ ਗੁਰ ਕੀ ਮਤਿ ਇਕੱਠੀ ਕਰਨਾ ਹੀ ਨਾਮੁ ਹੈ | ਇਹ ਆਤਮਿਕ ਜਾਂ ਸਵੈ-ਪੜਚੋਲ ਦੇ ਗਿਆਨ ਨੂੰ ਜਦੋ ਕਿਸੇ ਤੋਂ ਸੁਣ ਕੇ ਜਾਂ ਪੜ੍ਹ ਕੇ ਇਕੱਠਾ ਕਰਦੇ ਹਾਂ ਤਾਂ ਓਦੋ ਉਹ ਗਿਆਨ ਹੁੰਦਾ ਹੈ ਤੇ ਜਦੋ ਉਸ ਗਿਆਨ ਨੂੰ ਵਿਚਾਰਿਆ ਜਾਂਦਾ ਤੇ ਅੰਦਰ ਭਰਮ ਦੂਰ ਹੋ ਕੇ  ਚਾਨਣਾ ਹੋ ਜਾਂਦਾ ਫੇਰ ਉਹ ਨਾਮੁ ਅਖਵਾਉਂਦਾ |

ਲੇਖਕ ਨੇ ਗੁਰਬਾਣੀ ਤੋਂ ਸਿਖਿਆ ਲਈ ਤੇ ਗਿਆਨ ਇਕੱਠਾ ਕੀਤਾ, ਉਸ ਗਿਆਨ ਨੂੰ ਜਦੋ ਆਪਣੇ ਅੰਦਰ ਵਿਚਾਰਿਆ ਤਾਂ ਸਭ ਕਾਸੇ ਦੀ ਅਸਲੀਅਤ ਆਪ ਹੀ ਸਾਹਮਣੇ ਆਉਣ ਲਗ ਗਈ | ਅਸਲੀਅਤ ਉਹ ਗਿਆਨ ਦੇ ਖਜਾਨੇ ਕਰਕੇ ਆਉਣ ਲਗੀ ਸੀ, ਇਹੀ ਖਜਾਨੇ ਨੇ ਅੱਗੇ ਜਾ ਕੇ ਹੁਕਮੁ ਨਾਲ ਜੋੜ ਦੇਣਾ ਹੈ, ਇਸ ਲਈ ਗੁਰਬਾਣੀ ਵਿੱਚ ਨਾਮੁ ਨੂੰ ਹੁਕਮੁ ਵੀ ਕਿਹਾ ਗਿਆ ਹੈ |

ਏਕੋ ਨਾਮੁ ਹੁਕਮੁ ਹੈ, ਨਾਨਕ, ਸਤਿਗੁਰਿ ਦੀਆ ਬੁਝਾਇ ਜੀਉ ||

ਭਾਵ ਕੀ ਨਾਨਕ ਨੂੰ ਤਾਂ ਸਤਿਗੁਰ ਦੁਆਰਾ ਪਤਾ ਲੱਗ ਗਿਆ ਕਿ ਨਾਮੁ ਹੁਕਮੁ ਹੀ ਹੁੰਦਾ, ਤੇ ਹੁਕਮੁ ਨੂੰ ਬੁਝਣਾ ਹੀ ਸਿੱਖ ਦਾ ਅਸਲੀ target ਹੁੰਦਾ ਹੈ| ਹੁਕਮੁ ਨੂੰ ਬੁਝ ਕੀ ਹੀ ਸਭ ਤੋਂ ਉੱਚੀ ਪਦਵੀ ਪ੍ਰਾਪਤ ਹੋ ਜਾਣੀ ਹੈ |

ਹੁਕਮੁ ਬੂਝਿ ਪਰਮ ਪਦੁ ਪਾਈ ||

ਮੁਕਦੀ ਗੱਲ ਨਾਮੁ ਨੂੰ ਸਿਧੇ ਰੂਪ ਵਿਚ ਸਮਝਾਇਆ ਨਹੀਂ ਜਾ ਸਕਦਾ, ਜੇ ਸੰਭਵ ਹੁੰਦਾ ਤਾਂ ਭਗਤ ਹੀ ਆਦਿ ਦੀ ਬਾਣੀ ਵਿਚ ਦੱਸ ਦਿੰਦੇ, ਇਹ ਤਾਂ ਆਪ ਹੀ ਜਾਨਣਾ ਪੈਂਦਾ, ਇਸ ਬਾਰੇ ਬਸ ਇਸ਼ਾਰੇ ਦਿੱਤੇ ਜਾ ਸਕਦੇ ਨੇ, ਜੋ ਲੇਖਕ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ |


------------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

ਗੁਰਬਾਣੀ ਅਤੇ ਬਾਣੀ ਵਿੱਚ ਕੀ ਫਰਕ ਹੈ? Basic difference between Gurbani and Bani.

ਗੁਰਬਾਣੀ ਅਤੇ ਬਾਣੀ ਵਿੱਚ ਕੀ ਫਰਕ ਹੈ? Basic difference between Gurbani and Bani.


ਗੁਰਬਾਣੀ ਅਤੇ ਬਾਣੀ ਵਿੱਚ ਕੀ ਫਰਕ ਹੈ? Basic difference between Gurbani and Bani. 


ਅਸੀਂ ਇਹ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਗੁਰਬਾਣੀ ਤੇ ਬਾਣੀ ਵਿਚ ਵੀ ਕੋਈ ਫਰਕ ਹੋਵੇਗਾ | ਪਰ ਹਾਂ ਜੇਕਰ ਗੁਰ ਦੇ ਗਿਆਨ ਤੋਂ ਜਾਣੀਏ ਤਾਂ ਸਹਿਜੇ ਹੀ ਗੁਰਬਾਣੀ ਤੇ ਬਾਣੀ ਵਿਚ ਅੰਤਰ ਪਤਾ ਲਗ ਜਾਂਦਾ ਹੈ | 

ਜਿਸਨੂੰ ਆਪ ਹਾਲੇ ਗਿਆਨ ਨਹੀਂ ਉਸਨੂੰ ਕਿਸੇ ਹੋਰ ਆਤਮਿਕ ਗਿਆਨੀ ਤੋਂ ਮਿਲਣ ਵਾਲਾ ਗਿਆਨ ਗੁਰਬਾਣੀ ਹੁੰਦਾ ਹੈ, ਉਹ ਚਾਹੇ ਲਿਖਤੀ ਰੂਪ ਵਿਚ ਹੋਵੇ ਚਾਹੇ ਬੋਲਕੇ

ਪਰ ਜਦੋ ਉਹ ਉਸ ਗਿਆਨ ਨੂੰ ਸੁਨ ਕੇ ਜਾਂ ਪੜ੍ਹ ਕੇ ਜੋ  interpret ਕਰਦਾ ਹੈ ਜੇਕਰ ਉਹ ਸਹੀ ਸਮਝਦਾ ਹੈ ਤਾਂ ਗੁਰਮਤਿ ਤੇ ਜੇਕਰ ਗਲਤ ਸਮਝਦਾ ਹੈ ਤਾਂ ਮਨਮਤਿ ਬਣ ਜਾਂਦਾ ਹੈ | ਸਹੀ ਸਮਝ ਆਉਣ ਤੇ ਜੋ ਤੱਤ ਗਿਆਨ ਮਿਲਦਾ ਹੈ ਉਹ ਬਾਣੀ ਹੁੰਦਾ ਹੈ | ਇਹ ਅੰਦਰ ਸਮਝ ਹੁੰਦੀ ਹੈ ਜਿਸਨੂੰ ਬੋਲਿਆ ਜਾਂ ਲਿਖਿਆ ਨਹੀਂ ਜਾ ਸਕਦਾ ।

ਇਹੀ ਧੁਰ ਕਿ ਬਾਣੀ ਅਖਵਾਉਂਦੀ ਹੈ | 

ਬਾਣੀ ਨੂੰ ਮੱਖਣ ਵੀ ਕਿਹਾ ਜਾਂਦਾ ਹੈ ,ਤੇ ਦੂਜੇ ਨੂੰ ਦਿੱਤੀ  ਜਾਣ ਵਾਲੀ ਗੁਰਬਾਣੀ ਦੁੱਧ ਅਖਵਾਉਂਦੀ ਹੈ, ਕਿਉਕਿ ਉਸ ਵਿਚ ਸੰਸਾਰਿਕ ਬੋਲੀ ਤੇ ਮਾਇਆ ਦੀਆ ਉਦਾਹਰਨਾਂ ਦੀ ਮਿਲਾਵਟ ਆ ਜਾਂਦੀ ਹੈ | ਇਸ ਲਈ ਮੱਖਣ ਤੋਂ ਦੁੱਧ ਰਹਿ ਜਾਂਦੀ ਹੈ | ਆਦਿ ਗਰੰਥ ਵਿਚ ਇਸ ਬਾਰੇ ਲਿਖਿਆ ਹੈ

  • ਪ੍ਰਥਮੈ ਮਾਖਨੁ ਪਾਛੈ ਦੂਧ  ||

ਸਹੀ ਸਮਝ ਆਉਂਣ ਤੇ ਇਹ ਪਹਿਲਾਂ ਸਾਨੂ ਮੱਖਣ (ਤੱਤ ਗਿਆਨ) ਰੂਪ ਵਿਚ ਹੀ ਮਿਲਦੀ ਹੈ ਤੇ ਪਿੱਛੋਂ ਜੇਕਰ ਕਿਸੇ ਹੋਰ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਦੁੱਧ (ਜਾਣਕਾਰੀ) ਬਣ ਜਾਵੇਗੀ |

ਅਸੀਂ ਪਹਿਲਾਂ ਕਿਸੇ ਹੋਰ ਤੋਂ ਜਾਣਕਾਰੀ ਗੁਰਬਾਣੀ ਰੂਪ ਵਿਚ ਲਈ, ਜਦੋ ਖੁਦ ਸੱਚੇ ਗੁਰ ਜੋ ਕਿ ਸੱਚ ਸੰਤੋਖ ਦੀ ਵਿਚਾਰ ਹੈ ਨਾਲ ਵਿਚਾਰ ਕੇ ਸਹੀ ਸਮਝੀ ਤਾਂ ਬਾਣੀ ਰੂਪ ਵਿਚ, ਹੁਣ ਇਹ ਬਾਣੀ ਜੇਕਰ ਅੱਗੇ ਹੋਰ ਕਿਸੇ ਤੀਜੇ ਨੂੰ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਇਹ ਫੇਰ ਉਸ ਤੀਜੇ ਲਈ ਗੁਰਬਾਣੀ ਹੋਵੇਗੀ | ਕਿਉਕਿ ਤੀਜੇ ਨੂੰ ਵੀ ਇਹ ਜਾਂ ਤਾਂ ਜ਼ੁਬਾਨੀ ਰੂਪ ਵਿਚ ਬੋਲ ਕੇ ਜਾਂ ਫੇਰ ਲਿਖਤੀ ਰੂਪ ਵਿਚ ਦਿੱਤੀ ਜਾਵੇਗੀ | 

ਜੋ ਵੀ ਮੈਨੂੰ ਸਮਝ ਹੈ ਉਹ ਮੱਖਣ ਹੈ ਪਰ ਉਸ ਮੱਖਣ ਨੂੰ ਜਦੋ ਮੈਂ ਲਿਖਤੀ ਰੂਪ ਵਿਚ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਜਰੂਰੀ ਨਹੀਂ ਕਿ ਤੁਸੀਂ ਓਹੀ ਸਮਝੋਗੇ ਜੋ ਮੈਂ ਸਮਝਾਉਣਾ ਚੰਹੁਨਾ ਹਾਂ | ਮੇਰੀ ਮਤਿ ਜਾਂ ਮੇਰੀ ਸਮਝ ਜੋ ਹੈ ਉਹ ਗੁਰ ਤੋਂ ਹੀ ਆਈ ਹੈ ਉਹ ਮੈਂ ਹੁਬਹੂ ਕਿਸੇ ਨੂੰ ਦਸ ਨਹੀਂ ਸਕਦਾ, ਕਿਉਕਿ ਆਪਣੇ ਅੰਦਰ ਨੂੰ ਕਿਸੇ ਭਾਸ਼ਾ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਕਿ ਹਰੇਕ ਭਾਸ਼ਾ ਦੀਆਂ ਆਪਣੀਆਂ  limitations ਹੁੰਦੀਆਂ ਹਨ | ਭਾਸ਼ਾ ਕੇਵਲ ਓਹਨਾ ਚੀਜ ਨੂੰ ਬਿਆਨ ਕਰਨ ਲਈ ਬਣੀ ਹੈ ਜੋ ਨੰਗੀ ਅੱਖ ਨਾਲ ਦਿਖਦੀਆਂ ਹਨ | 

ਆਪਣੇ ਅੰਦਰ ਨੂੰ ਜੋ ਕਿ ਅਦਿੱਖ ਹੈ ਅਤੇ ਨਾ ਬਿਆਨ ਕਰਨਯੋਗ ਹੈ ਨੂੰ ਜਦੋ ਕਿਸੇ ਭਾਸ਼ਾ ਵਿਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਮਝਣ ਵਾਲਾ ਉਸਨੂੰ ਦਿਖਣ ਵਾਲੀਆਂ ਵਸਤੂਆਂ ਨਾਲ ਤੁਲਨਾ ਕਰਕੇ ਗ੍ਰਹਿਣ ਕਰਦਾ ਹੈ, ਓਥੇ ਸਮਝ ਬਦਲ ਜਾਂਦੀ ਹੈ | ਹਾਲਾਕਿ ਇਹ ਕੇਵਲ ਆਪਣੀ ਖੁਦ ਦੀ ਸਮਝ ਦੇ ਇਸ਼ਾਰੇ ਹੀ ਹੁੰਦੇ ਹਨ ਜੋ ਲਿਖ ਕੇ ਜਾਂ ਬੋਲ ਕੇ ਦੂਜੇ ਨੂੰ ਦਸਦੇ ਹਾਂ, ਪੂਰੀ ਸਮਝ ਨਹੀਂ ਦੱਸ ਸਕਦੇ | ਜਾਣਕਾਰੀ ਦੇ ਇਸ਼ਾਰੇ ਪੂਰੀ ਸਮਝ ਓਦੋ ਬਣਦੇ ਹਨ ਜਦੋ ਸੁਣਨ ਵਾਲਾ ਜਾਂ ਪੜ੍ਹਨ ਵਾਲਾ ਵੀ ਓਹੀ ਸਮਝੇ ਜੋ ਬੋਲਣ ਵਾਲਾ ਜਾਂ ਲਿਖਣ ਵਾਲਾ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ |

ਇਸੇ ਕਰਕੇ ਗੁਰਬਾਣੀ ਦੀ ਅਸਲ ਸਮਝ ਨਹੀਂ ਆ ਰਹੀ | ਜੇਕਰ ਆਵੇਗੀ ਤਾਂ ਧੁਰ ਕਿ ਬਾਣੀ ਦੇ ਰੂਪ ਵਿਚ ਹੀ ਆਵੇਗੀ | ਓਹੀ ਗੁਰੂ ਰੂਪ ਹੈ | ਕਿਉਕਿ

  • ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ ||

ਬਾਣੀ ਉਹ ਸਮਝ ਹੈ ਜੋ ਨਿਰਾ ਮੱਖਣ (ਤੱਤ ਗਿਆਨ) ਹੈ ਕੋਈ ਮਿਲਾਵਟ ਨਹੀਂ, ਸਾਰੇ ਦਾ ਸਾਰਾ ਅੰਮ੍ਰਿਤ |

ਦੇਖਣਾ - ਵਸਤੂਆਂ ਜਾਂ ਦ੍ਰਿਸ਼ਾਂ ਨੂੰ ਨੰਗੀ ਅੱਖ ਨਾਲ ਦੇਖਣਾ |
ਪੇਖਣਾ ਜਾਂ ਪ੍ਰਸਣਾ - ਅਸਲੀਅਤ ਨੂੰ ਗੁਰ ਦੀ ਸਮਝ ਨਾਲ ਸਮਝਣਾ | ਅੰਦਰ ਦੇਖਣਾ |


------------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

14 October, 2018

ਅਸਲ ਵਿੱਚ ਗੁਰੂ ਕੀ ਹੁੰਦਾ ਹੈ ? What is Guru actually?

ਅਸਲ ਵਿੱਚ ਗੁਰੂ ਕੀ ਹੁੰਦਾ ਹੈ ? What is Guru actually?

ਅਸਲ ਵਿੱਚ ਗੁਰੂ ਕੀ ਹੁੰਦਾ ਹੈ ? What is Guru actually? 


ਗੁਰੂ ਬਹੁਤ ਜਾਣਿਆ ਪਛਾਣਿਆ ਸ਼ਬਦ ਹੋਣ ਕਰਕੇ ਪੜ੍ਹ ਕੇ ਐਵੇ ਲਗਦਾ ਜਿਵੇ ਕਿ ਅਸੀਂ ਇਸ ਸ਼ਬਦ ਨੂੰ ਜਾਣਦੇ ਹੁੰਦੇ ਹਾਂ | ਜਾਣਦੇ ਤਾਂ ਜਰੂਰ ਹਾਂ ਪਰ ਉਸ ਤਰਾਂ ਨਹੀਂ ਜਿਸ ਤਰਾਂ ਇਹ ਸ਼ਬਦ ਆਪਣੇ ਅਰਥ ਸਮਾਈ ਬੈਠਾ ਹੈ | 

ਧਰਮ ਦੀ ਦੁਨੀਆ ਵਿਚ ਅਸੀਂ ਗੁਰੂ ਬੰਦੇ ਨੂੰ ਸਮਝ ਬੈਠੇ ਹਾਂ ਪਰ ਗੁਰਬਾਣੀ ਦਾ ਜੇਕਰ ਵਿਵੇਕ ਨਾਲ ਅਧਿਐਨ ਕਰੀਏ ਤਾਂ ਗੁਰੂ ਦੇ ਅਸਲੀ ਅਰਥ ਸਾਹਮਣੇ ਆਉਂਦੇ ਹਨ ਕਿ ਗੁਰੂ ਅਸਲ ਵਿਚ ਕੋਈ ਬੰਦਾ ਨਹੀਂ ਹੁੰਦਾ ਸਗੋਂ ਉਸਦਾ ਉਪਦੇਸ਼ ਗੁਰੂ ਹੁੰਦਾ ਹੈ ਜੋ ਗਿਆਨ ਦੇ ਰੂਪ ਵਿਚ ਸਾਨੂੰ ਮਿਲਦਾ ਹੈ | 

ਅਸਲ ਵਿਚ ਆਦਿ ਗ੍ਰੰਥ ਵੀ ਗੁਰੂ ਨਹੀਂ, ਉਸ ਵਿਚਲੀ ਗੁਰਬਾਣੀ ਦਾ ਜੋ ਉਪਦੇਸ਼ ਉਹ ਗੁਰੂ ਹੈ | ਦਸਮ ਪਾਤਸ਼ਾਹ ਨੇ ਇਸਦੀ ਸਪਸ਼ਟ ਪਰਿਭਾਸ਼ਾ ਦਿੱਤੀ ਹੋਈ ਹੈ |
  • ਗਿਆਨ ਗੁਰੂ ਆਤਮ ਉਪਦੇਸਹੁ ਨਾਮੁ ਵਿਭੂਤ ਲਗਾਓ ||
ਆਦਿ ਦੀ ਬਾਣੀ ਵਿਚ ਵੀ ਆਉਣਾ ਹੈ
  • ਨਾਨਕ.... ਗੁਰੂ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨ ||
ਗੁਰ ਤਾਂ ਉਹ ਰੁੱਖ ਹੈ ਜਿਸਨੂੰ ਧਰਮ ਦਾ ਫੁੱਲ ਲਗਦਾ ਹੈ ਅਤੇ ਉਸਤੋਂ ਗਿਆਨ ਫਲ ਮਿਲਦਾ ਹੈ

ਇਸ ਲਈ ਗੁਰਬਾਣੀ ਦਾ ਉਪਦੇਸ਼ ਜਾਂ ਕਹਿ ਲਵੋ ਆਤਮਿਕ ਗਿਆਨ ਦਾ ਉਪਦੇਸ਼ ਹੀ ਗੁਰੂ ਹੈ | ਗੁਰੂ ਉਹ ਸੂਰਜ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਕੇ ਅੰਦਰ ਚਾਨਣਾ ਕਰ ਦੇਵੇ |

ਉਮੀਦ ਹੈ ਗੁਰੂ ਸ਼ਬਦ ਨੂੰ ਸਮਝ ਲਿਆ ਹੋਏਗਾ | ਜੇਕਰ ਕੋਈ ਸ਼ੰਕਾ ਜਾਂ ਸਵਾਲ ਹੋਵੇ ਤਾਂ comment ਕਰ ਸਕਦੇ ਹੋ ।

------------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?

ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?

 ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?


ਗੁਰਮਤਿ ਅੱਖਰ ਦੋ ਅੱਖਰਾਂ ਦੇ ਜੋੜ ਤੋਂ ਬਣਿਆ ਹੈ, ਗੁਰ +ਮੱਤ (ਮਤਿ) | ਇਹ ਤਾਂ ਹੁਣ ਇਹਨਾਂ ਦੋ ਅੱਖਰਾਂ ਦੀ ਸੰਧੀ ਤੋਂ ਹੀ ਪਤਾ ਲੱਗ ਗਿਆ ਕਿ ਗੁਰਮਤਿ ਦਾ ਅਰਥ ਗੁਰ ਤੋਂ ਪ੍ਰਾਪਤ ਹੋਈ ਮਤਿ (ਅਕਲ) ਜਾਂ ਕਹਿ ਲਵੋ ਗੁਰ ਕੀ ਮਤਿ |

ਗੁਰ ਹੁੰਦਾ ਹੈ ਕਿਸੇ ਕੰਮ ਨੂੰ ਕਰਨ ਦਾ ਤਰੀਕਾ ਜਾਂ ਢੰਗ ਜਾਂ ਵਿਧੀ | ਹੁਣ ਸੰਸਾਰਿਕ ਕੰਮਾਂ ਕਾਰਾਂ ਨੂੰ ਕਰਨ ਦੇ ਗੁਰ ਵੱਖ ਵੱਖ ਹਨ ਪਰ ਧਰਮ ਦੇ ਖੇਤਰ ਵਿਚ ਜਾਂ ਆਤਮਿਕ ਦੁਨੀਆ ਵਿਚ ਸੱਚ ਅਤੇ ਸੰਤੋਖ ਦੀ ਵਿਚਾਰ ਨੂੰ ਗੁਰ ਮੰਨਿਆ ਗਿਆ ਹੈ |

ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?

ਇਹ ਗੁਰ ਹੈ ਆਤਮਿਕ ਪੜਚੋਲ ਦਾ ਤੇ ਇਸ ਕੁਦਰਤ ਵਿਚੋਂ ਕਾਦਰ ਨੂੰ ਜਾਨਣ ਦਾ | ਬਾਕੀ ਸੰਸਾਰਿਕ ਗੁਰ ਝੂਠੇ ਹਨ ਤੇ ਇਹੀ ਇਕ ਸੱਚਾ ਗੁਰ ਹੈ ਅਤੇ ਇਸ ਲਈ ਇਸਨੂੰ ਸੱਚਾ ਗੁਰ ਜਾਂ ਸਤਿਗੁਰ ਵੀ ਕਿਹਾ ਗਿਆ ਹੈ ਗੁਰਬਾਣੀ ਵਿਚ | 

ਗੁਰਬਾਣੀ ਦਾ ਗੁਰ ਭਾਵ ਸੱਚੀ ਵਿਚਾਰ ਸੰਤੋਖੀ ਹੋ ਕੇ ਹੁੰਦੀ ਹੈ ਅਤੇ ਇਸਤੋਂ ਸਾਰ ਗਿਆਨ ਪ੍ਰਾਪਤ ਹੁੰਦਾ ਹੈ | ਉਹ ਸਾਰ ਜਾਂ ਤੱਤ ਗਿਆਨ ਵਾਲੀ ਅਕਲ ਹੀ ਗੁਰਮਤਿ ਹੈ | ਗੁਰ ਜਾਣੀਕੇ ਵਿਚਾਰ ਕਰਕੇ ਮਿਲਣ ਵਾਲੀ ਮਤਿ ਜਾਂ ਅਕਲ |


ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?

ਆਦਿ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਦੀ ਬਾਣੀ ਸਾਨੂੰ ਜੋ ਅਕਲ ਪ੍ਰਦਾਨ ਕਰਦੀ ਹੈ ਉਹ ਗੁਰਮਤਿ ਹੀ ਹੈ |  ਗੁਰਮਤਿ ਆਪਣੇ ਆਪ ਵਿਚ ਤੱਤ ਗਿਆਨ ਹੈ ਇਸ ਲਈ ਇਸਨੂੰ ਤੱਤ ਗੁਰਮਤਿ ਨਹੀਂ ਕਿਹਾ ਜਾ ਸਕਦਾ |

ਗੁਰਬਾਣੀ ਕੇਵਲ ਪੜ੍ਹਨ ਲਈ ਨਹੀਂ ਲਿਖੀ ਗਈ ਸਗੋਂ ਇਸਨੂੰ ਪੜ੍ਹਕੇ ਇਸਤੋਂ ਅਕਲ ਸਿੱਖਣੀ ਸੀ ਤੇ ਉਸੇ ਅਕਲ ਨਾਲ ਜੀਵਨ ਜਿਓਣਾ ਸੀ | ਇਹ ਹੈ ਅਸਲੀ ਸਿੱਖ ਦੀ ਰਹਿਣੀ |

ਗੁਰਬਾਣੀ ਜੋ ਗੁਰਮਤਿ ਦਿੰਦੀ ਹੈ ਉਹ ਮਨੁੱਖੀ ਬੁੱਧੀ ਨੂੰ ਚੰਡ ਕੇ ਵਿਵੇਕ ਬੁੱਧੀ ਬਣਾ ਦਿੰਦੀ ਹੈ ਇਸੇ ਲਈ ਇਸਨੂੰ ਦਸਮ ਪਾਤਸ਼ਾਹ ਨੇ ਚੰਡੀ ਵੀ ਕਿਹਾ ਹੈ, ਜਿਸ ਅੱਗੇ ਕੋਈ ਵੀ ਭਰਮ ਜਾਂ ਬੁਰਾਈ ਨਹੀਂ ਟਿਕ ਸਕਦੀ ਤੇ ਇਸਨੂੰ ਗਿਆਨ ਦੀ ਜੰਗ ਵਿਚ ਕੋਈ ਨਹੀਂ ਹਰਾ ਸਕਦਾ | ਇਸ ਚੰਡੀ ਹੋਈ ਵਿਵੇਕ ਬੁੱਧੀ ਦਾ ਧਾਰਨੀ ਸਿੱਖ ਨੂੰ ਭਗੌਤੀ ਕਿਹਾ ਹੈ ਜਿਸਨੂੰ ਇਸ ਚੰਡੀ ਹੋਈ ਬੁੱਧੀ ਦਾ ਰੰਗ ਚੜਿਆ ਹੁੰਦਾ ਹੈ |


  • ਭਗਉਤੀ ਭਗਵੰਤ ਭਗਤੀ ਕਾ ਰੰਗ ॥

ਦਸਮ ਪਾਤਸ਼ਾਹ ਨੇ ਅਕਾਲ ਉਸਤਤ ਵਿਚ ਇਹ ਸਾਫ ਤੌਰ ਤੇ ਕਿਹਾ ਕਿ ਗੁਰਮਤਿ ਲੈਣਾ ਹੀ ਅਸਲੀ ਭਗਤੀ ਹੈ ਤੇ ਬਾਕੀ ਸਭ ਨਕਲੀ ਭਗਤੀਆਂ ਹਨ | ਆਦਿ ਗ੍ਰੰਥ ਵਿਚ ਵੀ ਜਿਕਰ ਆਉਂਦਾ ਹੈ ਕਿ


  • ਗੁਰ ਕਿ ਮਤਿ ਤੂੰ ਲੇਹਿ ਇਆਣੇ ॥ ਭਗਤਿ ਬਿਨਾ ਬਹੁ ਡੂਬੇ ਸਿਆਣੇ ॥

ਭਾਵ ਗੁਰ ਕੀ ਮਤਿ ਲੈ ਲਾ ਮੂਰਖਾ, ਗੁਰ ਕੀ ਮਤਿ ਬਿਨਾ ਬਹੁਤ ਸਿਆਣੇ ਡੁਬਗੇ |


------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

13 October, 2018

ਸਤਿਗੁਰ ਪ੍ਰਸਾਦਿ ਕੀ ਹੈ? What is Satgur Parsad?ਸਤਿਗੁਰ ਪ੍ਰਸਾਦਿ ਕੀ ਹੈ? What is Satgur Parsad?

ਸਤਿਗੁਰ ਪ੍ਰਸਾਦਿ ਕੀ ਹੈ? What is Satgur Parsad?


ਸਤਿਗੁਰ ਭਾਵ ਸੱਚਾ ਗੁਰ | ਗੁਰ ਹੁੰਦਾ ਹੈ ਕਿਸੇ ਕੰਮ ਨੂੰ ਕਰਨ ਦਾ ਤਰੀਕਾ ਜਾਂ ਢੰਗ ਜਾਂ ਵਿਧੀ | ਹੁਣ ਸੰਸਾਰਿਕ ਕੰਮਾਂ ਕਾਰਾਂ ਨੂੰ ਕਰਨ ਦੇ ਗੁਰ ਵੱਖ ਵੱਖ ਹਨ ਪਰ ਧਰਮ ਦੇ ਖੇਤਰ ਵਿਚ ਜਾਂ ਆਤਮਿਕ ਦੁਨੀਆ ਵਿਚ ਸੱਚ ਅਤੇ ਸੰਤੋਖ ਦੀ ਵਿਚਾਰ ਨੂੰ ਗੁਰ ਮੰਨਿਆ ਗਿਆ ਹੈ |

ਇਹ ਗੁਰ ਹੈ ਆਤਮਿਕ ਪੜਚੋਲ ਦਾ ਤੇ ਇਸ ਕੁਦਰਤ ਵਿਚੋਂ ਕਾਦਰ ਨੂੰ ਜਾਨਣ ਦਾ | ਬਾਕੀ ਸੰਸਾਰਿਕ ਗੁਰ ਝੂਠੇ ਹਨ ਤੇ ਇਹੀ ਇਕ ਸੱਚਾ ਗੁਰ ਹੈ ਅਤੇ ਇਸ ਲਈ ਇਸਨੂੰ ਸੱਚਾ ਗੁਰ ਜਾਂ ਸਤਿਗੁਰ ਕਿਹਾ ਗਿਆ ਹੈ ਗੁਰਬਾਣੀ ਵਿਚ

ਸਤਿਗੁਰ ਭਾਵ ਸੱਚੀ ਵਿਚਾਰ ਸੰਤੋਖੀ ਹੋ ਕੇ ਹੁੰਦੀ ਹੈ ਤੇ ਇਸ ਤੋਂ ਸਾਰ ਗਿਆਨ ਪ੍ਰਾਪਤ ਹੁੰਦਾ ਹੈ | ਇਹ ਗਿਆਨ ਦਾ ਭੋਗ ਹੀ ਪ੍ਰਸਾਦਿ ਅਖਵਾਉਂਦਾ ਹੈ ਸਤਿਗੁਰ ਪ੍ਰਸਾਦਿ ਨੂੰ ਸਿੱਧਾ ਸਤਿਗੁਰੂ ਵੀ ਲਿਖ ਸਕਦੇ ਹਾਂ ਤੇ ਗੁਰਬਾਣੀ ਵਿਚ ਲਿਖਿਆ ਵੀ ਗਿਆ ਹੈ |

ਸਤਿਗੁਰ ਪ੍ਰਸਾਦਿ = ਸਤਿਗੁਰੂ

ਪ੍ਰਸਾਦਿ ਜਾਂ ਤੱਤ ਗਿਆਨ ਜੋ ਸਤਿਗੁਰ ਤੋਂ ਮਿਲਦਾ ਹੈ ਅੰਦਰ ਐਨੀ ਰੋਸ਼ਨੀ ਕਰ ਦਿੰਦਾ ਹੈ ਕਿ ਸਭ ਕਾਸੇ ਦੀ ਸੋਝੀ ਆਪਣੇ ਆਪ ਹੀ ਆਉਣ ਲਗ ਪੈਂਦੀ ਹੈ, ਤੇ ਉਸ ਸੋਝੀ ਨੂੰ ਜੇ ਕੋਈ ਬੋਲ ਕੇ ਜਾਂ ਲਿਖ ਕੇ ਦੱਸੇ ਤਾਂ ਉਹ ਸਤਿਗੁਰ ਦੀ ਬੋਲੀ ਭਾਵ ਬਾਣੀ ਜਾਂ ਗੁਰਬਾਣੀ ਅਖਵਾਉਂਦੀ ਹੈ | 

ਸਤਿਗੁਰ ਪ੍ਰਸਾਦਿ ਗੁਰਬਾਣੀ ਦਾ ਮਾਰਕਾ ਹੈ |

ਜਿਵੇਂ ਭਾਰਤ ਵਿਚ ਕਿਸੇ ਚੀਜ ਦੀ ਅਸਲੀਅਤ ਜਾਂ ਪੱਕਤਾ ਦੀ ਪਹਿਚਾਣ ਲਈ ISI ਮਾਰਕਾ ਹੁੰਦਾ ਹੈ ਇਸੇ ਤਰਾਂ ਪੱਕੀ ਬਾਣੀ ਦੇ ਸ਼ੁਰੂ ਵਿਚ ਸਤਿਗੁਰ ਪ੍ਰਸਾਦਿ ਆਉਂਦਾ ਹੈ | 
ਇਹ ਦਰਸਾਉਂਦਾ ਹੈ ਕਿ ਜੋ ਵੀ ਇਸ ਮਾਰਕੇ ਹੇਠ ਲਿਖਿਆ ਹੈ ਉਹ ਸਤਿਗੁਰ ਤੋਂ ਸੋਝੀ (ਸਤਿਗੁਰ ਪ੍ਰਸਾਦਿ) ਪ੍ਰਾਪਤ ਕਰਨ ਤੋਂ ਬਾਅਦ ਲਿਖਿਆ ਹੈ | 

ਸਤਿਗੁਰ ਦੀ ਸੋਝੀ ਤੋਂ ਬਿਨਾ ਹੋਰ ਸਭ ਲਿਖੀ ਜਾਂ ਬੋਲੀ ਗੱਲ ਕੱਚੀ ਹੁੰਦੀ ਹੈ, ਸਿਰਫ ਸਤਿਗੁਰ ਦੀ ਸੋਝੀ ਵਾਲਾ ਹੀ ਪੱਕੀ ਗੱਲ ਕਰ ਸਕਦਾ ਜਾਂ ਪੱਕੀ ਬਾਣੀ ਲਿਖ ਸਕਦਾ | ਇਸ ਬਾਰੇ "ਆਸਾ ਦੀ ਵਾਰ" ਵਿਚ ਆਇਆ ਹੈ

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥

ਇਸ ਤੋਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਸਤਿਗੁਰ ਦੀ ਸੋਝੀ ਤੋਂ ਬਿਨਾ ਬਾਣੀ ਸੁਣਨਾ ਪੜ੍ਹਨਾ ਤੇ ਵਿਆਖਿਆ ਕਰਨਾ ਵੀ ਕੱਚਾ ਹੈ ਭਾਵ ਕਿ ਪਾਠ ਕਰਨਾ ਬੇਕਾਰ ਹੈ ਜੇਕਰ ਸਤਿਗੁਰ ਦੀ ਸੋਝੀ ਨਹੀਂ ਹੈ | ਫਿਰ ਤਾਂ 'ਪੜ੍ਹ ਪੜ੍ਹ ਗੱਡੀ ਲੱਦੀਏ' ਵਾਲੀ ਗੱਲ ਹੀ ਹੋਈ |

ਸਤਿਗੁਰ ਪ੍ਰਸਾਦਿ ਨੂੰ ਅਸੀਂ ਐਵੇ ਹੀ ਪੜ੍ਹ ਕੇ ਲੰਗ ਜਾਂਦੇ ਹਾਂ ਪਰ ਇਹ ਆਪਣੇ ਅੰਦਰ ਬਹੁਤ ਡੂੰਘੇ ਅਰਥ ਲਈ ਬੈਠਾ ਹੈ |

ਉਮੀਦ ਹੈ ਸਤਿਗੁਰ ਪ੍ਰਸਾਦਿ ਨੂੰ ਸਮਝ ਲਿਆ ਹੋਏਗਾ | ਜੇਕਰ ਕੋਈ ਸ਼ੰਕਾ ਜਾਂ ਸਵਾਲ ਹੋਵੇ ਤਾਂ comment ਕਰ ਸਕਦੇ ਹੋ ।

------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

ਕੀ ਸਿੱਖੀ ਅਸਲ ਵਿੱਚ ਕੌਮ ਹੈ? Does Sikhi a community?

ਕੀ ਸਿੱਖੀ ਅਸਲ ਵਿੱਚ ਕੌਮ ਹੈ? Does Sikhi a community?

ਕੀ ਸਿੱਖੀ ਅਸਲ ਵਿੱਚ ਕੌਮ ਹੈ? Does Sikhi a community?


ਸੁਣ ਕੇ ਹੈਰਾਨੀ ਹੋਵੇਗੀ ਕਿ ਸਿੱਖੀ ਇਕ ਵਿਚਾਰਧਾਰਾ ਦਾ ਨਾਮ ਹੈ, ਇਹ ਨਾ ਹੀ ਕੋਈ ਕੌਮ ਹੈ ਤੇ ਨਾ ਹੀ ਧਰਮ | ਧਰਮ ਤਾਂ ਸਾਰੀ ਦੁਨੀਆ ਦਾ ਇਕ ਹੀ ਹੈ ਉਹ ਹੈ ਸੱਚ ਧਰਮ, ਬਾਕੀ ਸਭ ਤਾਂ ਮੱਤਾਂ ਹਨ ਜਾਂ ਕਹਿ ਲਵੋ ਵਿਚਾਰਧਾਰਾਵਾਂ ਹਨ |

ਵਿਚਾਰਧਾਰਾ ਜਿੰਦਗੀ ਜਿਉਣ ਦਾ ਤਰੀਕਾ ਤੇ ਸਾਡੀ ਸੋਚ ਦਾ ਫ਼ਲਸਫ਼ਾ ਹੁੰਦੀ ਹੈ | ਵਿਚਾਰਧਾਰਾ ਉਤੇ ਅਕਲ ਜਾਂ ਬੁੱਧੀ ਨੇ ਚੱਲਣਾ ਹੁੰਦਾ ਹੈ ਤੇ ਵਿਚਾਰਧਾਰਾ ਨੂੰ ਧਾਰਨ ਕਰਨ ਵਾਲੇ ਨਾ ਹੀ ਜੰਮਦੇ ਹਨ ਤੇ ਨਾ ਹੀ ਮਰਦੇ ਹਨ | ਸਰੀਰ ਜੰਮਦੇ ਹਨ ਤੇ ਸਰੀਰ ਹੀ ਮਰਦੇ ਹਨ | ਕੌਮ ਤੇ ਜਾਤਾਂ ਦੇ ਲੋਕ ਜੰਮਦੇ ਹਨ ਤੇ ਓਹੀ ਮਰਦੇ ਹਨ | ਸਿੱਖ ਤਾਂ ਸਿੱਖਣ ਵਾਲੇ ਨੂੰ ਕਹਿੰਦੇ ਹਨ। ਇਸ ਲਈ ਸਿੱਖ ਕਦੇ ਨਾ ਜੰਮਿਆ ਤੇ ਨਾ ਹੀ ਮਾਰੇਗਾ  |

ਸਿੱਖ ਨੇ ਤਾਂ ਸਿਖਿਆ ਲੈ ਕੇ ਸਿੱਖ ਬਣਨਾ ਹੈ, ਪਰ ਅੱਜਕਲ੍ਹ ਤਾਂ ਜੰਮਦੇ ਹੀ ਸਿੱਖ ਬਣ ਜਾਂਦੇ ਹਨ ਅਤੇ ਨਾਮ ਪਿੱਛੇ ਸਿੰਘ ਜਾਂ ਕੌਰ  ਲਗਾ ਲੈਂਦੇ ਹਨ | ਐਵੇ ਕੋਈ ਸਿੱਖ ਨਹੀਂ ਬਣ ਜਾਂਦਾ ਕਿ ਪੱਗ ਬੰਨੀ ਤੇ ਦਾੜ੍ਹੀ ਰੱਖੀ ਵਾਲੇ ਦੇ ਘਰ ਜਨਮ ਲੈ ਲਿਆ ਤਾਂ ਸਿੱਖ ਬਣ ਗਏ ਤੇ ਨਾਂ ਪਿੱਛੇ ਸਿੰਘ ਜਾਂ ਕੌਰ ਲਗਾ ਲਿਆ | 

ਸਿੱਖ ਓਹੀ ਹੁੰਦਾ ਜੋ ਸਤਿਗੁਰ ਤੋਂ ਸਿਖਿਆ ਲੈ ਕੇ ਗਿਆਨ ਫਲ ਹਾਸਲ ਕਰਦਾ ਹੈ ਤੇ ਫਿਰ ਉਸ ਸਿਖਿਆ ਅਨੁਸਾਰ ਜੀਵਨ ਜਿਉਂਦਾ ਹੈ | 

ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥

ਕੀ ਸਿੱਖੀ ਅਸਲ ਵਿੱਚ ਕੌਮ ਹੈ? Does Sikhi a community?

ਪੱਗ ਬੰਨਣੀ ਤੇ ਦਾੜ੍ਹੀ ਰੱਖਣੀ ਤਾਂ ਭੇਖ ਹੈ, ਤੇ ਸਿੱਖ ਦਾ ਕੋਈ ਭੇਖ ਵੀ ਨਹੀਂ ਹੁੰਦਾ ਕਿਉਕਿ ਸਿੱਖ ਤਾਂ ਆਤਮਿਕ ਪੱਧਰ ਦਾ ਨਾਮ ਹੈ  |

ਇਸ ਲਈ ਸਿੱਖੀ ਇਕ ਵਿਚਾਰਧਾਰਾ ਦਾ ਨਾਮ ਹੈ | ਕੌਮ ਦੀ ਉਦਾਹਰਣ ਲਈ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਇਕ ਕੌਮ ਹੈ ਤੇ ਇਸ ਕੌਮ ਨੂੰ ਭਾਸ਼ਾ ਦੇ ਲਿਹਾਜ ਨਾਲ ਵੰਡਿਆ ਜਾ ਸਕਦਾ ਹੈ, ਪਰ ਇਸ ਕੌਮ ਵਿਚ ਕਿਸੇ ਵੀ ਵਿਚਾਰਧਾਰਾ ਨੂੰ ਧਾਰਨ ਕਰਨ ਵਾਲਾ ਵਿਅਕਤੀ ਰਹਿ ਸਕਦਾ | 

ਹੁਣ ਸ਼ਾਇਦ ਸਮਝ ਆ ਗਈ ਹੋਵੇਗੀ ਜੇ ਨਹੀਂ ਤਾਂ ਵਿਚਾਰ ਕੇ ਦੇਖਿਓ | ਬਾਕੀ ਰਹੀ ਗੱਲ ਭੇਖ ਦੀ ਜਾਂ ਸਿੰਘ ਅਤੇ ਕੌਰ ਦਾ ਕੀ ਮਸਲਾ ਉਹ ਕਦੇ ਫੇਰ ਵਿਚਾਰਾਂਗੇ |


------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...12 October, 2018

What is Gur in Gurmat ? ਗੁਰਮਤਿ ਵਿੱਚ ਗੁਰ ਕੀ ਹੁੰਦਾ?

Who are Sikh? ਅਸਲ ਵਿੱਚ ਸਿੱਖ ਕੌਣ ਹੈ?

Who are Sikh? ਅਸਲ ਵਿੱਚ ਸਿੱਖ ਕੌਣ ਹੈ?

Who are sikh? ਅਸਲ ਵਿੱਚ ਸਿੱਖ ਕੌਣ ਹੈ?


ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ ਸ਼ਿਸ਼ ਤੋਂ ਬਣਿਆ ਹੈ, ਜਿਸਦਾ ਮਤਲਬ ਹੁੰਦਾ ਹੈ ਸਿੱਖਣ ਵਾਲਾ | ਦੁਨੀਆ ਵਿਚ ਕੋਈ ਵੀ ਨਵੀ ਗੱਲ ਜਾਂ ਚੀਜ ਸਿੱਖਣ ਵਾਲਾ ਸਿੱਖ ਹੁੰਦਾ ਹੈ | 

ਪਰ ਜੇਕਰ ਧਰਮ ਦੇ ਮਾਮਲੇ ਵਿਚ ਸਿੱਖ ਸ਼ਬਦ ਨੂੰ ਵਿਚਾਰੀਏ ਤਾਂ ਸਿੱਖੀ ਇਕ ਵਿਚਾਰਧਾਰਾ ਹੈ ਜੋ 13ਵੀ ਸਦੀ ਵਿਚ ਕਬੀਰ ਜੀ ਨੇ ਪ੍ਰਗਟ ਕੀਤੀ ਸੀ ਅਤੇ ਉਸ ਵਿਚਾਰਧਾਰਾ ਤੇ ਚੱਲਣ ਵਾਲਾ ਵਿਅਕਤੀ ਸਿੱਖ ਅਖਵਾਉਂਦਾ ਹੈ  |

ਹੁਣ ਜੋ ਪਰਿਭਾਸ਼ਾ ਸਿੱਖ ਦੀ SGPC ਵਾਲੇ ਦੇ ਰਹੇ ਹਨ ਉਹ ਪਤਾ ਨਹੀਂ ਓਹਨਾ ਨੇ ਕਿਸ ਤੋਂ ਸਿੱਖੀ ਹੈ, ਉਹ ਤਾਂ ਬਿਲਕੁਲ ਹੀ ਗੁਰਮਤਿ ਦੇ ਉਲਟ ਹੈ |

ਕਬੀਰ ਜੀ ਤੇ ਹੋਰ ਭਗਤਾਂ ਦੀ ਚਲਾਈ ਹੋਈ ਵਿਚਾਰਧਾਰਾ ਜੋ ਅੱਗੇ ਜਾ ਕੇ ਨਾਨਕ ਜੀ ਨੇ ਵੀ ਅਪਣਾਈ, ਉਸ ਅਨੁਸਾਰ ਸ਼ਿਸ਼ ਨੇ ਸਿਖਿਆ ਆਪਣੇ ਸਤਿਗੁਰ ਤੋ ਲੈਣੀ ਹੈ (ਗੁਰਮਤਿ ਲੈਣ ਦਾ ਗੁਰ ਜੋ ਕਿ ਸਤਿਗੁਰ ਹੈ, ਸੱਤ ਸੰਤੋਖ ਦੀ ਵਿਚਾਰ ਹੁੰਦਾ ਹੈ) | 

ਸੱਤ ਸੰਤੋਖ ਦੀ ਵਿਚਾਰ ਕਰਨ ਤੇ ਜੋ ਗਿਆਨ ਪ੍ਰਾਪਤ ਹੋਵੇਗਾ ਉਸਤੇ ਚੱਲਣ ਵਾਲਾ ਹੀ ਅਸਲੀ ਸਿੱਖ ਹੁੰਦਾ ਹੈ  | 

Who are Sikh? ਅਸਲ ਵਿੱਚ ਸਿੱਖ ਕੌਣ ਹੈ?

ਇਸ ਲਈ ਸਤਿਗੁਰ ਦੇ ਸਿੱਖ ਬਣਨ ਨੂੰ ਕਹਿੰਦੀ ਹੈ ਗੁਰਬਾਣੀ ਨਾ ਕਿ ਕਿਸੇ ਬੰਦੇ ਦੇ, ਨਾ ਗ੍ਰੰਥ ਦੇ ਅਤੇ ਨਾ ਹੀ ਕਿਸੇ ਭੇਖ ਦੇ | ਸੁਣਨ ਨੂੰ ਗੱਲ ਕੌੜੀ ਲੱਗੇ ਪਰ ਸੱਚ ਤਾਂ ਇਹੀ ਹੈ |

ਸਤਿਗੁਰੁ ਸਿਖ ਕੇ ਬੰਧਨ ਕਾਟੈ ॥

ਇਕ ਗੁਰ ਕੀ ਸਿਖ ਸੁਣੀ ॥

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥


-------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

What is Gur ? ਅਸਲ ਵਿੱਚ ਗੁਰ ਕੀ ਹੈ ?

What is Gur ? ਅਸਲ ਵਿੱਚ ਗੁਰ ਕੀ ਹੈ ?


What is Gur ? ਅਸਲ ਵਿੱਚ ਗੁਰ ਕੀ ਹੈ ?


ਗੁਰਬਾਣੀ ਨੂੰ ਸਮਝਣ ਲਈ ਪਹਿਲਾਂ ਗੁਰ ਨੂੰ ਸਮਝਣਾ ਬਹੁਤ ਜਰੂਰੀ ਹੈ | ਬਾਣੀ ਦਾ ਅਰਥ ਬੋਲੀ ਹੁੰਦਾ ਹੈ, ਤੇ ਗੁਰਬਾਣੀ ਗੁਰ ਦੀ ਹੀ ਬੋਲੀ ਹੁੰਦੀ ਹੈ |

ਗੁਰ ਦਾ ਮਤਲਬ ਹੁੰਦਾ ਹੈ ਢੰਗ, ਤਰੀਕਾ ਜਾਂ ਵਿਧੀ |

ਸੰਸਾਰ ਵਿਚ ਕੋਈ ਵੀ ਕੰਮ ਕਰਨਾ ਹੋਵੇ ਉਸਦਾ ਗੁਰ ਜਾਨਣਾ ਬਹੁਤ ਜਰੂਰੀ ਹੈ | ਜੇਕਰ ਕਿਸੇ ਕੰਮ ਨੂੰ ਕਰਨ ਦਾ ਗੁਰ ਪਤਾ ਲੱਗ ਗਿਆ ਤਾਂ ਕੰਮ ਆਸਾਨੀ ਨਾਲ ਹੋ ਜਾਂਦਾ ਹੈ |

ਇਸੇ ਤਰਾਂ ਹੀ ਗੁਰਬਾਣੀ ਨੂੰ ਸਮਝਣ ਦਾ ਵੀ ਗੁਰ ਹੁੰਦਾ ਹੈ | ਉਹ ਹੈ  ਸੱਚ ਸੰਤੋਖ ਦੀ ਵਿਚਾਰ | ਵਿਚਾਰਨਾ ਜਾਂ ਰਿੜਕਣਾ ਹੀ ਗੁਰਬਾਣੀ ਦਾ ਗੁਰ ਹੈ |


What is Gur ? ਅਸਲ ਵਿੱਚ ਗੁਰ ਕੀ ਹੈ ?
ਮੁਧਵਣੀ (ਮਧਾਣੀ) ਦੀ ਵਾਰ ਜੋ "ਆਦਿ ਗ੍ਰੰਥ" ਦੇ ਬਿਲਕੁਲ ਅਖੀਰ ਵਿਚ ਲਿਖੀ ਗਈ ਹੈ ਵਿਚ ਪੰਚਮ ਪਾਤਸ਼ਾਹ ਨੇ ਇਹੀ ਦੱਸਿਆ ਹੈ ਕਿ ਜੇਕਰ ਸਾਰੇ ਗ੍ਰੰਥ ਨੂੰ ਇਕ ਥਾਲ ਮੰਨ ਲਿਆ ਜਾਵੇ ਤਾਂ ਇਸ ਥਾਲ ਵਿਚ ਸਿਰਕ ਇੱਕੋ ਹੀ ਵਸਤੂ ਪਾਈ ਗਈ ਹੈ, ਉਹ ਹੈ ਸਤਿ ਸੰਤੋਖ ਦੀ ਵਿਚਾਰ |

ਇਹ ਵਿਚਾਰ ਕਰਨ ਲਈ ਬੰਦੇ ਦਾ ਸੱਚਾ ਤੇ ਸੰਤੋਖੀ  ਹੋਣਾ ਬਹੁਤ ਜਰੂਰੀ ਹੈ, ਕਿਉਕਿ ਆਤਮਿਕ ਚਿੰਤਨ ਭਾਵ ਵਿਚਾਰਨਾ ਵਿਵੇਕ ਬੁਧਿ ਤੋਂ ਬਿਨਾ ਨਹੀਂ ਹੋ ਸਕਦਾ ਤੇ ਵਿਵੇਕ ਬੁਧਿ ਸੰਤੋਖੀ ਕੋਲ ਹੀ ਹੁੰਦੀ ਹੈ | ਜਾਂ ਇਹ ਪਰਮੇਸ਼ਰ ਦੀ ਨਦਰਿ ਨਾਲ ਮਿਲਦੀ ਹੈ |

ਵਿਵੇਕ ਬੁਧਿ ਨੇ ਹੀ ਸਾਰ ਗਿਆਨ ਭਾਵ ਤੱਤ ਗਿਆਨ ਕੱਢਣਾ ਹੈ ਸੰਸਾਰੀ ਘਟਨਾਵਾਂ ਨੂੰ ਵਿਚਾਰਕੇ ਜਾਂ ਫਿਰ ਗੁਰਬਾਣੀ ਨੂੰ ਵਿਚਾਰ ਕੇ | 

ਇਹ ਵਿਚਾਰਨਾ ਹੀ ਰਿੜਕਣਾ ਹੁੰਦਾ ਹੈ ਤੇ ਰਿੜਕਣ ਤੋਂ ਬਾਅਦ ਜੋ ਪ੍ਰਾਪਤ ਹੁੰਦਾ ਹੈ ਉਹ ਤੱਤ ਗਿਆਨ ਹੁੰਦਾ ਹੈ, ਉਸਨੂੰ ਮੱਖਣ ਵੀ ਕਿਹਾ ਹੈ ਗੁਰਬਾਣੀ ਵਿਚ |

ਇਹੀ ਗੁਰ ਪ੍ਰਸਾਦਿ ਹੁੰਦਾ ਹੈ ਭਾਵ ਗੁਰਬਾਣੀ ਦੇ ਗੁਰ ਤੋਂ ਪ੍ਰਾਪਤ ਹੋਇਆ ਪ੍ਰਸਾਦਿ |

ਹੁਣ ਹੋਰ ਵੀ ਸੰਸਾਰਿਕ ਕੰਮ ਸਿੱਖਣ ਲਈ ਉਸਦਾ ਗੁਰ ਸਿੱਖਣਾ ਜਰੂਰੀ ਹੁੰਦਾ ਹੈ, ਜਿਵੇਂ ਡਰਾਇਵਰੀ ਸਿੱਖਣ ਲਈ ਡਰਾਇਵਰੀ ਦਾ ਗੁਰ, ਚੋਰੀ ਸਿੱਖਣ ਲਈ ਚੋਰੀ ਦਾ ਗੁਰ ਤੇ ਪੜ੍ਹਾਉਣ ਲਈ ਪੜ੍ਹਾਉਣ ਦਾ ਗੁਰ | ਇਸ ਤਰਾਂ ਸੰਸਾਰ ਵਿਚ ਹੋਰ ਵੀ ਗੁਰ ਹਨ | ਪਰ ਗੁਰਬਾਣੀ ਇਸ ਸੰਸਾਰ ਨੂੰ ਸੁਪਨਾ ਮੰਨਦੀ ਹੈ ਤੇ ਇਸਦੇ ਕੰਮਾਂ ਨੂੰ ਝੂਠੇ ਤਾਂ ਫਿਰ ਬਾਕੀ ਸਾਰੇ ਗੁਰ ਝੂਠੇ ਹੋਏ ਤੇ ਮਨੁੱਖ ਦਾ ਇੱਕੋ ਅਸਲ ਕੰਮ ਹੈ ਆਪਣੇ ਮੂਲ ਨੂੰ ਪਛਾਣਨਾ ਤੇ ਉਹ ਜਿਸ ਵਿਧੀ ਨਾਲ ਹੁੰਦਾ ਹੈ ਉਹ ਹੈ ਗੁਰਬਾਣੀ ਦਾ ਗੁਰ, ਇਹੀ ਸੱਚਾ ਗੁਰ ਹੈ | 

ਇਸ ਲਈ ਇਸਨੂੰ ਗੁਰਬਾਣੀ ਵਿਚ ਸਤਿਗੁਰ ਵੀ ਕਿਹਾ ਗਿਆ ਹੈ ਭਾਵ ਸੱਚਾ ਗੁਰ | 

ਇਸ ਸੱਚੇ ਗੁਰ ਨੂੰ ਵਰਤ ਕੇ ਜੋ ਫ਼ੱਲ ਪ੍ਰਾਪਤ ਹੁੰਦਾ ਹੈ ਉਸ ਸਾਰ ਗਿਆਨ ਨੂੰ ਗੁਰ ਪ੍ਰਸਾਦਿ ਕਿਹਾ ਗਿਆ ਹੈ ਅਤੇ ਕੁਝ ਥਾਂਵਾਂ ਤੇ ਗੁਰ ਨੂੰ ਔਂਕੜ ਨਾਲ (ਗੁਰੁ) ਵੀ ਲਿਖਿਆ ਗਿਆ ਹੈ, ਇਸਦਾ ਅਰਥ ਵੀ ਗੁਰ ਤੋਂ ਪ੍ਰਾਪਤ ਹੋਇਆ ਤੱਤ ਗਿਆਨ ਹੀ ਹੁੰਦਾ ਹੈ |

ਅੱਜ ਕੱਲ ਕੋਈ ਵੀ ਧਾਰਮਿਕ ਪ੍ਰਚਾਰਕ ਇਸ ਗੱਲ ਨੂੰ ਨਹੀਂ ਦੱਸ ਰਿਹਾ | ਇਸੇ ਕਰਕੇ ਹੀ ਗੁਰਬਾਣੀ ਦੀ ਕਿਸੇ ਨੂੰ ਸਹੀ ਸਮਝ ਨਹੀਂ ਆ ਰਹੀ | ਸ਼ਾਇਦ ਪ੍ਰਚਾਰਕਾਂ ਨੂੰ ਖੁਦ ਨੂੰ ਹੀ ਨਹੀਂ ਪਤਾ ਕਿ ਗੁਰ ਕੀ ਹੁੰਦਾ ਹੈ ਤੇ ਗੁਰਬਾਣੀ ਦਾ ਗੁਰ ਕੀ ਹੈ ?

ਲਿਖਣ ਵਾਲੇ ਨੇ ਜੋ ਵੀ ਸਿਖਿਆ ਗੁਰਬਾਣੀ ਤੋਂ ਹੀ ਸਿਖਿਆ ਤੇ ਉਸਦਾ ਫਰਜ ਹੈ ਹੁਣ ਉਹ ਹੋਰਾਂ ਨੂੰ ਵੀ ਇਸ ਬਾਰੇ ਦੱਸੇ | ਇਸੇ ਲਈ ਇਹ ਕੋਸ਼ਿਸ਼ ਕੀਤੀ ਗਈ ਹੈ | ਉਮੀਦ ਹੈ ਗੁਰ ਨੂੰ ਤੇ ਗੁਰਬਾਣੀ ਦੇ ਗੁਰ ਨੂੰ ਪੜ੍ਹਨ ਵਾਲੇ ਸਮਝ ਗਏ ਹੋਣਗੇ | ਹੁਣ ਅੱਗੇ ਤੁਹਾਡਾ ਕੰਮ ਕਿ ਗੁਰਬਾਣੀ ਨੂੰ ਇਕੱਲਾ ਪੜ੍ਹੋ ਨਾ ਵਿਚਾਰੋ ਵੀ | ਅੱਗੇ ਸਾਰਾ ਕੁਝ ਆਪ ਹੀ ਪਤਾ  ਲੱਗ ਜਾਂਦਾ |


------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

09 October, 2018

What is life Why is life a dream?

ਜਿੰਦਗੀ ਕੀ ਹੈ ? ਜਿੰਦਗੀ ਇਕ ਸੁਪਨਾ ਕਿਉ ਹੈ ? What is Life Why is Life a dream?

ਜਿੰਦਗੀ ਕੀ ਹੈ ? ਜਿੰਦਗੀ ਇਕ ਸੁਪਨਾ ਕਿਉ ਹੈ ? What is Life Why is Life a dream?


ਇਸ ਦੁਨੀਆ ਵਿਚ ਹਰ ਕੋਈ ਆਪਣੇ ਆਪ ਵਿਚ ਅਲੱਗ ਤੇ unique ਹੈ। ਹਰ ਇਕ ਅੰਦਰ ਉਸਦਾ ਵੱਖਰਾ ਸੰਸਾਰ ਵੱਸ ਰਿਹਾ ਹੈ। ਜੋ ਬ੍ਰਹਿਮੰਡ ਵਿਚ ਹੈ ਓਹੀ ਪਿੰਡ ਵਿਚ ਹੈ ਅਤੇ ਜੋ ਇਸ ਗੱਲ ਤੇ ਵਿਚਾਰ ਕਰੇਗਾ ਉਸਨੂੰ ਇਹ ਸਮਝ ਵੀ ਆ ਜਾਣੀ ਹੈ। 

ਕਿਸੇ ਦੂਜੇ ਨੂੰ ਸਾਡੇ ਅੰਦਰ ਬਾਰੇ ਨਹੀਂ ਪਤਾ ਤੇ ਕੋਈ ਅੰਦਾਜਾ ਵੀ ਨਹੀਂ ਹੈ। ਇਹ ਦੁਨੀਆ ਕਿਸੇ ਨੂੰ ਕਿਸ ਤਰਾਂ ਦੀ ਦਿਸਦੀ ਹੈ ਅਤੇ ਕਿਸੇ ਨੂੰ ਕਿਸ ਤਰਾਂ ਦੀ ਕੋਈ ਵੀ ਉਸੇ ਤਰਾਂ ਸਮਝ ਨਹੀਂ ਸਕਦਾ। ਕੋਈ ਵੀ ਆਪਣੇ ਅੰਦਰ ਨੂੰ ਕਿਸੇ ਭਾਸ਼ਾ ਵਿਚ ਪੂਰੀ ਤਰਾਂ ਬਿਆਨ ਨਹੀਂ ਕਰ ਸਕਦਾ ਸਿਰਫ ਇਸ਼ਾਰੇ ਮਾਤਰ ਹੀ ਦੇ ਸਕਦੇ ਹਾਂ। 

ਹਰ ਇਕ ਦਾ ਆਪਣਾ ਆਪਣਾ ਜੋ ਸੁਭਾਹ ਜਿਹੜਾ ਅਸੀਂ ਮੰਨੀ ਬੈਠੇ ਹਾਂ ਉਹ ਵੀ ਸਾਡੇ ਹੀ ਇਕ ਦੂਜੇ ਬਾਰੇ ਅੰਦਾਜੇ ਹਨ। ਦੁਨੀਆ ਵਿਚ ਕੁਝ ਵੀ ਗਲਤ ਨਹੀਂ ਹੋ ਰਿਹਾ ਹੈ। ਆਪਣੀ ਜਗਾ ਸਭ ਸਹੀ ਹੈ। 

ਸਭ ਲਈ ਇਹ ਦੁਨੀਆ ਵੱਖਰੀ ਹੈ। ਜਿਵੇਂ ਦੀ ਇਹ ਦੁਨੀਆ ਕੋਈ ਮੰਨਦਾ ਹੈ ਉਸ ਲਈ ਇਹ ਉਸੇ ਤਰਾਂ ਦੀ ਹੀ ਹੈ। ਇਸ ਲਈ ਇਹ ਦੁਨੀਆ ਜੋ ਦਿੱਖ ਰਹੀ ਹੈ ਉਹ ਸਾਡੀਆਂ asumptions and perceptions ਹੀ ਹਨ। ਇਹਨਾਂ asumptions and perceptions ਨਾਲ ਹੀ ਅਸੀਂ ਦੂਜੇ ਬਾਰੇ ਸੋਚਦੇ ਹਾਂ ਅਤੇ ਉਹਨਾਂ ਦਾ ਸੁਭਾਹ ਮਿੱਥ ਲੈਨੇ ਹਾਂ। ਇਸ ਲਈ ਉਹ ਸਾਡੇ ਲਈ ਸਹੀ ਗ਼ਲਤ ਹੋ ਸਕਦਾ ਹੈ ਸ਼ਾਇਦ ਦੂਜੇ ਲਈ ਨਹੀਂ। ਇਹਨਾਂ ਅਨੁਮਾਨਾਂ ਤੋਂ ਹੀ ਦੁੱਖ ਸੁਖ ਪੈਦਾ ਹੁੰਦੇ ਹਨ।

ਜੋ ਘਟਨਾ ਇਕ ਲਈ ਸੁੱਖ ਪੈਦਾ ਕਰਦੀ ਹੈ, ਓਹੀ ਦੂਜੇ ਲਈ ਦੁੱਖ ਵੀ ਖੜਾ ਕਰ ਦਿੰਦੀ ਹੈ। ਇਹ ਅਨੁਮਾਨ ਅਗਿਆਨਤਾ ਕਰਕੇ ਹਨ।  ਇਹ ਇਕ ਭਰਮ ਹੈ ਅਤੇ ਇਕ ਸੁਪਨੇ ਦੀ ਤਰਾਂ ਹੈ। ਇਸੇ ਲਈ ਗੁਰਬਾਣੀ ਵਿੱਚ ਤੇ ਦੁਨੀਆ ਭਰ ਦੇ ਸਿਆਣੇ ਬੁੱਧੀਜੀਵੀ ਇਸ ਦੁਨੀਆ ਨੂੰ ਸੁਪਨਾ ਕਹਿੰਦੇ ਹਨ। ਸਾਰੇ ਸੁਪਨੇ ਵਿਚ ਹੀ ਜਿਓਂ ਰਹੇ ਹਨ ਤੇ ਜਿਸਨੂੰ ਇਸ ਸਚਾਈ ਬਾਰੇ ਪਤਾ ਲੱਗ ਗਿਆ ਉਹ ਜਾਗ ਜਾਂਦਾ ਹੈ। ਸੁਪਨੇ ਦਾ ਪਤਾ ਤਾਂ ਸੁਪਨਾ ਖੁੱਲੇ ਤੇ ਲੱਗਦਾ ਹੈ। ਸੁਪਨੇ ਵਿਚ ਤਾਂ ਸੁਪਨਾ ਵੀ ਸਚਾਈ ਹੀ ਜਾਪਦਾ ਹੈ। 

ਸੁਪਨਾ ਖੁੱਲਣਾ ਹੀ ਆਪਣੇ ਆਪ ਦਾ ਗਿਆਨ ਹੋਏ ਤੇ ਹੈ ਅਤੇ ਆਪਣੇ ਆਪ ਦਾ ਗਿਆਨ ਆਤਮ ਚਿੰਤਨ ਭਾਵ ਸੱਚ ਤੇ ਸੰਤੋਖ ਦੀ ਵਿਚਾਰ ਨਾਲ ਹੁੰਦਾ ਹੈ। ਇਹੀ ਸੱਚ ਨੂੰ ਜਾਨਣ ਦਾ ਤਰੀਕਾ ਹੈ। ਇਹੀ ਸੱਚ ਦਾ ਗੁਰ ਹੈ। ਇਹੀ ਸਤਿਗੁਰ ਹੈ। ਇਹੀ ਸੱਚੇ ਧਰਮ ਦਾ ਕਰਮ ਹੈ। 

----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...What is life Why is life a dream?

What is life Why is life a dream?


In this world, everyone is different and unique in itself. In each of them is a separate world. For us everything in the cosmos is exist only if we are aware about that and whoever thinks this, will have to understand this. No one else knows what we have inside us and no guesses about it. Nobody can understand the way this world looks to anyone. No one can fully describe himself within, by any language, only can be given the signals. Everyone's has own nature, which we believe are also ours estimates about each others.

There is nothing wrong in the world. everyone is place is all right at their end. For all, this world is different. This is the same as it seems to anyone. So what this world is seeing is our asumptions and perceptions only. With these asumptions and perceptions, we think of others and measure their well-being. So they may be wrong for us, maybe not for another. Suffering from these assumptions arises. The event that brings happiness to one, it also causes pain for others. These estimates are due to ignorance. This is an illusion and is like a dream. That is why wise intellectuals from all over the world are called life a dreams as well as in Gurbani also. All are living in a dream, and who gets to know about this truth, they get awake. The dream is known only when the dream is open. The dream also seems to be true in a dream.

Opening the dream, if you have knowledge of yourself, the real knowledge of your Origin and you will get the real knowledge of your Origin only with the thought of truth and contentment. This is the way to know the truth. This is the technique ti find Truth. That is the Satgur. This is the true religion's duty.


----------

08 October, 2018

Sikhs, Khalsa and Khalsa Army. The fundamental differences in these.

  ਸਿੱਖ, ਖਾਲਸਾ ਅਤੇ ਖਾਲਸਾ ਫੌਜ ਵਿੱਚ ਮੁੱਢਲਾ ਫਰਕ। Sikh, Khalsa and Khalsa Fauj.

 ਸਿੱਖ, ਖਾਲਸਾ ਅਤੇ ਖਾਲਸਾ ਫੌਜ ਵਿੱਚ ਮੁੱਢਲਾ ਫਰਕ। Sikh, Khalsa and Khalsa Fauj.


ਆਮ ਆਦਮੀ ਜੋ ਧਰਮ ਨੂੰ ਸਿਰਫ ਇਕ ਫਰਜ ਜਿਹਾ ਹੀ ਸਮਝਦੇ ਹਨ ਤੇ ਆਪਣੇ ਪਰਿਵਾਰ ਪਾਲਣ ਤੱਕ ਹੀ ਸੀਮਤ ਹਨ, ਓਹਨਾ ਨੂੰ ਧਰਮ ਬਾਰੇ ਓਨਾ ਹੀ ਪਤਾ ਹੈ ਜਿਨ੍ਹਾਂ ਕੁ ਅਰਧ ਗਿਆਨ ਵਾਲੇ ਪ੍ਰਚਾਰਕ ਦਸਦੇ ਹਨ। ਪਰ ਜੇਕਰ ਧਰਮ ਦਾ ਡੂੰਘਾਈ ਨਾਲ ਅਧਿਐਨ ਕਰੀਏ (ਵਿਵੇਕ ਨਾਲ ਵਿਚਾਰੀਏ) ਫਿਰ ਸਮਝ ਆਉਂਦੀ ਹੈ ਕਿ ਧਰਮ ਅਸਲ ਵਿਚ ਕੀ ਹੈ। ਆਓ ਵਿਚਾਰੀਏ ਤੇ ਜਾਣੀਏ ਕਿ ਸਿੱਖ, ਖਾਲਸਾ ਤੇ ਖਾਲਸਾ ਫੌਜ ਵਿਚ ਕੀ ਫਰਕ ਹੁੰਦਾ ਹੈ। 

ਸਿੱਖ ਇਕ ਵਿਚਾਰਧਾਰਾ ਦਾ ਨਾਮ ਹੈ। ਇਹ ਤਾਂ ਜਿੰਦਗੀ ਜਿਉਣ ਦਾ ਇਕ ਤਰੀਕਾ ਹੈ। ਇਹ ਕੋਈ ਕੌਮ ਨਹੀਂ ਹੈ। ਸਿੱਖ ਦਾ ਮਤਲਵ ਹੁੰਦਾ ਹੈ ਸਿੱਖਣ ਵਾਲਾ। ਦੁਨੀਆ ਵਿਚ ਚਾਹੇ ਸਿੱਖੀ ਦਾ ਜੋ ਵੀ ਰੂਪ ਪ੍ਰਚਲਿੱਤ ਹੋਵੇ ਪਰ ਅਸਲ ਵਿਚ ਸਿੱਖ ਓਹੀ ਹੁੰਦਾ ਹੈ ਜੋ ਸਤਿਗੁਰ ਦੀ ਸਿਖਿਆ ਤੇ ਚਲਦਾ ਹੈ। 

ਸਿੱਖ ਤਾਂ ਸਤਿਗੁਰ ਦੇ ਬਣਨਾ ਹੈ। ਸਤਿਗੁਰ ਹੁੰਦਾ ਸਤਿ ਨੂੰ ਸਿੱਖਣ ਦਾ ਗੁਰ, ਅਤੇ ਗੁਰ ਹੁੰਦਾ ਹੈ ਨੁਕਤਾ, ਵਿਧੀ ਜਾਂ ਢੰਗ ਕਿਸੇ ਵੀ ਚੀਜ ਨੂੰ ਸਿੱਖਣ ਦਾ | ਸਿਖਿਆ ਦਾ ਸਿੱਖ ਹੁੰਦਾ ਹੈ ਨਾ ਕਿ ਕਿਸੇ ਬੰਦੇ ਦਾ ਸਿੱਖ । ਸਿੱਖ ਦਾ ਕੋਈ ਭੇਖ ਨਹੀਂ ਹੁੰਦਾ, ਕਿਉਕਿ ਸਿੱਖ ਸਿਖਿਆ ਨਾਲ ਬਣਦਾ ਹੈ ਕੋਈ ਵੀ। 

ਇਹ ਤਾਂ ਆਤਮਿਕ ਪੱਧਰ ਦਾ ਨਾਮ ਹੈ। ਸਿੱਖ ਉਸਦੀ ਸਿਖਿਆ ਤੋਂ ਪਛਾਣਿਆ ਜਾਂਦਾ ਹੈ ਨਾ ਕਿ ਉਸਦੀ ਦਿੱਖ ਤੋਂ। ਦਿੱਖ ਵਾਲੇ ਸਿੱਖ ਪੁਜਾਰੀਆਂ ਤੇ ਅਰਧ ਗਿਆਨ ਵਾਲੇ ਪ੍ਰਚਾਰਕਾਂ ਨੇ ਪੈਦਾ ਕੀਤੇ ਹੋਏ ਹਨ। ਇਸ ਲਈ ਸਿੱਖ ਲਈ ਦਾੜ੍ਹੀ ਕੇਸ ਰੱਖਣੇ ਜਰੂਰੀ ਨਹੀਂ ਹਨ। 

--------

ਖਾਲਸਾ ਸ਼ਬਦ ਖਾਲਸ ਤੋਂ ਬਣਿਆ ਹੈ ਜਿਸਦਾ ਅਰਥ ਹੁੰਦਾ ਹੈ ਪਵਿੱਤਰ। ਖਾਲਸਾ ਸ਼ਬਦ ਸਭ ਤੋਂ ਪਹਿਲਾਂ ਕਬੀਰ ਜੀ ਨੇ ਵਰਤਿਆ ਹੋਇਆ ਹੈ ਤੇ ਓਹਨਾ ਨੇ ਹੀ ਇਸਦੀ ਪਰਿਭਾਸ਼ਾ ਦਿੱਤੀ ਹੈ ਜੋ ਕਿ 'ਆਦਿ ਗ੍ਰੰਥ ਸਾਹਿਬ' ਵਿਚ ਦਰਜ ਹੈ। 

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥ (ਆਦਿ ਗ੍ਰੰਥ Page 654)
ਉਹ ਲਿਖਦੇ ਹਨ ਕਿ ਉਹ ਵਿਅਕਤੀ ਖਾਲਸਾ ਹੋ ਜਾਂਦਾ ਹੈ ਜਿਸਨੇ ਆਪਣੇ ਆਪ ਨੂੰ ਪਛਾਣ ਕੇ ਆਪਣੇ ਉਸ ਆਲਸੀ ਰੂਪ ਨਾਲ ਮਿਲਣਾ ਜਾਣ ਲਿਆਂ ਹੈ। ਇਹੀ ਅਸਲੀ ਭਗਤੀ ਹੁੰਦੀ ਹੈ। 

ਖਾਲਸਾ ਸਿੱਖ ਤੋਂ ਇਸ ਗੱਲੋਂ ਭਿੰਨ ਹੈ ਕਿ, ਸਿੱਖ ਉਹ ਹੈ ਜੋ ਸਤਿਗੁਰ ਤੋਂ ਸਿਖਿਆ ਲੈ ਰਿਹਾ ਹੋਵੇ ਤੇ ਖਾਲਸਾ ਉਹ ਜਿਸਨੇ ਆਪਣੇ ਆਪ ਨੂੰ ਪਛਾਣ ਕੇ ਆਪਣੇ ਉਸ ਆਲਸੀ ਰੂਪ ਨਾਲ ਮਿਲਣਾ ਜਾਣ ਲਿਆਂ ਹੈ। ਖਾਲਸਾ ਪਰਮੇਸ਼ਰ ਦਾ ਰੂਪ ਹੁੰਦਾ ਹੈ ਤੇ ਉਸਦੀ ਪਧਵੀ ਸਿੱਖ ਤੋਂ ਉਪਰ ਹੈ। 
--------

ਖਾਲਸਾ ਫੌਜ ਦੀ ਸਥਾਪਨਾ ਦਸਮ ਪਾਤਸ਼ਾਹ ਨੇ ਕੀਤੀ ਸੀ 1699 ਵਿਚ। 

ਜੋ ਆਪ ਖਾਲਸਾ ਹੋ ਗਿਆ ਉਸਨੇ ਹੁਣ ਪਰਮੇਸ਼ਰ ਦਾ ਕੰਮ ਕਰਨਾ ਹੁੰਦਾ ਹੈ। ਇਸ ਦੁਨੀਆ ਤੇ ਸੱਚ ਦਾ ਪ੍ਰਚਾਰ ਕਰਨਾ ਹੁੰਦਾ ਹੈ। ਇਹੀ ਖਾਲਸਾ ਫੌਜ ਬਣਾਉਣ ਦਾ ਅਰਥ ਹੈ ਤੇ ਕੰਮ ਹੈ। 

ਇਸ ਪ੍ਰਚਾਰ ਦੌਰਾਨ ਜੋ ਦੂਜੇ ਪ੍ਰਚਾਰਕ ਹੁੰਦੇ ਹਨ ਓਹਨਾ ਦਾ ਹੰਕਾਰ ਟੁੱਟਦਾ ਹੈ ਤੇ ਫਿਰ ਉਹ ਸੱਚ ਦਾ ਪ੍ਰਚਾਰ ਕਰਨ ਵਾਲੇ ਤੇ ਹਮਲਾ ਵੀ ਕਰਦੇ ਹਨ। ਉਹਨਾਂ ਹਮਲਿਆਂ ਤੋਂ ਬਚਨ ਲਈ ਹਥਿਆਰ ਤੇ ਵਰਦੀ ਦੀ ਲੋੜ ਪੈਂਦੀ ਹੈ। ਇਸੇ ਕਾਰਨ ਕਰਕੇ ਦਸਮ ਪਾਤਸ਼ਾਹ ਨੇ ਖਾਲਸਾ ਫੌਜ ਤਿਆਰ ਕੀਤੀ ਤੇ ਉਸਨੂੰ ਵਰਦੀ ਵੀ ਦਿੱਤੀ ਜੋ ਉਸ ਸਮੇਂ ਸਿਫ਼ਰ ਰਾਜਾ ਜਾਂ ਫਿਰ ਓਹਦੀ ਫੌਜ ਹੀ ਪਾ ਸਕਦੀ ਸੀ। 

ਖਾਲਸਾ ਫੌਜ ਨੂੰ ਉਸ ਸਮੇਂ ਦੇ ਅਨੁਕੂਲ ਹੀ ਫੌਜ ਦਾ ਭੇਖ ਹੁੰਦਾ ਹੈ। ਪਰ ਇਸ ਫੌਜ ਦਾ ਇਕ ਕੰਮ ਵੀ ਹੁੰਦਾ ਹੈ ਕਿ ਇਹ ਸੱਚ ਦਾ ਪ੍ਰਚਾਰ ਕਰਦੀ ਹੈ, ਬਿਨਾ ਕਿਸੇ ਡਰ ਤੋਂ ਤੇ ਕਿਸੇ ਵੀ ਹਮਲੇ ਤੋਂ defence ਲਈ ਹਥਿਆਰ ਵੀ ਚੱਕਦੀ ਹੈ। 

ਖਾਲਸੇ ਫੌਜ ਨੂੰ ਵਰਦੀ ਪਾਉਣ ਦੀ ਲੋੜ ਉਸ ਸਮੇ ਸੀ ਕਿਉਕਿ ਓਦੋ ਰਾਜੇ ਦਾ ਰਾਜ ਹੁੰਦਾ ਸੀ। ਪਰ ਅਜੇ ਲੋਕਤੰਤਰ ਹੋਣ ਕਰਕੇ ਉਸਦੀ ਵੀ ਜਰੂਰਤ ਨਹੀਂ ਪੈਂਦੀ। ਜੇਕਰ ਜਰੂਰਤ ਪੈਂਦੀ ਵੀ ਹੈ ਤਾਂ ਉਹ ਵਰਦੀ ਅੱਜ ਕੋਈ ਹੋਰ ਹੋ ਸਕਦੀ ਹੈ। 

ਉਦਾਹਰਣ ਦੇ ਤੌਰ ਤੇ ਅੱਜ ਦੇ ਸਮੇ ਵਿਚ defence ਲਈ ਹਥਿਆਰ ਦੀ ਥਾਂ ਸਵਿਧਾਨ ਦੀ ਕਿਤਾਬ ਹੀ ਹਥਿਆਰ ਹੋ ਸਕਦੀ ਹੈ। ਜੇਕਰ ਕਿਸੇ ਹਥਿਆਰ ਦੀ ਜਰੂਰਤ ਪੈਂਦੀ ਵੀ ਹੈ ਤਾਂ ਫਿਰ ਉਹ ਅੱਜ ਦੇ ਸਮੇ ਦੇ ਹਥਿਆਰ ਹੋਣਗੇ। 

ਸੁਣਨ ਨੂੰ ਪਹਿਲਾਂ ਇਹ ਗੱਲਾਂ ਭਾਰੀ ਲੱਗ ਸਕਦੀਆਂ ਹਨ ਪਰ ਸੱਚ ਸੰਤੋਖ ਨਾਲ ਵਿਚਾਰ ਕੇ ਦੇਖਿਓ ਸੱਚ ਇਹੀ ਹੈ। 

---------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

__________________________________________________


Sikhs, Khalsa and Khalsa Army. The fundamental differences in these.


The common people who consider religion as just a duty and are confined to their families, they know only about religion, which the semi-knowledgeal preachers preachers tell. But, if you study deeply in Religion (think with understanding) then you can understand what religion really is. Let us understand what is the difference between Sikhs, Khalsa and Khalsa army.

Sikh is the name of an ideology. This is a way of life. This is not a community. The Sikh's Meaning is the learner. Whatever form of Sikhi is present in the world, but in reality the Sikh is the one who follows the teachings of a Satgur. The Sikh is to be made of a SatGur. sikh is the follower of Satgur. Satgur means Gur of truth and the Gur means a formula to learn anything. Method or learning to learn anything. Education is a Sikh, not a person's Sikh. There is no discretion of the Sikh because there is no one made up of Sikh teachings. This is the spiritual level name. The Sikh is recognized by his education and not his appearance. Appeared Sikh are made by priests and semi-knowledgeal preachers. Therefore, it is not necessary for the Sikhs to have a bearded and long hairs.

Khalsa is derived from the word "Khalas" which means holy. The word Khalsa was first used by Kabir ji and he has defined it in 'Granth Sahib'. They write that the person becomes a Khalsa who has recognized his reality and has come to meet his that real form, the Origin. This is the real worship. The Khalsa is different from the Sikh, that the Sikh is the person who is taking the lessons from a Satgur, and the Khalsa is the one who has come to know his reality and meets with that real form, the Origin. Khalsa is the form of God and his position is above the Sikh.

The Khalsa army was founded by Dasam Patshah in 1699. The person who became a Khalsa has to do the work of God now. This world has to preach the truth. The other preachers who are get insulted by this campaign, it break their pride, and then they also attack the person who preaches the truth. In defence from that attacks require weapons. For this reason, Dasam Patshah prepared a Khalsa army and gave him uniform for seperate identity, which at that time could only be to Kings and their troops. The Khalsa army looks after it. But there is also a work of this army that it preaches the truth, without any fear or any attack, also weapons for defense. The need for uniforming of the Khalsa army was at that time because it was the rule of the dictatorship. But as a democracy, it still does not have to be. If there is a need then that uniform can be another form today. For example, in today's time, the book of constitution can be a weapon for defense rather than other weapons. If any weapon is required then they will be the weapons of time.

These things may seem very heavy to listen to before, but it is true that we can look at it with true contentment.


------------

07 October, 2018

"Soul" "Spirit", what do these terms really mean ?ਆਤਮਾ ਕੀ ਹੈ ? What is Soul or Spirit?

ਆਤਮਾ ਕੀ ਹੈ ? What is Soul or Spirit?

ਆਤਮਾ ਨੂੰ ਜਾਨਣ ਲਈ ਸਾਡੇ ਇਸ ਨਕਲੀ ਵਜੂਦ ਸਰੀਰ ਨੂੰ ਪਾਸੇ ਕਰਕੇ ਸਾਡੇ ਅਸਲ ਨੂੰ ਜਾਨਣਾ ਬਹੁਤ ਜਰੂਰੀ। ਆਤਮਾ ਅਜਿਹੀ ਚੀਜ ਨਹੀਂ ਕਿ ਉਸਨੂੰ ਲਿਖ ਕੇ ਸਮਝਾਇਆ ਜਾਵੇ। ਜਦੋ ਆਤਮਾ ਦਿਖਣ ਵਾਲੀ ਚੀਜ ਹੀ ਨਹੀਂ ਹੈ ਤਾਂ ਇਸਨੂੰ ਦਿਖਾ ਕੇ, ਲਿਖ ਕੇ ਜਾਂ ਬੋਲਕੇ ਨਹੀਂ ਦੱਸਿਆ ਜਾ ਸਕਦਾ। 

ਆਤਮਾ ਨੂੰ ਜੇਕਰ ਜਾਨਣਾ ਜਾਂ experience ਕਰਨਾ ਤਾਂ ਪਹਿਲਾਂ ਆਪਣੇ ਅਸਲ ਜਾਂ ਅਸਲ ਨੂੰ ਜਾਣੋ। ਪਰ ਹਾਂ ਆਤਮਾ ਬਾਰੇ ਕੁਝ ਅਤਾ-ਪਤਾ ਤਾਂ ਦੱਸਿਆ ਜਾ ਸਕਦਾ। 

ਪਹਿਲਾਂ ਜਿਸ ਕਿਸੇ ਨੂੰ ਵਿਚ ਥੋੜੀ ਬਹੁਤੀ ਸੋਝੀ ਆਈ ਉਹ ਰੱਬ ਬਣ ਬੈਠਿਆ। ਅਸਲ ਵਿਚ ਰੱਬ ਸਾਡਾ ਦੂਜਾ ਪਾਸਾ ਹੀ ਹੈ, ਸਾਡਾ ਅਸਲ। ਹੁਣ ਇਹ ਨਵੀ ਗੱਲ ਸੀ ਤੇ ਇਸ ਗੱਲ ਦੀ ਸਮਝ ਪਹਿਲਾਂ ਭਗਤਾਂ ਨੂੰ ਆਈ। 

ਇੱਥੇ ਜਿਕਰ ਆਉਂਦਾ ਹੈ ਆਤਮਾ ਦਾ ਕਿ ਆਤਮਾ ਕੀ ਹੈ। ਮਨੁੱਖ ਕੁਝ ਨਹੀਂ ਬੱਸ ਇਕ ਕੀੜਾ ਹੀ ਹੈ। ਇਸ ਕੀੜੇ ਅੰਦਰ ਜੋ ਵੀ ਸੋਝੀ ਹੈ, ਓਹੀ ਤਾਂ ਆਤਮਾ ਹੈ। 

ਆਤਮਾ ਇਕੱਠੀ ਕੀਤੀ ਹੋਈ ਸੋਝੀ ਜਾਂ ਬੁੱਧੀ ਹੀ ਹੁੰਦੀ ਹੈ। ਜਿਸਨੇ develop ਹੋ ਕੇ ਪਰਮਾਤਮ ਬਣਨਾ ਹੈ। ਪਰਮਾਤਮਾ ਇਕ ਹੀ ਹੁੰਦਾ ਹੈ। 

ਮਨੁੱਖ ਕੁਝ ਨਹੀਂ ਬੱਸ ਇਕ ਕੀੜਾ ਹੀ ਹੈ। ਇਸ ਕੀੜੇ ਨੂੰ ਜਿੰਨੀ ਸੋਝੀ ਆਈ ਜਾਂਦੀ ਇਸਦਾ ਗਿਆਨ ਵਧੀ ਜਾਂਦਾ ਹੈ। ਇਹ ਅਗਿਆਨਤਾ ਦੀ ਨੀਂਦ ਵਿਚ ਸੁੱਤੇ ਹੋਣ ਕਾਰਨ ਇਹ ਭਰਮ ਵਿਚ ਫਸਿਆ ਹੋਇਆ ਹੈ, ਜਿਸ ਕਰਕੇ ਇਹ ਆਪਣਾ ਵਜੂਦ ਖੜਾ ਕਰੀ ਬੈਠਾ ਹੈ।  ਇਸਨੂੰ ਹੀ ਹਉਮੈ ਕਹਿੰਦੇ ਹਨ। 

ਹਉਮੈ ਜਾਂ ਹੰਕਾਰ ਦੀ ਵਜ੍ਹਾ ਕਰਕੇ ਸਵਾਰਥੀ ਅਸੀਂ ਹਾਂ ਅਤੇ ਅਲੱਗ ਅਲੱਗ ਬਣੇ ਬੈਠੇ ਹਾਂ, ਜਿਸ ਦਿਨ ਇਹ ਹਉਮੈ ਨਿਕਲ ਗਈ ਸਵਾਰਥ ਵੀ ਛੁੱਟ ਜਾਣਾ ਤੇ ਪਰਮਾਰਥ ਮਿਲ ਜਾਣਾ। 

ਇਹ ਆਪਣੇ ਆਪ ਨੂੰ ਸਰੀਰ ਮੰਨੀ ਬੈਠਾ ਹੈ। ਪਰ ਜਿਸ ਦਿਨ ਇਸਨੂੰ ਇਸਦੇ ਅਸਲ ਦਾ ਗਿਆਨ ਹੋ ਗਿਆ ਇਸਦਾ ਭਰਮ ਚੱਕਿਆ ਜਾਣਾ ਆਪ ਹੀ। 

ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਭਰਮ ਚੱਕ ਕਿਵੇਂ ਹੋਵੇ ਤੇ ਇਸਦੇ ਅਸਲ ਦਾ ਇਸਨੂੰ ਗਿਆਨ ਕੌਣ ਕਰਾਵੇ। ਇਹ ਕੰਮ ਹੈ ਧਰਮ ਦਾ ਪਰ ਦੁਨੀਆ ਦਾ ਕੋਈ ਵੀ ਧਰਮ ਇਹ ਕੰਮ ਕਰ ਨਹੀਂ ਰਿਹਾ, ਜਿਹੜਾ ਇਨਸਾਨ ਨੂੰ ਉਸਦੇ ਅਸਲ ਦਾ ਗਿਆਨ ਕਰਵਾਵੇ। 

ਆਤਮ ਉਪਦੇਸ਼ ਤਾਂ ਸਤਿਗੁਰ ਤੋਂ ਮਿਲਣਾ ਹੁੰਦਾ ਹੈ। ਸਾਨੂੰ ਤਾਂ ਪਹਿਲਾਂ ਹੀ ਇਕੱਠਾ ਕਰਕੇ ਗੁਰਬਾਣੀ ਦੇ ਰੂਪ ਵਿਚ ਦਿੱਤਾ ਹੋਇਆ ਹੈ। ਹੋਰ ਵੀ ਇਕੱਠਾ ਕਰ ਸਕਦੇ ਹਨ ਬੱਸ ਲੋੜ ਹੋ ਸੰਤੋਖੀ ਹੋ ਕੇ ਵਿਚਾਰਨ ਦ। 

ਗੁਰਬਾਣੀ ਗੁਰ ਦੀ ਬੋਲੀ ਹੈ। ਇਹ ਉਹ ਖਜਾਨਾ ਹੈ ਜੋ ਸਾਡੇ ਅੰਦਰ ਵਿਵੇਕ ਪੈਦਾ ਕਰਦਾ ਤੇ ਸਾਨੂੰ ਅਸਲੀਅਤ ਜਾਨਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ।

ਆਓ ਸਾਰੇ ਗੁਰਬਾਣੀ ਨੂੰ ਸਮਝੀਏ ਤੇ ਸਾਡੇ ਅਸਲ ਨੂੰ ਪਛਾਣੀਏ, ਵਿਵੇਕ ਪਛਾਣੀਏ।

ਕਹੈ ਕਬੀਰ ਐਸੋ ਗੁਰ ਪਾਇਓ ਜਾ ਕਾ ਨਾਉ ਬਿਵੇਕੁ ॥

---------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...
"Soul" "Spirit", what do these terms really mean ?

"Soul" "Spirit", what do these terms really mean ?


To know the soul, it is very important to know our Origin through our artificial existence body. The soul is not such a thing as to be explained by speak or write. When the soul is not the only thing to look at then how can we explain it in words. If you want to know or experience the soul then first know your real identity or our Origin. But yes, we can discuss some information about the soul.

The person who first understood a little, first became a God. In fact, God is our second side, our original one. Now it was new and the understanding came to the devotees first. Man is nothing but a worm. The knowledge of this worm comes as it gets enhanced as wel as is developing itself. Due to the sleep of ignorance, it is stuck in the illusion, which is why it has stood his ground about physical body. This is called ego. It has assumed its own as a body. But the day it became aware of its origin, its illusion of being bitten is itself being done. Now the question arises, who is able to get out fron this illusion and who can tell the truth about it? This is the work of religion, but no religion in the world is doing this work which can make the person know the true knowledge of its Origin.

Here comes the topic of spirit, what is the spirit. Whatever is true understandable in this insect, it is the spirit. The spirit is a true comprehension or intelligence collected, who has to grow and become God. God is one. Because of pride or ego, we are selfish and have become all separate, on the day it goes out of selfishness, it also gets rid of selfishness, and achieves eternal happiness.


----------

What is meaning of RAM in Gurbani ?


ਗੁਰਮਤਿ ਅਨੁਸਾਰ ਰਾਮ ਕੀ ਹੈ ? Meaning of RAM.

ਗੁਰਮਤਿ ਅਨੁਸਾਰ ਰਾਮ ਕੀ ਹੈ ? Meaning of RAM.


ਰਾਮ ਸ਼ਬਦ ਪੁਰਾਤਨ ਹਿੰਦੂ ਗ੍ਰੰਥਾਂ ਵਿੱਚ ਆ ਚੁੱਕਿਆ ਸੀ, ਜਿਸਨੂੰ ਗਲਤ ਅਰਥਾਂ ਨਾਲ ਇਕ ਜਪਣ ਯੋਗ ਨਾਮ ਬਣਾ ਕੇ ਪ੍ਰਚਲਿਤ ਕਰ ਦਿੱਤਾ ਗਿਆ ਸੀ | ਗੁਰਬਾਣੀ ਵਿਚ ਇਸਦੀ ਸਹੀ ਵਿਆਖਿਆ ਕਰਕੇ ਦਿੱਤਾ ਗਿਆ ਹੈ ਕਿ ਰਾਮ ਜਾਂ ਰਾਮ ਨਾਮੁ ਅਸਲ ਵਿਚ ਹੁੰਦਾ ਕੀ ਹੈ | 

'ਆਦਿ ਗ੍ਰੰਥ" ਵਿਚ ਪੰਨ ਨੰ. 1159 ਤੇ ਇਸਦੀ ਸਿੱਧੀ ਪਰਿਭਾਸ਼ਾ ਹੀ ਦਿੱਤੀ ਹੋਈ ਹੈ ਕਿ
ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥

ਆਪਣੇ ਆਪ ਨੂੰ ਜਾਨਣ ਦਾ ਜੋ ਗਿਆਨ ਦਾ ਖਜਾਨਾ ਹੈ ਓਹੀ ਰਾਮ ਨਾਮੁ ਹੈ | ਇਹ ਸਾਰਾ ਸੰਸਾਰ ਬ੍ਰਹਮ ਹੈ ਤੇ ਬ੍ਰਹਮ ਨੂੰ ਜਾਨਣ ਲਈ ਜੋ ਗਿਆਨ ਜਾਂ ਅਕਲ ਇਕੱਠੀ ਹੁੰਦੀ ਹੈ ਓਹੀ ਰਾਮ ਨਾਮੁ ਹੈ ਗੁਰਬਾਣੀ ਦਾ |

ਰਾਮ ਤੇ ਰਾਮ ਨਾਮੁ ਦਾ ਇਹੀ ਫਰਕ ਹੈ ਕੇ ਉਸ ਗਿਆਨ ਜਾਂ ਮਤਿ ਨੂੰ ਰਾਮ ਕਹਿੰਦੇ ਹਨ ਤੇ ਨਾਮੁ ਉਸ ਇਕੱਠੇ ਹੋਏ ਗਿਆਨ ਧੰਨ ਜਾਂ ਖਜਾਨੇ ਨੂੰ ਕਹਿੰਦੇ ਹਨ | 

RAM Naam is a collection of real knowldge (knowledge about our Origin)

ਜਿਸ ਕੋਲ ਇਹ ਖਜਾਨਾ ਆ ਗਿਆ ਉਸ ਕੋਲ ਆਪਣੀ ਕੋਈ ਅਕਲ ਨਹੀਂ ਰਹਿੰਦੀ ਉਹ ਪਾਰਬ੍ਰਹਮ ਦੀ ਅਕਲ ਜਾਂ ਮਤਿ ਬਣ ਜਾਂਦੀ ਹੈ | ਉਸ ਵਿੱਚੋ ਹਉਮੈ ਖਤਮ ਹੋ ਜਾਂਦੀ ਹੈ | ਸਿਧੇ ਤੌਰ ਤੇ ਸੌਖੇ ਢੰਗ ਨਾਲ ਜੇ ਕਹੀਏ ਤਾਂ ਜੋ ਹਉਮੈ ਰਹਿਤ ਮਤਿ ਜਾਂ ਅਕਲ ਹੈ ਓਹੀ ਰਾਮ ਹੈ | 

ਹਉਮੈ ਕਰਕੇ ਹੀ ਬੁਧਿ ਬ੍ਰਹਮ ਵਿਚ ਸਰੀਰ ਬਣਾਉਦੀ ਹੈ ਤੇ ਜਨਮ ਮਰਨ ਦੇ ਚੱਕਰ ਵਿਚ ਫਸ ਜਾਂਦੀ ਹੈ | ਇਹ ਚੱਕਰ ਓਨਾ ਸਮਾਂ ਚਲਦਾ ਰਹਿੰਦਾ ਹੈ ਜਦੋ ਤਕ ਬੁੱਧ ਜਾਂ ਅਕਲ ਵਿੱਚੋ ਹਉਮੈ ਪੂਰੀ ਤਰਾਂ ਖਤਮ ਨਹੀਂ ਹੋ ਜਾਂਦੀ | ਜਦੋ ਮਤਿ ਵਿਚ ਹਉਮੈ ਆ ਜਾਂਦੀ ਹੈ ਤਾਂ ਦੂਜੀ ਧਿਰ ਖੜੀ ਹੋ ਜਾਂਦੀ ਹੈ ਉਸਨੂੰ ਦਸਮ ਪਾਤਸ਼ਾਹ ਨੇ ਸ਼ਿਆਮ ਜਾਂ ਸ਼ਾਮ ਕਹਿ ਕਿ ਸੰਬੋਧਿਤ ਕੀਤਾ ਹੈ |

ਹੁਣ ਸਵਾਲ ਇਹ ਉੱਠਦਾ ਹੈ ਕਿ ਰਾਮ ਮਤਿ ਕਿਵੇਂ ਹੋ ਸਕਦਾ ? ਇਸਦੇ ਜਵਾਬ ਵਿਚ ਸਾਡੇ ਕੋਲ ਇਕ ਹੋਰ ਪੰਗਤੀ ਆਉਂਦੀ ਹੈ ਗੁਰਬਾਣੀ ਵਿਚ ਕਿ

ਤੂ ਸਮਰਥੁ ਵਡਾ, ਮੇਰੀ ਮਤਿ ਥੋਰੀ, ਰਾਮ ॥

ਭਾਵ ਕਿ ਜੋ ਸਾਡੀ ਮਤਿ ਹੈ (ਮਨ ਦੀ ਅਕਲ) ਉਹ ਥੋੜੀ ਹੈ, ਅਸਮਰੱਥ ਹੈ ਅਤੇ ਤੇਰੀ ਮਤਿ ਜੋ ਕਿ ਰਾਮ ਹੈ ਉਹ ਵੱਡੀ ਤੇ ਸਮਰਥ ਹੈ | 

ਹਉਮੈ ਕਰਕੇ ਹੀ ਮਤਿ ਦਾ ਛੋਟਾ ਭਾਵ ਬਾਵਨ ਰੂਪ ਹੈ | ਜਦੋ ਮਤਿ ਪਰਮਾਰਥ ਛੱਡ ਕੇ ਸਵਾਰਥੀ ਹੋ ਜਾਂਦੀ ਹੈ ਓਦੋ ਹੀ ਹਉਮੈ ਆਉਂਦੀ ਹੈ | ਹਉਮੈ ਕਰਕੇ ਹੀ ਮਨੁ ਹੋਂਦ ਵਿਚ ਆਉਂਦਾ ਹੈ ਜੋ ਇੱਛਾਵਾਂ ਦਾ ਸਮੂਹ ਹੁੰਦਾ ਹੈ | 

ਮਨੁ ਨੂੰ ਖਤਮ ਕਰਕੇ ਹੀ ਰਾਮ ਪ੍ਰਾਪਤ ਹੁੰਦਾ ਹੈ |

ਮਨੁ ਦੇ ਰਾਮੁ ਲੀਆ ਹੈ ਮੋਲਿ ||

ਗੁਰਬਾਣੀ ਅਨੁਸਾਰ ਰਾਮ ਦਾ ਅਸਲ ਅਰਥ ਹਉਮੈ ਰਹਿਤ ਮਤਿ ਜਾਂ ਬ੍ਰਹਮ ਗਿਆਨ ਦਾ ਪਦਾਰਥ ਹੀ ਹੈ | ਇਸੇ ਲਈ ਇਸਨੂੰ ਗੁਰਬਾਣੀ ਵਿਚ ਪਦਾਰਥ ਕਿਹਾ ਗਿਆ ਹੈ ਨਾ ਕਿ ਕੋਈ ਜਪਣ ਵਾਲਾ ਮੰਤਰ |

ਰਾਮ ਪਦਾਰਥੁ ਪਾਇਕੇ ਕਬੀਰ ਗਾਠ ਨਾ ਖੋਲ ||

ਸਭ ਅੰਦਰ ਮੂਲ ਰੂਪ ਵਿਚ ਰਾਮ ਹੀ ਹੈ ਭਾਵ ਉਹ ਮਤਿ ਜੋ ਹਉਮੈ ਰਹਿਤ ਹੈ ਪਰ ਭਰਮ ਕਾਰਨ ਉਸਦਾ ਰੂਪ ਵਿਗੜ ਕੇ ਮਨੁ (ਸ਼ਾਮ ਜਾਂ ਰਾਮਾ) ਦਾ ਵਜੂਦ ਖੜਾ ਹੋ ਗਿਆ ਹੈ ਜੋ ਆਪਣੇ ਆਪ ਨੂੰ ਅਲੱਗ ਸਮਝਣ ਲੱਗ ਪਿਆ ਹੈ ਤੇ ਸਰੀਰ ਨੂੰ ਹੀ ਆਪਣਾ ਸਭ ਕੁਝ ਸਮਝੀ ਬੈਠਾ ਹੈ | ਪਰ ਜਦੋ ਭਰਮ ਦੂਰ ਹੋ ਗਿਆ ਤੇ ਹਉਮੈ ਖਤਮ ਹੋ ਗਈ ਫੇਰ ਸਭ ਅੰਦਰ ਰਾਮ ਬੋਲਦਾ ਹੀ ਦਿਖਣ ਲਗ ਪੈਂਦਾ ਹੈ |

ਸਭੈ ਘਾਟ ਰਾਮੁ ਬੋਲੈ ਰਾਮਾ ਬੋਲੈ...

ਇਹ ਸਾਰਾ ਕੁਝ ਗੁਰਬਾਣੀ ਵਿਚ ਹੀ ਲਿਖਿਆ ਪਿਆ ਹੈ ਲੋੜ ਹੈ ਗੁਰਬਾਣੀ ਨੂੰ ਰਿੜਕ ਕੇ ਉਸ ਵਿਚੋਂ ਅਕਲ ਇਕੱਠੀ ਕਰਨ ਦੀ | ਲੇਖਕ ਵੀ ਜੋ ਕੁਝ ਵੀ ਲਿਖ ਰਿਹਾ ਹੈ ਓਹ ਸਾਰਾ ਉਸ ਗੁਰਬਾਣੀ ਦੀ ਅਕਲ ਤੋਂ ਸਿੱਖ ਕੇ ਹੀ ਲਿਖ ਰਿਹਾ ਹੈ, ਉਸ ਕੋਲ ਆਪਣਾ ਕੁਝ ਨਹੀਂ | 

ਲੋੜ ਹੈ ਗੁਰਬਾਣੀ ਨੂੰ ਸਮਝਣ ਦੀ ਤੇ ਖੋਜਣ ਦੀ ਨਾ ਕਿ ਰੱਟੇ ਲਗਾ ਕੇ ਪੜ੍ਹਨ ਦੀ |

-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...
_______________________________________

What is meaning of RAM in Gurbani ? 


The word Ram had come in old Hindu texts, which had been practiced in a wrong way by making a recitalable name. Gurbani has given it a correct explanation of what is Ram or Ram Naam really. In the "Adi Granth", pege no. 1159 has its direct definition that

Raja Ram Naam Mora Brahm Gian ||

The knowledge that is the treasure of knowing yourself, that Ram Naam is. This entire world is Brahm (divine) and to know the Brahm, those real knowledge or intelligence accumulated are called Ram Naam, in Gurbani. The difference between Ram or Ram Naam is not too much, that those real knowledge or intelligence accumulated are called Ram and the Ram Naam is called the collected treasure of knowledge. The person who has this treasure does not have any intelligence, he has intelligence from his origin. Ego from him ends. Simply put, if you say so easily, that is a non-egoistic intellectthat is Ram. Only through ego, the wisdom comes in Brahm and creates the body and gets trapped in the cycle of death and birth. This cycle continues as long as the ego in wisdom or intelligence, it does not come to an end. When ego comes in wisdom, then the other party is standing, which is addressed by the Dasam Patshah as Shyam or Sham.

Now the question arises, how can be the Ram a wisdom? In response to this we have another line in Gurbani that

You are the greatest, my knowledge is nothing in front of you Ram ||

Meaning, that which is our wisdom (wisdom of mind) is that it is weak and small, unable and your wisdom (wisdom of your holly mind) which is Ram is huge and powerful. Only by ego, our wisdom is weak and small. When wisdom leaves the highest level and becomes selfish, then the ego comes. It is because of ego that world comes into existence, which is a group of desires. Only by eliminating egoistic mind, the ram is attained.

According to Gurbani, the real meaning of Ram is ego-free or divine wisdom. That is why Ram Nam is said to be the substance in Gurbani and not any reciting mantra.

Ram padarath paike kabeera ganth na khol ||

We all are actually Ram in the house, ie the intellect which is ego free but due to the illusion, it takes the form of our mind, which has started to understand separately and the body itself. Got it But when the illusion disappeared and the ego disappeared, then the entire Ram starts to look like speaking.

Ram is speaking in all minds, otherwise who is speaking without Ram||

All of this is written in GurBani only. It is necessary to rubbing Gurbani and collect intelligence from it. Whatever the author is writing, he is writing with the wisdom of Gurbani and he has nothing his own. There is a need to understand and search Gurbani rather than to just read it.-----------