25 September, 2018

Who We Are And How Were Born?


ਅਸੀਂ ਕੌਣ ਹਾਂ ਤੇ ਕਿਉ ਪੈਦਾ ਹੋਏ ?


ਦੁਨੀਆ ਤੇ ਹੋਰ ਕਿੰਨੇ ਹੀ ਧਰਮ ਚਾਹੇ ਜੋ ਵੀ ਕਰਮ ਸਿਖਾਉਂਦੇ ਹੋਣ ਪਰ ਅਸਲ ਵਿਚ ਧਰਮ ਦਾ ਕਰਮ ਆਪਣੇ ਆਪ ਨੂੰ ਜਾਨਣਾ ਹੈ ਕਿ ਅਸੀਂ ਅਸਲ ਵਿਚ ਕੌਣ ਹਾਂ ਤੇ ਕਿਉ ਪੈਦਾ ਹੋਏ? ਗੁਰਮਤਿ ਵਿਚ ਇਹ ਸਵਾਲ ਚੁੱਕੇ ਗਏ ਹਨ ਤੇ ਇਹਨਾ ਦਾ ਜਵਾਬ ਵੀ ਦਿੱਤਾ ਹੈ।


ਇਹ ਦੁਨੀਆ ਇਕ ਸ਼ਕਤੀ ਨੇ ਪੈਦਾ ਕੀਤੀ ਹੈ, ਜਿਸਨੂੰ ਜਗਮਾਤ ਵੀ ਕਿਹਾ ਗਿਆ ਹੈ, ਨੂਰ ਵੀ ਕਿਹਾ ਗਿਆ ਹੈ, ਕੁਦਰਤਿ ਵੀ ਕਿਹਾ ਹੈ। ਹਾਂ ਇਹ ਓਹੀ ਸ਼ਕਤੀ ਹੈ ਜਿਸਨੂੰ ਵਿਗਿਆਨ ਵਿਚ energy ਕਿਹਾ ਹੈ। ਇਹ ਸ਼ਕਤੀ ਦਾ ਕੋਈ ਵੀ ਰੂਪ ਹੋ ਸਕਦਾ ਹੈ। ਅਸੀਂ ਇਹ ਸਕਤੀ ਨੂੰ ਇੱਛਾ ਦੇ ਰੂਪ ਵਿਚ ਜ਼ਿਆਦਾ ਵਰਤਦੇ ਹਾਂ। ਇਸੇ ਲਈ ਇੱਛਾ ਸ਼ਕਤੀ ਵੀ ਕਿਹਾ ਜਾਂਦਾ ਹੈ।


ਦੁਨੀਆ ਵਿਚ ਇਕ ਕਰਤਾ ਹੈ ਤੇ ਇਕ ਓਹਦੀ ਸ਼ਕਤੀ ਭਾਵ ਓਹਦਾ ਹੁਕਮੁ। ਕਰਤਾ ਕੀ ਹੈ ਇਸਨੂੰ ਦੱਸਣ ਲਈ ਸਾਰੇ ਅਸਮਰਥ ਹਨ। ਇਸ ਮੁੱਦੇ ਤੇ ਆ ਕੇ ਤਾਂ ਗੁਰਮਤਿ ਨੇ ਵੀ ਹੱਥ ਪਿਛੇ ਖਿੱਚੇ ਹੋਏ ਹਨ। ਅਸਲ ਵਿਚ ਕਰਤੇ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ।


ਜੋ ਸਾਰੇ ਹੀ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਤੇ ਜਿਸਨੂੰ ਸਾਰੇ ਸੰਸਾਰ ਵਿਚ ਕਿਸੇ ਨਾਲ ਵੀ ਤੁਲਨਾ ਕਰਕੇ ਸਮਝਾਇਆ ਨਹੀਂ ਜਾ ਸਕਦਾ, ਫੇਰ ਦਸੋ ਓਹਦੇ ਬਾਰੇ ਭਲਾ ਕੌਣ ਦਸ ਸਕਦਾ। ਜਿਸਨੇ ਓਹਨੂੰ ਜਾਣਿਆ ਉਹਨੂੰ ਹੀ ਪਤਾ ਕਿ ਉਹ ਕਿਵੇ ਦਾ, ਦੂਜੇ ਨੂੰ ਹੁਣ ਕਿਵੇਂ ਸਮਝਾਵੇ। ਕਬੀਰ ਜੀ ਤਾਂ ਕਹਿੰਦੇ


ਕਹਿਨੇ ਮੇ ਸੋਭਾ ਨਹੀਂ ਦੇਖਤ ਹੀ ਪ੍ਰਵਾਨ।।


ਰਵਿਦਾਸ ਜੀ ਕਹਿੰਦੇ ਨੇ


ਕਹੈ ਰਵਿਦਾਸ ਅਕਥ ਕਥਾ ਕਿਆ ਕਥਨ ਕੀਜੈ।।

ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ।।


ਬਸ ਐਨਾ ਹੀ ਕਿਹਾ ਕਿ ਕਰਤੇ ਨੂੰ ਓਹਦੀ ਸ਼ਕਤੀ ਭਾਵ ਕੁਦਰਤ ਤੋਂ ਜਾਣੋ। ਕਰਤਾ ਆਪਿ ਹੀ ਸ਼ਕਤੀ ਪੈਦਾ ਕਰਕੇ ਹੁਕਮੁ ਚਲਾ ਰਿਹਾ ਹੈ।


ਗੁਰਬਾਣੀ ਸਤਿ ਸਤਿ ਕਰਕੇ ਮਨਹੁ ਗੁਰਸਿਖਹੁ ਕਰਤੇ ਆਪੁ ਮੁਖਹੁ ਕਢਾਈ।।


ਜੇ ਗੁਰਬਾਣੀ ਨੂੰ ਸੱਚ ਕਰਕੇ ਮੰਨੀਏ ਤਾਂ ਗੁਰਬਾਣੀ ਇਹ ਦਸਦੀ ਕਿ ਸਾਡਾ ਜਨਮ ਭਰਮ ਕਰਕੇ ਹੋਇਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕਾਹਦਾ ਭਰਮ? ਤੇ ਇਹ ਭਰਮ ਪੈਦਾ ਕਿਉ ਹੋਇਆ ? ਤਾਂ ਜਵਾਬ ਇਹ ਮਿਲਦਾ ਕਿ ਜਦੋ ਵਿਸ਼ਵਰੂਪ ਸੁਨ ਸਮਾਧ ਤੋਂ ਸਹਿਜ ਚ ਆਇਆ (from inactive to active form) ਤਾਂ ਕੁੱਝ ਹਿੱਸੇ ਸਹਿਜ ਵਿਚ ਨਹੀਂ ਆਏ। ਜਿਵੇ ਕੋਈ ਸੁੱਤਾ ਪਿਆ ਸੀ, ਜਦੋ ਉਠਿਆ ਤਾਂ ਕੋਈ ਲੱਤ ਜਾਂ ਬਾਹ ਸੋਂ ਗਈ। ਹੁਣ ਉਸਨੂੰ ਜਗਾਉਣ ਲਈ ਉਸ ਸੁੱਤੇ ਰਹਿ ਗਏ ਅੰਗ ਨੂੰ ਵਾਰ ਵਾਰ ਹਿਲਾਉਣਾ ਪੈਂਦਾ ਹੈ ਤਾਂ ਕਿ ਉਸ ਵਿਚ ਵੀ ਖੂਨ ਚਲਾ ਜਾਵੇ ਤੇ ਉਹ ਵੀ activate ਹਓ ਜਾਵੇ। ਬਸ ਏਹੀ ਕੁੱਝ ਸਮਝੋ। ਅਸੀਂ ਸਾਰੇ ਉਹ ਸੁੱਤੇ ਅੰਗ ਹੀ ਹਾਂ, ਤੇ ਸਾਨੂੰ ਜਗਾਉਣ ਲਈ ਇਹ ਇੱਛਾ ਦੀ ਲਹਿਰ ਪੈਦਾ ਕੀਤੀ ਸੀ ਜਿਸਨੂੰ ਸੰਸਾਰ ਕਹਿੰਦੇ ਹਨ। 


ਇਹ ਸੰਸਾਰ ਇੱਛਾ ਜਾਂ ਕਹਿ ਲਵੋ ਹੁਕਮੁ ਦਾ ਹੀ ਪ੍ਰਗਟ ਰੂਪ ਹੈ। ਅਸੀਂ ਸੁੱਤੇ ਅੰਗ ਹਾਂ ਸਾਨੂੰ ਸਾਡਾ ਖੁਦ ਦਾ ਹੀ ਨਹੀਂ ਪਤਾ। ਏਹੀ ਭਰਮ ਹੈ। ਭਰਮ ਅਗਿਆਨਤਾ ਕਰਕੇ ਹੋਇਆ ਤੇ ਗਿਆਨ ਹੋਏ ਤੇ ਭਰਮ ਖਤਮ ਹੋ ਜਾਣਾ।


 ਗੁਰ ਪ੍ਰਸਾਦਿ ਭਰਮੁ ਕਾ ਨਾਸੁ।।


ਇਹ ਦੁਨੀਆ ਗਿਆਨ ਲੈਣ ਦੀ ਧਰਮਸ਼ਾਲਾ ਹੈ ਜਿਸ ਵਿਚ ਖੁਦ ਦਾ ਹੀ ਗਿਆਨ ਲੈਣਾ ਹੈ। ਅਸੀਂ ਆਪਣੇ ਮੂਲ ਨੂੰ ਪਛਾਨਣਾ ਹੈ, ਸਾਡਾ ਮੂਲ (ਅਸਲ) ਹੀ ਸਾਡਾ ਕਰਤਾ ਹੈ।


ਮਨੁ ਤੂ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ।।


ਮੂਲ ਨਾ ਬੂਝੈ ਆਪਣਾ ਸੇ ਪਸੁਆ ਸੇ ਢੋਰੁ ਜਿਓ।।


ਹੁਣ ਖੁਦ ਨੂੰ ਕਿਵੇਂ ਜਾਨਣਾ ਏਹੀ ਵਿਧੀ ਤਾਂ ਦੱਸੀ ਹੋਈ ਹੈ ਸਾਰੀ ਗੁਰਬਾਣੀ ਵਿਚ।  ਇਹ ਤਾਂ ਹੁਣ ਸਾਰੀ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਰਿੜਕਣਾ ਹੈ ਭਾਵ ਸੰਤੋਖੀ ਹੋ ਕੇ ਸਚਿ ਵਿਚਾਰ ਕਰਨੀ, ਏਹੀ ਗੁਰ। ਮੁਧਾਵਣੀ (ਮਧਾਣੀ) ਚਾਲੂ ਹੋਈ ਤੇ ਗਿਆਨ ਹਾਸਲ ਹੋਣਾ ਹੈ।


ਬਸ ਮੁੱਕਦੀ ਗੱਲ ਅਸੀਂ ਆਪਣੇ ਆਪ ਨੂੰ ਜਾਨਣ ਲਈ ਹੀ ਪੈਦਾ ਹੋਏ ਹਾਂ, ਏਹੀ ਸਾਡਾ ਮਕਸਦ ਹੈ। ਆਪਣੇ ਆਪ ਨੂੰ ਭੁੱਲ ਕੇ ਖੁਆਰ ਹੋਏ ਫਿਰਦੇ ਹਾਂ, ਹੁਣ ਨਹੀਂ ਤਾਂ ਹੋਰ ਕੁਝ ਜਨਮਾਂ ਵਿੱਚ ਖੁਦ ਦਾ ਗਿਆਨ ਤਾਂ ਹੋ ਹੀ ਜਾਣਾ। ਕਿਉਕਿ


ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ।।


ਲੇਖਕ ਦਾ ਕੰਮ ਤਾਂ ਬੱਸ ਜਾਗ ਲਾਉਣਾ ਹੀ ਹੈ, ਅੱਗੇ ਤੁਹਾਡੀ ਮਿਹਨਤ । ਇਹ ਤੁਹਾਡੀ ਖੇਤੀ, ਜੋ ਬੀਜੋਗੇ ਓਹੀ ਵੱਢੋਗੇ।-----------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...
________________________________________Who We Are And How Were Born?
Who We Are And How Were Born?


Whatever the world and the other religions whatever curriculum teaches, in reality the karma of religion is to know who we really are, and how were born? These questions have been raised in every religion, in Gurmat as well and have also been answered. This world has created by a power, which is also called Mother Nature (Jagmat), it is said to be consciousness. Yes it is the power that is called energy in science. It can have any form of force. We use this power more as a will power. That is why desire power is also called.

There is a Creator in the world and its Shakti or the ombudsman Order (Hukam). All of us are unable to tell what the Creator has. Upon this issue, Gurmat too has been drawn to the hands. In fact, a taxa can not be told. Who is beyond the grip of all sensory organs, who can not be summed up in comparison with anyone in the entire world, then who can tell us about the good fortune? The person who knows them knows only about how they should explain it to others. Kabir ji said I do not describe it in word or language, it seems insult of that which is beyond saying. On the other hand Ravidas ji said how do I told the untold story, how could I praise yourself when no one is in caparison of your.

Just said that if anyone want to know the Creator the first understand the nature. The Creator himself is carrying power and is running an Order (Hukam).

Gurbani says, every sikh should accept Gurbani as truth because it is a voice of The Creator. If we accept Gurbani as true, then Gurbani will tell that we have been born brcause of illusion nad unawareness of ourself. Now the question arises, why is the illusion? What happened to this confusion? The answer is that when the Vishwaroopam turned themself from inactive to active form, then some parts were not comfortable. As soon as someone was asleep, when he got up, any leg or arm is not comfortable. Now, to wake him up, he or she has to move that parts of the body so that it also goes into blood and it should be activate too. Just understand this We all are those sleeping limbs, and created a wave of desire to wake us up, which is called the world. This world is a manifest form of desire or say, an Order (Hukam). We are sleepy parts and we do not even know of our own. This is the illusion. The illusion happened due to ignorance and when  knowledge came the misunderstanding ended.

This world is a school to take knowledge and it is to take knowledge of itself. We have to identify our origin, our origin (real) is ours.As Gurbani says, oh mind you are a collection of wisdon or memories, know yourself. And the people who are not knowing themselves, they are just aminals.

How to know yourself now is the same procedure as described in the entire Gurbani. It is now churning the whole of the Gurbani by carefully reading it, that is, to be honest, to think truth, that is the Gur (logical reasoning). When we start reasoning logically then the knowledge will come.

Just finished, we are born to know ourselves, that is our purpose. Forgetting ourselves and being strangled, not now, in other births, the knowledge of itself has become enlightened.

The work of the writer is just to wake up, your hard work ahead It will reap what you plant your farm.


-----------