27 September, 2018

What is Prabh ?


ਪ੍ਰਭ ਕੀ ਹੈ ? What is Prabh ? 


ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਜੇਕਰ ਕਿਸੇ ਵਸਤੂ ਦੀ ਨਕਲ ਤੋਂ ਹੀ ਜਾਗਰੂਕ ਹੋਈਏ, ਨਕਲੀ ਨੂੰ ਹੀ ਦੇਖਿਆ ਹੋਵੇ ਓਹਨੂੰ ਹੀ ਵਰਤਿਆ ਹੋਵੇ ਬਾਕੀ ਸਾਰੇ ਵੀ ਨਕਲੀ ਤੋਂ ਹੀ ਜਾਗਰੂਕ ਹੋਣ | ਅਸਲ ਬਾਰੇ ਕਿਸੇ ਨੂੰ ਪਤਾ ਜਾਂ ਅੰਦਾਜਾ ਵੀ ਨਾ ਹੋਵੇ | ਉਸ ਹਾਲਤ ਵਿਚ ਜੇਕਰ ਕੋਈ ਅਸਲ ਨੂੰ ਸਮਝ ਕੇ ਅਸਲ ਬਾਰੇ ਦੱਸਣ ਦੀ ਕੋਸ਼ਿਸ਼ ਕਰੇ ਤਾਂ ਉਸ ਉਤੇ ਕੋਈ ਯਕੀਨ ਨਹੀਂ ਕਰੇਗਾ। ਓਹਨੂੰ ਪਾਗਲ ਸਮਝਣਗੇ, ਕਿਉਕਿ ਉਹ ਇਕੱਲਾ ਬਾਕੀ ਸਾਰਿਆਂ ਦੇ ਅਸਲੀ ਮੰਨੇ ਹੋਏ ਨੂੰ ਨਕਲੀ ਕਹਿ ਕੇ ਓਹਨਾ ਸਭ ਨੂੰ ਝੂਠਾ ਕਰ ਰਿਹਾ ਹੁੰਦਾ ਹੈ | ਬੱਸ ਇਹੀ ਹੈ ਸਭ ਜਿਸਨੂੰ ਅਸੀਂ ਦੁਨੀਆ ਕਹਿਨੇ ਹਾਂ ਜੋ ਨਕਲ ਹੈ ਤੇ ਅਸਲ ਪ੍ਰਭ ਹੈ ਜਿਸਤੋ ਸਭ ਅਣਜਾਣ ਹਨ |


ਪ੍ਰਭ ਸਾਡੇ ਮੂਲ਼ ਭਾਵ ਸਾਡੇ ਅਸਲ ਨੂੰ ਕਹਿੰਦੇ ਨੇ |


ਇਹ ਦੁਨੀਆ ਜਾਂ ਸਾਡਾ ਸਰੀਰ ਜਿਸਨੂੰ ਅਸੀਂ ਆਪਣਾ ਆਪ ਮੰਨਦੇ ਹਾਂ, ਸਾਡਾ ਰੂਪ ਨਹੀਂ ਹੈ, ਇਹ ਤਾਂ ਮਿੱਟੀ ਹੈ, ਤੇ ਨਾ ਹੀ ਅਸੀਂ ਜੀਵ ਹਾਂ | ਜੇ ਡੂੰਘਾ ਆਤਮ ਚਿੰਤਨ ਭਾਵ ਵਿਚਾਰ ਕਰੀਏ ਤਾਂ ਪਤਾ ਲੱਗਦਾ ਕਿ ਸਰੀਰ ਅਤੇ ਜੀਵ ਤੋਂ ਵੀ ਪਰੇ ਕੁੱਝ ਹੈ ਜੋ ਸਾਡਾ ਅਸਲ ਹੈ | ਓਹਨੂੰ ਹੀ ਪ੍ਰਭ ਕਹਿੰਦੇ ਹਨ |


ਇਹ ਬਸ ਸਮਝਾਉਣ ਲਈ ਨਾਮ ਰੱਖੇ ਗਏ ਹਨ | ਆਤਮਿਕ ਗਿਆਨ ਲੈ ਕੇ ਇਸ ਨਕਲ ਦੇ ਭਰਮ ਨੂੰ ਦੂਰ ਕਰਕੇ ਆਪਣਾ ਅਸਲ ਜਾਨਣਾ ਹੈ | ਆਪਣਾ ਅਸਲ ਜਾਨਣਾ ਹੀ ਪ੍ਰਭ ਦੀ ਪ੍ਰਾਪਤੀ ਹੈ, ਇਹੀ ਇਕ ਸਿੱਖ ਦਾ ਅਸਲ ਕੰਮ ਕਿ ਉਸਨੇ ਆਪਣੇ ਅਸਲ ਨੂੰ ਜਾਨਣ ਦੀ ਸਿਖਿਆ ਲੈਣੀ ਹੈ ਸਤਿਗੁਰ ਤੋਂ | ਆਪਣੇ ਅਸਲ ਨੂੰ ਪ੍ਰੇਮ ਕਰਨਾ ਤੇ ਓਹਨੂੰ ਹੀ ਜਾਨਣ ਦੀ ਇੱਛਾ ਰੱਖਣੀ | ਦਸਮ ਪਾਤਸ਼ਾਹ ਨੇ ਤਾਂ ਸਵਈਆਂ ਵਿਚ ਲਿਖ ਕੇ ਗੱਲ ਹੀ ਖਤਮ ਕਰਤੀ ਕਿ


ਅਸਲ ਵਿਚ ਜਿਵੇਂ ਦੀ ਸਮਝ ਆਉਂਦੀ ਜਾਂ ਸਮਾਜ ਤੋਂ ਮਿਲਦੀ ਹੈ ਓਸੇ ਤਰਾਂ ਓਹਨੂੰ ਗ੍ਰਹਿਣ ਕਰ ਲੈਣੇ ਹਾਂ, ਓਹਨੂੰ ਵਿਵੇਕ ਨਾਲ ਵਿਚਰਦੇ ਨਹੀਂ ਕਿ ਕੀ ਸਹੀ ਤੇ ਕੀ ਗ਼ਲਤ | ਓਹੀ ਗ੍ਰਹਿਣ ਕੀਤੀ ਹੋਈ ਮਤਿ ਨੂੰ ਲੈ ਕੇ ਆਪਣੇ ਆਪ ਨੂੰ ਚਤੁਰ ਸਮਝਦੇ ਹਾਂ | ਅਸਲ ਵਿਚ ਜੋ ਕੁਝ ਵੀ ਸਿਖਿਆ ਜਾਂ ਮੰਨੀ ਬੈਠੇ ਹਾਂ ਸਾਰਾ ਝੂਠ, ਕਿਸੇ ਵਸਤੂ ਦਾ ਨਕਲ, ਅਸਲ ਤੋਂ ਜਾਗਰੂਕ ਨਹੀਂ |


ਗੁਰੂ ਤੋਂ ਕਿਸੇ ਨੇ ਮਤਿ ਨਹੀਂ ਲਈ ਹੋਈ | ਜਿਵੇਂ ਦੀ ਸਮਾਜ ਵਿਚ ਪਹਿਲਾਂ ਤੋਂ ਇਕਠੀ ਹੋਈ ਹੋਈ ਜਾਣਕਾਰੀ ਸਾਨੂੰ ਮਿਲ ਰਹੀ ਓਵੇਂ ਦੀ ਹੀ ਇਕੱਠੀ ਕਰੀ ਜਾ ਰਹੇ ਹਾਂ ਤੇ ਆਪਣੇ ਮੂਲ ਨੂੰ ਨਹੀਂ ਬੁੱਝ ਰਹੇ ਜੋ ਕਿ ਸਾਡਾ ਅਸਲ ਹੈ | ਜ਼ਿੰਦਗੀ ਪ੍ਰਤੀ ਅੰਦਾਜੇ ਲਗਾਏ ਹੋਏ ਨੇ ਸਭ ਨੇ ਤੇ ਓਹਨਾ ਅੰਦਾਜ਼ਾ ਤੋਂ ਮਿਲੀਆਂ ਅਕਲਾਂ ਨਾਲ ਜੀਓ ਰਹੇ ਹਾਂ  | ਇਸ ਕੁਮੱਤ ਜਾਂ ਨਕਲ ਦੀ ਸਮਝ ਨੂੰ ਅਵਿੱਦਿਆ ਕਹਿੰਦੇ | ਇਸ ਬਾਰੇ ਰਵਿਦਾਸ ਜੀ ਲਿਖਦੇ ਨੇ


ਮਾਧੋ, ਅਵਿੱਦਿਆ ਹਿਤ ਕੀਨ ਵਿਵੇਕ ਦੀਪ ਮਲੀਨ ||


ਵਿਵੇਕ ਹੁੰਦਾ ਵਿਚਾਰ ਵਾਲੀ ਬੁਧਿ ਜਾਂ ਸ਼ਕਤੀ ਜੋ ਵਿਚਾਰ ਕੇ ਅਸਲੀਅਤ ਤੋਂ ਜਾਣੂ ਕਰਾ ਦਿੰਦੀ ਹੈ| ਪਰ ਜੇ ਅਵਿੱਦਿਆ ਨਾਲ ਪਿਆਰ ਪਾ ਕੇ ਅਵਿੱਦਿਆ ਇਕੱਠੀ ਕਰਦੇ ਰਹਾਂਗੇ ਤਾ ਸਾਡੀ ਵਿਚਾਰਨ ਵਾਲੀ ਸ਼ਕਤੀ ਮੈਲੀ (ਮਲੀਨ) ਹੋ ਜਾਵੇਗੀ, ਜੋ ਸਭ ਦੀ ਹੋਈ ਹੋਈ | ਇਸ ਲਈ ਅਸੀਂ ਝੂਠ ਨਾਲ ਘਿਰੇ ਹੋਏ ਹਾਂ | ਪਰ ਸੱਚ ਦਾ ਪਤਾ ਲੱਗ ਸਕਦਾ ਜੇਕਰ ਆਪ ਵਿਚਾਰ ਕੇ ਆਪਣੇ ਅਸਲ ਨੂੰ ਪਛਾਣੀਏ ਤੇ ਆਤਮ ਉਪਦੇਸ਼ ਤੇ ਚੱਲੀਏ |


ਗਿਆਨੀ ਸੋ ਜੋ ਆਪੁ ਵੀਚਾਰੈ ||


ਆਤਮ ਉਪਦੇਸ਼ ਤਾਂ ਸਤਿਗੁਰ ਤੋਂ ਮਿਲਣਾ ਹੁੰਦਾ | ਸਾਨੂੰ ਤਾਂ ਪਹਿਲਾਂ ਹੀ ਇਕੱਠਾ ਕਰਕੇ ਗੁਰਬਾਣੀ ਦੇ ਰੂਪ ਵਿਚ ਦਿੱਤਾ ਹੋਇਆ | ਹੋਰ ਵੀ ਇਕੱਠਾ ਕਰ ਸਕਦੇ ਹਨ ਬੱਸ ਲੋੜ ਹੋ ਸੰਤੋਖੀ ਹੋ ਕੇ ਵਿਚਾਰਨ ਦੀ |


ਇਹ ਸਾਰੀ ਦੁਨੀਆ ਪ੍ਰਭ ਦੀ ਹੈ ਤੇ ਪ੍ਰਭ ਸਭ ਦਾ ਅਸਲ ਹੈ | ਬਾਕੀ ਅਵਿੱਦਿਆ ਨੂੰ ਭੁੱਲਕੇ ਵਿਚਾਰੋਗੇ ਤਾਂ ਵਿਦਿਆ (ਅਸਲੀ ਸਿਖਿਆ) ਮਿਲਣੀ ਹੈ,  ਜਿਸਨੇ ਪ੍ਰਭ ਨਾਲ ਜੋੜਨਾ ਭਾਵ ਸਮਝਾਉਣਾ |


-----------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...


______________________________________________

What is Prabh (the lord)?


If you are aware of a copy of a anything, the counterfeit is seen by all and they are useing that fake one. No one knows or realizes about the real or original thing. If someone realizes the fact and tries to tell the truth, then no one trust him and other all considered him to be mad because he is prooving all false to that which is consiered real by others. This is all that we call the world that is a copy or we can say that illution. The reality is Prabh (our true form, even beyond from consciousness) and everyone is unknown about it.

Our origin is called Prabh which is our real one not this body. This world or our body, which we believe in ourselves, is not a form of ours, it is just a soil. If you think deeply about yourself then there is something beyond the body and the creature, that is real to us. That is called Prabh. These are just names for explaining. By taking spiritual knowledge, by removing the illusion of this mimicry, we need to know to our reality. Knowing your true identity is the achievement of God, that is the real work of a Sikh that he should learn to know his real identity from the Satguru. To love their real identity and to know them. The Dassam Patshah did so by writing in the swayae words that, "who love the Prabh, will get that".

Jin Prem Keo Tin Hi Prabhu Payeo ||

In fact, as we understand or get from the society, we learn that as it is, rather analyse that with logical reasoning to know what is wrong or right. We consider ourself as a clever after getting the knowledge which is available in the society which is all based on illution. Actually,  whatever education or beliefs we get from the world or society are wrong because that all is based on illutionstic world not on reality. No one is aware about this fact even these all are written in Gurbani clearly. Nobody has accepted any wisdom from the Gur. As the information gathered in the world is gathering as it is by all and not trying to know our origin, which we are actually. Life is predicted by all, and we are living with the realization that we have attained the estimation of life. Understanding this subtlety or imitation is called false-education. Regarding this, Ravidas ji writes

Madho, Vidyaya Hit Keen Vivek, Deep Malin ||

The Logical Reasoning intellect or power that conveys the reality by analyse everything. But if we continue to accumulate false-education and love to do it. Our thought-provoking power will get tainted, which has happened to all. So we are surrounded by lies. But the truth can be found if you consider yourself to be true and to follow the realm of the Soul.

The self-teaching had to meet Satguru. We have already collected it in the form of Gurbani. You can also collect more, just need to be satisfied from life and thought-provoking.

This entire world is Prabh, and Prabh is the real one. Forgetting the rest of the education and getting real education, which help to get or connecting with the Prabh.


-----------