30 September, 2018

Logical Reasoning or Vivek.


ਵਿਚਾਰਨ ਵਾਲੀ ਬੁੱਧੀ ਜਾਂ ਬਿਵੇਕ | The Logical Reasoning.

ਗੁਰਮਤਿ ਵਿਚਾਰਧਾਰਾ ਇਕ ਕ੍ਰਾਂਤੀਕਾਰੀ ਵਿਚਾਰਧਾਰਾ ਹੈ, ਕਿਉਕਿ ਇਹ ਸਮਾਜ ਨੇ ਬਣਾਈਆਂ ਲੋਗਾਰੀਤਾਂ ਤੋੜਨ ਦੀ ਗੱਲ ਕਰਦੀ ਹੈ | 

ਗੁਰਮਤਿ ਲੈਣ ਦਾ ਇਕੋ ਇਕ ਤਰੀਕਾ ਹੈ, ਉਹ ਹੈ ਗੁਰ ਦੀ ਸਿਖਿਆ ਤੇ ਚੱਲਣਾ ਅਤੇ ਗੁਰਬਾਣੀ ਵਿਚ ਗੁਰ ਸੱਚ ਸੰਤੋਖ ਦੀ ਵਿਚਾਰ ਨੂੰ ਕਹਿੰਦੇ ਹਨ | ਇਹੀ ਵਿਵੇਕ ਹੁੰਦਾ ਹੈ ਤੇ ਇਕ ਵਿਵੇਕੀ ਵਿਅਕਤੀ ਸਮਾਜ ਦੀਆਂ ਰੀਤੀਆਂ ਜੋ ਪੰਡਿਤ ਜਾਂ ਪਾਠੀ ਆਪਣੀ ਰੋਟੀ ਚਲਾਉਣ ਲਈ ਬਣਾਉਦੇ ਹਨ, ਦੇ ਖਿਲਾਫ਼ ਉਂਗਲ ਚੁੱਕਦਾ ਹੈ | ਉਹ ਤਰਕ ਦੇ ਰਾਹ ਤੇ ਚਲਦਾ ਹੈ | 

ਗੁਰਬਾਣੀ ਵਿੱਚ ਵੀ ਕੁਤਰਕ ਤੋਂ ਪਰਹੇਜ ਰੱਖ ਕੇ ਤਰਕ ਨੂੰ ਹੀ ਮਾਰਗ ਦਰਸ਼ਕ ਮਨ ਕੇ ਚੱਲਣ ਨੂੰ ਕਿਹਾ ਹੈ | ਪਰ ਪੁਜਾਰੀ ਜਾਂ ਪਾਠੀ ਤਰਕ ਕਰਨ ਵਾਲਿਆਂ ਨੂੰ ਅਧਰਮੀ ਜਾਂ ਨਾਸਤਿਕ ਕਹਿ ਦਿੰਦੇ ਹਨ ਤਾਂ ਕਿ ਓਹਨਾ ਦੇ business ਨੂੰ ਕੋਈ ਨੁਕਸਾਨ ਨਾ ਹੋਵੇ | 

ਹੁਣ ਇਕ ਆਮ ਜਿਹਾ ਮੱਧਮ ਵਰਗ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਜੋ ਧਰਮ ਦੇ ਨਾਂ ਤੇ ਡਰਾਇਆ ਗਿਆ ਹੈ ਤੇ ਤਰਕ ਕਰਨ ਤੋਂ ਘਬਰਾਉਂਦਾ ਹੈ, ਕਿ ਜੇਕਰ ਉਹ ਇਹੋ ਜਹੇ ਸਵਾਕ ਚੁੱਕੇਗਾ ਤਾਂ ਸ਼ਾਇਦ ਸ਼ਰਾਪਿਆ ਜਾਵੇਗਾ | ਓਹਨੇ ਤਾਂ ਆਪਣਾ ਪਰਿਵਾਰ ਪਾਲਣਾ ਹੈ | ਇਹੀ ਓਹਦਾ ਧਰਮ ਹੈ ਬਸ | ਇਸ ਲਈ ਸਭ ਤਰਕ ਦੇ ਨਾਂ ਤੋਂ ਡਰਦੇ ਹਨ।

ਗੁਰਬਾਣੀ ਪਹਿਲਾਂ ਹਉਮੈ ਛੱਡ ਕੇ ਤੇ ਫਿਰ ਇਹਨਾਂ ਲੋਗਾਰੀਤਾਂ ਨੂੰ ਤਿਆਗ ਕੇ ਆਪਣੇ ਆਪ ਨੂੰ ਪਛਾਨਣ ਦੀ ਗੱਲ ਕਰ ਰਹੀ ਹੈ ਜੋ ਕਿ ਅਸਲੀ ਧਰਮ ਹੈ | ਕਿਉਂਕਿ ਇਹ ਲੋਗਾਰੀਤਾਂ ਦਾ ਅਧਾਰ ਹੀ ਅੰਧ ਵਿਸ਼ਵਾਸ ਤੇ ਟਿਕਿਆ ਹੁੰਦਾ ਹੈ ਤੇ ਅੰਧ ਵਿਸ਼ਵਾਸ ਸਾਡੀ ਵਿਚਾਰ ਕਰਨ ਦੀ ਸ਼ਕਤੀ ਨੂੰ ਖਤਮ ਕਰਕੇ ਰੱਖ ਦਿੰਦਾ ਹੈ | 
Logical Reasoning helps to destroy human ego.

ਸਕੂਲ ਕਾਲਜਾਂ ਵਿਚ ਜੋ ਵਿਦਿਆ ਦਿਤੀ ਜਾ ਰਹੀ ਹੈ ਉਹ ਪੰਡਿਤ ਤੇ ਸੰਸਾਰੀ ਵਿਦਵਾਨਾਂ ਦੀ ਵਿਦਿਆ ਹੈ | ਗੁਰਬਾਣੀ ਇਸ ਵਿਦਿਆ ਨੂੰ ਅਵਿੱਦਿਆ ਕਹਿ ਰਹੀ ਹੈ, ਕਿਉਕਿ ਇਹ ਮਨੁੱਖ ਵਿਚ ਹੰਕਾਰ ਨੂੰ ਵਧਾਉਣ ਦਾ ਕੰਮ ਕਰਦੀ ਹੈ ਤੇ ਸਾਨੂੰ ਸਾਡੇ ਮੂਲ, ਸਾਡੇ ਅਸਲ ਤੋਂ ਦੂਰ ਲੈ ਕੇ ਜਾਣ ਦਾ ਕੰਮ ਕਰਦੀ ਹੈ | 

ਹੁਕਮੁ ਸਾਨੂੰ ਘੜਦਾ ਆ ਰਿਹਾ ਹੈ | ਇਹ ਸਾਰੀ development ਨਿਤ ਨਵੀ ਸੋਝੀ, ਸਮਝ ਸਾਰੀ ਓਹੀ ਦੇ ਰਿਹਾ ਹੈ | ਸਾਨੂੰ ਲੋੜ ਹੈ ਇਸ ਕੁਦਰਤ ਵਿੱਚੋ ਇਸ ਖੇਡ ਨੂੰ ਸਮਝਣ ਦੀ |

ਗੁਰੂ ਤੋਂ ਕਿਸੇ ਨੇ ਮਤਿ ਨਹੀਂ ਲਈ ਹੋਈ | ਜਿਵੇਂ ਦੀ ਸਮਾਜ ਵਿਚ ਪਹਿਲਾਂ ਤੋਂ ਇਕਠੀ ਹੋਈ ਹੋਈ ਜਾਣਕਾਰੀ ਸਾਨੂੰ ਮਿਲ ਰਹੀ ਓਵੇਂ ਦੀ ਹੀ ਇਕੱਠੀ ਕਰੀ ਜਾ ਰਹੇ ਹਾਂ ਤੇ ਆਪਣੇ ਮੂਲ ਨੂੰ ਨਹੀਂ ਬੁੱਝ ਰਹੇ ਜੋ ਕਿ ਸਾਡਾ ਅਸਲ ਹੈ | ਜ਼ਿੰਦਗੀ ਪ੍ਰਤੀ ਅੰਦਾਜੇ ਲਗਾਏ ਹੋਏ ਨੇ ਸਭ ਨੇ ਤੇ ਓਹਨਾ ਅੰਦਾਜ਼ਾ ਤੋਂ ਮਿਲੀਆਂ ਅਕਲਾਂ ਨਾਲ ਜੀਓ ਰਹੇ ਹਾਂ  | ਇਸ ਕੁਮੱਤ ਜਾਂ ਨਕਲ ਦੀ ਸਮਝ ਨੂੰ ਅਵਿੱਦਿਆ ਕਹਿੰਦੇ | ਇਸ ਬਾਰੇ ਰਵਿਦਾਸ ਜੀ ਲਿਖਦੇ ਨੇਮਾਧੋ, ਅਵਿੱਦਿਆ ਹਿਤ ਕੀਨ ਵਿਵੇਕ ਦੀਪ ਮਲੀਨ ||

ਵਿਵੇਕ ਹੁੰਦਾ ਵਿਚਾਰ ਵਾਲੀ ਬੁਧਿ ਜਾਂ ਸ਼ਕਤੀ ਜੋ ਵਿਚਾਰ ਕੇ ਅਸਲੀਅਤ ਤੋਂ ਜਾਣੂ ਕਰਾ ਦਿੰਦੀ ਹੈ| ਪਰ ਜੇ ਅਵਿੱਦਿਆ ਨਾਲ ਪਿਆਰ ਪਾ ਕੇ ਅਵਿੱਦਿਆ ਇਕੱਠੀ ਕਰਦੇ ਰਹਾਂਗੇ ਤਾ ਸਾਡੀ ਵਿਚਾਰਨ ਵਾਲੀ ਸ਼ਕਤੀ ਮੈਲੀ (ਮਲੀਨ) ਹੋ ਜਾਵੇਗੀ, ਜੋ ਸਭ ਦੀ ਹੋਈ ਹੋਈ | ਇਸ ਲਈ ਅਸੀਂ ਝੂਠ ਨਾਲ ਘਿਰੇ ਹੋਏ ਹਾਂ | ਪਰ ਸੱਚ ਦਾ ਪਤਾ ਲੱਗ ਸਕਦਾ ਜੇਕਰ ਆਪ ਵਿਚਾਰ ਕੇ ਆਪਣੇ ਅਸਲ ਨੂੰ ਪਛਾਣੀਏ ਤੇ ਆਤਮ ਉਪਦੇਸ਼ ਤੇ ਚੱਲੀਏ |

ਗਿਆਨੀ ਸੋ ਜੋ ਆਪੁ ਵੀਚਾਰੈ ||

ਆਤਮ ਉਪਦੇਸ਼ ਤਾਂ ਸਤਿਗੁਰ ਤੋਂ ਮਿਲਣਾ ਹੁੰਦਾ | ਸਾਨੂੰ ਤਾਂ ਪਹਿਲਾਂ ਹੀ ਇਕੱਠਾ ਕਰਕੇ ਗੁਰਬਾਣੀ ਦੇ ਰੂਪ ਵਿਚ ਦਿੱਤਾ ਹੋਇਆ | ਹੋਰ ਵੀ ਇਕੱਠਾ ਕਰ ਸਕਦੇ ਹਨ ਬੱਸ ਲੋੜ ਹੋ ਸੰਤੋਖੀ ਹੋ ਕੇ ਵਿਚਾਰਨ ਦੀ |

ਹੰਕਾਰ ਚਾਹੇ ਕਿਸੇ ਵੀ ਕਿਸਮ ਦਾ ਹੋਵੇ ਜਾਂ ਫੇਰ ਭਾਵੇ ਲੋਕ ਵਡਿਆਈ ਦਾ ਮਾਨ ਹੀ ਕਿਉ ਨਾ ਹੋਵੇ ਸਾਨੂੰ ਅਵਿੱਦਿਆ ਦੇ ਰਾਹ ਲੈ ਕੇ ਜਾ ਰਿਹਾ ਹੁੰਦਾ ਹੈ ਤੇ ਅਸੀਂ ਆਪਣੇ ਮੂਲ ਤੋਂ ਹੋਰ ਦੂਰ ਹੋਣ ਦੇ ਕੰਮ ਕਰੀ ਜਾ ਰਹੇ ਹਨ | ਜਿਸ ਕਾਰਨ ਸਮਾਜ ਵਿਚ ਬੇਚੈਨੀ ਤੇ ਤਣਾਵ ਵਧੀ ਜਾ ਰਿਹਾ ਹੈ | 

ਅਸੀਂ ਆਪਣੇ ਮੂਲ ਤੋਂ ਜਿਨ੍ਹਾਂ ਦੂਰ ਜਾਈ ਜਾਵਾਂਗੇ ਓਨੇ ਹੀ ਬੇਚੈਨ ਹੋਈ ਜਾਵਾਗੇ | ਬੇਚੈਨੀ ਤੋਂ ਬਚਨ ਲਈ ਅਸੀਂ ਮਨੋਰੰਜਨ ਦੇ ਬਹੁਤ ਸਾਧਨ ਲੱਭ ਲਏ ਹਨ ਪਰ ਉਹ ਸਿਰਫ ਥੋੜੇ ਸਮੇ ਦਾ ਹੀ ਮਨੋਰੰਜਨ ਹਨ | ਸਦੀਵੀ ਮਨੋਰੰਜਨ ਲਈ ਸਾਨੂੰ ਸਾਡਾ ਮੂਲ ਖੋਜਣਾ ਪੈਣਾ ਹੈ | ਇਹੀ ਪਰਮਾਨੰਦ ਦੀ ਅਵਸਥਾ ਹੈ |

ਲੇਖਕ ਨੂੰ ਕੁਝ ਨਹੀਂ ਪਤਾ ਉਹ ਕੀ ਲਿਖੀ ਜਾ ਰਿਹਾ ਹੈ | ਬਸ ਓਹੀ ਕੁੱਝ ਸਾਂਝਾ ਕਰ ਰਿਹਾ ਜੋ ਸਮਾਜ ਵਿਚ ਦਿੱਖ ਰਿਹਾ | ਇਹ ਸਭ ਨੂੰ ਦਿੱਖ ਸਕਦਾ ਬੱਸ ਲੋੜ ਪੈ ਗੁਰਬਾਣੀ ਨੂੰ ਮੱਥਾ ਟੇਕਣ ਤੇ ਝੂਠਾ ਸਤਿਕਾਰ ਕਰਨ ਦੀ ਬਜਾਏ ਉਸਨੂੰ ਪੜ੍ਹੀਏ ਖੋਜੀਏ ਤੇ ਉਸਨੂੰ ਮੰਨ ਕੇ ਉਸਦਾ ਸੱਚਾ ਸਤਿਕਾਰ ਕਰੀਏ | 

ਗੁਰਬਾਣੀ ਗੁਰ ਦੀ ਬੋਲੀ ਹੈ | ਇਹ ਉਹ ਖਜਾਨਾ ਹੈ ਜੋ ਸਾਡੇ ਅੰਦਰ ਵਿਵੇਕ ਪੈਦਾ ਕਰਦਾ ਤੇ ਸਾਨੂੰ ਅਸਲੀਅਤ ਜਾਨਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ |

ਆਓ ਸਾਰੇ ਗੁਰਬਾਣੀ ਨੂੰ ਸਮਝੀਏ ਤੇ ਅੰਦਲੇ ਸਤਿਗੁਰ ਨੂੰ ਪਛਾਣੀਏ, ਵਿਵੇਕ ਪਛਾਣੀਏ |

ਕਹੈ ਕਬੀਰ ਐਸੋ ਗੁਰ ਪਾਇਓ ਜਾ ਕਾ ਨਾਉ ਬਿਵੇਕੁ ||

-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

_______________________________________

Logical Reasoning or Vivek.


Gurmat ideology is also a revolutionary ideology, because it talks about breaking the people's compulsions. The only way to get Gurmat is to follow the teachings of Gur and in GurBani the GurParsaad speaks the idea of Logical reasoning after ​​true contentment. This is the wisdom, and a pragmatic person raises a finger against the rituals of the society that the Pandit or other freak preachers builds for their own sake. Tey try to escape on the way to logic In Gurbani, keeping the illogical aside, logic has been asked to guide the mind. But the priest or theologians tell the reasoning as godless or atheist so that their business is not harmed. Now the person with a common middle class who is frightened in the name of religion and is afraid to argue that if he carries such words, then he will be cursed. They are to follow their family. It is the religion of every common man.

Gurbani is talking about leaving Haumai and then renouncing these weights and recognizing oneself, which is the real religion. Because the basis of these myths is based on blind faith and blind faith eliminates the power of our thoughts and reasoning. The education that is being given in the schools colleges is the education of the Pandits and the scholars, which is false. Gurbani is saying this education as a non-education because it works to increase pride in man and takes us away from our origin, our reality. The Order (Hukam) is framing us all. All these developments are renewed and the understanding are given by The Order (Hukam) . From this nature we need to understand this game.

Any kind of pride should be of any type, or even if the value of praise is giving us non-education and take us far from our origin. In ignorance we are doingsame kind of work and going far from our origin. This give fuel to increase the chaos and tension in society. The ones we are away from our origin will get anxious. We have found many sources of entertainment, but they are only a few time entertainments. For forever entertainment, we have to discover our origin. This is the state of bliss.

The author does not know what he is writing. Just sharing what is visible in society. All this can be seen, just need to understand the real meaning of Gurbani, instead of falsely revereing that, instead of falsely revealing it. Read it and accept it and respect it. Gurbani is the language of the Gur. It is the treasure that creates awareness inside us and gives us the power to know reality. Let's understand all the Gurbani and recognize the all-truthful Satgur and recognize Vivek.

Kabir ji said that he found Gur whose name is Vivek.


-----------