22 September, 2018

Basic difference between Gurbani and Bani.

ਗੁਰਬਾਣੀ ਅਤੇ ਬਾਣੀ ਵਿੱਚ ਕੀ ਫਰਕ ਹੈ? Basic difference between Gurbani and Bani. 


ਅਸੀਂ ਇਹ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਗੁਰਬਾਣੀ ਤੇ ਬਾਣੀ ਵਿਚ ਵੀ ਕੋਈ ਫਰਕ ਹੋਵੇਗਾ | ਪਰ ਹਾਂ ਜੇਕਰ ਗੁਰ ਦੇ ਗਿਆਨ ਤੋਂ ਜਾਣੀਏ ਤਾਂ ਸਹਿਜੇ ਹੀ ਗੁਰਬਾਣੀ ਤੇ ਬਾਣੀ ਵਿਚ ਅੰਤਰ ਪਤਾ ਲਗ ਜਾਂਦਾ ਹੈ | 


ਜਿਸਨੂੰ ਆਪ ਹਾਲੇ ਗਿਆਨ ਨਹੀਂ ਉਸਨੂੰ ਕਿਸੇ ਹੋਰ ਆਤਮਿਕ ਗਿਆਨੀ ਤੋਂ ਮਿਲਣ ਵਾਲਾ ਗਿਆਨ ਗੁਰਬਾਣੀ ਹੁੰਦਾ ਹੈ, ਉਹ ਚਾਹੇ ਲਿਖਤੀ ਰੂਪ ਵਿਚ ਹੋਵੇ ਚਾਹੇ ਬੋਲਕੇ | 


ਪਰ ਜਦੋ ਉਹ ਉਸ ਗਿਆਨ ਨੂੰ ਸੁਨ ਕੇ ਜਾਂ ਪੜ੍ਹ ਕੇ ਜੋ  interpret ਕਰਦਾ ਹੈ ਜੇਕਰ ਉਹ ਸਹੀ ਸਮਝਦਾ ਹੈ ਤਾਂ ਗੁਰਮਤਿ ਤੇ ਜੇਕਰ ਗਲਤ ਸਮਝਦਾ ਹੈ ਤਾਂ ਮਨਮਤਿ ਬਣ ਜਾਂਦਾ ਹੈ | ਸਹੀ ਸਮਝ ਆਉਣ ਤੇ ਜੋ ਤੱਤ ਗਿਆਨ ਮਿਲਦਾ ਹੈ ਉਹ ਬਾਣੀ ਹੁੰਦਾ ਹੈ | ਇਹ ਅੰਦਰ ਸਮਝ ਹੁੰਦੀ ਹੈ ਜਿਸਨੂੰ ਬੋਲਿਆ ਜਾਂ ਲਿਖਿਆ ਨਹੀਂ ਜਾ ਸਕਦਾ ।


ਇਹੀ ਧੁਰ ਕਿ ਬਾਣੀ ਅਖਵਾਉਂਦੀ ਹੈ | 


ਬਾਣੀ ਨੂੰ ਮੱਖਣ ਵੀ ਕਿਹਾ ਜਾਂਦਾ ਹੈ ,ਤੇ ਦੂਜੇ ਨੂੰ ਦਿੱਤੀ  ਜਾਣ ਵਾਲੀ ਗੁਰਬਾਣੀ ਦੁੱਧ ਅਖਵਾਉਂਦੀ ਹੈ, ਕਿਉਕਿ ਉਸ ਵਿਚ ਸੰਸਾਰਿਕ ਬੋਲੀ ਤੇ ਮਾਇਆ ਦੀਆ ਉਦਾਹਰਨਾਂ ਦੀ ਮਿਲਾਵਟ ਆ ਜਾਂਦੀ ਹੈ | ਇਸ ਲਈ ਮੱਖਣ ਤੋਂ ਦੁੱਧ ਰਹਿ ਜਾਂਦੀ ਹੈ | ਆਦਿ ਗਰੰਥ ਵਿਚ ਇਸ ਬਾਰੇ ਲਿਖਿਆ ਹੈ


ਪ੍ਰਥਮੈ ਮਾਖਨੁ ਪਾਛੈ ਦੂਧ  ||


ਸਹੀ ਸਮਝ ਆਉਂਣ ਤੇ ਇਹ ਪਹਿਲਾਂ ਸਾਨੂ ਮੱਖਣ (ਤੱਤ ਗਿਆਨ) ਰੂਪ ਵਿਚ ਹੀ ਮਿਲਦੀ ਹੈ ਤੇ ਪਿੱਛੋਂ ਜੇਕਰ ਕਿਸੇ ਹੋਰ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਦੁੱਧ (ਜਾਣਕਾਰੀ) ਬਣ ਜਾਵੇਗੀ |


ਅਸੀਂ ਪਹਿਲਾਂ ਕਿਸੇ ਹੋਰ ਤੋਂ ਜਾਣਕਾਰੀ ਗੁਰਬਾਣੀ ਰੂਪ ਵਿਚ ਲਈ, ਜਦੋ ਖੁਦ ਸੱਚੇ ਗੁਰ ਜੋ ਕਿ ਸੱਚ ਸੰਤੋਖ ਦੀ ਵਿਚਾਰ ਹੈ ਨਾਲ ਵਿਚਾਰ ਕੇ ਸਹੀ ਸਮਝੀ ਤਾਂ ਬਾਣੀ ਰੂਪ ਵਿਚ, ਹੁਣ ਇਹ ਬਾਣੀ ਜੇਕਰ ਅੱਗੇ ਹੋਰ ਕਿਸੇ ਤੀਜੇ ਨੂੰ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਇਹ ਫੇਰ ਉਸ ਤੀਜੇ ਲਈ ਗੁਰਬਾਣੀ ਹੋਵੇਗੀ | ਕਿਉਕਿ ਤੀਜੇ ਨੂੰ ਵੀ ਇਹ ਜਾਂ ਤਾਂ ਜ਼ੁਬਾਨੀ ਰੂਪ ਵਿਚ ਬੋਲ ਕੇ ਜਾਂ ਫੇਰ ਲਿਖਤੀ ਰੂਪ ਵਿਚ ਦਿੱਤੀ ਜਾਵੇਗੀ | 


ਜੋ ਵੀ ਮੈਨੂੰ ਸਮਝ ਹੈ ਉਹ ਮੱਖਣ ਹੈ ਪਰ ਉਸ ਮੱਖਣ ਨੂੰ ਜਦੋ ਮੈਂ ਲਿਖਤੀ ਰੂਪ ਵਿਚ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਜਰੂਰੀ ਨਹੀਂ ਕਿ ਤੁਸੀਂ ਓਹੀ ਸਮਝੋਗੇ ਜੋ ਮੈਂ ਸਮਝਾਉਣਾ ਚੰਹੁਨਾ ਹਾਂ | ਮੇਰੀ ਮਤਿ ਜਾਂ ਮੇਰੀ ਸਮਝ ਜੋ ਹੈ ਉਹ ਗੁਰ ਤੋਂ ਹੀ ਆਈ ਹੈ ਉਹ ਮੈਂ ਹੁਬਹੂ ਕਿਸੇ ਨੂੰ ਦਸ ਨਹੀਂ ਸਕਦਾ, ਕਿਉਕਿ ਆਪਣੇ ਅੰਦਰ ਨੂੰ ਕਿਸੇ ਭਾਸ਼ਾ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਕਿ ਹਰੇਕ ਭਾਸ਼ਾ ਦੀਆਂ ਆਪਣੀਆਂ  limitations ਹੁੰਦੀਆਂ ਹਨ | ਭਾਸ਼ਾ ਕੇਵਲ ਓਹਨਾ ਚੀਜ ਨੂੰ ਬਿਆਨ ਕਰਨ ਲਈ ਬਣੀ ਹੈ ਜੋ ਨੰਗੀ ਅੱਖ ਨਾਲ ਦਿਖਦੀਆਂ ਹਨ | 


ਆਪਣੇ ਅੰਦਰ ਨੂੰ ਜੋ ਕਿ ਅਦਿੱਖ ਹੈ ਅਤੇ ਨਾ ਬਿਆਨ ਕਰਨਯੋਗ ਹੈ ਨੂੰ ਜਦੋ ਕਿਸੇ ਭਾਸ਼ਾ ਵਿਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਮਝਣ ਵਾਲਾ ਉਸਨੂੰ ਦਿਖਣ ਵਾਲੀਆਂ ਵਸਤੂਆਂ ਨਾਲ ਤੁਲਨਾ ਕਰਕੇ ਗ੍ਰਹਿਣ ਕਰਦਾ ਹੈ, ਓਥੇ ਸਮਝ ਬਦਲ ਜਾਂਦੀ ਹੈ | ਹਾਲਾਕਿ ਇਹ ਕੇਵਲ ਆਪਣੀ ਖੁਦ ਦੀ ਸਮਝ ਦੇ ਇਸ਼ਾਰੇ ਹੀ ਹੁੰਦੇ ਹਨ ਜੋ ਲਿਖ ਕੇ ਜਾਂ ਬੋਲ ਕੇ ਦੂਜੇ ਨੂੰ ਦਸਦੇ ਹਾਂ, ਪੂਰੀ ਸਮਝ ਨਹੀਂ ਦੱਸ ਸਕਦੇ | ਜਾਣਕਾਰੀ ਦੇ ਇਸ਼ਾਰੇ ਪੂਰੀ ਸਮਝ ਓਦੋ ਬਣਦੇ ਹਨ ਜਦੋ ਸੁਣਨ ਵਾਲਾ ਜਾਂ ਪੜ੍ਹਨ ਵਾਲਾ ਵੀ ਓਹੀ ਸਮਝੇ ਜੋ ਬੋਲਣ ਵਾਲਾ ਜਾਂ ਲਿਖਣ ਵਾਲਾ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ |


ਇਸੇ ਕਰਕੇ ਗੁਰਬਾਣੀ ਦੀ ਅਸਲ ਸਮਝ ਨਹੀਂ ਆ ਰਹੀ | ਜੇਕਰ ਆਵੇਗੀ ਤਾਂ ਧੁਰ ਕਿ ਬਾਣੀ ਦੇ ਰੂਪ ਵਿਚ ਹੀ ਆਵੇਗੀ | ਓਹੀ ਗੁਰੂ ਰੂਪ ਹੈ | ਕਿਉਕਿ


ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ ||


ਬਾਣੀ ਉਹ ਸਮਝ ਹੈ ਜੋ ਨਿਰਾ ਮੱਖਣ (ਤੱਤ ਗਿਆਨ) ਹੈ ਕੋਈ ਮਿਲਾਵਟ ਨਹੀਂ, ਸਾਰੇ ਦਾ ਸਾਰਾ ਅੰਮ੍ਰਿਤ |


ਦੇਖਣਾ - ਵਸਤੂਆਂ ਜਾਂ ਦ੍ਰਿਸ਼ਾਂ ਨੂੰ ਨੰਗੀ ਅੱਖ ਨਾਲ ਦੇਖਣਾ |


ਪੇਖਣਾ ਜਾਂ ਪ੍ਰਸਣਾ - ਅਸਲੀਅਤ ਨੂੰ ਗੁਰ ਦੀ ਸਮਝ ਨਾਲ ਸਮਝਣਾ | ਅੰਦਰ ਦੇਖਣਾ |------------ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...


_______________________________________

The basic difference between Gurbani and Bani.


Even if we have never thought of this, there will also be difference between Gurbani and Bani But if you learn from the knowledge of the guru, then you can easily find a difference in Gurbani and Bani The knowledge that you have not yet received from any other spiritual teacher is Gurbani, even if it is in writing. But when you listens to or reads that knowledge, if you understand correctlly what spiritual teacher actually what to say, then it is Gurmat, it is actually Bani. When we learn real knowldge about everything, about our real thing, is a bani when it comes to understanding. It is also called butter and the Gurbani given to the second is called milk because it mixs on the world language and the examples of Metter, therefore milk is fed from butter. Adi Granth has written about it. First Butter, further Milk.

When we understand the correct understanding, it is available only in the form of butter (Tatt Gyan) and afterwards, if we try to give it to others, it will become milk. When we first understood the information from someone else in GurBani form, when we got it right with the thought of true Guru, that is the idea of ​​true contentment, then in the form of Bani, now if we try to give this bani any other third, then that third There will be Gurbani Because the third person will also be given it either verbally or in writing.

Whatever I understand is butter, but when I try to give it to you in writing it is not necessary that you will understand what I am trying to explain. My understanding that has come from the Guru is that I can not tell anyone, because in our own language, it can not be described in any language because every language has its limitations. The language is made just to describe the things that are seen with the naked eye Whenever an attempt is made to express itself in a language that is invisible and unreasonable, the comprehender acquires the comparison with objects that appear, the understanding changes there. However, these are just gestures of understanding which can be written or spoken by others, can not fully explain. Hints of information are fully understood when the listening or reader understands what the speaker or the writer is trying to tell. That is why there is no real realization of Gurbani If it comes, it will happen in the form of Dhur or Bani That is the Guru Roop Because of

Bani is the Guru, the Guru is in Bani, Bani contains only and only real and purest form of wisdom.

Bani, he understands that there is no mix of pure butter (real wisdom), the entire pure wisdom (Amrit) only.

Viewing - Viewing objects or views with naked eyes

Teach or absorb - understand the reality with the understanding of a logical reasoning.

Hopefully, the difference between Gurbani and Bani will be understood If you have any doubts or questions, you can comment.


------------