30 September, 2018

Logical Reasoning or Vivek.


ਵਿਚਾਰਨ ਵਾਲੀ ਬੁੱਧੀ ਜਾਂ ਬਿਵੇਕ | The Logical Reasoning.

ਗੁਰਮਤਿ ਵਿਚਾਰਧਾਰਾ ਇਕ ਕ੍ਰਾਂਤੀਕਾਰੀ ਵਿਚਾਰਧਾਰਾ ਹੈ, ਕਿਉਕਿ ਇਹ ਸਮਾਜ ਨੇ ਬਣਾਈਆਂ ਲੋਗਾਰੀਤਾਂ ਤੋੜਨ ਦੀ ਗੱਲ ਕਰਦੀ ਹੈ | 

ਗੁਰਮਤਿ ਲੈਣ ਦਾ ਇਕੋ ਇਕ ਤਰੀਕਾ ਹੈ, ਉਹ ਹੈ ਗੁਰ ਦੀ ਸਿਖਿਆ ਤੇ ਚੱਲਣਾ ਅਤੇ ਗੁਰਬਾਣੀ ਵਿਚ ਗੁਰ ਸੱਚ ਸੰਤੋਖ ਦੀ ਵਿਚਾਰ ਨੂੰ ਕਹਿੰਦੇ ਹਨ | ਇਹੀ ਵਿਵੇਕ ਹੁੰਦਾ ਹੈ ਤੇ ਇਕ ਵਿਵੇਕੀ ਵਿਅਕਤੀ ਸਮਾਜ ਦੀਆਂ ਰੀਤੀਆਂ ਜੋ ਪੰਡਿਤ ਜਾਂ ਪਾਠੀ ਆਪਣੀ ਰੋਟੀ ਚਲਾਉਣ ਲਈ ਬਣਾਉਦੇ ਹਨ, ਦੇ ਖਿਲਾਫ਼ ਉਂਗਲ ਚੁੱਕਦਾ ਹੈ | ਉਹ ਤਰਕ ਦੇ ਰਾਹ ਤੇ ਚਲਦਾ ਹੈ | 

ਗੁਰਬਾਣੀ ਵਿੱਚ ਵੀ ਕੁਤਰਕ ਤੋਂ ਪਰਹੇਜ ਰੱਖ ਕੇ ਤਰਕ ਨੂੰ ਹੀ ਮਾਰਗ ਦਰਸ਼ਕ ਮਨ ਕੇ ਚੱਲਣ ਨੂੰ ਕਿਹਾ ਹੈ | ਪਰ ਪੁਜਾਰੀ ਜਾਂ ਪਾਠੀ ਤਰਕ ਕਰਨ ਵਾਲਿਆਂ ਨੂੰ ਅਧਰਮੀ ਜਾਂ ਨਾਸਤਿਕ ਕਹਿ ਦਿੰਦੇ ਹਨ ਤਾਂ ਕਿ ਓਹਨਾ ਦੇ business ਨੂੰ ਕੋਈ ਨੁਕਸਾਨ ਨਾ ਹੋਵੇ | 

ਹੁਣ ਇਕ ਆਮ ਜਿਹਾ ਮੱਧਮ ਵਰਗ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਜੋ ਧਰਮ ਦੇ ਨਾਂ ਤੇ ਡਰਾਇਆ ਗਿਆ ਹੈ ਤੇ ਤਰਕ ਕਰਨ ਤੋਂ ਘਬਰਾਉਂਦਾ ਹੈ, ਕਿ ਜੇਕਰ ਉਹ ਇਹੋ ਜਹੇ ਸਵਾਕ ਚੁੱਕੇਗਾ ਤਾਂ ਸ਼ਾਇਦ ਸ਼ਰਾਪਿਆ ਜਾਵੇਗਾ | ਓਹਨੇ ਤਾਂ ਆਪਣਾ ਪਰਿਵਾਰ ਪਾਲਣਾ ਹੈ | ਇਹੀ ਓਹਦਾ ਧਰਮ ਹੈ ਬਸ | ਇਸ ਲਈ ਸਭ ਤਰਕ ਦੇ ਨਾਂ ਤੋਂ ਡਰਦੇ ਹਨ।

ਗੁਰਬਾਣੀ ਪਹਿਲਾਂ ਹਉਮੈ ਛੱਡ ਕੇ ਤੇ ਫਿਰ ਇਹਨਾਂ ਲੋਗਾਰੀਤਾਂ ਨੂੰ ਤਿਆਗ ਕੇ ਆਪਣੇ ਆਪ ਨੂੰ ਪਛਾਨਣ ਦੀ ਗੱਲ ਕਰ ਰਹੀ ਹੈ ਜੋ ਕਿ ਅਸਲੀ ਧਰਮ ਹੈ | ਕਿਉਂਕਿ ਇਹ ਲੋਗਾਰੀਤਾਂ ਦਾ ਅਧਾਰ ਹੀ ਅੰਧ ਵਿਸ਼ਵਾਸ ਤੇ ਟਿਕਿਆ ਹੁੰਦਾ ਹੈ ਤੇ ਅੰਧ ਵਿਸ਼ਵਾਸ ਸਾਡੀ ਵਿਚਾਰ ਕਰਨ ਦੀ ਸ਼ਕਤੀ ਨੂੰ ਖਤਮ ਕਰਕੇ ਰੱਖ ਦਿੰਦਾ ਹੈ | 
Logical Reasoning helps to destroy human ego.

ਸਕੂਲ ਕਾਲਜਾਂ ਵਿਚ ਜੋ ਵਿਦਿਆ ਦਿਤੀ ਜਾ ਰਹੀ ਹੈ ਉਹ ਪੰਡਿਤ ਤੇ ਸੰਸਾਰੀ ਵਿਦਵਾਨਾਂ ਦੀ ਵਿਦਿਆ ਹੈ | ਗੁਰਬਾਣੀ ਇਸ ਵਿਦਿਆ ਨੂੰ ਅਵਿੱਦਿਆ ਕਹਿ ਰਹੀ ਹੈ, ਕਿਉਕਿ ਇਹ ਮਨੁੱਖ ਵਿਚ ਹੰਕਾਰ ਨੂੰ ਵਧਾਉਣ ਦਾ ਕੰਮ ਕਰਦੀ ਹੈ ਤੇ ਸਾਨੂੰ ਸਾਡੇ ਮੂਲ, ਸਾਡੇ ਅਸਲ ਤੋਂ ਦੂਰ ਲੈ ਕੇ ਜਾਣ ਦਾ ਕੰਮ ਕਰਦੀ ਹੈ | 

ਹੁਕਮੁ ਸਾਨੂੰ ਘੜਦਾ ਆ ਰਿਹਾ ਹੈ | ਇਹ ਸਾਰੀ development ਨਿਤ ਨਵੀ ਸੋਝੀ, ਸਮਝ ਸਾਰੀ ਓਹੀ ਦੇ ਰਿਹਾ ਹੈ | ਸਾਨੂੰ ਲੋੜ ਹੈ ਇਸ ਕੁਦਰਤ ਵਿੱਚੋ ਇਸ ਖੇਡ ਨੂੰ ਸਮਝਣ ਦੀ |

ਗੁਰੂ ਤੋਂ ਕਿਸੇ ਨੇ ਮਤਿ ਨਹੀਂ ਲਈ ਹੋਈ | ਜਿਵੇਂ ਦੀ ਸਮਾਜ ਵਿਚ ਪਹਿਲਾਂ ਤੋਂ ਇਕਠੀ ਹੋਈ ਹੋਈ ਜਾਣਕਾਰੀ ਸਾਨੂੰ ਮਿਲ ਰਹੀ ਓਵੇਂ ਦੀ ਹੀ ਇਕੱਠੀ ਕਰੀ ਜਾ ਰਹੇ ਹਾਂ ਤੇ ਆਪਣੇ ਮੂਲ ਨੂੰ ਨਹੀਂ ਬੁੱਝ ਰਹੇ ਜੋ ਕਿ ਸਾਡਾ ਅਸਲ ਹੈ | ਜ਼ਿੰਦਗੀ ਪ੍ਰਤੀ ਅੰਦਾਜੇ ਲਗਾਏ ਹੋਏ ਨੇ ਸਭ ਨੇ ਤੇ ਓਹਨਾ ਅੰਦਾਜ਼ਾ ਤੋਂ ਮਿਲੀਆਂ ਅਕਲਾਂ ਨਾਲ ਜੀਓ ਰਹੇ ਹਾਂ  | ਇਸ ਕੁਮੱਤ ਜਾਂ ਨਕਲ ਦੀ ਸਮਝ ਨੂੰ ਅਵਿੱਦਿਆ ਕਹਿੰਦੇ | ਇਸ ਬਾਰੇ ਰਵਿਦਾਸ ਜੀ ਲਿਖਦੇ ਨੇਮਾਧੋ, ਅਵਿੱਦਿਆ ਹਿਤ ਕੀਨ ਵਿਵੇਕ ਦੀਪ ਮਲੀਨ ||

ਵਿਵੇਕ ਹੁੰਦਾ ਵਿਚਾਰ ਵਾਲੀ ਬੁਧਿ ਜਾਂ ਸ਼ਕਤੀ ਜੋ ਵਿਚਾਰ ਕੇ ਅਸਲੀਅਤ ਤੋਂ ਜਾਣੂ ਕਰਾ ਦਿੰਦੀ ਹੈ| ਪਰ ਜੇ ਅਵਿੱਦਿਆ ਨਾਲ ਪਿਆਰ ਪਾ ਕੇ ਅਵਿੱਦਿਆ ਇਕੱਠੀ ਕਰਦੇ ਰਹਾਂਗੇ ਤਾ ਸਾਡੀ ਵਿਚਾਰਨ ਵਾਲੀ ਸ਼ਕਤੀ ਮੈਲੀ (ਮਲੀਨ) ਹੋ ਜਾਵੇਗੀ, ਜੋ ਸਭ ਦੀ ਹੋਈ ਹੋਈ | ਇਸ ਲਈ ਅਸੀਂ ਝੂਠ ਨਾਲ ਘਿਰੇ ਹੋਏ ਹਾਂ | ਪਰ ਸੱਚ ਦਾ ਪਤਾ ਲੱਗ ਸਕਦਾ ਜੇਕਰ ਆਪ ਵਿਚਾਰ ਕੇ ਆਪਣੇ ਅਸਲ ਨੂੰ ਪਛਾਣੀਏ ਤੇ ਆਤਮ ਉਪਦੇਸ਼ ਤੇ ਚੱਲੀਏ |

ਗਿਆਨੀ ਸੋ ਜੋ ਆਪੁ ਵੀਚਾਰੈ ||

ਆਤਮ ਉਪਦੇਸ਼ ਤਾਂ ਸਤਿਗੁਰ ਤੋਂ ਮਿਲਣਾ ਹੁੰਦਾ | ਸਾਨੂੰ ਤਾਂ ਪਹਿਲਾਂ ਹੀ ਇਕੱਠਾ ਕਰਕੇ ਗੁਰਬਾਣੀ ਦੇ ਰੂਪ ਵਿਚ ਦਿੱਤਾ ਹੋਇਆ | ਹੋਰ ਵੀ ਇਕੱਠਾ ਕਰ ਸਕਦੇ ਹਨ ਬੱਸ ਲੋੜ ਹੋ ਸੰਤੋਖੀ ਹੋ ਕੇ ਵਿਚਾਰਨ ਦੀ |

ਹੰਕਾਰ ਚਾਹੇ ਕਿਸੇ ਵੀ ਕਿਸਮ ਦਾ ਹੋਵੇ ਜਾਂ ਫੇਰ ਭਾਵੇ ਲੋਕ ਵਡਿਆਈ ਦਾ ਮਾਨ ਹੀ ਕਿਉ ਨਾ ਹੋਵੇ ਸਾਨੂੰ ਅਵਿੱਦਿਆ ਦੇ ਰਾਹ ਲੈ ਕੇ ਜਾ ਰਿਹਾ ਹੁੰਦਾ ਹੈ ਤੇ ਅਸੀਂ ਆਪਣੇ ਮੂਲ ਤੋਂ ਹੋਰ ਦੂਰ ਹੋਣ ਦੇ ਕੰਮ ਕਰੀ ਜਾ ਰਹੇ ਹਨ | ਜਿਸ ਕਾਰਨ ਸਮਾਜ ਵਿਚ ਬੇਚੈਨੀ ਤੇ ਤਣਾਵ ਵਧੀ ਜਾ ਰਿਹਾ ਹੈ | 

ਅਸੀਂ ਆਪਣੇ ਮੂਲ ਤੋਂ ਜਿਨ੍ਹਾਂ ਦੂਰ ਜਾਈ ਜਾਵਾਂਗੇ ਓਨੇ ਹੀ ਬੇਚੈਨ ਹੋਈ ਜਾਵਾਗੇ | ਬੇਚੈਨੀ ਤੋਂ ਬਚਨ ਲਈ ਅਸੀਂ ਮਨੋਰੰਜਨ ਦੇ ਬਹੁਤ ਸਾਧਨ ਲੱਭ ਲਏ ਹਨ ਪਰ ਉਹ ਸਿਰਫ ਥੋੜੇ ਸਮੇ ਦਾ ਹੀ ਮਨੋਰੰਜਨ ਹਨ | ਸਦੀਵੀ ਮਨੋਰੰਜਨ ਲਈ ਸਾਨੂੰ ਸਾਡਾ ਮੂਲ ਖੋਜਣਾ ਪੈਣਾ ਹੈ | ਇਹੀ ਪਰਮਾਨੰਦ ਦੀ ਅਵਸਥਾ ਹੈ |

ਲੇਖਕ ਨੂੰ ਕੁਝ ਨਹੀਂ ਪਤਾ ਉਹ ਕੀ ਲਿਖੀ ਜਾ ਰਿਹਾ ਹੈ | ਬਸ ਓਹੀ ਕੁੱਝ ਸਾਂਝਾ ਕਰ ਰਿਹਾ ਜੋ ਸਮਾਜ ਵਿਚ ਦਿੱਖ ਰਿਹਾ | ਇਹ ਸਭ ਨੂੰ ਦਿੱਖ ਸਕਦਾ ਬੱਸ ਲੋੜ ਪੈ ਗੁਰਬਾਣੀ ਨੂੰ ਮੱਥਾ ਟੇਕਣ ਤੇ ਝੂਠਾ ਸਤਿਕਾਰ ਕਰਨ ਦੀ ਬਜਾਏ ਉਸਨੂੰ ਪੜ੍ਹੀਏ ਖੋਜੀਏ ਤੇ ਉਸਨੂੰ ਮੰਨ ਕੇ ਉਸਦਾ ਸੱਚਾ ਸਤਿਕਾਰ ਕਰੀਏ | 

ਗੁਰਬਾਣੀ ਗੁਰ ਦੀ ਬੋਲੀ ਹੈ | ਇਹ ਉਹ ਖਜਾਨਾ ਹੈ ਜੋ ਸਾਡੇ ਅੰਦਰ ਵਿਵੇਕ ਪੈਦਾ ਕਰਦਾ ਤੇ ਸਾਨੂੰ ਅਸਲੀਅਤ ਜਾਨਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ |

ਆਓ ਸਾਰੇ ਗੁਰਬਾਣੀ ਨੂੰ ਸਮਝੀਏ ਤੇ ਅੰਦਲੇ ਸਤਿਗੁਰ ਨੂੰ ਪਛਾਣੀਏ, ਵਿਵੇਕ ਪਛਾਣੀਏ |

ਕਹੈ ਕਬੀਰ ਐਸੋ ਗੁਰ ਪਾਇਓ ਜਾ ਕਾ ਨਾਉ ਬਿਵੇਕੁ ||

-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

_______________________________________

Logical Reasoning or Vivek.


Gurmat ideology is also a revolutionary ideology, because it talks about breaking the people's compulsions. The only way to get Gurmat is to follow the teachings of Gur and in GurBani the GurParsaad speaks the idea of Logical reasoning after ​​true contentment. This is the wisdom, and a pragmatic person raises a finger against the rituals of the society that the Pandit or other freak preachers builds for their own sake. Tey try to escape on the way to logic In Gurbani, keeping the illogical aside, logic has been asked to guide the mind. But the priest or theologians tell the reasoning as godless or atheist so that their business is not harmed. Now the person with a common middle class who is frightened in the name of religion and is afraid to argue that if he carries such words, then he will be cursed. They are to follow their family. It is the religion of every common man.

Gurbani is talking about leaving Haumai and then renouncing these weights and recognizing oneself, which is the real religion. Because the basis of these myths is based on blind faith and blind faith eliminates the power of our thoughts and reasoning. The education that is being given in the schools colleges is the education of the Pandits and the scholars, which is false. Gurbani is saying this education as a non-education because it works to increase pride in man and takes us away from our origin, our reality. The Order (Hukam) is framing us all. All these developments are renewed and the understanding are given by The Order (Hukam) . From this nature we need to understand this game.

Any kind of pride should be of any type, or even if the value of praise is giving us non-education and take us far from our origin. In ignorance we are doingsame kind of work and going far from our origin. This give fuel to increase the chaos and tension in society. The ones we are away from our origin will get anxious. We have found many sources of entertainment, but they are only a few time entertainments. For forever entertainment, we have to discover our origin. This is the state of bliss.

The author does not know what he is writing. Just sharing what is visible in society. All this can be seen, just need to understand the real meaning of Gurbani, instead of falsely revereing that, instead of falsely revealing it. Read it and accept it and respect it. Gurbani is the language of the Gur. It is the treasure that creates awareness inside us and gives us the power to know reality. Let's understand all the Gurbani and recognize the all-truthful Satgur and recognize Vivek.

Kabir ji said that he found Gur whose name is Vivek.


-----------

29 September, 2018

What is the Donation according to Gurmat?


ਗੁਰਮਤਿ ਅਨੁਸਾਰ ਦਾਨ ਕੀ ਹੈ ? What is real Donation.ਦਾਨ ਧਰਮ ਦੀ ਦੁਨੀਆ ਦਾ ਬਹੁਤ ਪ੍ਰਚੱਲਿਤ ਵਿਸ਼ਾ ਹੈ | ਜੇਕਰ ਦਾਨ ਨਾ ਹੋਵੇ ਤਾਂ ਧਰਮ ਗਰੀਬ ਹੀ ਰਹਿ ਜਾਵੇ | ਪਰ ਅਸਲ ਵਿਚ ਅਸਲੀ ਦਾਨ ਇਹ ਨਹੀਂ ਹੁੰਦਾ ਜੋ ਅਸੀਂ ਸਾਰੇ ਸਮਝਦੇ ਹਾਂ | ਅਸੀਂ ਸਾਰੇ ਦਾਨ ਨੂੰ ਗ਼ਲਤ ਨਜਰ ਨਾਲ ਦੇਖਦੇ ਹਾਂ | ਧਰਮ ਅਨੁਸਾਰ ਜਾਂ ਕਹਿ ਲਵੋ ਗੁਰਮਤਿ ਅਨੁਸਾਰ ਦਾਨ ਦਾ ਮਤਲਬ ਕੁਝ ਹੋਰ ਹੈ |


ਧਰਮ ਦੀ ਦੁਨੀਆ ਵਿਚ ਆਤਮਿਕ ਗਿਆਨ ਵੰਡਣਾ ਹੀ ਅਸਲੀ ਦਾਨ ਦੇਣਾ ਹੁੰਦਾ | ਸੰਸਾਰਿਕ ਵਸਤੂਆਂ ਅਤੇ ਪੈਸੇ ਦੇਣਾ ਤਾਂ ਮਦਦ ਜਾਂ ਸਹਿਜੋਗ ਦੇਣਾ ਹੁੰਦਾ ਹੈ, ਦਾਨ ਨਹੀਂ  | 


ਜਦੋ ਕੋਈ ਆਪ ਗਿਆਨ ਨਾਲ ਪਰਬੋਧਿਆ ਜਾਂਦਾ ਫੇਰ ਹੀ ਉਹ ਅੱਗੇ ਕਿਸੇ ਨੂੰ ਗਿਆਨ ਦਾ ਦਾਨ ਦੇ ਸਕਦਾ ਹੈ | ਇਸ ਅਵਸਥਾ ਨੂੰ ਗੁਰਬਾਣੀ ਵਿਚ ਪੋਹ ਚੜਿਆ ਕਿਹਾ ਗਿਆ ਹੈ | ਅਜਿਹਾ ਦਾਨ ਦੇਣਾ ਹੀ ਸਭ ਤੋਂ ਵੱਡਾ ਪਰਉਪਕਾਰ ਹੈ | ਕਿਉਕਿ ਸਭ ਨੂੰ ਗਿਆਨ ਦੇਣਾ ਇਹ ਪਰਮੇਸ਼ਰ ਦਾ ਕੰਮ ਹੈ ਤੇ ਪਰਮੇਸ਼ਰ ਦੇ ਕਾਰਜ ਵਿਚ ਮਦਦ ਕਰਨ ਵਾਲਾ ਵਿਅਕਤੀ ਹੀ ਸਭ ਤੋਂ ਵੱਡਾ ਦਾਨੀ ਹੁੰਦਾ ਹੈ | 


ਜੀਵ ਦਾ ਜੋ ਗਿਆਨ ਦਾ ਘਾਟਾ ਪਿਆ ਹੋਇਆ ਜਿਸਨੂੰ ਪੂਰਾ ਕਰਨ ਲਈ ਇਹ ਜਨਮ ਲੈ ਕੇ ਬ੍ਰਹਮ ਵਿੱਚ ਆਇਆ ਹੋਇਆ, ਉਸਨੂੰ ਪੂਰਾ ਕਰਨ ਵਿਚ ਗਿਆਨ ਨਾਲ ਮਦਦ ਕਰਨਾ ਹੀ ਸਭ ਤੋਂ ਵੱਡਾ ਪੁੰਨ | 


ਕੋਈ ਹੋਰ ਕਾਰ ਸੇਵਾ ਜਾਂ ਝੜਾਵਾਂ ਦਾਨ ਨਹੀਂ ਕਹਿ ਸਕਦੇ ਸਿਰਫ ਮਦਦ ਕਹਿ ਸਕਦੇ ਹਾਂ | ਇਹ ਤਾਂ ਪੰਡਿਤ ਨੇ ਰੋਟੀਆਂ ਕਾਰਨ ਅੰਧ ਵਿਸ਼ਵਾਸ ਫੈਲਾਇਆ ਸੀ ਜੋ ਸਿੱਖਾਂ ਵਿਚ ਵੀ ਆ ਵੜਿਆ | ਜੇਕਰ ਸਭ ਵਿਚਾਰਾਂਗੇ ਤਾਂ ਸਤਿਗੁਰ ਦੇ ਪ੍ਰਸਾਦਿ ਹਰ ਇਕ ਗੱਲ ਦਾ ਆਪ ਹੀ ਪਤਾ ਲੱਗਣ ਲਗ ਜਾਣਾ |


ਲਿਖਣ ਵਾਲੇ ਨੂੰ ਵੀ ਇਹ ਗੱਲਾਂ ਵਿਚਾਰਾਂ ਤੇ ਹੀ ਪਤਾ ਲੱਗੀਆਂ | ਇਹ ਸਭ ਸਤਿਗੁਰ ਦੀ ਮਤਿ, ਮੇਰਾ ਕੁੱਝ ਨਹੀਂ |


ਤੂੰ ਸਮਰਥਿ ਵੱਡਾ ਮੇਰੀ ਮਤਿ ਥੋੜੀ ਰਾਮ ||


-----------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

_______________________________________

What is the Donation according to Gurmat?


Charity is a very popular issue in religion. If there is no donation, then the religion should remain poor. Actually the real donation is not like this in which way we considered, as donate money or other matterilistic things. We all see the donation in the wrong direction. According to religion or according to Gurmat, the meaning of charity is something else.

Sharing the spiritual knowledge, the knowledge about our real identity is the only real donation. On the other hand, paying worldly possessions and money is not donation, it is only a way to help or support oneself.

When someone becomes completely knowledgeable in the way of spirituality, then he can give it to someone else. This state has been called Poh Chadia in Gurbani. Paying such a donation is the biggest Parupkaar. Because giving knowledge to all is a work of God, and the person who helps in God's work is the greatest benefactor. We take a birth in ignorance. To get rid off this ignorance we required real knowlegde about Prabh. With the help of real knowledge we can fulfill the defecit of knowledge, so that we can get out of this misery. It is the highest of virtue to help someone by real knowlege. No other services or a bog donation can only be called help. It was Pandit who spread the blind faith because of bread and butter. which also came in the Sikhs now. If all is do logical reasoning, then the Grace of Satgur seems to come to know everything by itself.

The Writer also got the same information from Gur. All wisdom is yours, writer is nothing.

You are the greatest, My knowledge is nothing in front of you Ram ||


-----------


28 September, 2018

What is HARI in Gurbani ?


ਗੁਰਬਾਣੀ ਵਿੱਚ ਹਰਿ ਕੀ ਹੈ ? Definition of Hari.


ਹਰਿ ਨਾਮ ਪਿੱਛੇ ਪੁਰਾਤਨ ਹਿੰਦੂ ਗ੍ਰੰਥਾਂ ਵਿਚ ਆ ਚੁੱਕਿਆ ਸੀ, ਗੁਰਬਾਣੀ ਵਿਚ ਇਹ ਤਾਂ ਲਿਆ ਗਿਆ ਹੈ| ਗੁਰਬਾਣੀ ਵਿਚ ਇਸਦਾ ਅਸਲੀ ਮਤਲਬ ਸਮਝਾਅ ਕੇ ਪੇਸ਼ ਕੀਤਾ ਗਿਆ ਹੈ | "ਆਦਿ ਗ੍ਰੰਥ" ਵਿਚ ਪੰਨਾ 593 ਤੇ ਤਾਂ ਸਿੱਧੀ ਪਰਿਭਾਸ਼ਾ ਹੀ ਦਿੱਤੀ ਹੋਈ ਕਿ ਹਰਿ ਕੀ ਹੁੰਦਾ |


ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਨਹਾਰਾ ||


ਹਰੀ ਅੰਦਰ ਇਕੱਠਾ ਹੋਇਆ ਉਹ ਗਿਆਨ ਜਾਂ ਸੋਝੀ ਹੁੰਦਾ ਹੈ ਜਿਸਨੇ ਸਾਨੂੰ ਭਰਮ ਤੋਂ ਮੁਕਤ ਕਰਾ ਕੇ ਇਸ ਜਨਮ ਮਰਨ ਦੇ ਚੱਕਰ ਵਿੱਚੋ ਬਾਹਰ ਕੱਢ ਲੈਣਾ ਹੈ | ਹਰੀ, ਨਾਮ ਤਾਂ ਪਿਆ ਕਿਉਕਿ ਇਹ ਉਹ ਗਿਆਨ ਹੈ ਜੋ ਸੁੱਕਿਆਂ ਨੂੰ ਹਰਾ ਕਰ ਦਿੰਦਾ ਹੈ | ਹਰਾ ਕਰ ਦੇਣ ਵਾਲਾ ਗਿਆਨ ਸੱਚਾ ਗਿਆਨ ਹੁੰਦਾ ਹੈ ਤੇ ਇਹ ਸਾਰੀ ਦੁਨੀਆ ਹੀ ਸੱਚੇ ਗਿਆਨ ਦਾ ਰੂਪ ਹੈ | 


ਅਸਲ ਵਿਚ ਅੰਦਰ ਜਨਮ ਤੋਂ ਲੈ ਕੇ ਜੋ ਵੀ ਗਿਆਨ ਇਕੱਠਾ ਹੁੰਦਾ ਰਹਿੰਦਾ ਹੈ, ਹਰ ਇਕ ਜੀਵ ਉਸ ਅਨੁਸਾਰ ਹੀ ਚੱਲ ਰਿਹਾ ਹੈ | ਜੇਹਾ ਬੀਜੇ ਓਹਜਾ ਵੱਢੇ ਦਾ ਮਤਲਬ ਹੁੰਦਾ ਜਿਵੇ ਦਾ ਗਿਆਨ ਇਕੱਠਾ ਕਰਦੇ ਜਾਵਾਂਗੇ ਓਵੇਂ ਦੇ ਹੀ ਬਣਦੇ ਜਾਵਾਂਗੇ, ਚਾਹੇ ਸੱਚਾ ਗਿਆਨ ਇਕੱਠਾ ਕਰ ਲਈਏ ਚਾਹੇ ਝੂਠਾ | ਉਸ ਇਕੱਠੇ ਕੀਤੇ ਗਿਆਨ ਜਾਂ ਅਕਲ ਨਾਲ ਹੀ ਜਿੰਦਗੀ ਦੇ ਫੈਸਲੇ ਲੈਂਦੇ ਹਾਂ | ਜੇਕਰ ਅੰਦਰ ਹਰਿ ਰਤਨ ਇਕੱਠਾ ਹੋ ਰਿਹਾ ਹੋਵੇ ਉਸਨੇ ਤਾਂ ਹਰਾ ਕਰ ਹੀ ਦੇਣਾ ਹੈ |


ਇਹ ਜੋ ਵੀ ਕੁੱਝ ਲਿਖਿਆ ਜਾ ਰਿਹਾ ਇਸ ਵਿਚ ਲੇਖਕ ਦਾ ਕੁੱਝ ਨਹੀਂ ਜੋ ਵੀ ਹੈ ਸਤਿਗੁਰ ਦੀ ਸਿਖਿਆ ਹੈ | ਹੁਣ ਪੜ੍ਹਨ ਵਾਲਾ ਇਸਨੂੰ ਕਿਵੇਂ ਜਾਂ ਕਿਨਾ ਕੁ ਡੂੰਘਾ ਸਮਝੇਗਾ ਇਹ ਤਾਂ ਪੜ੍ਹਨ ਵਾਲੇ ਨੇ ਜਿਵੇ ਦਾ ਅੰਦਰ ਗਿਆਨ ਇਕੱਠਾ ਕੀਤਾ ਉਸਤੇ ਨਿਰਭਰ ਕਰਦਾ ਹੈ | ਲੇਖਕ ਤਾਂ ਓਨਾ ਹੀ ਲਿਖ ਸਕਦਾ ਜਿਨ੍ਹਾਂ ਕੁ ਓਹਦੇ ਅੰਦਰ ਗਿਆਨ ਇਕੱਠਾ ਹੋਇਆ ਹੈ |


ਲਿਖਾਰੀ ਦਾ ਕੰਮ ਤਾਂ ਬੱਸ ਜਾਗ ਲਾਉਣਾ ਹੀ ਸੀ, ਹੁਣ ਜਿਸ ਵਿੱਚ ਜੰਮਣ ਦੀ ਭੁੱਖ ਹੋਵੇਗੀ ਅੱਗੇ ਗੁਰਬਾਣੀ ਖੋਜ ਕੇ ਜੰਮ ਸਕਦਾ ਹੈ, ਇਹ ਗੱਲ ਤਾਂ ਹਰ ਇਕ ਦੀ ਆਪਣੀ ਮਰਜੀ ਤੇ ਖੜੀ ਹੈ | ਇਹ ਤਾਂ ਉਹ ਦਾਤ ਜੋ ਆਪਣੇ ਆਪ ਤੋਂ ਹੀ ਮਿਲਣੀ ਹੈ |


-----------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

_______________________________________________

What is HARI in Gurbani?

HARI was taken in old Hindu texts under the name of God, that is why HARI was taken in Gurbani too. In Gurbani, its real meaning is explained. In "Adi Granth", on page 593, it was given a direct definition of HARI

Antri Gur gian hari rattan hai mukti kravanhara ||

It is the real knowledge that is collected inside, is the Hari, which is to free us from the illusion and to get rid of it from the cycle of life and death. Hari means green and this name was lying because it is the real knowledge that give greenery (knowledge) to our desert (emplty from real knowledge). This real Knowledge is a true knowledge and the whole world is the manifest form of this true knowledge.

In fact, every living creature who is continuously accumulating the knowledge from birth, using that knowledge for living  Whatever was planted been harvested, it means which type of knowledge we will collect, we will become the same, either it is wrong (related to illusion) or right (about our Real Origin, Prabh). With this knowledge or intelligence, we make life's decisions. If in inside, the Hari Ratna is accumulating, then that will grow the seed of real knowledge.

Whatever is written in this article, there is nothing of author's own, whatever the teachings of a Satguru. Now the reader will perceive how or how deep it is, depending on the reader as well as the information gathered im him. The author can write as much as the information gathered in him.

The work of the writer was just to wake up the readers, now in which there is an appetite to be born, it can be born by taking lessons from Gurbani, it is on everyone's own volition. This is the gift that is to meet with you desire.

-----------

27 September, 2018

What is Prabh ?


ਪ੍ਰਭ ਕੀ ਹੈ ? What is Prabh ? 


ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਜੇਕਰ ਕਿਸੇ ਵਸਤੂ ਦੀ ਨਕਲ ਤੋਂ ਹੀ ਜਾਗਰੂਕ ਹੋਈਏ, ਨਕਲੀ ਨੂੰ ਹੀ ਦੇਖਿਆ ਹੋਵੇ ਓਹਨੂੰ ਹੀ ਵਰਤਿਆ ਹੋਵੇ ਬਾਕੀ ਸਾਰੇ ਵੀ ਨਕਲੀ ਤੋਂ ਹੀ ਜਾਗਰੂਕ ਹੋਣ | ਅਸਲ ਬਾਰੇ ਕਿਸੇ ਨੂੰ ਪਤਾ ਜਾਂ ਅੰਦਾਜਾ ਵੀ ਨਾ ਹੋਵੇ | ਉਸ ਹਾਲਤ ਵਿਚ ਜੇਕਰ ਕੋਈ ਅਸਲ ਨੂੰ ਸਮਝ ਕੇ ਅਸਲ ਬਾਰੇ ਦੱਸਣ ਦੀ ਕੋਸ਼ਿਸ਼ ਕਰੇ ਤਾਂ ਉਸ ਉਤੇ ਕੋਈ ਯਕੀਨ ਨਹੀਂ ਕਰੇਗਾ। ਓਹਨੂੰ ਪਾਗਲ ਸਮਝਣਗੇ, ਕਿਉਕਿ ਉਹ ਇਕੱਲਾ ਬਾਕੀ ਸਾਰਿਆਂ ਦੇ ਅਸਲੀ ਮੰਨੇ ਹੋਏ ਨੂੰ ਨਕਲੀ ਕਹਿ ਕੇ ਓਹਨਾ ਸਭ ਨੂੰ ਝੂਠਾ ਕਰ ਰਿਹਾ ਹੁੰਦਾ ਹੈ | ਬੱਸ ਇਹੀ ਹੈ ਸਭ ਜਿਸਨੂੰ ਅਸੀਂ ਦੁਨੀਆ ਕਹਿਨੇ ਹਾਂ ਜੋ ਨਕਲ ਹੈ ਤੇ ਅਸਲ ਪ੍ਰਭ ਹੈ ਜਿਸਤੋ ਸਭ ਅਣਜਾਣ ਹਨ |


ਪ੍ਰਭ ਸਾਡੇ ਮੂਲ਼ ਭਾਵ ਸਾਡੇ ਅਸਲ ਨੂੰ ਕਹਿੰਦੇ ਨੇ |


ਇਹ ਦੁਨੀਆ ਜਾਂ ਸਾਡਾ ਸਰੀਰ ਜਿਸਨੂੰ ਅਸੀਂ ਆਪਣਾ ਆਪ ਮੰਨਦੇ ਹਾਂ, ਸਾਡਾ ਰੂਪ ਨਹੀਂ ਹੈ, ਇਹ ਤਾਂ ਮਿੱਟੀ ਹੈ, ਤੇ ਨਾ ਹੀ ਅਸੀਂ ਜੀਵ ਹਾਂ | ਜੇ ਡੂੰਘਾ ਆਤਮ ਚਿੰਤਨ ਭਾਵ ਵਿਚਾਰ ਕਰੀਏ ਤਾਂ ਪਤਾ ਲੱਗਦਾ ਕਿ ਸਰੀਰ ਅਤੇ ਜੀਵ ਤੋਂ ਵੀ ਪਰੇ ਕੁੱਝ ਹੈ ਜੋ ਸਾਡਾ ਅਸਲ ਹੈ | ਓਹਨੂੰ ਹੀ ਪ੍ਰਭ ਕਹਿੰਦੇ ਹਨ |


ਇਹ ਬਸ ਸਮਝਾਉਣ ਲਈ ਨਾਮ ਰੱਖੇ ਗਏ ਹਨ | ਆਤਮਿਕ ਗਿਆਨ ਲੈ ਕੇ ਇਸ ਨਕਲ ਦੇ ਭਰਮ ਨੂੰ ਦੂਰ ਕਰਕੇ ਆਪਣਾ ਅਸਲ ਜਾਨਣਾ ਹੈ | ਆਪਣਾ ਅਸਲ ਜਾਨਣਾ ਹੀ ਪ੍ਰਭ ਦੀ ਪ੍ਰਾਪਤੀ ਹੈ, ਇਹੀ ਇਕ ਸਿੱਖ ਦਾ ਅਸਲ ਕੰਮ ਕਿ ਉਸਨੇ ਆਪਣੇ ਅਸਲ ਨੂੰ ਜਾਨਣ ਦੀ ਸਿਖਿਆ ਲੈਣੀ ਹੈ ਸਤਿਗੁਰ ਤੋਂ | ਆਪਣੇ ਅਸਲ ਨੂੰ ਪ੍ਰੇਮ ਕਰਨਾ ਤੇ ਓਹਨੂੰ ਹੀ ਜਾਨਣ ਦੀ ਇੱਛਾ ਰੱਖਣੀ | ਦਸਮ ਪਾਤਸ਼ਾਹ ਨੇ ਤਾਂ ਸਵਈਆਂ ਵਿਚ ਲਿਖ ਕੇ ਗੱਲ ਹੀ ਖਤਮ ਕਰਤੀ ਕਿ


ਅਸਲ ਵਿਚ ਜਿਵੇਂ ਦੀ ਸਮਝ ਆਉਂਦੀ ਜਾਂ ਸਮਾਜ ਤੋਂ ਮਿਲਦੀ ਹੈ ਓਸੇ ਤਰਾਂ ਓਹਨੂੰ ਗ੍ਰਹਿਣ ਕਰ ਲੈਣੇ ਹਾਂ, ਓਹਨੂੰ ਵਿਵੇਕ ਨਾਲ ਵਿਚਰਦੇ ਨਹੀਂ ਕਿ ਕੀ ਸਹੀ ਤੇ ਕੀ ਗ਼ਲਤ | ਓਹੀ ਗ੍ਰਹਿਣ ਕੀਤੀ ਹੋਈ ਮਤਿ ਨੂੰ ਲੈ ਕੇ ਆਪਣੇ ਆਪ ਨੂੰ ਚਤੁਰ ਸਮਝਦੇ ਹਾਂ | ਅਸਲ ਵਿਚ ਜੋ ਕੁਝ ਵੀ ਸਿਖਿਆ ਜਾਂ ਮੰਨੀ ਬੈਠੇ ਹਾਂ ਸਾਰਾ ਝੂਠ, ਕਿਸੇ ਵਸਤੂ ਦਾ ਨਕਲ, ਅਸਲ ਤੋਂ ਜਾਗਰੂਕ ਨਹੀਂ |


ਗੁਰੂ ਤੋਂ ਕਿਸੇ ਨੇ ਮਤਿ ਨਹੀਂ ਲਈ ਹੋਈ | ਜਿਵੇਂ ਦੀ ਸਮਾਜ ਵਿਚ ਪਹਿਲਾਂ ਤੋਂ ਇਕਠੀ ਹੋਈ ਹੋਈ ਜਾਣਕਾਰੀ ਸਾਨੂੰ ਮਿਲ ਰਹੀ ਓਵੇਂ ਦੀ ਹੀ ਇਕੱਠੀ ਕਰੀ ਜਾ ਰਹੇ ਹਾਂ ਤੇ ਆਪਣੇ ਮੂਲ ਨੂੰ ਨਹੀਂ ਬੁੱਝ ਰਹੇ ਜੋ ਕਿ ਸਾਡਾ ਅਸਲ ਹੈ | ਜ਼ਿੰਦਗੀ ਪ੍ਰਤੀ ਅੰਦਾਜੇ ਲਗਾਏ ਹੋਏ ਨੇ ਸਭ ਨੇ ਤੇ ਓਹਨਾ ਅੰਦਾਜ਼ਾ ਤੋਂ ਮਿਲੀਆਂ ਅਕਲਾਂ ਨਾਲ ਜੀਓ ਰਹੇ ਹਾਂ  | ਇਸ ਕੁਮੱਤ ਜਾਂ ਨਕਲ ਦੀ ਸਮਝ ਨੂੰ ਅਵਿੱਦਿਆ ਕਹਿੰਦੇ | ਇਸ ਬਾਰੇ ਰਵਿਦਾਸ ਜੀ ਲਿਖਦੇ ਨੇ


ਮਾਧੋ, ਅਵਿੱਦਿਆ ਹਿਤ ਕੀਨ ਵਿਵੇਕ ਦੀਪ ਮਲੀਨ ||


ਵਿਵੇਕ ਹੁੰਦਾ ਵਿਚਾਰ ਵਾਲੀ ਬੁਧਿ ਜਾਂ ਸ਼ਕਤੀ ਜੋ ਵਿਚਾਰ ਕੇ ਅਸਲੀਅਤ ਤੋਂ ਜਾਣੂ ਕਰਾ ਦਿੰਦੀ ਹੈ| ਪਰ ਜੇ ਅਵਿੱਦਿਆ ਨਾਲ ਪਿਆਰ ਪਾ ਕੇ ਅਵਿੱਦਿਆ ਇਕੱਠੀ ਕਰਦੇ ਰਹਾਂਗੇ ਤਾ ਸਾਡੀ ਵਿਚਾਰਨ ਵਾਲੀ ਸ਼ਕਤੀ ਮੈਲੀ (ਮਲੀਨ) ਹੋ ਜਾਵੇਗੀ, ਜੋ ਸਭ ਦੀ ਹੋਈ ਹੋਈ | ਇਸ ਲਈ ਅਸੀਂ ਝੂਠ ਨਾਲ ਘਿਰੇ ਹੋਏ ਹਾਂ | ਪਰ ਸੱਚ ਦਾ ਪਤਾ ਲੱਗ ਸਕਦਾ ਜੇਕਰ ਆਪ ਵਿਚਾਰ ਕੇ ਆਪਣੇ ਅਸਲ ਨੂੰ ਪਛਾਣੀਏ ਤੇ ਆਤਮ ਉਪਦੇਸ਼ ਤੇ ਚੱਲੀਏ |


ਗਿਆਨੀ ਸੋ ਜੋ ਆਪੁ ਵੀਚਾਰੈ ||


ਆਤਮ ਉਪਦੇਸ਼ ਤਾਂ ਸਤਿਗੁਰ ਤੋਂ ਮਿਲਣਾ ਹੁੰਦਾ | ਸਾਨੂੰ ਤਾਂ ਪਹਿਲਾਂ ਹੀ ਇਕੱਠਾ ਕਰਕੇ ਗੁਰਬਾਣੀ ਦੇ ਰੂਪ ਵਿਚ ਦਿੱਤਾ ਹੋਇਆ | ਹੋਰ ਵੀ ਇਕੱਠਾ ਕਰ ਸਕਦੇ ਹਨ ਬੱਸ ਲੋੜ ਹੋ ਸੰਤੋਖੀ ਹੋ ਕੇ ਵਿਚਾਰਨ ਦੀ |


ਇਹ ਸਾਰੀ ਦੁਨੀਆ ਪ੍ਰਭ ਦੀ ਹੈ ਤੇ ਪ੍ਰਭ ਸਭ ਦਾ ਅਸਲ ਹੈ | ਬਾਕੀ ਅਵਿੱਦਿਆ ਨੂੰ ਭੁੱਲਕੇ ਵਿਚਾਰੋਗੇ ਤਾਂ ਵਿਦਿਆ (ਅਸਲੀ ਸਿਖਿਆ) ਮਿਲਣੀ ਹੈ,  ਜਿਸਨੇ ਪ੍ਰਭ ਨਾਲ ਜੋੜਨਾ ਭਾਵ ਸਮਝਾਉਣਾ |


-----------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...


______________________________________________

What is Prabh (the lord)?


If you are aware of a copy of a anything, the counterfeit is seen by all and they are useing that fake one. No one knows or realizes about the real or original thing. If someone realizes the fact and tries to tell the truth, then no one trust him and other all considered him to be mad because he is prooving all false to that which is consiered real by others. This is all that we call the world that is a copy or we can say that illution. The reality is Prabh (our true form, even beyond from consciousness) and everyone is unknown about it.

Our origin is called Prabh which is our real one not this body. This world or our body, which we believe in ourselves, is not a form of ours, it is just a soil. If you think deeply about yourself then there is something beyond the body and the creature, that is real to us. That is called Prabh. These are just names for explaining. By taking spiritual knowledge, by removing the illusion of this mimicry, we need to know to our reality. Knowing your true identity is the achievement of God, that is the real work of a Sikh that he should learn to know his real identity from the Satguru. To love their real identity and to know them. The Dassam Patshah did so by writing in the swayae words that, "who love the Prabh, will get that".

Jin Prem Keo Tin Hi Prabhu Payeo ||

In fact, as we understand or get from the society, we learn that as it is, rather analyse that with logical reasoning to know what is wrong or right. We consider ourself as a clever after getting the knowledge which is available in the society which is all based on illution. Actually,  whatever education or beliefs we get from the world or society are wrong because that all is based on illutionstic world not on reality. No one is aware about this fact even these all are written in Gurbani clearly. Nobody has accepted any wisdom from the Gur. As the information gathered in the world is gathering as it is by all and not trying to know our origin, which we are actually. Life is predicted by all, and we are living with the realization that we have attained the estimation of life. Understanding this subtlety or imitation is called false-education. Regarding this, Ravidas ji writes

Madho, Vidyaya Hit Keen Vivek, Deep Malin ||

The Logical Reasoning intellect or power that conveys the reality by analyse everything. But if we continue to accumulate false-education and love to do it. Our thought-provoking power will get tainted, which has happened to all. So we are surrounded by lies. But the truth can be found if you consider yourself to be true and to follow the realm of the Soul.

The self-teaching had to meet Satguru. We have already collected it in the form of Gurbani. You can also collect more, just need to be satisfied from life and thought-provoking.

This entire world is Prabh, and Prabh is the real one. Forgetting the rest of the education and getting real education, which help to get or connecting with the Prabh.


-----------

26 September, 2018

What is Brahm, Puran Brahm and Paarbrahm ?

ਬ੍ਰਹਮ, ਪੂਰਨ ਬ੍ਰਹਮ ਅਤੇ ਪਾਰਬ੍ਰਹਮ ਕੀ ਹੁੰਦਾ? What is Brahm, Puran Brahm and Paarbrahm?


ਅਸੀਂ ਗੁਰਬਾਣੀ ਪੜ੍ਹੀ ਤਾਂ ਜਾਨੇ ਹਾਂ ਪਰ ਵਿਚਾਰਦੇ ਨਹੀਂ, ਜੇਕਰ ਵਿਚਾਰੀਏ ਤਾਂ ਅਜਿਹੇ ਸ਼ਬਦ ਜਾਂ ਨਾਮ ਜੋ ਆਮ ਹੀ ਗੁਰਬਾਣੀ ਵਿਚ ਆਉਂਦੇ ਹਨ, ਬਾਰੇ ਪਤਾ ਹੋਵੇ ਕਿ ਇਹ ਕਿਹਨਾਂ ਲਈ ਵਰਤੇ ਗਏ ਹਨ | ਇਹ ਨਾਮ ਉਸ ਦੁਨੀਆ ਦੀਆ ਵਸਤੂਆਂ ਨੂੰ ਬੁੱਝਣ ਲਈ ਰੱਖੇ ਗਏ ਹਨ ਜੋ ਦਿਸਦੀਆਂ ਹੀ ਨਹੀਂ |


ਜੇਕਰ ਧਿਆਨ ਨਾਲ ਦੇਖੀਏ ਤਾਂ ਗੁਰਬਾਣੀ ਦੀ ਲਿੱਪੀ ਜਰੂਰ ਗੁਰਮੁਖੀ ਹੀ ਪਰ ਇਸਦੀ ਭਾਸ਼ਾ ਗੁਰਮੁਖੀ ਨਹੀਂ ਹੈ | ਗੁਰਬਾਣੀ ਵਿਚ ਇਕ ਨਵੀ ਕਿਸਮ ਦੀ ਭਾਸ਼ਾ ਵਰਤੀ ਗਈ ਹੈ, ਜੇਕਰ ਇਸਨੂੰ ਧਿਆਨ ਨਾਲ ਪੜ੍ਹਦੇ ਰਹੀਏ ਤਾਂ ਇਹ ਭਾਸ਼ਾ ਆਪ ਹੀ ਆਉਣ ਲੱਗ ਜਾਂਦੀ ਹੈ |


ਬ੍ਰਹਮ, ਇਹ ਜੀਵ ਨੂੰ ਕਿਹਾ ਗਿਆ ਹੈ, ਉਹ ਜੀਵ ਜਿਸਨੇ ਜਨਮ ਲੈ ਕੇ ਸਰੀਰ ਬਣਾਇਆ ਹੋਇਆ | ਬ੍ਰਹਮ ਅਧੂਰਾ ਹੁੰਦਾ ਹੈ, ਜਦੋ ਜੀਵ ਨੂੰ ਆਪਣਾ ਗਿਆਨ ਹੋ ਜਾਂਦਾ ਕਿ ਮੈਂ ਕੌਣ ਹਾਂ ਫੇਰ ਪੂਰਾ ਜੋ ਜਾਂਦਾ ਤੇ ਪੂਰਨ ਬ੍ਰਹਮ ਅਖਵਾਉਂਦਾ | ਜਦੋ ਪੂਰਨ ਹੋ ਕੇ ਜਨਮ ਮਰਨ ਤੋਂ ਮੁਕਤ ਹੋ ਜਾਂਦਾ, ਇਸ ਦੋਬਾਰਾ ਜਨਮ ਲੈਣ ਦੇ ਚੱਕਰ ਤੋਂ ਬਾਹਰ ਹੋ ਜਾਂਦਾ ਫੇਰ ਪਾਰਬ੍ਰਹਮ ਅਵਸਥਾ ਵਿਚ ਹੁੰਦਾ | ਪਾਰਬ੍ਰਹਮ ਜੋ ਬ੍ਰਹਮ ਤੋਂ ਪਾਰ ਹੁੰਦਾ, ਬ੍ਰਹਮ ਭਾਵ ਜਨਮ ਮਰਨ ਵਿਚ ਨਹੀਂ |


ਇਹ ਇੱਛਾ ਸ਼ਕਤੀ ਦੇ ਹੀ ਨਾਮ ਹਨ ਜਾਂ ਕਹਿ ਲਵੋ ਹੁਕਮੁ ਦੇ | ਇੱਛਾ ਆਪਣੇ ਆਪ ਜਦੋ ਟੁੱਟ ਕੇ (ਸਵੈ-ਭੰਗ) ਦੋ ਹਿੱਸੇ ਹੋ ਜਾਂਦੀ ਹੈ (ਅੱਧੀ ਸਰੀਰ ਦੀਆਂ ਲੋੜਾਂ ਪੂਰੀਆਂ ਕਰਦੀ ਅੱਧੀ ਪ੍ਰਭ ਨਾਲ ਜੁੜੀ ਰਹਿੰਦੀ) | ਪ੍ਰਭ ਸਾਡੇ ਮੂਲ਼ ਭਾਵ ਸਾਡੇ ਅਸਲ ਨੂੰ ਕਹਿੰਦੇ |


ਇਹ ਸਰੀਰ ਸਾਡਾ ਰੂਪ ਨਹੀਂ ਹੈ, ਇਹ ਤਾਂ ਮਿੱਟੀ ਹੈ, ਤੇ ਨਾ ਹੀ ਅਸੀਂ ਜੀਵ ਹਾਂ | ਜੇ ਡੂੰਘਾ ਆਤਮ ਚਿੰਤਨ ਭਾਵ ਵਿਚਾਰ ਕਰੀਏ ਤਾਂ ਪਤਾ ਲਗਦਾ ਸਰੀਰ ਤੇ ਜੀਵ ਤੋਂ ਵੀ ਪਰੇ ਕੁੱਝ ਹੈ ਜੋ ਸਾਡਾ ਅਸਲ ਹੈ | ਓਹਨੂੰ ਹੀ ਪ੍ਰਭ ਕਹਿੰਦੇ ਹਨ | ਇਹ ਬਸ ਸਮਝਾਉਣ ਲਈ ਨਾਮ ਰੱਖੇ ਗਏ ਹਨ | 


ਸਰੀਰ ਨਾਲ ਜੁੜੇ ਹੁਕਮੁ ਦੇ ਹਿੱਸੇ ਤੋਂ ਹੀ ਹਉਮੈ ਪੈਦਾ ਹੋਈ ਤੇ ਜਦੋ ਅਪਣਾ ਖੁਦ ਦਾ ਗਿਆਨ ਹੋ ਜਾਂਦਾ ਹੈ ਫੇਰ ਹਉਮੈ ਖਤਮ ਹੋਣ ਤੇ ਇਹ ਅਧੂਰੇ ਤੋਂ ਪੂਰਾ ਹੋ ਜਾਂਦਾ ਤੇ ਅਵਸਥਾ ਦਾ ਨਾਮ ਪੂਰਨ ਬ੍ਰਹਮ ਹੈ | ਪੂਰਨ ਹੋਣ ਤੋਂ ਬਾਅਦ ਇਕ ਅਵਸਥਾ ਆਉਂਦੀ ਜਿਸਨੂੰ ਸਹਿਜ ਕਹਿੰਦੇ | ਸਹਿਜ ਉਹ ਅਵਸਥਾ ਜਿਸ ਵਿਚ ਇੱਛਾ ਦੀ ਲਹਿਰ ਖਤਮ ਹੋਈ ਹੁੰਦੀ ਪਰ ਹੁੰਦਾ active form ਵਿਚ | ਇਹ ਅਵਸਥਾ ਪਾਰਬ੍ਰਹਮ ਦੀ |


ਪੜ੍ਹਨ ਤੇ ਇਹ ਗੱਲਾਂ ਅਜੀਬ ਲੱਗਣਗੀਆਂ ਪਰ ਗੁਰਬਾਣੀ ਦਾ ਇਕ ਖੋਜੀ ਦੀ ਤਰਾਂ ਅਧਿਐਨ ਕਰੋਗੇ ਤਾਂ ਸਭ ਕੁੱਝ ਪਤਾ ਚੱਲ ਜਾਂਦਾ ਹੈ | ਗੁਰਬਾਣੀ ਨੂੰ ਰਿੜਕਣ ਲਈ ਵਿਚਾਰ ਵਾਲੀ ਮਧਾਣੀ ਤਾਂ ਪਾਉਣੀ ਹੀ ਪੈਣੀ ਹੈ | ਇਹੀ ਸਚੀ ਤੇ ਅਸਲੀ ਸੇਵਾ ਹੁੰਦੀ | ਜਦੋ ਆਪ ਪਤਾ ਲੱਗ ਗਿਆ ਫੇਰ ਦੂਜਿਆਂ ਨੂੰ ਵੀ ਦਸਣਾ ਹੁੰਦਾ ਹੈ | ਇਹੀ ਸੱਚਾ ਤੇ ਅਸਲੀ ਦਾਨ ਹੁੰਦਾ, ਬਾਕੀ ਤਾ ਮਦਦ ਹੁੰਦੀ ਜੋ ਸੰਸਾਰੀ ਢੰਗ ਨਾਲ ਕਰਦੇ ਹਾਂ |


-----------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...


________________________________________________

What is Brahm, Puran Brahm and Paarbrahm ? 


If we go to read Gurbani but we do not think, if we take a look, then such words or names which are commonly used in Gurbani will be known about whom they have been used. If you look carefully, the script for Gurbani is definitely Gurmukhi but its language is not Gurmukhi. In Gurbani a new kind of language has been used, and if you keep reading it carefully, then you start the learning of this language automatically. These names have been kept for the objects of the world which are not visible.

Brahm (creature), this creature has been called, the consciousness who created the body after taking birth. The creature is incomplete, when the creature has its own knowledge then it becomes complete, who goes and is called a perfect Brahm (Puran Brahm). When complete and become freed from birth and death, it would be beyond of the cycle of birth and death and then it will happen in Paar-Brahm Awastha (beyond Brahm). Paar-Brahm, who crosses the Brahm, does not have any divine meaning in life and death.

These are the names of the will or the words of an Order (Hukam). Desire will be broken into two parts (self-dissolution).Two parts (the half part meets the needs of the body and remains connected to the Lord). Lord (Prabh) means our origin to our Real. This body is not our form, it is soil, and we are not human. If we consider deeper thought then there is something beyond our body and life that we are real, they are called as Lord (Prabh). These are just names for explaining. The ego originated from the Hukam of the body, and when it comes to its own knowledge then once it ends, it will be fulfilled in part and the name of that is the complete divine (Puran Brahm). After completion, there is a state which is called Sehaj(sufferings free). Sehaj is the state in which the desire for a wave may have ended but in an active form.  This state of Paarbrahm.

These things will seem strange when you read but you will study Gurbani as a developer, then everything is known. One should do reasoning logically to understand Gurbani. This will be the real service on the list. When you find out then you have to tell others. This is the true and real donation, the rest would have been the help that we did in a worldly way.


-----------

25 September, 2018

Who We Are And How Were Born?


ਅਸੀਂ ਕੌਣ ਹਾਂ ਤੇ ਕਿਉ ਪੈਦਾ ਹੋਏ ?


ਦੁਨੀਆ ਤੇ ਹੋਰ ਕਿੰਨੇ ਹੀ ਧਰਮ ਚਾਹੇ ਜੋ ਵੀ ਕਰਮ ਸਿਖਾਉਂਦੇ ਹੋਣ ਪਰ ਅਸਲ ਵਿਚ ਧਰਮ ਦਾ ਕਰਮ ਆਪਣੇ ਆਪ ਨੂੰ ਜਾਨਣਾ ਹੈ ਕਿ ਅਸੀਂ ਅਸਲ ਵਿਚ ਕੌਣ ਹਾਂ ਤੇ ਕਿਉ ਪੈਦਾ ਹੋਏ? ਗੁਰਮਤਿ ਵਿਚ ਇਹ ਸਵਾਲ ਚੁੱਕੇ ਗਏ ਹਨ ਤੇ ਇਹਨਾ ਦਾ ਜਵਾਬ ਵੀ ਦਿੱਤਾ ਹੈ।


ਇਹ ਦੁਨੀਆ ਇਕ ਸ਼ਕਤੀ ਨੇ ਪੈਦਾ ਕੀਤੀ ਹੈ, ਜਿਸਨੂੰ ਜਗਮਾਤ ਵੀ ਕਿਹਾ ਗਿਆ ਹੈ, ਨੂਰ ਵੀ ਕਿਹਾ ਗਿਆ ਹੈ, ਕੁਦਰਤਿ ਵੀ ਕਿਹਾ ਹੈ। ਹਾਂ ਇਹ ਓਹੀ ਸ਼ਕਤੀ ਹੈ ਜਿਸਨੂੰ ਵਿਗਿਆਨ ਵਿਚ energy ਕਿਹਾ ਹੈ। ਇਹ ਸ਼ਕਤੀ ਦਾ ਕੋਈ ਵੀ ਰੂਪ ਹੋ ਸਕਦਾ ਹੈ। ਅਸੀਂ ਇਹ ਸਕਤੀ ਨੂੰ ਇੱਛਾ ਦੇ ਰੂਪ ਵਿਚ ਜ਼ਿਆਦਾ ਵਰਤਦੇ ਹਾਂ। ਇਸੇ ਲਈ ਇੱਛਾ ਸ਼ਕਤੀ ਵੀ ਕਿਹਾ ਜਾਂਦਾ ਹੈ।


ਦੁਨੀਆ ਵਿਚ ਇਕ ਕਰਤਾ ਹੈ ਤੇ ਇਕ ਓਹਦੀ ਸ਼ਕਤੀ ਭਾਵ ਓਹਦਾ ਹੁਕਮੁ। ਕਰਤਾ ਕੀ ਹੈ ਇਸਨੂੰ ਦੱਸਣ ਲਈ ਸਾਰੇ ਅਸਮਰਥ ਹਨ। ਇਸ ਮੁੱਦੇ ਤੇ ਆ ਕੇ ਤਾਂ ਗੁਰਮਤਿ ਨੇ ਵੀ ਹੱਥ ਪਿਛੇ ਖਿੱਚੇ ਹੋਏ ਹਨ। ਅਸਲ ਵਿਚ ਕਰਤੇ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ।


ਜੋ ਸਾਰੇ ਹੀ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਤੇ ਜਿਸਨੂੰ ਸਾਰੇ ਸੰਸਾਰ ਵਿਚ ਕਿਸੇ ਨਾਲ ਵੀ ਤੁਲਨਾ ਕਰਕੇ ਸਮਝਾਇਆ ਨਹੀਂ ਜਾ ਸਕਦਾ, ਫੇਰ ਦਸੋ ਓਹਦੇ ਬਾਰੇ ਭਲਾ ਕੌਣ ਦਸ ਸਕਦਾ। ਜਿਸਨੇ ਓਹਨੂੰ ਜਾਣਿਆ ਉਹਨੂੰ ਹੀ ਪਤਾ ਕਿ ਉਹ ਕਿਵੇ ਦਾ, ਦੂਜੇ ਨੂੰ ਹੁਣ ਕਿਵੇਂ ਸਮਝਾਵੇ। ਕਬੀਰ ਜੀ ਤਾਂ ਕਹਿੰਦੇ


ਕਹਿਨੇ ਮੇ ਸੋਭਾ ਨਹੀਂ ਦੇਖਤ ਹੀ ਪ੍ਰਵਾਨ।।


ਰਵਿਦਾਸ ਜੀ ਕਹਿੰਦੇ ਨੇ


ਕਹੈ ਰਵਿਦਾਸ ਅਕਥ ਕਥਾ ਕਿਆ ਕਥਨ ਕੀਜੈ।।

ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ।।


ਬਸ ਐਨਾ ਹੀ ਕਿਹਾ ਕਿ ਕਰਤੇ ਨੂੰ ਓਹਦੀ ਸ਼ਕਤੀ ਭਾਵ ਕੁਦਰਤ ਤੋਂ ਜਾਣੋ। ਕਰਤਾ ਆਪਿ ਹੀ ਸ਼ਕਤੀ ਪੈਦਾ ਕਰਕੇ ਹੁਕਮੁ ਚਲਾ ਰਿਹਾ ਹੈ।


ਗੁਰਬਾਣੀ ਸਤਿ ਸਤਿ ਕਰਕੇ ਮਨਹੁ ਗੁਰਸਿਖਹੁ ਕਰਤੇ ਆਪੁ ਮੁਖਹੁ ਕਢਾਈ।।


ਜੇ ਗੁਰਬਾਣੀ ਨੂੰ ਸੱਚ ਕਰਕੇ ਮੰਨੀਏ ਤਾਂ ਗੁਰਬਾਣੀ ਇਹ ਦਸਦੀ ਕਿ ਸਾਡਾ ਜਨਮ ਭਰਮ ਕਰਕੇ ਹੋਇਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕਾਹਦਾ ਭਰਮ? ਤੇ ਇਹ ਭਰਮ ਪੈਦਾ ਕਿਉ ਹੋਇਆ ? ਤਾਂ ਜਵਾਬ ਇਹ ਮਿਲਦਾ ਕਿ ਜਦੋ ਵਿਸ਼ਵਰੂਪ ਸੁਨ ਸਮਾਧ ਤੋਂ ਸਹਿਜ ਚ ਆਇਆ (from inactive to active form) ਤਾਂ ਕੁੱਝ ਹਿੱਸੇ ਸਹਿਜ ਵਿਚ ਨਹੀਂ ਆਏ। ਜਿਵੇ ਕੋਈ ਸੁੱਤਾ ਪਿਆ ਸੀ, ਜਦੋ ਉਠਿਆ ਤਾਂ ਕੋਈ ਲੱਤ ਜਾਂ ਬਾਹ ਸੋਂ ਗਈ। ਹੁਣ ਉਸਨੂੰ ਜਗਾਉਣ ਲਈ ਉਸ ਸੁੱਤੇ ਰਹਿ ਗਏ ਅੰਗ ਨੂੰ ਵਾਰ ਵਾਰ ਹਿਲਾਉਣਾ ਪੈਂਦਾ ਹੈ ਤਾਂ ਕਿ ਉਸ ਵਿਚ ਵੀ ਖੂਨ ਚਲਾ ਜਾਵੇ ਤੇ ਉਹ ਵੀ activate ਹਓ ਜਾਵੇ। ਬਸ ਏਹੀ ਕੁੱਝ ਸਮਝੋ। ਅਸੀਂ ਸਾਰੇ ਉਹ ਸੁੱਤੇ ਅੰਗ ਹੀ ਹਾਂ, ਤੇ ਸਾਨੂੰ ਜਗਾਉਣ ਲਈ ਇਹ ਇੱਛਾ ਦੀ ਲਹਿਰ ਪੈਦਾ ਕੀਤੀ ਸੀ ਜਿਸਨੂੰ ਸੰਸਾਰ ਕਹਿੰਦੇ ਹਨ। 


ਇਹ ਸੰਸਾਰ ਇੱਛਾ ਜਾਂ ਕਹਿ ਲਵੋ ਹੁਕਮੁ ਦਾ ਹੀ ਪ੍ਰਗਟ ਰੂਪ ਹੈ। ਅਸੀਂ ਸੁੱਤੇ ਅੰਗ ਹਾਂ ਸਾਨੂੰ ਸਾਡਾ ਖੁਦ ਦਾ ਹੀ ਨਹੀਂ ਪਤਾ। ਏਹੀ ਭਰਮ ਹੈ। ਭਰਮ ਅਗਿਆਨਤਾ ਕਰਕੇ ਹੋਇਆ ਤੇ ਗਿਆਨ ਹੋਏ ਤੇ ਭਰਮ ਖਤਮ ਹੋ ਜਾਣਾ।


 ਗੁਰ ਪ੍ਰਸਾਦਿ ਭਰਮੁ ਕਾ ਨਾਸੁ।।


ਇਹ ਦੁਨੀਆ ਗਿਆਨ ਲੈਣ ਦੀ ਧਰਮਸ਼ਾਲਾ ਹੈ ਜਿਸ ਵਿਚ ਖੁਦ ਦਾ ਹੀ ਗਿਆਨ ਲੈਣਾ ਹੈ। ਅਸੀਂ ਆਪਣੇ ਮੂਲ ਨੂੰ ਪਛਾਨਣਾ ਹੈ, ਸਾਡਾ ਮੂਲ (ਅਸਲ) ਹੀ ਸਾਡਾ ਕਰਤਾ ਹੈ।


ਮਨੁ ਤੂ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ।।


ਮੂਲ ਨਾ ਬੂਝੈ ਆਪਣਾ ਸੇ ਪਸੁਆ ਸੇ ਢੋਰੁ ਜਿਓ।।


ਹੁਣ ਖੁਦ ਨੂੰ ਕਿਵੇਂ ਜਾਨਣਾ ਏਹੀ ਵਿਧੀ ਤਾਂ ਦੱਸੀ ਹੋਈ ਹੈ ਸਾਰੀ ਗੁਰਬਾਣੀ ਵਿਚ।  ਇਹ ਤਾਂ ਹੁਣ ਸਾਰੀ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਰਿੜਕਣਾ ਹੈ ਭਾਵ ਸੰਤੋਖੀ ਹੋ ਕੇ ਸਚਿ ਵਿਚਾਰ ਕਰਨੀ, ਏਹੀ ਗੁਰ। ਮੁਧਾਵਣੀ (ਮਧਾਣੀ) ਚਾਲੂ ਹੋਈ ਤੇ ਗਿਆਨ ਹਾਸਲ ਹੋਣਾ ਹੈ।


ਬਸ ਮੁੱਕਦੀ ਗੱਲ ਅਸੀਂ ਆਪਣੇ ਆਪ ਨੂੰ ਜਾਨਣ ਲਈ ਹੀ ਪੈਦਾ ਹੋਏ ਹਾਂ, ਏਹੀ ਸਾਡਾ ਮਕਸਦ ਹੈ। ਆਪਣੇ ਆਪ ਨੂੰ ਭੁੱਲ ਕੇ ਖੁਆਰ ਹੋਏ ਫਿਰਦੇ ਹਾਂ, ਹੁਣ ਨਹੀਂ ਤਾਂ ਹੋਰ ਕੁਝ ਜਨਮਾਂ ਵਿੱਚ ਖੁਦ ਦਾ ਗਿਆਨ ਤਾਂ ਹੋ ਹੀ ਜਾਣਾ। ਕਿਉਕਿ


ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ।।


ਲੇਖਕ ਦਾ ਕੰਮ ਤਾਂ ਬੱਸ ਜਾਗ ਲਾਉਣਾ ਹੀ ਹੈ, ਅੱਗੇ ਤੁਹਾਡੀ ਮਿਹਨਤ । ਇਹ ਤੁਹਾਡੀ ਖੇਤੀ, ਜੋ ਬੀਜੋਗੇ ਓਹੀ ਵੱਢੋਗੇ।-----------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...
________________________________________Who We Are And How Were Born?
Who We Are And How Were Born?


Whatever the world and the other religions whatever curriculum teaches, in reality the karma of religion is to know who we really are, and how were born? These questions have been raised in every religion, in Gurmat as well and have also been answered. This world has created by a power, which is also called Mother Nature (Jagmat), it is said to be consciousness. Yes it is the power that is called energy in science. It can have any form of force. We use this power more as a will power. That is why desire power is also called.

There is a Creator in the world and its Shakti or the ombudsman Order (Hukam). All of us are unable to tell what the Creator has. Upon this issue, Gurmat too has been drawn to the hands. In fact, a taxa can not be told. Who is beyond the grip of all sensory organs, who can not be summed up in comparison with anyone in the entire world, then who can tell us about the good fortune? The person who knows them knows only about how they should explain it to others. Kabir ji said I do not describe it in word or language, it seems insult of that which is beyond saying. On the other hand Ravidas ji said how do I told the untold story, how could I praise yourself when no one is in caparison of your.

Just said that if anyone want to know the Creator the first understand the nature. The Creator himself is carrying power and is running an Order (Hukam).

Gurbani says, every sikh should accept Gurbani as truth because it is a voice of The Creator. If we accept Gurbani as true, then Gurbani will tell that we have been born brcause of illusion nad unawareness of ourself. Now the question arises, why is the illusion? What happened to this confusion? The answer is that when the Vishwaroopam turned themself from inactive to active form, then some parts were not comfortable. As soon as someone was asleep, when he got up, any leg or arm is not comfortable. Now, to wake him up, he or she has to move that parts of the body so that it also goes into blood and it should be activate too. Just understand this We all are those sleeping limbs, and created a wave of desire to wake us up, which is called the world. This world is a manifest form of desire or say, an Order (Hukam). We are sleepy parts and we do not even know of our own. This is the illusion. The illusion happened due to ignorance and when  knowledge came the misunderstanding ended.

This world is a school to take knowledge and it is to take knowledge of itself. We have to identify our origin, our origin (real) is ours.As Gurbani says, oh mind you are a collection of wisdon or memories, know yourself. And the people who are not knowing themselves, they are just aminals.

How to know yourself now is the same procedure as described in the entire Gurbani. It is now churning the whole of the Gurbani by carefully reading it, that is, to be honest, to think truth, that is the Gur (logical reasoning). When we start reasoning logically then the knowledge will come.

Just finished, we are born to know ourselves, that is our purpose. Forgetting ourselves and being strangled, not now, in other births, the knowledge of itself has become enlightened.

The work of the writer is just to wake up, your hard work ahead It will reap what you plant your farm.


-----------

24 September, 2018

What is Naam ?


ਨਾਮੁ ਕੀ ਹੈ ? Meaning of Naam.


ਨਾਮੁ ਗੁਰਮਤਿ ਵਿੱਚ ਬਹੁਚਰਚਿਤ ਵਿਸ਼ਾ ਹੈ | ਇਸ ਵਿਸ਼ੇ ਬਾਰੇ ਅਸਲ ਗਿਆਨ ਘੱਟ ਹੈ ਤੇ ਅਗਿਆਨਤਾ ਵੱਧ ਫੈਲਾਈ ਗਈ ਹੈ | ਬਹੁਤਿਆਂ ਨੇ ਤਾਂ ਇਹ ਹੀ ਮੰਨਿਆ ਹੋਇਆ ਹੈ ਕਿ ਸ਼ਾਇਦ ਵਾਹਿਗੁਰੂ ਨਾਮੁ ਹੈ, ਤੇ ਉਹ ਮਾਲਾ ਫੜਕੇ ਵਾਹਿਗੁਰੂ ਵਾਹਿਗੁਰੂ ਹੀ ਕਰਦੇ ਰਹਿੰਦੇ ਹਨ ਤੇ ਇਹਨੂੰ ਹੀ ਨਾਮੁ ਜਪਣਾ ਮੰਨਦੇ ਹਨ | 


ਬਾਕੀ ਤਾਂ ਸਭ ਕੁਝ ਪਤਾ ਹੀ ਹੈ ਹੋਰ ਕੀ ਕੀ ਹੁੰਦਾ ਹੈ, ਚੀਰ-ਫਾੜ ਨਾ ਕਰਦੇ ਹੋਏ ਨਾਮੁ ਦੀ ਮਦਦ ਨਾਲ ਹੀ ਨਾਮੁ ਨੂੰ ਸਮਝਦੇ ਹਾਂ ਬਾਕੀ ਝੂਠ ਤਾਂ ਸੱਚ ਨੇ ਆਪ ਹੀ ਕੱਟ ਦੇਣਾ |


ਜੀ ਹਾਂ ਨਾਮੁ ਨੂੰ ਸਮਝਣਾ ਹੀ ਨਾਮੁ ਲੈਣਾ ਹੈ | 


ਸੰਤ ਬਾਬੇ ਕਹੀ ਤਾਂ ਜਾਂਦੇ ਨੇ ਕਿ ਨਾਮੁ ਜਪਲੋ ਨਾਮੁ ਤਾਰਦੂ ਥੋਨੂੰ, ਪਰ ਇਹ ਨੀ ਦਸਦੇ ਕਦੇ ਕਿ ਨਾਮੁ ਹੁੰਦਾ ਕੀ ਹੈ, ਜੇ ਦੱਸਦੇ ਤਾਂ ਗ਼ਲਤ ਦੱਸਦੇ | 


ਜਿਵੇ ਦੁਨੀਆ ਵਿਚ ਕਮਾਈ ਦੇ ਰੂਪ ਵਿਚ ਕਿਸੇ ਵੀ ਦੇਸ਼ ਦੀ currency ਮਿਲਦੀ ਹੈ ਉਸੇ ਤਰਾਂ ਧਾਰਮਿਕ ਖੇਤਰ ਵਿਚ ਕਮਾਈ ਦੇ ਰੂਪ ਵਿਚ ਨਾਮੁ ਮਿਲਦਾ ਹੈ, ਇਹੀ ਅਸਲੀ ਧੰਨ ਹੈ | 


ਗੁਰਬਾਣੀ ਵਿਚ ਜਿਕਰ ਵੀ ਹੈ ਕਿ


ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ||


ਇਥੇ ਕਮਾਈ ਕਰਨਾ ਸਤਿਗੁਰ ਦੀ ਸੇਵਾ ਨੂੰ ਕਿਹਾ ਗਿਆ ਹੈ ਤੇ ਸੇਵਾ ਬਦਲੇ ਨਾਮੁ ਲੈਣਾ ਹੀ ਅਸਲੀ ਵਪਾਰ ਹੈ | 


ਵਿਵੇਕ ਨਾਲ ਵਿਚਾਰ ਕਰਨੀ ਹੀ ਸਤਿਗੁਰ ਦੀ ਸੇਵਾ ਹੁੰਦਾ ਹੈ | ਜੁੱਤੀਆਂ ਸਾਫ ਕਰਨੀ, ਝਾੜੂ ਲਾਉਣਾ ਤੇ ਲੰਗਰ ਚ ਹੱਥ ਵਟਾਉਣਾ ਤਾਂ ਕੰਮ ਹਨ, ਅਸਲੀ ਸੇਵਾ ਤਾਂ ਸਤਿਗੁਰ ਦੀ ਹੈ | 


ਨਾਮੁ ਲੈਣ ਦਾ ਅਸਲ ਅਰਥ ਗਿਆਨ ਦਾ ਖਜਾਨਾ ਇਕੱਠਾ ਕਰਨਾ ਹੈ | ਸਾਰੀ ਗੁਰਬਾਣੀ ਚੰਗੀ ਤਰਾਂ ਸਮਝ ਕੇ ਉਹ ਗੁਰ ਕੀ ਮਤਿ ਇਕੱਠੀ ਕਰਨਾ ਹੀ ਨਾਮੁ ਹੈ | ਇਹ ਆਤਮਿਕ ਜਾਂ ਸਵੈ-ਪੜਚੋਲ ਦੇ ਗਿਆਨ ਨੂੰ ਜਦੋ ਕਿਸੇ ਤੋਂ ਸੁਣ ਕੇ ਜਾਂ ਪੜ੍ਹ ਕੇ ਇਕੱਠਾ ਕਰਦੇ ਹਾਂ ਤਾਂ ਓਦੋ ਉਹ ਗਿਆਨ ਹੁੰਦਾ ਹੈ ਤੇ ਜਦੋ ਉਸ ਗਿਆਨ ਨੂੰ ਵਿਚਾਰਿਆ ਜਾਂਦਾ ਤੇ ਅੰਦਰ ਭਰਮ ਦੂਰ ਹੋ ਕੇ  ਚਾਨਣਾ ਹੋ ਜਾਂਦਾ ਫੇਰ ਉਹ ਨਾਮੁ ਅਖਵਾਉਂਦਾ |


ਲੇਖਕ ਨੇ ਗੁਰਬਾਣੀ ਤੋਂ ਸਿਖਿਆ ਲਈ ਤੇ ਗਿਆਨ ਇਕੱਠਾ ਕੀਤਾ, ਉਸ ਗਿਆਨ ਨੂੰ ਜਦੋ ਆਪਣੇ ਅੰਦਰ ਵਿਚਾਰਿਆ ਤਾਂ ਸਭ ਕਾਸੇ ਦੀ ਅਸਲੀਅਤ ਆਪ ਹੀ ਸਾਹਮਣੇ ਆਉਣ ਲਗ ਗਈ | ਅਸਲੀਅਤ ਉਹ ਗਿਆਨ ਦੇ ਖਜਾਨੇ ਕਰਕੇ ਆਉਣ ਲਗੀ ਸੀ, ਇਹੀ ਖਜਾਨੇ ਨੇ ਅੱਗੇ ਜਾ ਕੇ ਹੁਕਮੁ ਨਾਲ ਜੋੜ ਦੇਣਾ ਹੈ, ਇਸ ਲਈ ਗੁਰਬਾਣੀ ਵਿੱਚ ਨਾਮੁ ਨੂੰ ਹੁਕਮੁ ਵੀ ਕਿਹਾ ਗਿਆ ਹੈ |


ਏਕੋ ਨਾਮੁ ਹੁਕਮੁ ਹੈ, ਨਾਨਕ, ਸਤਿਗੁਰਿ ਦੀਆ ਬੁਝਾਇ ਜੀਉ ||


ਭਾਵ ਕੀ ਨਾਨਕ ਨੂੰ ਤਾਂ ਸਤਿਗੁਰ ਦੁਆਰਾ ਪਤਾ ਲੱਗ ਗਿਆ ਕਿ ਨਾਮੁ ਹੁਕਮੁ ਹੀ ਹੁੰਦਾ, ਤੇ ਹੁਕਮੁ ਨੂੰ ਬੁਝਣਾ ਹੀ ਸਿੱਖ ਦਾ ਅਸਲੀ target ਹੁੰਦਾ ਹੈ| ਹੁਕਮੁ ਨੂੰ ਬੁਝ ਕੀ ਹੀ ਸਭ ਤੋਂ ਉੱਚੀ ਪਦਵੀ ਪ੍ਰਾਪਤ ਹੋ ਜਾਣੀ ਹੈ |


ਹੁਕਮੁ ਬੂਝਿ ਪਰਮ ਪਦੁ ਪਾਈ ||


ਮੁਕਦੀ ਗੱਲ ਨਾਮੁ ਨੂੰ ਸਿਧੇ ਰੂਪ ਵਿਚ ਸਮਝਾਇਆ ਨਹੀਂ ਜਾ ਸਕਦਾ, ਜੇ ਸੰਭਵ ਹੁੰਦਾ ਤਾਂ ਭਗਤ ਹੀ ਆਦਿ ਦੀ ਬਾਣੀ ਵਿਚ ਦੱਸ ਦਿੰਦੇ, ਇਹ ਤਾਂ ਆਪ ਹੀ ਜਾਨਣਾ ਪੈਂਦਾ, ਇਸ ਬਾਰੇ ਬਸ ਇਸ਼ਾਰੇ ਦਿੱਤੇ ਜਾ ਸਕਦੇ ਨੇ, ਜੋ ਲੇਖਕ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ |


------------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

________________________________________________


What is Naam ?


Naam is a multifaceted subject in Gurmat. The real knowledge about this subject is less and ignorance is spread over most. Most of them have only accepted that perhaps Name of God and they keep taking the rosary, the Lord God continues to do it and they consider them as Naama. Otherwise, all know what else is, without kneeling, with the help of Naam, understand the Naam.  The truth cuts the other lies automatically.

Yes, I have to understand Naamu as well Saint Baba said that chant Naamu, and that is withthe wrong way,. But they unable to tell us what is actually Naam. Let us find what is reak\ meaningof naam. Just like earning money in any country, in the form of currency of that perticular country, in the religious realm it is only earned in the form of knowledge about us,who we are and why we are born ?; that is the real blessing, there is also a mention in Gurbani that the wisdom man has only one property that is pure wisdom.

Earning money is called the service of a Satguru and it is the real business to take revenge for the service Satguru is in the service of contemplation To clean shoes, broom planting and to help in the langar, the real service is of the Satguru. The real meaning of taking naam is to collect the treasure of knowledge By fully understanding the entire Gurbani, it is the Naam, to collect the knowledge from logical reasoning. Whenever you collect or read it by listening or reading it, then it is the knowledge and when the knowledge is considered and illumination within it becomes illuminated then it becomes called Nama.

When the writer collected education from Gurbani and gathered knowledge, when the knowledge of that knowledge was considered within it, the reality of all the things started coming out. In reality, he had started coming from the treasure of knowledge, this treasure has to go ahead and attach to Hukam or the order. So in Gurbani, Naam also has been called Hukam or order.

Nanak ji knew that SatGuru was to be nominated by Hukam, and it would be the real goal of Sikhs to understand hukam or order of the world. What is the highest position ever achieved by to understand Hukumu?

In thelast, we  can not explain directly to Namu. If possible, the Bhagat told you in the hymn of Adi, it must have been known to yourself, just the hints can be given about which the author has tried to give.


------------


22 September, 2018

Basic difference between Gurbani and Bani.

ਗੁਰਬਾਣੀ ਅਤੇ ਬਾਣੀ ਵਿੱਚ ਕੀ ਫਰਕ ਹੈ? Basic difference between Gurbani and Bani. 


ਅਸੀਂ ਇਹ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਗੁਰਬਾਣੀ ਤੇ ਬਾਣੀ ਵਿਚ ਵੀ ਕੋਈ ਫਰਕ ਹੋਵੇਗਾ | ਪਰ ਹਾਂ ਜੇਕਰ ਗੁਰ ਦੇ ਗਿਆਨ ਤੋਂ ਜਾਣੀਏ ਤਾਂ ਸਹਿਜੇ ਹੀ ਗੁਰਬਾਣੀ ਤੇ ਬਾਣੀ ਵਿਚ ਅੰਤਰ ਪਤਾ ਲਗ ਜਾਂਦਾ ਹੈ | 


ਜਿਸਨੂੰ ਆਪ ਹਾਲੇ ਗਿਆਨ ਨਹੀਂ ਉਸਨੂੰ ਕਿਸੇ ਹੋਰ ਆਤਮਿਕ ਗਿਆਨੀ ਤੋਂ ਮਿਲਣ ਵਾਲਾ ਗਿਆਨ ਗੁਰਬਾਣੀ ਹੁੰਦਾ ਹੈ, ਉਹ ਚਾਹੇ ਲਿਖਤੀ ਰੂਪ ਵਿਚ ਹੋਵੇ ਚਾਹੇ ਬੋਲਕੇ | 


ਪਰ ਜਦੋ ਉਹ ਉਸ ਗਿਆਨ ਨੂੰ ਸੁਨ ਕੇ ਜਾਂ ਪੜ੍ਹ ਕੇ ਜੋ  interpret ਕਰਦਾ ਹੈ ਜੇਕਰ ਉਹ ਸਹੀ ਸਮਝਦਾ ਹੈ ਤਾਂ ਗੁਰਮਤਿ ਤੇ ਜੇਕਰ ਗਲਤ ਸਮਝਦਾ ਹੈ ਤਾਂ ਮਨਮਤਿ ਬਣ ਜਾਂਦਾ ਹੈ | ਸਹੀ ਸਮਝ ਆਉਣ ਤੇ ਜੋ ਤੱਤ ਗਿਆਨ ਮਿਲਦਾ ਹੈ ਉਹ ਬਾਣੀ ਹੁੰਦਾ ਹੈ | ਇਹ ਅੰਦਰ ਸਮਝ ਹੁੰਦੀ ਹੈ ਜਿਸਨੂੰ ਬੋਲਿਆ ਜਾਂ ਲਿਖਿਆ ਨਹੀਂ ਜਾ ਸਕਦਾ ।


ਇਹੀ ਧੁਰ ਕਿ ਬਾਣੀ ਅਖਵਾਉਂਦੀ ਹੈ | 


ਬਾਣੀ ਨੂੰ ਮੱਖਣ ਵੀ ਕਿਹਾ ਜਾਂਦਾ ਹੈ ,ਤੇ ਦੂਜੇ ਨੂੰ ਦਿੱਤੀ  ਜਾਣ ਵਾਲੀ ਗੁਰਬਾਣੀ ਦੁੱਧ ਅਖਵਾਉਂਦੀ ਹੈ, ਕਿਉਕਿ ਉਸ ਵਿਚ ਸੰਸਾਰਿਕ ਬੋਲੀ ਤੇ ਮਾਇਆ ਦੀਆ ਉਦਾਹਰਨਾਂ ਦੀ ਮਿਲਾਵਟ ਆ ਜਾਂਦੀ ਹੈ | ਇਸ ਲਈ ਮੱਖਣ ਤੋਂ ਦੁੱਧ ਰਹਿ ਜਾਂਦੀ ਹੈ | ਆਦਿ ਗਰੰਥ ਵਿਚ ਇਸ ਬਾਰੇ ਲਿਖਿਆ ਹੈ


ਪ੍ਰਥਮੈ ਮਾਖਨੁ ਪਾਛੈ ਦੂਧ  ||


ਸਹੀ ਸਮਝ ਆਉਂਣ ਤੇ ਇਹ ਪਹਿਲਾਂ ਸਾਨੂ ਮੱਖਣ (ਤੱਤ ਗਿਆਨ) ਰੂਪ ਵਿਚ ਹੀ ਮਿਲਦੀ ਹੈ ਤੇ ਪਿੱਛੋਂ ਜੇਕਰ ਕਿਸੇ ਹੋਰ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਦੁੱਧ (ਜਾਣਕਾਰੀ) ਬਣ ਜਾਵੇਗੀ |


ਅਸੀਂ ਪਹਿਲਾਂ ਕਿਸੇ ਹੋਰ ਤੋਂ ਜਾਣਕਾਰੀ ਗੁਰਬਾਣੀ ਰੂਪ ਵਿਚ ਲਈ, ਜਦੋ ਖੁਦ ਸੱਚੇ ਗੁਰ ਜੋ ਕਿ ਸੱਚ ਸੰਤੋਖ ਦੀ ਵਿਚਾਰ ਹੈ ਨਾਲ ਵਿਚਾਰ ਕੇ ਸਹੀ ਸਮਝੀ ਤਾਂ ਬਾਣੀ ਰੂਪ ਵਿਚ, ਹੁਣ ਇਹ ਬਾਣੀ ਜੇਕਰ ਅੱਗੇ ਹੋਰ ਕਿਸੇ ਤੀਜੇ ਨੂੰ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਇਹ ਫੇਰ ਉਸ ਤੀਜੇ ਲਈ ਗੁਰਬਾਣੀ ਹੋਵੇਗੀ | ਕਿਉਕਿ ਤੀਜੇ ਨੂੰ ਵੀ ਇਹ ਜਾਂ ਤਾਂ ਜ਼ੁਬਾਨੀ ਰੂਪ ਵਿਚ ਬੋਲ ਕੇ ਜਾਂ ਫੇਰ ਲਿਖਤੀ ਰੂਪ ਵਿਚ ਦਿੱਤੀ ਜਾਵੇਗੀ | 


ਜੋ ਵੀ ਮੈਨੂੰ ਸਮਝ ਹੈ ਉਹ ਮੱਖਣ ਹੈ ਪਰ ਉਸ ਮੱਖਣ ਨੂੰ ਜਦੋ ਮੈਂ ਲਿਖਤੀ ਰੂਪ ਵਿਚ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਜਰੂਰੀ ਨਹੀਂ ਕਿ ਤੁਸੀਂ ਓਹੀ ਸਮਝੋਗੇ ਜੋ ਮੈਂ ਸਮਝਾਉਣਾ ਚੰਹੁਨਾ ਹਾਂ | ਮੇਰੀ ਮਤਿ ਜਾਂ ਮੇਰੀ ਸਮਝ ਜੋ ਹੈ ਉਹ ਗੁਰ ਤੋਂ ਹੀ ਆਈ ਹੈ ਉਹ ਮੈਂ ਹੁਬਹੂ ਕਿਸੇ ਨੂੰ ਦਸ ਨਹੀਂ ਸਕਦਾ, ਕਿਉਕਿ ਆਪਣੇ ਅੰਦਰ ਨੂੰ ਕਿਸੇ ਭਾਸ਼ਾ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਕਿ ਹਰੇਕ ਭਾਸ਼ਾ ਦੀਆਂ ਆਪਣੀਆਂ  limitations ਹੁੰਦੀਆਂ ਹਨ | ਭਾਸ਼ਾ ਕੇਵਲ ਓਹਨਾ ਚੀਜ ਨੂੰ ਬਿਆਨ ਕਰਨ ਲਈ ਬਣੀ ਹੈ ਜੋ ਨੰਗੀ ਅੱਖ ਨਾਲ ਦਿਖਦੀਆਂ ਹਨ | 


ਆਪਣੇ ਅੰਦਰ ਨੂੰ ਜੋ ਕਿ ਅਦਿੱਖ ਹੈ ਅਤੇ ਨਾ ਬਿਆਨ ਕਰਨਯੋਗ ਹੈ ਨੂੰ ਜਦੋ ਕਿਸੇ ਭਾਸ਼ਾ ਵਿਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਮਝਣ ਵਾਲਾ ਉਸਨੂੰ ਦਿਖਣ ਵਾਲੀਆਂ ਵਸਤੂਆਂ ਨਾਲ ਤੁਲਨਾ ਕਰਕੇ ਗ੍ਰਹਿਣ ਕਰਦਾ ਹੈ, ਓਥੇ ਸਮਝ ਬਦਲ ਜਾਂਦੀ ਹੈ | ਹਾਲਾਕਿ ਇਹ ਕੇਵਲ ਆਪਣੀ ਖੁਦ ਦੀ ਸਮਝ ਦੇ ਇਸ਼ਾਰੇ ਹੀ ਹੁੰਦੇ ਹਨ ਜੋ ਲਿਖ ਕੇ ਜਾਂ ਬੋਲ ਕੇ ਦੂਜੇ ਨੂੰ ਦਸਦੇ ਹਾਂ, ਪੂਰੀ ਸਮਝ ਨਹੀਂ ਦੱਸ ਸਕਦੇ | ਜਾਣਕਾਰੀ ਦੇ ਇਸ਼ਾਰੇ ਪੂਰੀ ਸਮਝ ਓਦੋ ਬਣਦੇ ਹਨ ਜਦੋ ਸੁਣਨ ਵਾਲਾ ਜਾਂ ਪੜ੍ਹਨ ਵਾਲਾ ਵੀ ਓਹੀ ਸਮਝੇ ਜੋ ਬੋਲਣ ਵਾਲਾ ਜਾਂ ਲਿਖਣ ਵਾਲਾ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ |


ਇਸੇ ਕਰਕੇ ਗੁਰਬਾਣੀ ਦੀ ਅਸਲ ਸਮਝ ਨਹੀਂ ਆ ਰਹੀ | ਜੇਕਰ ਆਵੇਗੀ ਤਾਂ ਧੁਰ ਕਿ ਬਾਣੀ ਦੇ ਰੂਪ ਵਿਚ ਹੀ ਆਵੇਗੀ | ਓਹੀ ਗੁਰੂ ਰੂਪ ਹੈ | ਕਿਉਕਿ


ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ ||


ਬਾਣੀ ਉਹ ਸਮਝ ਹੈ ਜੋ ਨਿਰਾ ਮੱਖਣ (ਤੱਤ ਗਿਆਨ) ਹੈ ਕੋਈ ਮਿਲਾਵਟ ਨਹੀਂ, ਸਾਰੇ ਦਾ ਸਾਰਾ ਅੰਮ੍ਰਿਤ |


ਦੇਖਣਾ - ਵਸਤੂਆਂ ਜਾਂ ਦ੍ਰਿਸ਼ਾਂ ਨੂੰ ਨੰਗੀ ਅੱਖ ਨਾਲ ਦੇਖਣਾ |


ਪੇਖਣਾ ਜਾਂ ਪ੍ਰਸਣਾ - ਅਸਲੀਅਤ ਨੂੰ ਗੁਰ ਦੀ ਸਮਝ ਨਾਲ ਸਮਝਣਾ | ਅੰਦਰ ਦੇਖਣਾ |------------ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...


_______________________________________

The basic difference between Gurbani and Bani.


Even if we have never thought of this, there will also be difference between Gurbani and Bani But if you learn from the knowledge of the guru, then you can easily find a difference in Gurbani and Bani The knowledge that you have not yet received from any other spiritual teacher is Gurbani, even if it is in writing. But when you listens to or reads that knowledge, if you understand correctlly what spiritual teacher actually what to say, then it is Gurmat, it is actually Bani. When we learn real knowldge about everything, about our real thing, is a bani when it comes to understanding. It is also called butter and the Gurbani given to the second is called milk because it mixs on the world language and the examples of Metter, therefore milk is fed from butter. Adi Granth has written about it. First Butter, further Milk.

When we understand the correct understanding, it is available only in the form of butter (Tatt Gyan) and afterwards, if we try to give it to others, it will become milk. When we first understood the information from someone else in GurBani form, when we got it right with the thought of true Guru, that is the idea of ​​true contentment, then in the form of Bani, now if we try to give this bani any other third, then that third There will be Gurbani Because the third person will also be given it either verbally or in writing.

Whatever I understand is butter, but when I try to give it to you in writing it is not necessary that you will understand what I am trying to explain. My understanding that has come from the Guru is that I can not tell anyone, because in our own language, it can not be described in any language because every language has its limitations. The language is made just to describe the things that are seen with the naked eye Whenever an attempt is made to express itself in a language that is invisible and unreasonable, the comprehender acquires the comparison with objects that appear, the understanding changes there. However, these are just gestures of understanding which can be written or spoken by others, can not fully explain. Hints of information are fully understood when the listening or reader understands what the speaker or the writer is trying to tell. That is why there is no real realization of Gurbani If it comes, it will happen in the form of Dhur or Bani That is the Guru Roop Because of

Bani is the Guru, the Guru is in Bani, Bani contains only and only real and purest form of wisdom.

Bani, he understands that there is no mix of pure butter (real wisdom), the entire pure wisdom (Amrit) only.

Viewing - Viewing objects or views with naked eyes

Teach or absorb - understand the reality with the understanding of a logical reasoning.

Hopefully, the difference between Gurbani and Bani will be understood If you have any doubts or questions, you can comment.


------------


21 September, 2018

What is actually the Guru?


ਅਸਲ ਵਿੱਚ ਗੁਰੂ ਕੀ ਹੁੰਦਾ ਹੈ ? What is Guru actually? 


ਗੁਰੂ ਬਹੁਤ ਜਾਣਿਆ ਪਛਾਣਿਆ ਸ਼ਬਦ ਹੋਣ ਕਰਕੇ ਪੜ੍ਹ ਕੇ ਐਵੇ ਲਗਦਾ ਜਿਵੇ ਕਿ ਅਸੀਂ ਇਸ ਸ਼ਬਦ ਨੂੰ ਜਾਣਦੇ ਹੁੰਦੇ ਹਾਂ | ਜਾਣਦੇ ਤਾਂ ਜਰੂਰ ਹਾਂ ਪਰ ਉਸ ਤਰਾਂ ਨਹੀਂ ਜਿਸ ਤਰਾਂ ਇਹ ਸ਼ਬਦ ਆਪਣੇ ਅਰਥ ਸਮਾਈ ਬੈਠਾ ਹੈ | 


ਧਰਮ ਦੀ ਦੁਨੀਆ ਵਿਚ ਅਸੀਂ ਗੁਰੂ ਬੰਦੇ ਨੂੰ ਸਮਝ ਬੈਠੇ ਹਾਂ ਪਰ ਗੁਰਬਾਣੀ ਦਾ ਜੇਕਰ ਵਿਵੇਕ ਨਾਲ ਅਧਿਐਨ ਕਰੀਏ ਤਾਂ ਗੁਰੂ ਦੇ ਅਸਲੀ ਅਰਥ ਸਾਹਮਣੇ ਆਉਂਦੇ ਹਨ ਕਿ ਗੁਰੂ ਅਸਲ ਵਿਚ ਕੋਈ ਬੰਦਾ ਨਹੀਂ ਹੁੰਦਾ ਸਗੋਂ ਉਸਦਾ ਉਪਦੇਸ਼ ਗੁਰੂ ਹੁੰਦਾ ਹੈ ਜੋ ਗਿਆਨ ਦੇ ਰੂਪ ਵਿਚ ਸਾਨੂੰ ਮਿਲਦਾ ਹੈ | 


ਅਸਲ ਵਿਚ ਆਦਿ ਗ੍ਰੰਥ ਵੀ ਗੁਰੂ ਨਹੀਂ, ਉਸ ਵਿਚਲੀ ਗੁਰਬਾਣੀ ਦਾ ਜੋ ਉਪਦੇਸ਼ ਉਹ ਗੁਰੂ ਹੈ | ਦਸਮ ਪਾਤਸ਼ਾਹ ਨੇ ਇਸਦੀ ਸਪਸ਼ਟ ਪਰਿਭਾਸ਼ਾ ਦਿੱਤੀ ਹੋਈ ਹੈ |


ਗਿਆਨ ਗੁਰੂ ਆਤਮ ਉਪਦੇਸਹੁ ਨਾਮੁ ਵਿਭੂਤ ਲਗਾਓ ||


ਆਦਿ ਦੀ ਬਾਣੀ ਵਿਚ ਵੀ ਆਉਣਾ ਹੈ


ਨਾਨਕ.... ਗੁਰੂ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨ ||


ਗੁਰ ਤਾਂ ਉਹ ਰੁੱਖ ਹੈ ਜਿਸਨੂੰ ਧਰਮ ਦਾ ਫੁੱਲ ਲਗਦਾ ਹੈ ਅਤੇ ਉਸਤੋਂ ਗਿਆਨ ਫਲ ਮਿਲਦਾ ਹੈ | 


ਇਸ ਲਈ ਗੁਰਬਾਣੀ ਦਾ ਉਪਦੇਸ਼ ਜਾਂ ਕਹਿ ਲਵੋ ਆਤਮਿਕ ਗਿਆਨ ਦਾ ਉਪਦੇਸ਼ ਹੀ ਗੁਰੂ ਹੈ | ਗੁਰੂ ਉਹ ਸੂਰਜ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਕੇ ਅੰਦਰ ਚਾਨਣਾ ਕਰ ਦੇਵੇ |


------------


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...


______________________________________

What is actually the Guru?


Since Guru is a well-known word, it seems as if we know this word We must know, but not as in the same way that the word is sitting in its own shape. In the world of religion we understand the Guru but if we study Gurbani with wisdom then the real meaning of the Guru is that the guru is not actually a person, but his teachings are the Guru which we get in the form of knowledge. Indeed, the Adi Granth is not Guru too, the word of GurBani means their knowlegde is that  actually Guru.

Actually the energy which organise the whole universe is Guru. Which give us knowledge and also feed us all from plants to human.

Dasam Patshah has a clear definition of guru that who make this universe and also run it, is a real Guru. Nanak ji said that Guru is that tree which give us religion as a flower ( before fruit) and end product, the real knowledge as a fruit.

A gur is a tree that takes the blossom of religion and its knowledge is rewarded. Therefore, say the word of Gurbani or say the word of spiritual knowledge is the Guru. The Guru is the sun which can eliminate the darkness of ignorance and illuminate it.

Hopefully the Guru will have understood the word If you have any doubts or questions, then you can do comment.


------------

20 September, 2018

What is Satgur Parsad ? Grace of Satgur


ਸਤਿਗੁਰ ਪ੍ਰਸਾਦਿ ਕੀ ਹੈ? What is Satgur Parsad?

ਸਤਿਗੁਰ ਭਾਵ ਸੱਚਾ ਗੁਰ | ਗੁਰ ਹੁੰਦਾ ਹੈ ਕਿਸੇ ਕੰਮ ਨੂੰ ਕਰਨ ਦਾ ਤਰੀਕਾ ਜਾਂ ਢੰਗ ਜਾਂ ਵਿਧੀ | ਹੁਣ ਸੰਸਾਰਿਕ ਕੰਮਾਂ ਕਾਰਾਂ ਨੂੰ ਕਰਨ ਦੇ ਗੁਰ ਵੱਖ ਵੱਖ ਹਨ ਪਰ ਧਰਮ ਦੇ ਖੇਤਰ ਵਿਚ ਜਾਂ ਆਤਮਿਕ ਦੁਨੀਆ ਵਿਚ ਸੱਚ ਅਤੇ ਸੰਤੋਖ ਦੀ ਵਿਚਾਰ ਨੂੰ ਗੁਰ ਮੰਨਿਆ ਗਿਆ ਹੈ |


ਇਹ ਗੁਰ ਹੈ ਆਤਮਿਕ ਪੜਚੋਲ ਦਾ ਤੇ ਇਸ ਕੁਦਰਤ ਵਿਚੋਂ ਕਾਦਰ ਨੂੰ ਜਾਨਣ ਦਾ | ਬਾਕੀ ਸੰਸਾਰਿਕ ਗੁਰ ਝੂਠੇ ਹਨ ਤੇ ਇਹੀ ਇਕ ਸੱਚਾ ਗੁਰ ਹੈ ਅਤੇ ਇਸ ਲਈ ਇਸਨੂੰ ਸੱਚਾ ਗੁਰ ਜਾਂ ਸਤਿਗੁਰ ਕਿਹਾ ਗਿਆ ਹੈ ਗੁਰਬਾਣੀ ਵਿਚ | 


ਸਤਿਗੁਰ ਭਾਵ ਸੱਚੀ ਵਿਚਾਰ ਸੰਤੋਖੀ ਹੋ ਕੇ ਹੁੰਦੀ ਹੈ ਤੇ ਇਸ ਤੋਂ ਸਾਰ ਗਿਆਨ ਪ੍ਰਾਪਤ ਹੁੰਦਾ ਹੈ | ਇਹ ਗਿਆਨ ਦਾ ਭੋਗ ਹੀ ਪ੍ਰਸਾਦਿ ਅਖਵਾਉਂਦਾ ਹੈ | ਸਤਿਗੁਰ ਪ੍ਰਸਾਦਿ ਨੂੰ ਸਿੱਧਾ ਸਤਿਗੁਰੂ ਵੀ ਲਿਖ ਸਕਦੇ ਹਾਂ ਤੇ ਗੁਰਬਾਣੀ ਵਿਚ ਲਿਖਿਆ ਵੀ ਗਿਆ ਹੈ |


ਸਤਿਗੁਰ ਪ੍ਰਸਾਦਿ = ਸਤਿਗੁਰੂ


ਪ੍ਰਸਾਦਿ ਜਾਂ ਤੱਤ ਗਿਆਨ ਜੋ ਸਤਿਗੁਰ ਤੋਂ ਮਿਲਦਾ ਹੈ ਅੰਦਰ ਐਨੀ ਰੋਸ਼ਨੀ ਕਰ ਦਿੰਦਾ ਹੈ ਕਿ ਸਭ ਕਾਸੇ ਦੀ ਸੋਝੀ ਆਪਣੇ ਆਪ ਹੀ ਆਉਣ ਲਗ ਪੈਂਦੀ ਹੈ, ਤੇ ਉਸ ਸੋਝੀ ਨੂੰ ਜੇ ਕੋਈ ਬੋਲ ਕੇ ਜਾਂ ਲਿਖ ਕੇ ਦੱਸੇ ਤਾਂ ਉਹ ਸਤਿਗੁਰ ਦੀ ਬੋਲੀ ਭਾਵ ਬਾਣੀ ਜਾਂ ਗੁਰਬਾਣੀ ਅਖਵਾਉਂਦੀ ਹੈ | 


ਸਤਿਗੁਰ ਪ੍ਰਸਾਦਿ ਗੁਰਬਾਣੀ ਦਾ ਮਾਰਕਾ ਹੈ |


ਜਿਵੇਂ ਭਾਰਤ ਵਿਚ ਕਿਸੇ ਚੀਜ ਦੀ ਅਸਲੀਅਤ ਜਾਂ ਪੱਕਤਾ ਦੀ ਪਹਿਚਾਣ ਲਈ ISI ਮਾਰਕਾ ਹੁੰਦਾ ਹੈ ਇਸੇ ਤਰਾਂ ਪੱਕੀ ਬਾਣੀ ਦੇ ਸ਼ੁਰੂ ਵਿਚ ਸਤਿਗੁਰ ਪ੍ਰਸਾਦਿ ਆਉਂਦਾ ਹੈ | 


ਇਹ ਦਰਸਾਉਂਦਾ ਹੈ ਕਿ ਜੋ ਵੀ ਇਸ ਮਾਰਕੇ ਹੇਠ ਲਿਖਿਆ ਹੈ ਉਹ ਸਤਿਗੁਰ ਤੋਂ ਸੋਝੀ (ਸਤਿਗੁਰ ਪ੍ਰਸਾਦਿ) ਪ੍ਰਾਪਤ ਕਰਨ ਤੋਂ ਬਾਅਦ ਲਿਖਿਆ ਹੈ | 


ਸਤਿਗੁਰ ਦੀ ਸੋਝੀ ਤੋਂ ਬਿਨਾ ਹੋਰ ਸਭ ਲਿਖੀ ਜਾਂ ਬੋਲੀ ਗੱਲ ਕੱਚੀ ਹੁੰਦੀ ਹੈ, ਸਿਰਫ ਸਤਿਗੁਰ ਦੀ ਸੋਝੀ ਵਾਲਾ ਹੀ ਪੱਕੀ ਗੱਲ ਕਰ ਸਕਦਾ ਜਾਂ ਪੱਕੀ ਬਾਣੀ ਲਿਖ ਸਕਦਾ | ਇਸ ਬਾਰੇ "ਆਸਾ ਦੀ ਵਾਰ" ਵਿਚ ਆਇਆ ਹੈ


ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥


ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥


ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥


ਇਸ ਤੋਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਸਤਿਗੁਰ ਦੀ ਸੋਝੀ ਤੋਂ ਬਿਨਾ ਬਾਣੀ ਸੁਣਨਾ ਪੜ੍ਹਨਾ ਤੇ ਵਿਆਖਿਆ ਕਰਨਾ ਵੀ ਕੱਚਾ ਹੈ ਭਾਵ ਕਿ ਪਾਠ ਕਰਨਾ ਬੇਕਾਰ ਹੈ ਜੇਕਰ ਸਤਿਗੁਰ ਦੀ ਸੋਝੀ ਨਹੀਂ ਹੈ | ਫਿਰ ਤਾਂ 'ਪੜ੍ਹ ਪੜ੍ਹ ਗੱਡੀ ਲੱਦੀਏ' ਵਾਲੀ ਗੱਲ ਹੀ ਹੋਈ |


ਸਤਿਗੁਰ ਪ੍ਰਸਾਦਿ ਨੂੰ ਅਸੀਂ ਐਵੇ ਹੀ ਪੜ੍ਹ ਕੇ ਲੰਗ ਜਾਂਦੇ ਹਾਂ ਪਰ ਇਹ ਆਪਣੇ ਅੰਦਰ ਬਹੁਤ ਡੂੰਘੇ ਅਰਥ ਲਈ ਬੈਠਾ ਹੈ |


------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

________________________________________


What is Grace of Satgur ? Actually Satgur Parsad.


Satgur means the true guru. Gur is a method of doing any kind of work, Now the gurus of performing worldly activities are different, but the thought of truth and contentment in the field of religion or in the spiritual world is considered as a guru. It is a Gur Spiritual Review and of Kadar from this nature The rest of the worldly gurus are false and this is a true guru and so it has been called a true guru or a Satguru in gurbani. Satguru means true thought, and it brings forth the knowledge The use of this knowledge is called Prasad We can also write Satguru directly to Satguru Parsaad and have been written in Gurbani

Grace of Satgur = Satguru

Prasad or real Knowledge, which is get from Satguru, makes such a light in the mind that the concept of all things comes automatically, and if anybody speaks or explains that sense, then it is called the speech of a Satguru, ie Bani or Gurbani.

Satguru Parsaad is the trademark of GurBani, like in India, there is an ISI marketer for the identity of reality or the identity of the Pukta. In the same way, Satguru Parsaad comes in the beginning of the true word. It shows that whatever is written under this marque is written after receiving the Sajhi (Satguru Parsaad) from a SatGur. Without the understanding of a Satgur, all other written or spoken words are unpleasant, only the conscious person of the Satguru can make a strong talk or write a strong word. About this, "Asa Di Var" comes in

Without Satguru, there is no real knowldge.

It also shows that reading and explaining listening to verses without the understanding of a Satguru is also nasty meaning that the recitation is useless if the Satgur is not aware of it. Then it was just like reading 'Read and forget.'

Satguru Parsaad is lagged by reading it like this, but it is sitting inside itself for a very deep meaning.

The hope is that Satguru Parsaad will have realized If you have any doubts or questions, then you can do coment.


------------


19 September, 2018

What is reaIly Gurmat ?

ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?

 ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?


ਗੁਰਮਤਿ ਅੱਖਰ ਦੋ ਅੱਖਰਾਂ ਦੇ ਜੋੜ ਤੋਂ ਬਣਿਆ ਹੈ, ਗੁਰ +ਮੱਤ (ਮਤਿ) | ਇਹ ਤਾਂ ਹੁਣ ਇਹਨਾਂ ਦੋ ਅੱਖਰਾਂ ਦੀ ਸੰਧੀ ਤੋਂ ਹੀ ਪਤਾ ਲੱਗ ਗਿਆ ਕਿ ਗੁਰਮਤਿ ਦਾ ਅਰਥ ਗੁਰ ਤੋਂ ਪ੍ਰਾਪਤ ਹੋਈ ਮਤਿ (ਅਕਲ) ਜਾਂ ਕਹਿ ਲਵੋ ਗੁਰ ਕੀ ਮਤਿ |

ਗੁਰ ਹੁੰਦਾ ਹੈ ਕਿਸੇ ਕੰਮ ਨੂੰ ਕਰਨ ਦਾ ਤਰੀਕਾ ਜਾਂ ਢੰਗ ਜਾਂ ਵਿਧੀ | ਹੁਣ ਸੰਸਾਰਿਕ ਕੰਮਾਂ ਕਾਰਾਂ ਨੂੰ ਕਰਨ ਦੇ ਗੁਰ ਵੱਖ ਵੱਖ ਹਨ ਪਰ ਧਰਮ ਦੇ ਖੇਤਰ ਵਿਚ ਜਾਂ ਆਤਮਿਕ ਦੁਨੀਆ ਵਿਚ ਸੱਚ ਅਤੇ ਸੰਤੋਖ ਦੀ ਵਿਚਾਰ ਨੂੰ ਗੁਰ ਮੰਨਿਆ ਗਿਆ ਹੈ |

ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?

ਇਹ ਗੁਰ ਹੈ ਆਤਮਿਕ ਪੜਚੋਲ ਦਾ ਤੇ ਇਸ ਕੁਦਰਤ ਵਿਚੋਂ ਕਾਦਰ ਨੂੰ ਜਾਨਣ ਦਾ | ਬਾਕੀ ਸੰਸਾਰਿਕ ਗੁਰ ਝੂਠੇ ਹਨ ਤੇ ਇਹੀ ਇਕ ਸੱਚਾ ਗੁਰ ਹੈ ਅਤੇ ਇਸ ਲਈ ਇਸਨੂੰ ਸੱਚਾ ਗੁਰ ਜਾਂ ਸਤਿਗੁਰ ਵੀ ਕਿਹਾ ਗਿਆ ਹੈ ਗੁਰਬਾਣੀ ਵਿਚ | 

ਗੁਰਬਾਣੀ ਦਾ ਗੁਰ ਭਾਵ ਸੱਚੀ ਵਿਚਾਰ ਸੰਤੋਖੀ ਹੋ ਕੇ ਹੁੰਦੀ ਹੈ ਅਤੇ ਇਸਤੋਂ ਸਾਰ ਗਿਆਨ ਪ੍ਰਾਪਤ ਹੁੰਦਾ ਹੈ | ਉਹ ਸਾਰ ਜਾਂ ਤੱਤ ਗਿਆਨ ਵਾਲੀ ਅਕਲ ਹੀ ਗੁਰਮਤਿ ਹੈ | ਗੁਰ ਜਾਣੀਕੇ ਵਿਚਾਰ ਕਰਕੇ ਮਿਲਣ ਵਾਲੀ ਮਤਿ ਜਾਂ ਅਕਲ |

ਅਸਲ ਵਿੱਚ ਗੁਰਮਤਿ ਕੀ ਹੈ ? What is Gurmat actually?

ਆਦਿ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਦੀ ਬਾਣੀ ਸਾਨੂੰ ਜੋ ਅਕਲ ਪ੍ਰਦਾਨ ਕਰਦੀ ਹੈ ਉਹ ਗੁਰਮਤਿ ਹੀ ਹੈ |  ਗੁਰਮਤਿ ਆਪਣੇ ਆਪ ਵਿਚ ਤੱਤ ਗਿਆਨ ਹੈ ਇਸ ਲਈ ਇਸਨੂੰ ਤੱਤ ਗੁਰਮਤਿ ਨਹੀਂ ਕਿਹਾ ਜਾ ਸਕਦਾ |

ਗੁਰਬਾਣੀ ਕੇਵਲ ਪੜ੍ਹਨ ਲਈ ਨਹੀਂ ਲਿਖੀ ਗਈ ਸਗੋਂ ਇਸਨੂੰ ਪੜ੍ਹਕੇ ਇਸਤੋਂ ਅਕਲ ਸਿੱਖਣੀ ਸੀ ਤੇ ਉਸੇ ਅਕਲ ਨਾਲ ਜੀਵਨ ਜਿਓਣਾ ਸੀ ਇਹ ਹੈ ਅਸਲੀ ਸਿੱਖ ਦੀ ਰਹਿਣੀ |

ਗੁਰਬਾਣੀ ਜੋ ਗੁਰਮਤਿ ਦਿੰਦੀ ਹੈ ਉਹ ਮਨੁੱਖੀ ਬੁੱਧੀ ਨੂੰ ਚੰਡ ਕੇ ਵਿਵੇਕ ਬੁੱਧੀ ਬਣਾ ਦਿੰਦੀ ਹੈ ਇਸੇ ਲਈ ਇਸਨੂੰ ਦਸਮ ਪਾਤਸ਼ਾਹ ਨੇ ਚੰਡੀ ਵੀ ਕਿਹਾ ਹੈ, ਜਿਸ ਅੱਗੇ ਕੋਈ ਵੀ ਭਰਮ ਜਾਂ ਬੁਰਾਈ ਨਹੀਂ ਟਿਕ ਸਕਦੀ ਤੇ ਇਸਨੂੰ ਗਿਆਨ ਦੀ ਜੰਗ ਵਿਚ ਕੋਈ ਨਹੀਂ ਹਰਾ ਸਕਦਾ | ਇਸ ਚੰਡੀ ਹੋਈ ਵਿਵੇਕ ਬੁੱਧੀ ਦਾ ਧਾਰਨੀ ਸਿੱਖ ਨੂੰ ਭਗੌਤੀ ਕਿਹਾ ਹੈ ਜਿਸਨੂੰ ਇਸ ਚੰਡੀ ਹੋਈ ਬੁੱਧੀ ਦਾ ਰੰਗ ਚੜਿਆ ਹੁੰਦਾ ਹੈ |


  • ਭਗਉਤੀ ਭਗਵੰਤ ਭਗਤੀ ਕਾ ਰੰਗ ॥

ਦਸਮ ਪਾਤਸ਼ਾਹ ਨੇ ਅਕਾਲ ਉਸਤਤ ਵਿਚ ਇਹ ਸਾਫ ਤੌਰ ਤੇ ਕਿਹਾ ਕਿ ਗੁਰਮਤਿ ਲੈਣਾ ਹੀ ਅਸਲੀ ਭਗਤੀ ਹੈ ਤੇ ਬਾਕੀ ਸਭ ਨਕਲੀ ਭਗਤੀਆਂ ਹਨ | ਆਦਿ ਗ੍ਰੰਥ ਵਿਚ ਵੀ ਜਿਕਰ ਆਉਂਦਾ ਹੈ ਕਿ


  • ਗੁਰ ਕਿ ਮਤਿ ਤੂੰ ਲੇਹਿ ਇਆਣੇ ॥ ਭਗਤਿ ਬਿਨਾ ਬਹੁ ਡੂਬੇ ਸਿਆਣੇ ॥

ਭਾਵ ਗੁਰ ਕੀ ਮਤਿ ਲੈ ਲਾ ਮੂਰਖਾ, ਗੁਰ ਕੀ ਮਤਿ ਬਿਨਾ ਬਹੁਤ ਸਿਆਣੇ ਡੁਬਗੇ |


------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

________________________________________

What is really Gurmat ?


The Gurmat letters are made up of a combination of two letters, gur+matt it means logical reasoning. It has now come to know from the treaty of these two letters that the meaning of Gurmat is a knowledge fron logical thinking (intellect) attained by Gur or say logical reasoning.

Gur is a method or method of doing a work Now the gurus of performing worldly activities are different, but the thought of truth and contentment in the field of religion or in the spiritual world is considered as a guru. It is a Gur Spiritual Review and of Kadar from this nature The rest of the worldly gurus are false and this is a true guru and so it has also been called a true guru or a Satguru in gurbani. The true meaning of GurBani is through realistic thoughts, and by the time the knowledge is obtained The essence or essence of knowledge is the Gurmat The wisdom or wisdom given by thinking of a guru.

Gurmat itself is a Tat Gyan, so it can not be said as Tatt Gurmat The Bani of Aad Granth (Guru Granth Sahib) gives us the intellect that is the Gurmat Gurbani was not written for reading, but to read it, to teach it wisdom and live it with that intelligence. This is the real Sikh life GurBani, which gives Gurmat, makes human wisdom a wise intellect, and therefore it has been said by Tenth Patshah that Chandila will not have any illusions or badness before it can defeat anybody in the battle of Gyan. This Chandi Gyan Vidya Vikas Burdhi has said that the Sikh Sikh is called a Bhago, which is painted by this Chandi Diwani.

Dasam Patshah made it clear in Akal Ustat that taking Guru's wisdom is real bhagti and all other fake devotees. There is also a mention in the Adi Granth.

Gurbani says you have to learn from logical reasoning, unless u can't get knowledge of  the reality, because u are living in a dream and if you take learnings from logical reasoning you can get actual wisdom not a bookish knowledge which is fake.


----------

18 September, 2018

Is Sikhi really a community ?

ਕੀ ਸਿੱਖੀ ਅਸਲ ਵਿੱਚ ਕੌਮ ਹੈ? Does Sikhi a community?

ਕੀ ਸਿੱਖੀ ਅਸਲ ਵਿੱਚ ਕੌਮ ਹੈ? Does Sikhi a community?


ਸੁਣ ਕੇ ਹੈਰਾਨੀ ਹੋਵੇਗੀ ਕਿ ਸਿੱਖੀ ਇਕ ਵਿਚਾਰਧਾਰਾ ਦਾ ਨਾਮ ਹੈ, ਇਹ ਨਾ ਹੀ ਕੋਈ ਕੌਮ ਹੈ ਤੇ ਨਾ ਹੀ ਧਰਮ | ਧਰਮ ਤਾਂ ਸਾਰੀ ਦੁਨੀਆ ਦਾ ਇਕ ਹੀ ਹੈ ਉਹ ਹੈ ਸੱਚ ਧਰਮ, ਬਾਕੀ ਸਭ ਤਾਂ ਮੱਤਾਂ ਹਨ ਜਾਂ ਕਹਿ ਲਵੋ ਵਿਚਾਰਧਾਰਾਵਾਂ ਹਨ |

ਵਿਚਾਰਧਾਰਾ ਜਿੰਦਗੀ ਜਿਉਣ ਦਾ ਤਰੀਕਾ ਤੇ ਸਾਡੀ ਸੋਚ ਦਾ ਫ਼ਲਸਫ਼ਾ ਹੁੰਦੀ ਹੈ | ਵਿਚਾਰਧਾਰਾ ਉਤੇ ਅਕਲ ਜਾਂ ਬੁੱਧੀ ਨੇ ਚੱਲਣਾ ਹੁੰਦਾ ਹੈ ਤੇ ਵਿਚਾਰਧਾਰਾ ਨੂੰ ਧਾਰਨ ਕਰਨ ਵਾਲੇ ਨਾ ਹੀ ਜੰਮਦੇ ਹਨ ਤੇ ਨਾ ਹੀ ਮਰਦੇ ਹਨ | ਸਰੀਰ ਜੰਮਦੇ ਹਨ ਤੇ ਸਰੀਰ ਹੀ ਮਰਦੇ ਹਨ | ਕੌਮ ਤੇ ਜਾਤਾਂ ਦੇ ਲੋਕ ਜੰਮਦੇ ਹਨ ਤੇ ਓਹੀ ਮਰਦੇ ਹਨ | ਸਿੱਖ ਤਾਂ ਸਿੱਖਣ ਵਾਲੇ ਨੂੰ ਕਹਿੰਦੇ ਹਨ। ਇਸ ਲਈ ਸਿੱਖ ਕਦੇ ਨਾ ਜੰਮਿਆ ਤੇ ਨਾ ਹੀ ਮਾਰੇਗਾ  |

ਸਿੱਖ ਨੇ ਤਾਂ ਸਿਖਿਆ ਲੈ ਕੇ ਸਿੱਖ ਬਣਨਾ ਹੈ, ਪਰ ਅੱਜਕਲ੍ਹ ਤਾਂ ਜੰਮਦੇ ਹੀ ਸਿੱਖ ਬਣ ਜਾਂਦੇ ਹਨ ਅਤੇ ਨਾਮ ਪਿੱਛੇ ਸਿੰਘ ਜਾਂ ਕੌਰ  ਲਗਾ ਲੈਂਦੇ ਹਨ | ਐਵੇ ਕੋਈ ਸਿੱਖ ਨਹੀਂ ਬਣ ਜਾਂਦਾ ਕਿ ਪੱਗ ਬੰਨੀ ਤੇ ਦਾੜ੍ਹੀ ਰੱਖੀ ਵਾਲੇ ਦੇ ਘਰ ਜਨਮ ਲੈ ਲਿਆ ਤਾਂ ਸਿੱਖ ਬਣ ਗਏ ਤੇ ਨਾਂ ਪਿੱਛੇ ਸਿੰਘ ਜਾਂ ਕੌਰ ਲਗਾ ਲਿਆ | 

ਸਿੱਖ ਓਹੀ ਹੁੰਦਾ ਜੋ ਸਤਿਗੁਰ ਤੋਂ ਸਿਖਿਆ ਲੈ ਕੇ ਗਿਆਨ ਫਲ ਹਾਸਲ ਕਰਦਾ ਹੈ ਤੇ ਫਿਰ ਉਸ ਸਿਖਿਆ ਅਨੁਸਾਰ ਜੀਵਨ ਜਿਉਂਦਾ ਹੈ | 

ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥

ਕੀ ਸਿੱਖੀ ਅਸਲ ਵਿੱਚ ਕੌਮ ਹੈ? Does Sikhi a community?

ਪੱਗ ਬੰਨਣੀ ਤੇ ਦਾੜ੍ਹੀ ਰੱਖਣੀ ਤਾਂ ਭੇਖ ਹੈ, ਤੇ ਸਿੱਖ ਦਾ ਕੋਈ ਭੇਖ ਵੀ ਨਹੀਂ ਹੁੰਦਾ ਕਿਉਕਿ ਸਿੱਖ ਤਾਂ ਆਤਮਿਕ ਪੱਧਰ ਦਾ ਨਾਮ ਹੈ  |

ਇਸ ਲਈ ਸਿੱਖੀ ਇਕ ਵਿਚਾਰਧਾਰਾ ਦਾ ਨਾਮ ਹੈ | ਕੌਮ ਦੀ ਉਦਾਹਰਣ ਲਈ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਇਕ ਕੌਮ ਹੈ ਤੇ ਇਸ ਕੌਮ ਨੂੰ ਭਾਸ਼ਾ ਦੇ ਲਿਹਾਜ ਨਾਲ ਵੰਡਿਆ ਜਾ ਸਕਦਾ ਹੈ, ਪਰ ਇਸ ਕੌਮ ਵਿਚ ਕਿਸੇ ਵੀ ਵਿਚਾਰਧਾਰਾ ਨੂੰ ਧਾਰਨ ਕਰਨ ਵਾਲਾ ਵਿਅਕਤੀ ਰਹਿ ਸਕਦਾ | 

ਹੁਣ ਸ਼ਾਇਦ ਸਮਝ ਆ ਗਈ ਹੋਵੇਗੀ ਜੇ ਨਹੀਂ ਤਾਂ ਵਿਚਾਰ ਕੇ ਦੇਖਿਓ | ਬਾਕੀ ਰਹੀ ਗੱਲ ਭੇਖ ਦੀ ਜਾਂ ਸਿੰਘ ਅਤੇ ਕੌਰ ਦਾ ਕੀ ਮਸਲਾ ਉਹ ਕਦੇ ਫੇਰ ਵਿਚਾਰਾਂਗੇ |


------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

____________________________________

Is Sikhi really a community ?


It will be astonishing to hear that Sikhism is the name of an ideology It is neither a nation nor a religion Religion is one of the whole world; it is the true religion, the rest are all creeds or say ideologies Idea is the way of living and our philosophy of thinking Ideology and intellect or intellect have to be run and those who adopt ideology are not born or die. The body is reborn and the body dies People of the nation and castes get birth and they die Therefore, Sikhs will never be born or die


The Sikh has to become a Sikh by learning, but nowadays he becomes a Sikh and becomes Singh and Kaur. Such a person does not become a Sikh, that a turban, bean, and beard, were born in the house of the bearer, then the Sikhs became a Sikh and Singh or Kaur took the name. The Sikh is the one who gets education from the Satguru and gets the fruits of his education The turban and beard should be kept, and there is no discretion of the Sikh, because the Sikh is the spiritual name.


Therefore, Sikhi is the name of an ideology For the example of the nation, we can say that Punjabi is a nation and this nation can be divided by language, but in this community, any person who believes in any ideology can live. It may have been understood now, if not, then see The rest of the story will be seen again by Bhaikh or Singh and Kaur.

It sounds bitter to listen but the truth is that sikhi is not an community it is ideology. But now a days sikhi recognise fron dress, a person who wear turban and five Kakaars is known as sikh but actually sikh is that who learn about his/her real conciousness with the help of guru.----------

17 September, 2018

What is actually Sikhi ?


Who are Sikh? ਅਸਲ ਵਿੱਚ ਸਿੱਖ ਕੌਣ ਹੈ?

Who are sikh? ਅਸਲ ਵਿੱਚ ਸਿੱਖ ਕੌਣ ਹੈ?


ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ ਸ਼ਿਸ਼ ਤੋਂ ਬਣਿਆ ਹੈ, ਜਿਸਦਾ ਮਤਲਬ ਹੁੰਦਾ ਹੈ ਸਿੱਖਣ ਵਾਲਾ | ਦੁਨੀਆ ਵਿਚ ਕੋਈ ਵੀ ਨਵੀ ਗੱਲ ਜਾਂ ਚੀਜ ਸਿੱਖਣ ਵਾਲਾ ਸਿੱਖ ਹੁੰਦਾ ਹੈ | 

ਪਰ ਜੇਕਰ ਧਰਮ ਦੇ ਮਾਮਲੇ ਵਿਚ ਸਿੱਖ ਸ਼ਬਦ ਨੂੰ ਵਿਚਾਰੀਏ ਤਾਂ ਸਿੱਖੀ ਇਕ ਵਿਚਾਰਧਾਰਾ ਹੈ ਜੋ 13ਵੀ ਸਦੀ ਵਿਚ ਕਬੀਰ ਜੀ ਨੇ ਪ੍ਰਗਟ ਕੀਤੀ ਸੀ ਅਤੇ ਉਸ ਵਿਚਾਰਧਾਰਾ ਤੇ ਚੱਲਣ ਵਾਲਾ ਵਿਅਕਤੀ ਸਿੱਖ ਅਖਵਾਉਂਦਾ ਹੈ  |

ਹੁਣ ਜੋ ਪਰਿਭਾਸ਼ਾ ਸਿੱਖ ਦੀ SGPC ਵਾਲੇ ਦੇ ਰਹੇ ਹਨ ਉਹ ਪਤਾ ਨਹੀਂ ਓਹਨਾ ਨੇ ਕਿਸ ਤੋਂ ਸਿੱਖੀ ਹੈ, ਉਹ ਤਾਂ ਬਿਲਕੁਲ ਹੀ ਗੁਰਮਤਿ ਦੇ ਉਲਟ ਹੈ |

ਕਬੀਰ ਜੀ ਤੇ ਹੋਰ ਭਗਤਾਂ ਦੀ ਚਲਾਈ ਹੋਈ ਵਿਚਾਰਧਾਰਾ ਜੋ ਅੱਗੇ ਜਾ ਕੇ ਨਾਨਕ ਜੀ ਨੇ ਵੀ ਅਪਣਾਈ, ਉਸ ਅਨੁਸਾਰ ਸ਼ਿਸ਼ ਨੇ ਸਿਖਿਆ ਆਪਣੇ ਸਤਿਗੁਰ ਤੋ ਲੈਣੀ ਹੈ (ਗੁਰਮਤਿ ਲੈਣ ਦਾ ਗੁਰ ਜੋ ਕਿ ਸਤਿਗੁਰ ਹੈ, ਸੱਤ ਸੰਤੋਖ ਦੀ ਵਿਚਾਰ ਹੁੰਦਾ ਹੈ) | 

ਸੱਤ ਸੰਤੋਖ ਦੀ ਵਿਚਾਰ ਕਰਨ ਤੇ ਜੋ ਗਿਆਨ ਪ੍ਰਾਪਤ ਹੋਵੇਗਾ ਉਸਤੇ ਚੱਲਣ ਵਾਲਾ ਹੀ ਅਸਲੀ ਸਿੱਖ ਹੁੰਦਾ ਹੈ  | 

Who are Sikh? ਅਸਲ ਵਿੱਚ ਸਿੱਖ ਕੌਣ ਹੈ?

ਇਸ ਲਈ ਸਤਿਗੁਰ ਦੇ ਸਿੱਖ ਬਣਨ ਨੂੰ ਕਹਿੰਦੀ ਹੈ ਗੁਰਬਾਣੀ ਨਾ ਕਿ ਕਿਸੇ ਬੰਦੇ ਦੇ, ਨਾ ਗ੍ਰੰਥ ਦੇ ਅਤੇ ਨਾ ਹੀ ਕਿਸੇ ਭੇਖ ਦੇ | ਸੁਣਨ ਨੂੰ ਗੱਲ ਕੌੜੀ ਲੱਗੇ ਪਰ ਸੱਚ ਤਾਂ ਇਹੀ ਹੈ |

ਸਤਿਗੁਰੁ ਸਿਖ ਕੇ ਬੰਧਨ ਕਾਟੈ ॥

ਇਕ ਗੁਰ ਕੀ ਸਿਖ ਸੁਣੀ ॥

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥


-------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...
_______________________________________


What is actually Sikhi ?

Sikh word is derived from the Sanskrit word shish, which means it learns. There would be a learner in the world to learn any new thing or something But if the Sikh word is considered in the matter of religion, then Sikh is an ideology which was played by Kabir in the 13th century and a person who follows the ideology is called a Sikh.

Now the definition of which the SGPC is being given by the Sikh is not known from whom he has learned, that is exactly the opposite of Gurmat.

According to Kabir Ji and other Bhagats' ideas, which were followed by Nanak also, Shish learned to take their Satgur (Gur Ki Matoi, Satgur, Sat Santokh is the idea). The only real Sikh to run on the knowledge that will be gained when contemplating the seven Santokh is Therefore, Satguru says to be a Sikh; Gurbani is not a person, a Granth or any other reason. It sounds bitter to listen but the truth is that sikhi is not an community it is ideology.

But now a days sikhi recognise fron dress, a person who wear turban and five Kakaars is known as sikh but actually sikh is that who learn about his/her real conciousness with the help of guru.
-------------

What is real Gur ? ਅਸਲ ਵਿੱਚ ਗੁਰ ਕੀ ਹੈ ?


ਅਸਲ ਵਿੱਚ ਗੁਰ ਕੀ ਹੈ ?

What is real Gur ? ਅਸਲ ਵਿੱਚ ਗੁਰ ਕੀ ਹੈ ?


ਗੁਰਬਾਣੀ ਨੂੰ ਸਮਝਣ ਲਈ ਪਹਿਲਾਂ ਗੁਰ ਨੂੰ ਸਮਝਣਾ ਬਹੁਤ ਜਰੂਰੀ ਹੈ | ਬਾਣੀ ਦਾ ਅਰਥ ਬੋਲੀ ਹੁੰਦਾ ਹੈ, ਤੇ ਗੁਰਬਾਣੀ ਗੁਰ ਦੀ ਹੀ ਬੋਲੀ ਹੁੰਦੀ ਹੈ |

ਗੁਰ ਦਾ ਮਤਲਬ ਹੁੰਦਾ ਹੈ ਢੰਗ, ਤਰੀਕਾ ਜਾਂ ਵਿਧੀ |

ਸੰਸਾਰ ਵਿਚ ਕੋਈ ਵੀ ਕੰਮ ਕਰਨਾ ਹੋਵੇ ਉਸਦਾ ਗੁਰ ਜਾਨਣਾ ਬਹੁਤ ਜਰੂਰੀ ਹੈ | ਜੇਕਰ ਕਿਸੇ ਕੰਮ ਨੂੰ ਕਰਨ ਦਾ ਗੁਰ ਪਤਾ ਲੱਗ ਗਿਆ ਤਾਂ ਕੰਮ ਆਸਾਨੀ ਨਾਲ ਹੋ ਜਾਂਦਾ ਹੈ |

ਇਸੇ ਤਰਾਂ ਹੀ ਗੁਰਬਾਣੀ ਨੂੰ ਸਮਝਣ ਦਾ ਵੀ ਗੁਰ ਹੁੰਦਾ ਹੈ | ਉਹ ਹੈ  ਸੱਚ ਸੰਤੋਖ ਦੀ ਵਿਚਾਰ | ਵਿਚਾਰਨਾ ਜਾਂ ਰਿੜਕਣਾ ਹੀ ਗੁਰਬਾਣੀ ਦਾ ਗੁਰ ਹੈ |

ਮੁਧਵਣੀ (ਮਧਾਣੀ) ਦੀ ਵਾਰ ਜੋ "ਆਦਿ ਗ੍ਰੰਥ" ਦੇ ਬਿਲਕੁਲ ਅਖੀਰ ਵਿਚ ਲਿਖੀ ਗਈ ਹੈ ਵਿਚ ਪੰਚਮ ਪਾਤਸ਼ਾਹ ਨੇ ਇਹੀ ਦੱਸਿਆ ਹੈ ਕਿ ਜੇਕਰ ਸਾਰੇ ਗ੍ਰੰਥ ਨੂੰ ਇਕ ਥਾਲ ਮੰਨ ਲਿਆ ਜਾਵੇ ਤਾਂ ਇਸ ਥਾਲ ਵਿਚ ਕੇਵਲ ਇੱਕੋ ਹੀ ਵਸਤੂ ਪਾਈ ਗਈ ਹੈ, ਉਹ ਹੈ ਸਤਿ ਸੰਤੋਖ ਦੀ ਵਿਚਾਰ |

ਇਹ ਵਿਚਾਰ ਕਰਨ ਲਈ ਬੰਦੇ ਦਾ ਸੱਚਾ ਤੇ ਸੰਤੋਖੀ ਹੋਣਾ ਬਹੁਤ ਜਰੂਰੀ ਹੈ, ਕਿਉਕਿ ਆਤਮਿਕ ਚਿੰਤਨ ਭਾਵ ਵਿਚਾਰਨਾ ਵਿਵੇਕ ਬੁਧਿ ਤੋਂ ਬਿਨਾ ਨਹੀਂ ਹੋ ਸਕਦਾ ਤੇ ਵਿਵੇਕ ਬੁਧਿ ਸੰਤੋਖੀ ਬੰਦੇ ਕੋਲ ਹੀ ਹੁੰਦੀ ਹੈ | ਜਾਂ ਇਹ ਪਰਮੇਸ਼ਰ ਦੀ ਨਦਰਿ ਨਾਲ ਮਿਲਦੀ ਹੈ |

ਵਿਵੇਕ ਬੁਧਿ ਨੇ ਹੀ ਸਾਰ ਗਿਆਨ ਭਾਵ ਤੱਤ ਗਿਆਨ ਕੱਢਣਾ ਹੈ ਸੰਸਾਰੀ ਘਟਨਾਵਾਂ ਨੂੰ ਵਿਚਾਰਕੇ ਜਾਂ ਫਿਰ ਗੁਰਬਾਣੀ ਨੂੰ ਵਿਚਾਰ ਕੇ | 

ਇਹ ਵਿਚਾਰਨਾ ਹੀ ਰਿੜਕਣਾ ਹੁੰਦਾ ਹੈ ਤੇ ਰਿੜਕਣ ਤੋਂ ਬਾਅਦ ਜੋ ਪ੍ਰਾਪਤ ਹੁੰਦਾ ਹੈ ਉਹ ਤੱਤ ਗਿਆਨ ਹੁੰਦਾ ਹੈ, ਉਸਨੂੰ ਮੱਖਣ ਵੀ ਕਿਹਾ ਹੈ ਗੁਰਬਾਣੀ ਵਿਚ |

ਇਹੀ ਗੁਰ ਪ੍ਰਸਾਦਿ ਹੁੰਦਾ ਹੈ ਭਾਵ ਗੁਰ ਤੋਂ ਪ੍ਰਾਪਤ ਹੋਇਆ ਪ੍ਰਸਾਦਿ |

ਹੁਣ ਹੋਰ ਵੀ ਸੰਸਾਰਿਕ ਕੰਮ ਸਿੱਖਣ ਲਈ ਉਸਦਾ ਗੁਰ ਸਿੱਖਣਾ ਜਰੂਰੀ ਹੁੰਦਾ ਹੈ, ਜਿਵੇਂ ਡਰਾਇਵਰੀ ਸਿੱਖਣ ਲਈ ਡਰਾਇਵਰੀ ਦਾ ਗੁਰ, ਚੋਰੀ ਸਿੱਖਣ ਲਈ ਚੋਰੀ ਦਾ ਗੁਰ ਤੇ ਪੜ੍ਹਾਉਣ ਲਈ ਪੜ੍ਹਾਉਣ ਦਾ ਗੁਰ | ਇਸ ਤਰਾਂ ਸੰਸਾਰ ਵਿਚ ਹੋਰ ਵੀ ਗੁਰ ਹਨ | ਪਰ ਗੁਰਬਾਣੀ ਇਸ ਸੰਸਾਰ ਨੂੰ ਸੁਪਨਾ ਮੰਨਦੀ ਹੈ ਤੇ ਇਸਦੇ ਕੰਮਾਂ ਨੂੰ ਝੂਠੇ ਤਾਂ ਫਿਰ ਬਾਕੀ ਸਾਰੇ ਗੁਰ ਝੂਠੇ ਹੋਏ ਤੇ ਮਨੁੱਖ ਦਾ ਇੱਕੋ ਅਸਲ ਕੰਮ ਹੈ ਆਪਣੇ ਮੂਲ ਨੂੰ ਪਛਾਣਨਾ (ਬ੍ਰਹਮ ਗਿਆਨ) ਤੇ ਉਹ ਜਿਸ ਵਿਧੀ ਨਾਲ ਹੁੰਦਾ ਹੈ ਉਹ ਹੈ ਗੁਰਬਾਣੀ ਦਾ ਗੁਰ, ਇਹੀ ਸੱਚਾ ਗੁਰ ਹੈ | ਇਸ ਲਈ ਇਸਨੂੰ ਗੁਰਬਾਣੀ ਵਿਚ ਸਤਿਗੁਰ ਵੀ ਕਿਹਾ ਗਿਆ ਹੈ ਭਾਵ ਸੱਚਾ ਗੁਰ | 

ਇਸ ਸੱਚੇ ਗੁਰ ਨੂੰ ਵਰਤ ਕੇ ਜੋ ਫ਼ੱਲ ਪ੍ਰਾਪਤ ਹੁੰਦਾ ਹੈ ਉਸ ਸਾਰ ਗਿਆਨ ਨੂੰ ਗੁਰ ਪ੍ਰਸਾਦਿ ਕਿਹਾ ਗਿਆ ਹੈ ਅਤੇ ਕੁਝ ਥਾਂਵਾਂ ਤੇ ਗੁਰ ਨੂੰ ਔਂਕੜ ਨਾਲ (ਗੁਰੁ) ਵੀ ਲਿਖਿਆ ਗਿਆ ਹੈ, ਇਸਦਾ ਅਰਥ ਵੀ ਗੁਰ ਤੋਂ ਪ੍ਰਾਪਤ ਹੋਇਆ ਤੱਤ ਗਿਆਨ ਹੀ ਹੁੰਦਾ ਹੈ |

ਅੱਜ ਕੱਲ ਕੋਈ ਵੀ ਧਾਰਮਿਕ ਪ੍ਰਚਾਰਕ ਇਸ ਗੱਲ ਨੂੰ ਨਹੀਂ ਦੱਸ ਰਿਹਾ | ਇਸੇ ਕਰਕੇ ਹੀ ਗੁਰਬਾਣੀ ਦੀ ਕਿਸੇ ਨੂੰ ਸਹੀ ਸਮਝ ਨਹੀਂ ਆ ਰਹੀ | ਸ਼ਾਇਦ ਪ੍ਰਚਾਰਕਾਂ ਨੂੰ ਖੁਦ ਨੂੰ ਹੀ ਨਹੀਂ ਪਤਾ ਕਿ ਗੁਰ ਕੀ ਹੁੰਦਾ ਹੈ ਤੇ ਗੁਰਬਾਣੀ ਦਾ ਗੁਰ ਕੀ ਹੈ ?

ਲਿਖਣ ਵਾਲੇ ਨੇ ਜੋ ਵੀ ਸਿਖਿਆ ਗੁਰਬਾਣੀ ਤੋਂ ਹੀ ਸਿਖਿਆ ਤੇ ਉਸਦਾ ਫਰਜ ਹੈ ਹੁਣ ਉਹ ਹੋਰਾਂ ਨੂੰ ਵੀ ਇਸ ਬਾਰੇ ਦੱਸੇ | ਇਸੇ ਲਈ ਇਹ ਕੋਸ਼ਿਸ਼ ਕੀਤੀ ਗਈ ਹੈ | ਉਮੀਦ ਹੈ ਕਿ ਗੁਰਬਾਣੀ ਦੇ ਗੁਰ ਨੂੰ ਹੁਣ ਪੜ੍ਹਨ ਵਾਲੇ ਸਮਝ ਗਏ ਹੋਣਗੇ | ਹੁਣ ਅੱਗੇ ਤੁਹਾਡਾ ਕੰਮ ਕਿ ਗੁਰਬਾਣੀ ਨੂੰ ਇਕੱਲਾ ਪੜ੍ਹੋ ਨਾ, ਵਿਚਾਰੋ ਵੀ | ਅੱਗੇ ਸਾਰਾ ਕੁਝ ਆਪ ਹੀ ਪਤਾ  ਲੱਗ ਜਾਂਦਾ |

------------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...