13 September, 2021

What is Being killing (Jeev Hattiya) actually? ਅਸਲ ਵਿੱਚ ਜੀਵ-ਹੱਤਿਆ ਕੀ ਹੁੰਦੀ ਹੈ?

What is Being killing (Jeev Hattiya) actually? ਅਸਲ ਵਿੱਚ ਜੀਵ ਹੱਤਿਆ ਕੀ ਹੁੰਦੀ ਹੈ?ਜੀਵ-ਹੱਤਿਆ, ਇਹ ਸ਼ਬਦ ਸੁਣ ਕੇ ਕਿਸੇ ਆਮ ਇਨਸਾਨ ਅੰਦਰ ਦਇਆ ਭਾਵਨਾ ਪੈਦਾ ਹੋ ਜਾਂਦੀ ਹੈ, ਔਰਤਾਂ ਦੇ ਤਾਂ ਖਾਸ ਕਰ। ਸਾਡੇ ਖੂਨ ਦਾ ਰੰਗ ਲਾਲ ਹੈ ਤੇ ਸਾਨੂੰ ਪਤਾ ਹੈ ਜਦੋਂ ਸਾਡੇ ਸਰੀਰ ਵਿਚੋਂ ਇਹ ਲਾਲ ਰੰਗ ਦਾ ਤਰਲ ਪਦਾਰਥ ਨਿਕਲਦਾ ਹੈ ਤਾਂ ਬਹੁਤ ਦਰਦ ਹੁੰਦਾ ਹੈ। ਇਸੇ ਕਰਕੇ ਹੀ ਜਦੋਂ ਅਸੀ ਕਿਸੇ ਦੂਜੇ ਦੇ ਖੂਨ ਨਿਕਲਦਾ ਦੇਖਦੇ ਹਾਂ ਤਾਂ ਸਾਨੂੰ ਉਸ ਦਰਦ ਦਾ ਅਹਿਸਾਸ ਹੋ ਜਾਂਦਾ ਹੈ ਤੇ ਦਇਆ ਭਾਵਨਾ ਉਤਪਨ ਹੋ ਜਾਂਦੀ ਹੈ। ਪਰ ਕੀ ਜੇ ਇਹੀ ਖੂਨ ਕਿਸੇ ਜੀਵ ਦਾ ਹੋਰ ਰੰਗ ਦਾ ਹੋਵੇ, ਉਦਾਹਰਣ ਦੇ ਤੌਰ ਤੇ ਚਿੱਟੇ ਰੰਗ ਦਾ, ਤਾਂ ਫਿਰ ਵੀ ਇਹ ਦਇਆ ਭਾਵਨਾ ਪੈਦਾ ਹੋਵੇਗੀ? ਜੇ ਪੈਦਾ ਹੋਵੇ ਤਾਂ ਓਨੀ ਹੀ ਹੋਵੇਗੀ ਜਿੰਨੀ ਲਾਲ ਲਹੂ ਨੂੰ ਦੇਖ ਕੇ ਹੁੰਦੀ ਹੈ? ਕਈ ਬੂਟਿਆਂ ਜਾਂ ਦਰੱਖਤਾਂ ਦੇ ਪੱਤੇ ਟਾਹਣੀਆਂ ਨੂੰ ਤੋੜਨ ਤੇ ਇੱਕ ਚਿੱਟਾ ਜਿਹਾ ਤਰਲ ਪਦਾਰਥ ਨਿਕਲਦਾ ਹੈ, ਉਸਨੂੰ ਦੇਖ ਕੇ ਸਾਡੇ ਅੰਦਰ ਕੋਈ ਭਾਵਨਾ ਨੀ ਆਉਂਦੀ ਉਸ ਤਰਾਂ ਦੀ, ਪਰ ਜੇਕਰ ਉਸਦਾ ਰੰਗ ਵੀ ਲਾਲ ਹੋਵੇ ਫਿਰ ਸ਼ਾਇਦ ਸਾਡੇ ਵਿਚੋਂ ਅੱਧਿਆਂ ਨੇ ਉਸ ਦਰੱਖਤ ਦੇ ਪੱਤੇ ਟਾਹਣੀਆਂ ਵੀ ਤੋੜ੍ਹਨੋ ਹਟ ਜਾਣਾ, ਇਹ ਪੱਕੀ ਗੱਲ ਹੈ। 


ਕੁਝ ਹੱਦ ਤੱਕ ਤਾਂ ਸਮਝ ਹੀ ਗਈ ਹੋਣੀ ਕਿ ਇਹ ਸਾਰੀ ਕੀ ਖੇਡ ਹੈ? ਸਾਰੀ ਗੱਲ ਸਾਡੇ ਮੰਨਣ ਤੇ ਸਾਡੀਆਂ ਭਾਵਨਾਵਾਂ ਤੇ ਖੜੀ ਹੈ।ਮਰਣੁ ਲਿਖਾਇ ਮੰਡਲ ਮਹਿ ਆਏ॥ ਜੋ ਵੀ ਜੀਵ ਚਾਹੇ ਉਹ ਬਨਸਪਤੀ ਹੈ, ਇਸ ਧਰਤੀ ਤੇ ਪੈਦਾ ਹੋਇਆ ਤਾਂ ਉਹ ਆਪਣੀ ਮੌਤ ਲਿਖਾ ਕੇ ਆਇਆ ਭਾਵ ਉਸਨੇ ਮਰਨਾ ਜਰੂਰ ਹੈ, ਕੀ ਪਹਿਲਾਂ ਕੀ ਬਾਅਦ ਵਿੱਚ। ਉਹ ਸਰੀਰਕ ਤੌਰ ਤੇ ਪੈਦਾ ਹੁੰਦਾ ਤੇ ਮਰਦਾ ਹੈ। ਚੇਤਨ ਤੌਰ ਤੇ ਉਹ ਨਾ ਜੰਮਦਾ ਨਾ ਮਰਦਾ। ਕਿਸੇ ਨੂੰ ਕੁਝ ਪਤਾ ਨਹੀ ਸਾਡੇ ਮੂਲ਼, ਸਾਡੇ ਚੇਤਨ ਦੀ ਕਿੰਨੀ ਉਮਰ ਕਿਉਕਿ ਉਹ ਸਮੇਂ ਤੋਂ ਬਾਹਰ ਹੈ। ਉਸਤਤਿ ਕਹਨੁ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ॥” 


ਸਰੀਰ ਨੂੰ ਮਾਰਨਾ ਜੀਵ ਹੱਤਿਆ ਨਹੀ ਹੁੰਦੀ। ਇਹ ਸਾਨੂੰ ਸ਼ੁਰੂ ਤੋਂ ਹੀ ਗਲਤ ਸਿਖਾਇਆ ਗਿਆ ਹੈ। ਨਾ ਹੀ ਕਿਸੇ ਜੀਵ ਤੇ ਤਰਸ ਕਰ ਲੈਣ ਨਾਲ਼ ਦਇਆ  ਹੁੰਦੀ ਹੈ। ਦਇਆ ਤਾਂ ਸਿਰਫ ਆਤਮਿਕ ਪੱਧਰ ਤੇ ਹੀ ਹੁੰਦੀ ਹੈ, ਜੀਵ ਤੇ। ਇਸ ਜੀਵ ਨੂੰ ਇਸਦਾ ਗਿਆਨ ਦੇ ਕੇ, ਇਸਦਾ ਮੂਲ਼ (ਅਸਲ) ਬੁੱਝ ਕੇ। ਆਪਣੇ ਅੰਦਰ ਆਪਣੇ ਮੂਲ਼ ਆਪਣੇ ਪ੍ਰਭ ਨੂੰ ਜਾਨਣ ਦੀ ਇੱਛਾ ਜਗਾ ਕੇ ਤੇ ਉਸ ਸੱਚ ਦੇ ਗਿਆਨ ਨੂੰ ਲੈਣ ਲਈ ਪ੍ਰੇਰਤ ਕਰਨਾ ਹੀ ਅਸਲੀ ਦਇਆ ਹੈ। ਅਤੇ ਅਜਿਹੇ ਕਿਸੇ ਇਨਸਾਨ ਨੂੰ ਜਿਸ ਅੰਦਰ ਇਹ ਗਿਆਨ ਲੈਣ ਦੀ ਇੱਛਾ ਪੈਦਾ ਹੋ ਗਈ ਤੇ ਉਸਨੂੰ ਕੋਈ ਸੰਸਾਰਿਕ ਧਰਮ ਦਾ ਠੇਕੇਦਾਰ ਗਲਤ ਰਾਹ ਦੱਸ ਕੇ ਸਾਰੀ ਉਮਰ ਉਸ ਨੂੰ ਗਲਤ ਕਰਮ-ਕਾਂਡਾ ਵਿੱਚ ਪਾ ਕੇ ਰੱਖ ਦੇਵੇ ਤੇ ਉਸਦਾ ਜੀਵਨ ਹੀ ਖਰਾਬ ਕਰ ਦੇਵੇ, ਇਹ ਅਸਲੀ ਜੀਵ-ਹੱਤਿਆ ਹੁੰਦੀ ਹੈ। ਬ੍ਰਹਮ ਹੱਤਿਆ ਵੀ ਇਸੇ ਨੂੰ ਹੀ ਕਹਿੰਦੇ ਹਨ।


ਦੁਨੀਆ ਦੀ ਹਰੇਕ ਭਾਸ਼ਾ ਅੱਖਾਂ ਨੂੰ ਦਿਸਣ ਵਾਲ਼ੇ ਸੰਸਾਰ ਅਤੇ ਇਸਦੀ ਵਸਤੂਆਂ ਬਾਰੇ ਦੱਸਣ ਲਈ ਬਣੀ ਹੈ। ਪਰ ਧਰਮ ਦੀ ਦੁਨੀਆ ਅਦਿੱਖ ਹੈ ਜੋ ਅੱਖਾਂ ਨਾਲ਼ ਨਹੀ ਦਿਖਦੀ। ਜਦੋਂ ਧਰਮ ਨੂੰ ਸੰਸਾਰਿਕ ਬੋਲੀ ਵਿੱਚ ਸਮਝਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਕਈ ਅਣਜਾਣ ਇਸਦੀ ਗਲਤ ਵਿਆਖਿਆ ਕਰ ਲੈਂਦੇ ਹਨ ਤੇ ਇਸਨੂੰ ਸਰੀਰਕ ਪੱਧਰ ਤੇ ਲੈ ਆਉਂਦੇ ਹਨ। ਜਦੋਂ ਗੱਲ ਸੰਸਾਰਿਕ ਪੱਧਰ ਤੇ ਜਾਂ ਸਰੀਰਕ ਪੱਧਰ ਤੇ ਜਾਵੇ ਤਾਂ ਉਹ ਧਰਮ ਜੜ੍ਹ ਧਰਮ ਬਣ ਜਾਂਦਾ ਹੈ। ਇਸੇ ਤਰਾਂ ਅੱਜ ਸੰਸਾਰ ਦੇ ਸਾਰੇ ਧਰਮ ਜੜ੍ਹ ਧਰਮ ਬਣ ਗਏ ਹਨ ਜੋ ਅਸਲ ਸੱਚ ਤੋਂ ਕੋਹਾਂ ਦੂਰ ਹਨ।--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ....

18 December, 2020

ਗੁਰਬਾਣੀ ਨੂੰ ਖੋਜਣਾ ਜਾਂ ਵਿਚਾਰਨਾ ਕਿਉ ਜਰੂਰੀ ਹੈ? Why is it important to search or logical analyze Gurbani?

ਗੁਰਬਾਣੀ ਨੂੰ ਖੋਜਣਾ ਜਾਂ ਵਿਚਾਰਨਾ ਕਿਉ ਜਰੂਰੀ ਹੈ? Why is it important to search or logical analyze Gurbani?


ਗੁਰਬਾਣੀ ਸਿਰਫ ਪੜ੍ਹਨ ਜਾਂ ਨਿਤਨੇਮ ਕਰਨ ਲਈ ਨਹੀਂ ਲਿਖੀ ਗਈ ਹੈ ਇਸਦੇ ਲਿਖਣ ਦਾ ਮਕਸਦ ਇਹ ਹੈ ਕਿ ਜੇ ਕੋਈ ਬ੍ਰਮਹ ਗਿਆਨ ਬਾਰੇ ਜਾਨਣਾ ਚਾਹੁੰਦਾ ਹੈ ਤਾਂ ਉਹ ਪੜ੍ਹ ਕੇ ਜਾਣ ਸਕੇ। ਜਾਨਣ ਲਈ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਵਿਚਾਰਨਾ ਪੈਦਾ ਹੈ ਜਾਂ ਕਹਿ ਲਵੋ ਕਿ ਖੋਜਣਾ ਪੈਦਾ ਹੈ, ਫਿਰ ਆਪਣੇ ਆਪ ਸਭ ਪਤਾ ਲੱਗਣ ਲਗ ਪੈਦਾ ਹੈ। 

ਅੱਜ ਦੇ ਸਮੇ ਵਿਚ ਗੁਰਬਾਣੀ ਜਾਂ ਪੋਥੀ ਸਾਹਿਬ ਨੂੰ ਹੀ ਪਰਮੇਸ਼ਰ ਦਿਖਾ ਕੇ ਪੇਸ਼ ਕੀਤਾ ਜਾ ਰਿਹਾ ਹੈ ਗੁਰਦਵਾਰਿਆਂ ਵਿਚ ਅਤੇ ਨਵੀ ਪੀੜ੍ਹੀ ਹੁਣ ਪੋਥੀ ਸਾਹਿਬ ਨੂੰ ਹੀ ਪਰਮੇਸ਼ਰ ਸਮਝਣ ਲਗ ਪਈ ਤੇ ਉਸ ਅੱਗੇ ਹੀ ਆਪਣੀਆਂ ਮਨੋ ਕਾਮਨਾਵਾਂ ਦੀ ਮੰਗ ਰੱਖਦੇ ਹਨ ਤਾਂ ਕਿ ਪੋਥੀ ਸਾਹਿਬ ਓਹਨਾ ਸਭ ਨੂੰ ਪੂਰਾ ਕਰ ਦੇਵੇ ਜੋ ਕਿ ਸਰਾਸਰ ਹੀ ਗੁਰਮਤਿ ਦੇ ਉਲਟ ਹੈ। ਗੁਰਬਾਣੀ ਜਾਂ ਪੋਥੀ ਸਾਹਿਬ ਵਿਚ ਤਾਂ ਉਸ ਪਰਮੇਸ਼ਰ ਦੀ ਜਾਣਕਾਰੀ ਜਾਂ ਗਿਆਨ ਦਿੱਤਾ ਗਿਆ ਹੈ ਜਿਸ ਨੂੰ ਪੜ੍ਹ ਕੇ ਅਸੀਂ ਆਪਣੇ ਆਪ ਵਿੱਚੋ ਅਤੇ ਇਸ ਦੁਨੀਆ ਵਿੱਚੋ ਹੀ ਪਰਮੇਸ਼ਰ ਨੂੰ ਪਛਾਨਣਾ ਹੈ। ਉਹ ਪਰਮੇਸ਼ਰ ਜੋ ਸਾਰੀ ਦੁਨੀਆ ਸਾਰੇ ਜੀਅ-ਜੰਤ ਦਾ ਮਾਲਕ ਹੈ। ਇਹ ਗੱਲਾਂ ਗੁਰਬਾਣੀ ਨੂੰ ਵਿਚਾਰਨ ਤੇ ਹੀ ਪਤਾ ਲਗਦੀਆਂ ਹਨ। 

ਇਸਤੋਂ ਅੱਗੇ ਸ਼ੁਰੂ ਹੁੰਦੀ ਹੈ ਕੁਝ ਸਵਾਲਾਂ ਦੀ ਗੱਲ ਜੋ ਧਰਮ ਦੇ ਜਿਗਿਆਸੂ ਅੰਦਰ ਸਮੇ ਸਮੇ ਤੇ ਉਠਦੇ ਰਹਿੰਦੇ ਹਨ। ਅਜਿਹੇ ਸਾਰੇ ਸਵਾਲਾਂ ਦੇ ਜਵਾਬ ਗੁਰਬਾਣੀ ਵਿਚ ਹੀ ਹਨ ਪਰ ਜੇ ਕੋਈ ਖੋਜੇ ਤੇ ਪੂਰਾ ਧਿਆਨ ਲੈ ਕੇ ਪੜ੍ਹੇ ਤਾਂ ਮਿਲ ਜਾਂਦੇ ਹਨ। 

ਉਦਾਹਰਣ ਦੇ ਤੌਰ ਤੇ ਧਰਮ ਕੀ ਹੈ ? ਦਾ ਜਵਾਬ ਦੁਨੀਆ, ਹੋਰ ਗਰੰਥ ਜਾਂ ਪੁਸਤਕਾਂ ਜੋ ਮਰਜੀ ਦਸਦੀਆਂ ਹੋਣ ਪਰ ਗੁਰਬਾਣੀ ਵਿਚ ਧਰਮ ਦੀ ਉਦਾਹਰਣ ਕਈ ਥਾਵਾਂ ਤੇ ਪਈ ਹੈ। 
ਜਿਵੇਂ  
ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥ 
ਕਹੁ ਨਾਨਕ ਅਟਲ ਇਹੁ ਧਰਮੁ ॥੪॥੮੦॥੧੪੯॥ {ਪੰਨਾ 195-196}
ਸਾਰੇ ਭਰਮ ਭੁਲੇਖੇ ਛੱਡ ਕੇ ਜਦੋ ਪਾਰਬ੍ਰਹਮ ਨਾਲ ਜੁੜ ਗਏ ਤਾਂ ਨਾਨਕ ਕਹਿ ਰਿਹਾ ਹੈ ਕਿ ਇਹੀ ਅਸਲੀ ਧਰਮ ਹੈ। 


--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...

28 June, 2020

ਦੁੱਖ ਦਾਰੂ ਕਿਵੇਂ ਹਨ? How pain is a medication?


ਦੁੱਖ ਦਾਰੂ ਕਿਵੇਂ ਹਨ? How pain is a medication?

 ਦੁੱਖ ਦਾਰੂ ਕਿਵੇਂ ਹਨ? How pain is a medication?

ਜੋ ਇਨਸਾਨ ਸੁਖੀ ਜਾਂ ਖੁਸ਼ ਹੈ ਤਾਂ ਉਹ ਖੁਸ਼ ਹੈ ਆਪਣੀ ਜਿੰਦਗੀ ਤੇ ਇਸ ਦੁਨੀਆਦਾਰੀ ਦੇ ਨਾਟਕ ‘ਚ, ਉਹ ਕਦੇ ਵੀ ਅਸਲੀਅਤ ਨੂੰ ਜਾਨਣ ਦੀ ਕੋਸ਼ਿਸ਼ ਨਹੀ ਕਰੇਗਾ। ਦੁਖੁ ਦਾਰੂ ਸੁਖੁ ਰੋਗੁ ਭਇਆ....
ਸਾਨੂੰ ਤਾਂ ਇਹ ਉਪਦੇਸ਼ ਸੀ ਪਰ ਅਸੀ ਕਦੇ ਪੜ ਕੇ ਸਮਝਿਆ ਨਹੀ। ਜਿਸਨੂੰ ਜ਼ਿੰਦਗੀ ਦੇ ਰਾਹ ਤੇ ਕੋਈ ਵੱਡਾ ਦੁੱਖ ਮਿਲਦਾ ਹੈ ਤਾਂ ਉਸਦਾ ਕੁਦਰਤੀ ਹੀ ਇਸ ਦੁਨੀਆ ਨਾਲ਼ੋਂ ਮੋਹ ਟੁੱਟ ਜਾਂਦਾ ਹੈ। ਜੇ ਉਸ ਸਮੇਂ ਅਜਿਹੇ ਵਿਅਕਤੀ ਨੂੰ ਸੱਚ ਦਾ ਉਪਦੇਸ਼ ਮਿਲ ਜਾਵੇ ਤਾਂ ਉਹ ਉਪਦੇਸ਼, ਉਹ ਗੁਰ ਕੀ ਮਤਿ ਉਸਦਾ ਸਭ ਕੁਝ ਸਵਾਰ ਦਿੰਦੀ ਹੈ।
ਬਾਹਰੋਂ ਜਿਵੇਂ ਮਰਜੀ ਰਹੋ ਪਰ ਸਾਨੂੰ ਇਹ ਉਪਦੇਸ਼ ਹੈ ਕਿ ਅੰਦਰੋਂ ਸਭ ਕਾਸੇ ਨਾਲ਼ ਮੋਹ ਤੋੜ ਕੇ ਜਿਉਣਾ ਹੈ। ਆਮ ਸੰਸਾਰੀ ਵਿਅਕਤੀ ਇਸ ਸਿੱਖਿਆ ਨੂੰ ਨਹੀਂ ਮੰਨੇਗਾ। ਇਸ ਕਰਕੇ ਉਹ ਸਿੱਖ ਵੀ ਨਹੀਂ ਭਾਵੇਂ ਲੱਖ so called ਧਾਰਮਿਕ ਹੋਵੇ ਤੇ ਕਕਾਰ ਪਾਏ ਹੋਣ, ਅਸਲ ਵਿੱਚ ਉਹ ਸੰਸਾਰੀ ਹੈ।
ਭਗਤਾਂ ਨੇ ਆਪਣੀ ਤੁਲਨਾ ਇੱਕ ਅਮਲੀ ਨਾਲ਼ ਤਾਂ ਕਰੀ ਹੋਈ ਪਰ ਸੰਸਾਰੀ ਨਾਲ ਨਹੀਂ ਕਿਉਕਿ ਉਹਨਾਂ ਨੂੰ ਪਤਾ ਸੀ ਕਿ ਅਮਲੀ ਨੇ ਵੀ ਇੱਕ ਨਸ਼ੇ ਖਾਤਰ ਦੁਨੀਆ ਦਾ ਮੋਹ ਤੋੜਿਆ ਹੁੰਦਾ ਹੈ, ਉਸਨੂੰ ਸਿਰਫ ਨਸ਼ੇ ਨਾਲ਼ ਪਿਆਰ ਹੁੰਦਾ। ਜੇ ਅਮਲੀ ਨੂੰ ਸੱਚ ਦਾ ਉਪਦੇਸ਼ ਮਿਲ ਜਾਵੇ ਤਾਂ ਉਹ ਸੱਚ ਦੇ ਰਾਹ ਤੇ ਚੱਲ ਸਕਦਾ ਹੈ, ਪਰ ਸੰਸਾਰੀ ਨਹੀਂ ਜੋ ਦੁਨੀਆਦਾਰੀ ਅਤੇ ਪੈਸੇ ਦੇ ਮੋਹ ਵਿੱਚ ਫਸਿਆ ਹੋਇਆ ਹੈ। ਭਗਤਾ ਤੈ ਸੈਸਾਰੀਆ, ਜੋੜੁ ਕਦੇ ਨ ਆਇਆ ॥

ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥

ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥

 
          ______
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...

27 June, 2020

ਕੀ ਮਾਸ ਖਾਣਾ ਪਾਪ ਹੈ? Is eating meat a sin?


ਕੀ ਮਾਸ ਖਾਣਾ ਪਾਪ ਹੈ? Is eating meat a sin?

 ਕੀ ਮਾਸ ਖਾਣਾ ਪਾਪ ਹੈ? Is eating meat a sin?

ਮਾਸ ਖਾਣਾ ਜਾਂ ਨਹੀਂ ਖਾਣਾ ਕਹਿ ਕੇ ਮੂਰਖ ਝਗੜਦੇ ਹਨ, ਜਿਨ੍ਹਾਂ ਨੂੰ ਖੁਦ ਨੂੰ ਕੋਈ ਗਿਆਨ ਨਹੀਂ ਜਾਂ ਅਸਲੀਅਤ ਦੇ ਗਿਆਨ ਵਿੱਚ ਕੋਈ ਧਿਆਨ ਨਹੀਂ ਹੈ। ਜੇ ਧਿਆਨ ਹੁੰਦਾ ਤਾਂ ਇਸ ਗੱਲ ਦਾ ਵੀ ਪਤਾ ਹੁੰਦਾ ਕਿ ਧਰਮ ਇਕੁ ਦੇ ਗਿਆਨ ਦੀ ਪ੍ਰਾਪਤੀ ਦਾ ਕੰਮ ਹੈ ਜੋ ਬੁੱਧੀ ਜਾਂ ਆਤਮਿਕ ਪੱਧਰ ਦਾ ਹੈ, ਇਸਦਾ ਸਰੀਰ ਨਾਲ ਕੋਈ ਸੰਬੰਧ ਨਹੀ ਅਤੇ ਸਾਡੇ ਖਾਣ ਪੀਣ ਦਾ ਸੰਬੰਧ ਸਰੀਰ ਨਾਲ ਹੀ ਹੈ।
ਕਿਸੇ ਵੀ ਭੋਜਨ ਦੇ carbohydrates, proteins and fats ਮੁੱਖ ਸਰੋਤ ਹੁੰਦੇ ਹਨ ਜੋ ਹਰ ਭੋਜਨ ਵਿੱਚ ਹਨ। ਇਹਨਾਂ ਦੇ ਆਧਾਰ ਤੇ ਕਿਸੇ ਵੀ ਭੋਜਨ ਨੂੰ ਮਾਸਾਹਾਰੀ ਜਾਂ ਸ਼ਾਕਾਹਾਰੀ ਨਹੀਂ ਮੰਨਿਆ ਜਾ ਸਕਦਾ, ਨਾ ਕਿਸੇ ਵਿੱਚ ਪਾਪ ਹੈ। ਨਾਨਕ ਦੀ ਨਜ਼ਰ ਵਿੱਚ ਸਭ ਬਰਾਬਰ ਨੇ ਕਿਉਕਿ ਉਹਨਾਂ ਨੂੰ ਅਸਲੀਅਤ ਦਾ ਗਿਆਨ ਹੈ। ਬਾਬੇ ਨਾਨਕ ਨੂੰ ਪਤਾ ਹੈ ਕਿ ਅਸੀ ਜੋ ਕੁਛ ਵੀ ਖਾ ਰਹੇ ਹਾਂ ਉਸ ਸਭ ਕੁਛ ਵਿਚ ਹੀ ਮਾਸ ਹੈ ਕਿਉਕਿ ਸਭ ਦਾ ਸਰੋਤ ਪਾਣੀ ਹੈ ਅਤੇ ਪਾਣੀ ਹੀ ਮਾਸ ਦਾ ਮੁੱਢ ਹੈ। ਭੋਜਨ ਸਰੀਰ ਨਾਲ ਸੰਬੰਧਤ ਹੋਣ ਕਰਕੇ ਗੁਰਬਾਣੀ ਅਨੁਸਾਰ ਉਹ ਹਰੇਕ ਚੀਜ਼ ਪਵਿੱਤਰ ਹੈ ਅਤੇ ਖਾਦੀ ਜਾ ਸਕਦੀ ਹੈ ਜੋ ਸਰੀਰ ਨੂੰ ਚੱਲਣ ਲਈ ਤਾਕਤ ਦੇਵੇ ਅਤੇ ਮੌਕੇ ਤੇ ਮੌਜੂਦ ਹੋਵੇ, ਕਿਉਕਿ ਉਹ ਉਸਨੇ ਰਿਜਕ ਦਿੱਤਾ ਹੁੰਦਾ ਹੈ।  
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥
ਇਹ ਮਾਸ ਖਾਣ ਜਾਂ ਨਾ ਖਾਣ ਦਾ ਭੁਲੇਖਾ ਉਹਨਾਂ ਘੱਟ ਗਿਆਨ ਵਾਲੇ ਪ੍ਰਚਾਰਕਾਂ ਅਤੇ ਹੋਰ ਮੱਤਾਂ ਦੇ ਲੋਕਾਂ ਦੁਆਰਾ ਫੈਲਾਇਆ ਗਿਆ ਹੈ ਜਿਨ੍ਹਾਂ ਨੂੰ ਆਪ ਨੂੰ ਧਰਮ ਬਾਰੇ ਕੁਝ ਨਹੀ ਪਤਾ ਅਤੇ ਉਹ ਅਜਿਹੇ ਅੰਧ-ਵਿਸ਼ਵਾਸ ਫੈਲਾ ਕੇ ਲੋਕਾਂ ਨੂੰ ਭਰਮ ਵਿੱਚ ਫਸਾਈ ਰੱਖਦੇ ਹਨ ਤਾਂ ਕਿ ਲੋਕ ਉਹਨਾਂ ਤੋਂ ਅਸਲ ਧਰਮ ਦੀ ਕੋਈ ਗੱਲ ਨਾ ਪੁੱਛ ਲੈਣ ਜਿਸ ਦਾ ਉਹਨਾਂ ਨੂੰ ਖੁਦ ਵੀ ਪਤਾ ਨਹੀ। ਉਹ ਖੁਦ ਧਰਮ ਨੂੰ ਸਰੀਰਕ ਪੱਧਰ ਦਾ ਸਮਝਦੇ ਹਨ ਅਤੇ ਪ੍ਰਚਾਰ ਵੀ ਸਰੀਰ ਦੇ ਪਹਿਰਾਵੇ ਅਤੇ ਖਾਣ ਪੀਣ ਦਾ ਕਰਦੇ ਰਹਿੰਦੇ ਹਨ। ਪਰ ਅਸਲ ਵਿੱਚ ਇਹ ਤਾਂ ਗਾਖੜੀ ਕਾਰ ਹੈ। ਅਜਿਹੇ ਅੰਧ-ਗਿਆਨੀਆਂ ਪਿੱਛੇ ਲੱਗ ਕੇ ਤਾਂ ਉਹ ਲੋਕ ਭੁੱਖੇ ਮਰ ਸਕਦੇ ਹਨ ਜੋ ਧਰਤੀ ਦੇ ਛੋਟੇ ਅਤੇ ਵੱਖਰੇ ਹਿੱਸਿਆ ਤੇ ਵੱਸਦੇ ਹਨ, ਜਿਹਨਾਂ ਦਾ ਕੇਵਲ Sea food ਜਿਉਣ ਦਾ ਸਹਾਰਾ ਹੈ।
ਜੋ ਵੀ ਭੋਜਨ available ਹੈ ਜੋ ਸਰੀਰ ਨੂੰ ਤਾਕਤ ਦੇਵੇ ਅਤੇ ਸਿਹਤ ਲਈ ਠੀਕ ਹੋਵੇ ਉਹ ਸਭ ਖਾਦਾ ਜਾ ਸਕਦਾ ਹੈ ਚਾਹੇ ਸ਼ਿਕਾਰ ਕਰਕੇ ਹੀ ਖਾਣਾ ਪਵੇ। ਇਸਦਾ ਧਰਮ ਨਾਲ਼ ਕੋਈ ਸੰਬੰਧ ਨਹੀ। ਹਰੇਕ ਜੀਵ ਦਾ ਸਰੀਰ survive ਕਰਨ ਲਈ ਬਣਿਆ ਹੈ, ਬਚਣ ਲਈ ਅਸੀਂ ਇੱਕ ਦੂਜੇ ਨੂੰ ਮਾਰਦੇ ਹਾਂ ਅਤੇ ਖਾਂਦੇ ਹਾਂ।  
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥

Previous Post Link: ਕੀ ਰੱਬ ਨੂੰ ਪਾਉਣ ਲਈ ਧਾਰਮਿਕ ਹੋਣਾ ਜਰੂਰੀ ਹੈ? Is it necessary to be religious in order to please God?


--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...